ਟੈਲੀਵਿਜ਼ਨ ਜਾਂ ਦੂਰਦਰਸ਼ਨ
Television or Doordarshan
ਆਧੁਨਿਕ ਵਿਗਿਆਨ ਦੀ ਹੈਰਾਨੀਜਨਕ ਖੋਜ : ਟੈਲੀਵਿਜ਼ਨ (ਦੁਰਦਸ਼ਨ) ਆਧੁਨਿਕ ਵਿਗਿਆਨ ਦੀ ਇਕ ਵਿਚਿਤਰ ਕਾਢ ਹੈ। ਇਸ ਵਿਚ ਰੇਡੀਓ ਅਤੇ ਸਿਨਮਾ ਦੋਹਾਂ ਦੇ ਗੁਣ ਭਰੇ ਹੋਏ ਹਨ। ਇਸ ਦਾ ਅਜੋਕੇ ਮਨੋਰੰਜਨ ਦੇ ਸਾਧਨਾਂ ਵਿਚ ਆਪਣਾ ਮੌਲਿਕ ਤੇ ਖਾਸ ਸਥਾਨ ਹੈ। ਜਿੱਥੇ ਰੇਡੀਓ ਰਾਹੀਂ ਸਾਡੇ ਤੱਕ ਕੇਵਲ ਆਵਾਜ਼ ਰਾਹੀਂ ਵੱਖ-ਵੱਖ ਪ੍ਰਕਾਰ ਦੇ ਪ੍ਰੋਗਰਾਮ ਪਹੁੰਚਾਏ ਜਾਂਦੇ ਹਨ, ਉੱਥੇ ਟੈਲੀਵਿਜ਼ਨ ਵਿਚ ਉਸ ਪ੍ਰੋਗਰਾਮ ਦਾ ਚਿੱਤਰ ਵੀ ਸਾਡੇ ਸਾਹਮਣੇ ਆਉਂਦਾ ਹੈ ਤੇ ਇਸ ਪ੍ਰਕਾਰ ਟੈਲੀਵਿਜ਼ਨ ਰੇਡੀਓ ਦੇ ਮੁਕਾਬਲੇ ਮਨੋਰੰਜਨ ਦਾ ਵਧੇਰੇ ਜਿਉਂਦਾ ਜਾਗਦਾ ਅਤੇ ਪ੍ਰਭਾਵਸ਼ਾਲੀ ਸਾਧਨ ਹੈ। ਇਹ ਠੀਕ ਹੈ ਕਿ ਸਿਨਮੇ ਵਿਚ ਵੀ ਟੈਲੀਵਿਜ਼ਨ ਵਾਂਗ ਆਵਾਜ਼ ਤੇ ਤਸਵੀਰ ਦੋਨੋਂ ਹੁੰਦੇ ਹਨ, ਪਰ ਸਿਨਮਾ ਟੈਲੀਵਿਜ਼ਨ ਦੀ ਜਗਾ ਨਹੀਂ ਲੈ ਸਕਦਾ। ਇਸਦਾ ਕਾਰਨ ਇਹ ਹੈ ਕਿ ਸਿਨਮੇ ਵਿਚ ਕੇਵਲ ਇਕੋ ਫ਼ਿਲਮ ਹੀ ਦਿਖਾਈ ਜਾਂਦੀ ਹੈ, ਪਰ ਟੈਲੀਵਿਜ਼ਨ ਵਿਚ ਭਾਂਤ-ਭਾਂਤ ਦੇ ਪ੍ਰੋਗਰਾਮ ਆਉਂਦੇ ਹਨ। ਫਿਰ ਟੈਲੀਵਿਜ਼ਨ ਰਾਹੀਂ ਸਾਨੂੰ ਸਾਰੇ ਦਿਲਪਰਚਾਵਿਆਂ ਦੀ ਘਰ ਬੈਠਿਆਂ ਹੀ ਪ੍ਰਾਪਤੀ ਹੁੰਦੀ ਹੈ, ਜਦੋਂ ਕਿ ਸਿਨਮੇ ਜਾਣ ਲਈ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਟੈਲੀਵਿਜ਼ਨ ਦੀ ਬਨਾਵਟ : ਟੈਲੀਵਿਜ਼ਨ, ਰੇਡੀਓ ਅਤੇ ਵਾਂਜ਼ਿਸਟਰ ਦਾ ਹੀ ਸੁਧਰਿਆ ਰੁਪ ਹੈ। ਇਸ ਵਿਚ ਆਵਾਜ਼ ਰੇਡੀਓ ਤੋਂ ਵਾਂਜ਼ਿਸਟਰ ਵਾਂਗ ਹੀ ਪੈਦਾ ਹੁੰਦੀ ਹੈ। ਟੈਲੀਵਿਜ਼ਨ ਦੋ ਪ੍ਰਕਾਰ ਦੇ ਹੁੰਦੇ ਹਨ : ਇਕ ਟਿਊਬ ਟਾਈਪ ਅਤੇ ਦੂਜੇ ਸੌਲਿਡ ਸਟੇਟ। ਇਸ ਦਾ ਐਨਟੀਨਾ ਬਾਹਰ ਉੱਚੇ ਥਾਂ `ਤੇ ਇਕ ਖੱਬੇ ਉੱਪਰ ਕਬੂਤਰਾਂ ਦੇ ਛੱਜੇ ਵਾਂਗ ਲੱਗਾ ਹੁੰਦਾ ਹੈ। ਐਨਟੀਨਾ ਤੇ ਟੈਲੀਵਿਜ਼ਨ ਨੂੰ ਇਕ ਏਰੀਅਲ ਨਾਲ ਜੋੜਿਆ ਜਾਂਦਾ ਹੈ। ਅਸੀਂ ਚੈਨਲ-ਚੋਣਕਾਰ ਰਾਹੀਂ ਮਨਭਾਉਂਦਾ ਸਟੇਸ਼ਨ ਚੁਣ ਕੇ ਪ੍ਰੋਗਰਾਮ ਦੇਖਦੇ ਹਾਂ।
ਭਾਰਤ ਵਿਚ ਟੈਲੀਵਿਜ਼ਨ : ਭਾਰਤ ਵਿਚ ਸਭ ਤੋਂ ਪਹਿਲਾਂ ਟੈਲੀਵਿਜ਼ਨ ਇਕ ਪਰਦਰਸ਼ਨੀ ਵਿਚ ਆਇਆ ਸੀ। ਅਕਤੂਬਰ , ਸੰਨ 1959 ਵਿਚ ਡਾ. ਰਾਜਿੰਦਰ ਪ੍ਰਸਾਦ ਨੇ ਦਿੱਲੀ ਵਿਖੇ ਅਕਾਸ਼ਵਾਣੀ ਦੇ ਟੈਲੀਵਿਜ਼ਨ ਵਿਭਾਗ ਦਾ ਉਦਘਾਟਨ ਕੀਤਾ। ਫਿਰ ਇਸ ਦਾ ਦੇਸ਼ ਦੇ ਹੋਰਨਾਂ ਭਾਗਾਂ ਵਿਚ ਵਿਕਾਸ ਹੋਇਆ। ਪੰਜਾਬ ਵਿਚ ਸਭ ਤੋਂ ਪਹਿਲਾਂ ਅੰਮ੍ਰਿਤਸਰ ਵਿਖੇ ਟੈਲੀਵਿਜ਼ਨ ਸਟੇਸ਼ਨ ਕੋਈ 25 ਕੁ ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਇਸ ਤੋਂ ਪਹਿਲਾਂ ਪੰਜਾਬ ਦੇ ਵਿਰਲੇ-ਵਿਰਲੇ ਘਰਾਂ ਵਿਚ ਪਾਕਿਸਤਾਨ ਤੋਂ ਲਾਹੌਰ ਟੈਲੀਵਿਜ਼ਨ ਸਟੇਸ਼ਨ ਦਾ ਪ੍ਰੋਗਰਾਮ ਦਿਲਚਸਪੀ ਨਾਲ ਦੇਖਿਆ ਜਾਂਦਾ ਸੀ। 13 ਅਪ੍ਰੈਲ, ਸੰਨ 1979 ਨੂੰ ਜਲੰਧਰ ਦਾ ਟੈਲੀਵਿਜ਼ਨ ਸਟੇਸ਼ਨ ਚਾਲੂ ਕੀਤਾ ਗਿਆ। ਜਲੰਧਰ ਅਤੇ ਅੰਮ੍ਰਿਤਸਰ ਟੈਲੀਵਿਜ਼ਨ ਕੇਂਦਰ ਸਾਰੇ ਪ੍ਰੋਗਰਾਮਾਂ ਨੂੰ ਸੰਯੁਕਤ ਰੂਪ ਵਿਚ ਪੇਸ਼ ਕਰਦੇ ਹਨ। ਇਹਨਾਂ ਟੈਲੀਵਿਜ਼ਨ ਕੇਂਦਰਾਂ ਰਾਹੀਂ ਵੱਖ-ਵੱਖ ਪ੍ਰਕਾਰ ਦੇ ਮਨੋਰੰਜਨ ਕਰਨ ਵਾਲੇ ਪ੍ਰੋਗਰਾਮ-ਫ਼ਿਲਮਾਂ, ਚਿੱਤਰਹਾਰ, ਗੀਤ, ਨਾਚ , ਨਾਟਕ, ਕਹਾਣੀਆਂ ਆਦਿ ਪੇਸ਼ ਕਰਨ ਤੋਂ ਇਲਾਵਾ ਲੋਕਾਂ ਦੀ ਜਾਣਕਾਰੀ ਵਿਚ ਵਾਧਾ ਕਰਨ ਵਾਲੇ, ਵਿੱਦਿਅਕ ਤਰੱਕੀ ਵਿਚ ਮਦਦ ਕਰਨ ਵਾਲੇ, ਨਵੇਂ ਉੱਠ ਰਹੇ ਕਲਾਕਾਰਾਂ ਦਾ ਹੌਸਲਾ ਵਧਾਉਣ ਵਾਲੇ ਤੇ ਦੇਸ਼ ਦੀ ਆਰਥਿਕ, ਸਮਾਜਿਕ ਤੇ ਅਧਿਆਤਮਿਕ ਵਿਕਾਸ ਵਿਚ ਸਹਾਇਤਾ ਕਰਨ ਵਾਲੇ ਵੱਖ-ਵੱਖ ਪ੍ਰਕਾਰ ਦੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ, ਜੋ ਕਿ ਲੋਕਾਂ ਵਿਚ ਬਹੁਤ ਲੋਕਪ੍ਰਿਯ ਹਨ।
ਲਾਭ : ਟੈਲੀਵਿਜ਼ਨ ਦੇ ਅੱਜ ਦੇ ਮਨੁੱਖ ਨੂੰ ਬਹੁਤ ਸਾਰੇ ਫਾਇਦੇ ਹਨ, ਜੋ ਕਿ ਹੇਠਾਂ ਲਿਖੇ ਹਨ।
ਦੂਰ-ਦੁਰਾਡੇ ਦੇ ਪ੍ਰੋਗਰਾਮ ਨੂੰ ਨਾਲੋ-ਨਾਲ ਦੇਖ ਸਕਣਾ : ਟੈਲੀਵਿਜ਼ਨ ਦਾ ਸਭ ਤੋਂ ਵੱਡਾ . ਹਨ : ਲਾਭ ਇਹ ਹੈ ਕਿ ਇਸ ਦੁਆਰਾ ਅਸੀਂ ਘਰ ਬੈਠਿਆਂ ਦੁਨੀਆਂ ਅਤੇ ਦੇਸ਼ ਦੇ ਵੱਖ-ਵੱਖ ਥਾਵਾਂ , ਉੱਪਰ ਹੋ ਰਹੇ ਸਮਾਰੋਹਾਂ, ਮੈਚਾਂ ਤੇ ਉਤਸਵਾਂ ਨੂੰ ਨਾਲੋ-ਨਾਲ ਪਰਦੇ `ਤੇ ਉੱਪਰ ਦੇਖ ਸਕਦੇ ਹਾਂ। ਹੁਣ ਜਦੋਂ ਭਾਰਤ ਨੇ ਆਪਣਾ ਦੂਰ-ਸੰਚਾਰੀ ਉਪਗ੍ਰਹਿ ਐਪਲ ਪੁਲਾੜ ਵਿਚ ਭੇਜਿਆ । ਹੈ, ਉਦੋਂ ਤੋਂ ਦੇਸ਼ ਦੇ ਦੂਰ ਨੇੜੇ ਦੇ ਸਥਾਨਾਂ ਤੇ ਹੋ ਰਹੇ ਪ੍ਰੋਗਰਾਮਾਂ ਨੂੰ ਦੇਸ਼ਵਾਸੀ ਆਪਣੇ ਘਰੀਂ ” ਬੈਠਿਆਂ ਨਾਲੋ-ਨਾਲ ਚਲਦੇ ਪ੍ਰੋਗਰਾਮ ਦੇਖਣ ਦਾ ਆਨੰਦ ਲੈਂਦੇ ਹਨ।
ਮਨਪਰਚਾਵੇ ਦਾ ਸਾਧਨ : ਟੈਲੀਵਿਜ਼ਨ ਅੱਜ ਦੇ ਮਨੁੱਖ ਦੇ ਮਨਪਰਚਾਵੇ ਦਾ ਵੱਡਾ ਸਾਧਨ ਹੈ। ਘਰ ਬੈਠੇ ਹੀ ਅਸੀਂ ਪੁਰਾਣੀਆਂ ਫ਼ਿਲਮਾਂ, ਨਾਟਕ, ਮੈਚ, ਭਾਸ਼ਨ, ਨਾਚ, ਗਾਣੇ ਦੇਖਦੇ ਤੇ ਸੁਣਦੇ ਹਾਂ ਤੇ ਇਸ ਪ੍ਰਕਾਰ ਆਪਣਾ ਮਨ ਪਰਚਾਉਂਦੇ ਹਾਂ।
ਜਾਣਕਾਰੀ ਅਤੇ ਗਿਆਨ ਦਾ ਸਰੋਤ : ਟੈਲੀਵਿਜ਼ਨ ਦਾ ਦੂਜਾ ਵੱਡਾ ਫਾਇਦਾ ਇਹ ਹੈ ਕਿ ਇਸ ਰਾਹੀਂ ਸਾਨੂੰ ਵੱਖੋ-ਵੱਖ ਭਲਾਈ ਕੰਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਰਾਹੀਂ ਕਈ ਚੀਜ਼ਾਂ ਦੀ ਪ੍ਰਦਰਸ਼ਨੀ ਪੇਸ਼ ਕੀਤੀ ਜਾਂਦੀ ਹੈ, ਜਿਹਨਾਂ ਤੋਂ ਅਸੀਂ ਕਈ ਤਰਾਂ ਦੀ ਵਿਹਾਰਿਕ ਜਾਣਕਾਰੀ ਲੈਂਦੇ ਹਾਂ।
ਕਾਰੋਬਾਰੀ ਲਾਭ : ਟੈਲੀਵਿਜ਼ਨ ਦਾ ਤੀਜਾ ਵੱਡਾ ਲਾਭ ਕਾਰੋਬਾਰੀ ਅਦਾਰਿਆਂ ਨੂੰ ਹੈ। ਇਸ ਰਾਹੀਂ ਵਪਾਰੀ ਲੋਕ ਆਪਣੇ ਮਾਲ ਦੀ ਮਸ਼ਹੂਰੀ ਕਰ ਕੇ ਲਾਭ ਕਮਾਉਂਦੇ ਹਨ, ਜਿਸ ਨਾਲ ਮੰਗ ਵੱਧਦੀ ਹੈ ਤੇ ਦੇਸ਼ ਵਿਚ ਮਾਲ ਉਤਪਾਦਨ ਵਿਚ ਵਾਧਾ ਹੁੰਦਾ ਹੈ।
ਖ਼ਬਰਾਂ ਦੀ ਜਾਣਕਾਰੀ: ਇਸਦਾ ਚੌਥਾ ਵੱਡਾ ਲਾਭ ਤਾਜ਼ੀਆਂ ਵਾਪਰੀਆਂ ਘਟਨਾਵਾਂ ਦੀ ਜਾਣਕਾਰੀ ਦੇਣਾ ਹੈ। ਭਾਵੇਂ ਇਹ ਕੰਮ ਅਖ਼ਬਾਰਾਂ ਵੀ ਕਰਦੀਆਂ ਹਨ, ਪਰ ਅਖਬਾਰਾਂ ਬੀਤੇ ਦਿਨ ਦੀਆਂ ਖ਼ਬਰਾਂ ਦਿੰਦੀਆਂ ਹਨ, ਜਦ ਕਿ ਟੈਲੀਵਿਜ਼ਨ ਰੇਡੀਓ ਵਾਂਗ ਸਾਨੂੰ ਉਸੇ ਦਿਨ ਹੋਈਆਂ ਜਾਂ ਕੁਝ ਸਮਾਂ ਪਹਿਲਾਂ ਵਾਪਰੀਆਂ ਘਟਨਾਵਾਂ ਸੰਬੰਧੀ ਖ਼ਬਰਾਂ ਤੇ ਤਸਵੀਰਾਂ ਬਹਿਤ ਗਿਆਨ ਦਿੰਦਾ ਹੈ।
ਰੁਜ਼ਗਾਰ ਦਾ ਸਾਧਨ : ਇਸ ਦਾ ਅਗਲਾ ਵੱਡਾ ਲਾਭ ਇਹ ਹੈ ਕਿ ਟੈਲੀਵਿਜ਼ਨ ਸਟੇਸ਼ਨ ਉੱਤੇ ਬਹੁਤ ਸਾਰੇ ਕਲਾਕਾਰਾਂ ਨੂੰ ਰੁਜ਼ਗਾਰ ਮਿਲਦਾ ਹੈ।
ਨੁਕਸਾਨ : ਜਿੱਥੇ ਟੈਲੀਵਿਜ਼ਨ ਦੇ ਬਹੁਤ ਸਾਰੇ ਫਾਇਦੇ ਹਨ, ਉੱਥੇ ਇਸ ਦੇ ਕੁਝ । ਨੁਕਸਾਨ ਵੀ ਹਨ। ਇਸ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਹ ਸੁਆਦਲੇ ਤੇ ਵੰਨਸੁਵੰਨੇ ਪ੍ਰੋਗਰਾਮ ਦੇ ਕੇ ਬੰਦੇ ਦਾ ਬਹੁਤ ਸਾਰਾ ਸਮਾਂ ਬੇਕਾਰ ਕਰਦਾ ਹੈ। ਟੈਲੀਵਿਜ਼ਨਾਂ ਨੇ ਗਲੀ-ਮੁਹੱਲਿਆਂ ਵਿਚ ਰੌਲੇ-ਰੱਪੇ ਨੂੰ ਵੀ ਵਧਾਇਆ ਹੈ ਤੇ ਸ਼ਾਮ ਵੇਲੇ ਲੋਕਾਂ ਦੇ ਮੇਲਮਿਲਾਪ ਨੂੰ ਘਟਾਇਆ ਹੈ। ਇਸ ਦੇ ਪਰਦੇ ਦੀ ਤੇਜ਼ ਰੌਸ਼ਨੀ ਅੱਖਾਂ ਦੀ ਨਜ਼ਰ ਉੱਪਰ ਵੀ ਬਰਾ ਅਸਰ ਪਾਉਂਦੀ ਹੈ।
ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਟੈਲੀਵਿਜ਼ਨ ਆਧੁਨਿਕ ਵਿਗਿਆਨ ਦੀ ਇਕ ਵਿਸ਼ੇਸ਼ ਖੋਜ ਹੈ। ਭਾਰਤ ਵਿਚ ਟੈਲੀਵਿਜ਼ਨ ਦੇ ਵਿਕਾਸ ਲਈ ਕਾਫੀ ਓਪਰਾਲੇ ਕੀਤੇ ਜਾ ਰਹੇ ਹਨ। ਟੈਲੀਵਿਜ਼ਨ ਦੇ ਵਿਕਾਸ ਤੋਂ ਬਿਨਾਂ ਅੱਜ ਦਾ ਸੱਭਿਆਚਾਰ ਤਰੱਕੀ ਨਹੀਂ ਕਰ ਸਕਦਾ।