ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ
Varsh Shah na adatan jandiyan ne
ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ- ਇਹ ਪੰਜਾਬੀ ਦੀ ਸਿੱਧ ਕਹਾਵਤ ਹੈ। ਇਹ ਵਾਰਸ ਸ਼ਾਹ ਦੀ ਲਿਖੀ ਹੋਈ ਹੈ। ਇਸ ਵਿੱਚ ਵਾਰਸ ਸ਼ਾਹ ਨੇ ਬਹੁਤ ਵੱਡੀ ਸੱਚਾਈ ਬਿਆਨ ਕੀਤੀ ਹੈ ਕਿ ਆਦਤਾਂ ਭਾਵੇਂ ਚੰਗੀਆਂ ਹੋਣ ਭਾਵੇਂ ਮਾੜੀਆਂ- ਬੰਦੇ ਦੀ ਮੌਤ ਤੱਕ ਉਸ ਦੇ ਨਾਲ ਰਹਿੰਦੀਆਂ ਹਨ। ਆਦਤ ਕੀ ਹੈ ?ਹਿ . ਇੱਕ ਕੰਮ ਨੂੰ ਬਾਰ-ਬਾਰ ਕਰਨ ਨਾਲ ਉਸ ਦਾ ਅਭਿਆਸ ਪੱਕ ਜਾਂਦਾ ਹੈ। ਉਹ ਸਾਡੀ ਆਦਤ ਬਣ ਜਾਂਦਾ ਹੈ। ਹੌਲੀ-ਹੌਲੀ ਅਸੀਂ ਉਸ ਆਦਤ ਦੇ ਗੁਲਾਮ ਬਣ ਜਾਂਦੇ ਹਾਂ। ਮਨੁੱਖ ਇਹਨਾਂ ਸਾਹਮਣੇ ਬੇਵੱਸ ਹੋ ਜਾਂਦਾ ਹੈ। ਸਿਆਣਿਆਂ ਦੇ ਕਥਨ ਅਨੁਸਾਰ, “ਜ਼ਹਿਮਤ ਜਾਂਦੀ ਦਾਰੂਆਂ, ਆਦਤ ਸਿਰ ਦੇ ਨਾਲ। ਇਸ ਦਾ ਭਾਵ ਇਹ ਹੈ ਕਿ ਬਿਮਾਰੀ ਤਾਂ ਦਵਾਈ ਨਾਲ ਠੀਕ ਹੋ ਸਕਦੀ ਹੈ ਪਰ ਆਦਤ ਉਸ ਦੇ ਮਰਨ ਤੱਕ ਉਸ ਦੇ ਨਾਲ ਰਹਿੰਦੀ ਹੈ। ਮਾੜੀਆਂ ਆਦਤਾਂ ਮਾੜੀ ਤੇ ਨਾਲ ਪੈਦਾ ਹੁੰਦੀਆਂ ਹਨ। ਕੋਈ ਵੀ ਬੁਰੀ ਆਦਤ ਜਨਮ ਤੋਂ ਹੀ ਸਾਡੇ ਵਿੱਚ ਨਹੀਂ ਹੁੰਦੀ ਸਗੋਂ ਬੁਰੀ ਸੰਗਤ ਨਾਲ ਸਾਡੀ ਸ਼ਖਸ਼ੀਅਤ ਦਾ ਹਿੱਸਾ ਬਣ ਜਾਂਦੀ ਹੈ। ਇਸੇ ਤ , ਚੰਗੀਆਂ ਆਦਤਾਂ ਵੀ ਸਾਡੇ ਸੁਭਾਅ ਦਾ ਹਿੱਸਾ ਬਣ ਜਾਂਦੀਆਂ ਹਨ। ਇਸ ਲਈ ਸਾਨੂੰ ਬੱਚਿਆਂ ਨੂੰ ਬਚਪਨ ਤੋਂ ਹੀ ਚੰਗੇ ਸੰਸਕਾਰ ਦੇਣ ਦੇ ਜਤਨ ਕਰਨੇ ਚਾਹੀਦੇ ਹਨ। ਬੱਚਿਆਂ ਦੀਆਂ ਆਦਤਾਂ ਵੱਲ ਪੂਰਾ-ਪੂਰਾ ਧਿਆਨ ਦੇਣਾ ਚਾਹੀਦਾ ਹੈ। ਇਹ ਜ਼ਿੰਮੇਵਾਰੀ ਮਾਂ-ਬਾਪ ਤੇ ਅਧਿਆਪਕਾਂ ਦੋਨਾਂ ਦੀ ਸਾਂਝੀ ਹੈ। ਬੱਚਿਆਂ ਦੀਆਂ ਚੰਗੀਆਂ ਆਦਤਾਂ ਦੇ ਵਿਕਾਸ ਨਾਲ ਹੀ ਅਸੀਂ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਜੇ ਅਸੀਂ ਬੱਚਿਆਂ ਦੀਆਂ ਆਦਤਾਂ ਵੱਲ ਧਿਆਨ ਦਿਆਂਗੇ ਤਾਂ ਹੀ ਅਸੀਂ ਆਪਣੀ ਅਤੇ ਭਵਿੱਖ ਦੇ ਸਮਾਜ, ਕੌਮ ਤੇ ਦੇਸ਼ ਦੇ ਉਸਰੱਈਏ ਬੱਚਿਆਂ ਦੀ ਪੂਰਨ ਸ਼ਖਸੀਅਤ ਦੀ ਉਸਾਰੀ ਕਰ ਸਕਾਂਗੇ।