ਵਿਗਿਆਨ ਦੀਆਂ ਕਾਢਾਂ
Vigyan diya Kadan
ਇਸ ਚਲ ਰਹੀ ਇੱਕੀਵੀਂ ਸਦੀ ਨੂੰ ਵਿਗਿਆਨਕ ਯੁੱਗ ਤੇ ਤੌਰ ਤੇ ਜਾਣਿਆ ਜਾਂਦਾ ਹੈ । ਇਸ ਵਿਚ ਵਿਗਿਆਨ ਨੇ ਸਿਰਫ ਆਪਣਾ ਬਚਪਨ ਹੀ ਨਹੀਂ ਹੰਢਾਇਆ, ਸਗੋਂ ਜਵਾਨੀ ਦਾ ਅਨੰਦ ਵੀ ਮਾਣਿਆ ਹੈ । ਮਨੁੱਖੀ ਮਨ, ਵਿਗਿਆਨ ਦੀਆਂ ਇਨ੍ਹਾਂ ਕਾਢਾਂ ਕਾਰਨ ਹੈਰਾਨ ਹੈ।
ਅੱਜ ਸਾਡਾ ਆਲਾ ਦੁਆਲਾ ਤੇ ਸਾਡਾ ਜੀਵਨ ਹੀ ਵਿਗਿਆਨ ਨੇ ਪਲਟਾ ਦਿੱਤਾ ਹੈ । ਸਾਡੇ ਘਰੇਲੂ ਜੀਵਨ ਦੀ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਬਦਲ ਗਈਆਂ ਹਨ । ਜਦੋਂ ਤੋਂ ਚੁਲ੍ਹਿਆਂ ਦੀ ਥਾਂ ਕੁਕਿੰਗ ਗੈਸ ਨੇ ਲਈ ਹੈ, ਰਸੋਈ ਦੀ ਸ਼ਕਲ ਹੀ ਬਦਲ ਗਈ ਹੈ । ਬਿਜਲੀ ਦੇ ਪੱਖੇ, ਪਰੈੱਸ, ਘੜੀਆਂ, ਕੂਲਰ, ਫਰਿੱਜ, ਹਾਟ ਕੇਸ, ਹੀਟਰ ਆਦਿ ਨੇ ਸਾਡਾ ਘਰੇਲੂ ਜੀਵਨ ਬਦਲ ਕੇ ਹੀ ਰੱਖ ਦਿੱਤਾ ਹੈ । ਅੱਜ ਕੱਲ੍ਹ ਬਿਜਲੀ ਦੀ ਮਦਦ ਨਾਲ ਚਲਣ ਵਾਲੀਆਂ ਗੱਡੀਆਂ ਤੇ ਸਾਡੇ ਵਾਂਗ ਹਿਸਾਬ ਕਿਤਾਬ ਰੱਖਣ ਵਾਲੇ ਕੰਪਿਊਟਰ ਬਣ ਗਏ ਹਨ ।
ਵਿਗਿਆਨ ਦੀ ਇਕ ਖਾਸ ਕਾਢ, ਜਿਸ ਦੀ ਵਰਤੋਂ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਕਰਦੇ ਹਾਂ, ਉਹ ਹੈ ਆਵਾਜਾਈ ਦੇ ਮਸ਼ੀਨੀ ਸਾਧਨਾਂ ਦੀ ਕਾਢ । ਸਕੂਟਰ, ਮੋਟਰ ਸਾਈਕਲ, ਕਾਰਾਂ, ਮੋਟਰਾਂ, ਗੱਡੀਆਂ, ਟਰੱਕ, ਹਵਾਈ ਜਹਾਜ਼ ਆਦਿ ਅਜਿਹੀਆਂ ਹੀ ਕਾਢਾਂ ਹਨ ।
ਇਕ ਬਹੁਤ ਹੀ ਮਹੱਤਵਪੂਰਨ ਕਾਢ ਸੰਚਾਰ ਸਾਧਨਾਂ ਦੀ ਹੈ । ਟੈਲੀਫੋਨ, ਵਾਇਰਲੈਂਸ, ਤਾਰ ਤੇ ਟੈਲੀਪ੍ਰਿੰਟਰ ਰਾਹੀਂ ਅਸੀਂ ਘਰ ਬੈਠਿਆਂ ਹੀ ਦੂਰ ਦੁਰਾਡੇ ਬੈਠੇ ਸੰਬੰਧੀਆਂ ਨੂੰ ਸੁਨੇਹੇ ਭੇਜ ਸਕਦੇ ਹਾਂ । ਸਿਨਮਾ ਵੀ ਇਕ ਖਾਸ ਸਾਧਨ ਹੈ। ਟੈਲੀਵੀਜ਼ਨ ਰਾਹੀਂ ਅਸੀਂ ਵੱਧ ਤੋਂ ਵੱਧ ਮਨੋਰੰਜਨ ਤੇ ਗਿਆਨ ਦੀ ਪ੍ਰਾਪਤੀ ਕਰ ਸਕਦੇ ਹਾਂ।
ਛਾਪੇਖਾਨੇ ਦੀ ਕਾਢ ਕਾਰਨ ਅਸੀਂ ਅਖ਼ਬਾਰਾਂ ਤੇ ਕਿਤਾਬਾਂ ਰਾਹੀਂ ਗਿਆਨ ਹਾਸਲ ਕਰਦੇ ਹਾਂ। ਇਸ ਕਾਢ ਕਾਰਨ ਹਰ ਵਿਅਕਤੀ ਜਿਵੇਂ ਚਾਹੇ, ਜਿੰਨੀ ਵਾਰ ਚਾਹੇ ਕਿਤਾਬਾਂ ਰਾਹੀਂ ਸਸਤਾ ਗਿਆਨ ਪ੍ਰਾਪਤ ਕਰ ਸਕਦਾ ਹੈ । ਦੂਰ-ਦੁਰਾਡੇ ਦੀਆਂ ਖਬਰਾਂ ਹਰ ਰੋਜ਼ ਸਵੇਰੇ ਅਸੀਂ ਅਖਬਾਰਾਂ ਦੇ ਰੂਪ ਵਿਚ ਆਪਣੇ ਹੱਥਾਂ ਵਿਚ ਹੀ ਮਹਿਸੂਸ ਕਰਦੇ ਹਾਂ। ਇਉਂ ਇਸ ਵੱਡੀ ਦੁਨੀਆਂ ਦੀ ਹਰ | ਘਟਨਾ ਵਾਪਰਦੀ ਹੋਈ ਪਤਾ ਲੱਗਦੀ ਹੋਵੇ ਤਾਂ ਦੁਨੀਆਂ ਛੋਟੀ ਛੋਟੀ ਲੱਗਦੀ ਹੈ।ਡਾਕਟਰੀ ਸਹਾਇਤਾ ਵਿਚ ਵਿਗਿਆਨ ਨੇ ਬਹੁਤ ਹੀ ਜ਼ਬਰਦਸਤ ਕਾਢਾਂ ਕੱਢੀਆਂ ਹਨ ।
ਮਨੁੱਖੀ ਸਰੀਰ ਦੇ ਹਰ ਪੱਖ ਦੇ ਟੈਸਟ, ਦਵਾਈਆਂ, ਟੀਕੇ, ਆਦਿ ਰਾਹੀਂ ਮਨੁੱਖੀ ਸਰੀਰ ਦੀ ਹਰ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ । ਕੁਝ ਐਸੇ ਟੀਕੇ ਕੱਢ ਲਏ ਹਨ ਜਿਨ੍ਹਾਂ ਕਾਰਨ ਬਿਮਾਰੀ ਦੇ ਹਮਲੇ ਦਾ ਡਰ ਨਹੀਂ ਰਹਿੰਦਾ। ਸਕੈਨਿੰਗ ਰਾਹੀਂ ਵਿਅਕਤੀ ਦੇ ਅੰਦਰਲੇ ਅੰਗ ਵੇਖੇ ਜਾਂਦੇ ਹਨ । ਇਸ ਕਾਰਨ ਹਰ ਪਕਾਰ । ਦੀ ਬਿਮਾਰੀ ਲੱਭ ਲਈ ਜਾਂਦੀ ਹੈ । ਇਸ ਪ੍ਰਕਾਰ ਵਿਗਿਆਨ ਦੀਆਂ ਕਾਢਾਂ ਦੀ ਸਾਡੇ ਰੋਜ਼ਾਨਾ । ਜੀਵਨ ਵਿੱਚ ਬਹੁਤ ਹੀ ਮਹੱਤਤਾ ਵੱਧ ਗਈ ਹੈ।