ਵਿਦਿਆਰਥੀ ਜੀਵਨ
Vidyarthi Jeevan
ਜਾਣ-ਪਛਾਣ : ਇਕ ਚੰਗਾ ਵਿਦਿਆਰਥੀ ਚੰਗਾ ਸ਼ਹਿਰੀ ਬਣ ਸਕਦਾ ਹੈ। ਜਿਹੜਾ ਵਿਦਿਆਰਥੀ ਆਪਣੀ ਪੜ੍ਹਾਈ ਦੇ ਕੰਮ ਨੂੰ ਅਨੁਸ਼ਾਸਨ ਵਿਚ ਰਹਿ ਕੇ ਪੂਰਾ ਨਹੀਂ ਕਰਦਾ ਅਸੀਂ ਉਸ ਨੂੰ ਚੰਗਾ ਨਾਗਰਿਕ ਨਹੀਂ ਆਖ ਸਕਦੇ। ਇਕ ਆਦਰਸ਼ ਵਿਦਿਆਰਥੀ ਹੀ ਆਦਰਸ਼ ਸ਼ਹਿਰੀ ਬਣ ਸਕਦਾ ਹੈ। ਵਿਦਿਆਰਥੀ ਜੀਵਨ ਸਾਡੇ ਭਾਈਚਾਰਕ ਜੀਵਨ ਦੀ ਨੀਂਹ ਹੁੰਦਾ ਹੈ। ਹੋਣਹਾਰ ਬਿਰਵਾਨ ਕੇ ਚਿਕਨੇ ਚਿਕਨੇ ਪਾਤ ਜਾਂ ਗੇਂਦ ਗੋਪਾਲ ਪੰਤੇ ਤੋਂ ਕਹੀਆਂ ਪਛਾਣੇ ਜਾਂਦੇ ਹਨ। ਇਹ ਗੱਲਾਂ ਸਿਆਣੇ ਮਹਾਂਪੁਰਖਾਂ ਦੀਆਂ ਕਿਸੇ ਸੱਚਾਈ ਦੇ ਆਧਾਰ ਤੇ ਹੋਈਆਂ ਹਨ।
ਸੰਗਤ ਦਾ ਪ੍ਰਭਾਵ : ਵਿਦਿਆਰਥੀ ਜੀਵਨ ਵਿਚ ਜਿਸ ਤਰ੍ਹਾਂ ਦੇ ਸਾਥ ਦੀ ਰੰਗਤ ਉੱਤੇ ਚੜੇਗੀ, ਉਸ ਤਰਾਂ ਦਾ ਸਾਡਾ ਜੀਵਨ ਬਣੇਗਾ। ਇਸ ਲਈ ਆਦਰਸ਼ ਵਿਦਿਆr ਨੂੰ ਕਦੀ ਵੀ ਭੈੜਾ ਸਾਥ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਨਕਾਰਾਤਮਿਕ ਰਚੀਆਂ ਸ਼ਿਕਾਰ ਬਣਨਾ ਚਾਹੀਦਾ ਹੈ। ਅਜੋਕਾ ਵਿਦਿਆਰਥੀ ਕੁਝ ਸੁਆਰਥੀ ਅਤੇ ਨਕਾਰਾ ਰੁਚੀਆਂ ਰੱਖਣ ਵਾਲਿਆਂ ਦੇ ਹੱਥਾਂ ਵਿਚ ਖੇਡ ਕੇ ਆਪਣਾ ਜੀਵਨ ਨਸ਼ਟ ਕਰਨ ਤੇ ਤੁਲਿਆ ਹੋਇਆ ਹੈ।
ਸੰਗਤ ਦੇ ਪ੍ਰਭਾਵ ਬਾਰੇ ਕਿਸੇ ਨੇ ਠੀਕ ਹੀ ਆਖਿਆ ਹੈ :
‘ਸਵਾਂਤ ਸਿਪ ਮੋਤੀ ਭਇਓ ਕਦਲੀ ਭਇਓ ਕਪੂਰ,
ਕਾਰੇ ਕੋ ਮੁੱਖ ਬਿਖੁ ਭਇਓ ਸੋਭਾ ਸੰਗਤ ਸੂਰ।
ਵਿਦਿਆਰਥੀ ਜੀਵਨ-ਜ਼ਿੰਦਗੀ ਦਾ ਆਧਾਰ : ਮਨੁੱਖੀ ਜੀਵਨ ਵਿਚ ਵਿਦਿਆਰਥੀ ਜੀਵਨ ਵਾਲਾ ਸਮਾਂ ਬਹੁਤ ਹੀ ਖਾਸ ਹੈ। ਇਹ ਸਾਡੇ ਆਉਣ ਵਾਲੇ ਜੀਵਨ ਦੀ ਨੀਂਹ ਹੁੰਦਾ ਹੈ। ਇਸ ਉੱਤੇ ਹੀ ਵਿਦਿਆਰਥੀ ਨੇ ਜ਼ਿੰਦਗੀ ਦਾ ਮੱਹਲ ਉਸਾਰਨਾ ਹੁੰਦਾ ਹੈ। ਇਸ ਵਿਚ ਹੀ ਸਾਡੇ ਜੀਵਨ ਦਾ ਭਵਿੱਖ ਲੁਕਿਆ ਹੋਇਆ ਹੈ। ਇਹ ਠੀਕ ਹੈ ਕਿ ਇਹ ਉਮਰ ਹੱਸਣ ਖੇਡਣ ਦੀ ਹੈ। ਪਰ ਸਮੇਂ ਦੇ ਹਾਣੀ ਬਣ ਕੇ, ਉਸ ਦੀ ਕੰਨੀ ਪਕੜ ਕੇ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।
ਅਨੁਸ਼ਾਸਨ ਜ਼ਰੂਰੀ: ਇਕ ਆਦਰਸ਼ ਅਤੇ ਚੰਗੇ ਵਿਦਿਆਰਥੀ ਦਾ ਅਨੁਸ਼ਾਸਨ ਵਿਚ ਰਹਿਣਾ ਬਹੁਤ ਜ਼ਰੂਰੀ ਹੈ। ਜਿਸ ਸਕੂਲ ਵਿਚ ਪੜਦੇ ਹਾਂ, ਉਸ ਦੇ ਨਿਯਮਾਂ ਦੀ ਪਾਲਣਾ ਕਰਨਾ ਸਾਡਾ ਮੁੱਖ ਕਰਤੱਵ ਅਤੇ ਪਰਮ ਧਰਮ ਹੈ। ਜੇਕਰ ਸਾਡਾ ਸਾਥ ਨਿਰਾਸ਼ਾਈ ਰੁਚੀਆਂ ਵਾਲੇ ਵਿਦਿਆਰਥੀਆਂ ਨਾਲ ਹੈ, ਜਿਹੜੇ ਵਿੱਦਿਆ ਪ੍ਰਾਪਤੀ ਦੀ ਬਜਾਏ ਭੰਨ-ਤੋੜ ਦੀਆਂ ਕਾਰਵਾਈਆਂ ਵਿਚ ਭਰੋਸਾ ਰੱਖਦੇ ਹਨ ਅਤੇ ਛੋਟੀ-ਛੋਟੀ ਗੱਲ ‘ਤੇ ਹੜਤਾਲ ਕਰ ਦਿੰਦੇ ਹਨ, ਨਾ ਆਪ ਪੜ੍ਹਦੇ ਹਨ ਅਤੇ ਨਾ ਹੋਰਨਾਂ ਨੂੰ ਪੜ੍ਹਨ ਦਿੰਦੇ ਹਨ ਤਾਂ ਉਹ ਆਪਣੇ ਉਦੇਸ਼ ਜਾਂ ਮਕਸਦ ਤੋਂ ਭਟਕੇ ਹੋਏ ਹਨ।
ਵਿਦਿਆਰਥੀ ਦੇ ਕਰਤੱਵ-ਵਿਦਿਆ ਪ੍ਰਾਪਤੀ: ਵਿਦਿਆਰਥੀ ਦਾ ਮੁੱਖ ਮਨੋਰਥ ਵਿੱਦਿਆ ਪ੍ਰਾਪਤ ਕਰਨਾ ਹੀ ਹੈ। ਇਸ ਲਈ ਉਹ ਆਪਣਾ ਸਮਾਂ ਇਸ ਪਾਸੇ ਹੀ ਲਾਵੇ। ਇਸ ਦਾ ਭਾਵ ਇਹ ਵੀ ਨਹੀਂ ਕਿ ਉਹ ਕਿਤਾਬੀ ਕੀੜਾ ਹੀ ਬਣ ਜਾਵੇ। ਸਗੋਂ ਉਹ ਸਰਵਪੱਖੀ ਗਿਆਨ ਪ੍ਰਾਪਤ ਕਰਕੇ ਜੀਵਨ ਘੋਲ ਲਈ ਆਪਣੇ ਆਪ ਨੂੰ ਤਿਆਰ ਕਰੇ। ਅਜਿਹਾ ਗਿਆਨ ਦੇਸ਼-ਵਿਦੇਸ਼ ਦੀਆਂ ਅਖਬਾਰਾਂ ਅਤੇ ਰਸਾਲੇ ਪੜ੍ਹ ਕੇ ਅਤੇ ਬੁੱਧੀਜੀਵੀਆਂ ਦੇ ਵਿਚਾਰ ਸੁਣ ਕੇ ਹੀ ਇਕੱਠਾ ਕੀਤਾ ਜਾ ਸਕਦਾ ਹੈ।
ਮਾਪਿਆਂ ਦੀ ਕਮਾਈ ਦਾ ਧਿਆਨ ਰੱਖਣਾ : ਮਾਂ-ਬਾਪ ਆਪ ਮੁਸ਼ਕਲਾਂ ਅਤੇ ਤਕਲੀਫਾਂ ਸਹਾਰ ਕੇ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਹਨ, ਤਾਂ ਕਿ ਉਹਨਾਂ ਦਾ ਭਵਿੱਖ ਉਜਲਾ ਬਣ ਸਕੇ। ਵਿਦਿਆਰਥੀਆਂ ਨੂੰ ਉਹਨਾਂ ਦੀ ਕਮਾਈ ਨੂੰ ਭੰਗ ਦੇ ਭਾੜੇ ਨਹੀਂ ਗੁਆਉਣਾ ਚਾਹੀਦਾ।
ਸਦਾਚਾਰਕ ਗੁਣ ਧਾਰਨ ਕਰਨੇ : ਇਕ ਆਦਰਸ਼ ਵਿਦਿਆਰਥੀ ਦਾ ਇਹ ਕਰਤੱਵ ਬਣਦਾ ਹੈ ਕਿ ਉਹ ਸਦਾਚਾਰਕ ਗੁਣਾਂ ਦਾ ਪੱਲਾ ਨਾ ਛੱਡੇ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਅਨੁਸ਼ਾਸਨ ਅਤੇ ਸੰਜਮ ਵਿਚ ਰੱਖਣ ਦੇ ਕਾਬਲ ਹੋ ਸਕੇਗਾ। ਆਪ ਪ੍ਰਧਾਨ ਬਣਨ ਦੀ ਥਾਂ ਮਾਪਿਆਂ ਅਤੇ ਅਧਿਆਪਕਾਂ ਦੀ ਹਰ ਉਸਾਰੂ ਅਤੇ ਸੁਖਾਵੀਂ ਰਾਏ ਦੀ ਪਾਲਣਾ ਕਰੇ।
ਦੇਸ਼ ਅਤੇ ਸਮਾਜ ਵੱਲ ਕਰੱਤਵ : ਹਰ ਚੰਗਾ ਵਿਦਿਆਰਥੀ ਆਪਣੇ ਦੇਸ਼ ਅਤੇ ਦੇਸ਼ ਵਿਚ ਵੱਸਦੇ ਲੋਕਾਂ ਨਾਲ ਅਤੇ ਆਪਣੇ ਸੱਭਿਆਚਾਰ ਨਾਲ ਪਿਆਰ ਕਰੇ। ਜਦੋਂ ਵੀ ਦੇਸ਼ ਅਤੇ ਦੇਸ਼ਵਾਸੀਆਂ ਉੱਤੇ ਕੋਈ ਮੁਸ਼ਕਲ ਆ ਜਾਵੇ ਤਾਂ ਉਹ ਉਸ ਦੀ ਭਲਾਈ ਲਈ ਤਨੋਂ ਮਨੋਂ ਜੱਟ ਜਾਣ ਨੂੰ ਹੀ ਆਪਣਾ ਧਰਮ ਅਤੇ ਵੱਡਾ ਫਰਜ਼ ਸਮਝੇ।
ਵਰਤਮਾਨ ਯੁੱਗ ਵਿਚ ਦੇਸ਼ ਦੇ ਸੁਚੱਜੇ ਨਾਗਰਿਕ ਬਣਨ ਲਈ ਹਰ ਵਿਅਕਤੀ ਦੀ ਮਜੀਅਤ ਦੀ ਆਪਣੀ ਨਵੀਂ ਨਕੋਰ ਹੋਂਦ ਹੈ। ਇਸ ਲਈ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਹੋਂਦ ਨੂੰ ਦ੍ਰਿੜ੍ਹ ਕਰਨ ਲਈ ਆਪਣੇ-ਆਪਣੇ ਕਰੱਤਵਾਂ ਦੀ ਪਛਾਣ ਕਰੇ ਅਤੇ ਆਪਣੇ ਆਸ਼ੇ ਦੀ ਪੂਰਤੀ ਲਈ ਪੂਰੀ ਲਗਨ ਨਾਲ ਜੁੱਟ ਜਾਵੇ।