ਸ੍ਰੀਮਤੀ ਇੰਦਰਾ ਗਾਂਧੀ
Shrimati Indira Gandhi
ਜਾਣ-ਪਛਾਣ : ਸੰਸਾਰ ਵਿਚ ਅਜਿਹੀਆਂ ਵਿਰਲੀਆਂ ਹੀ ਔਰਤਾਂ ਹੋਈਆਂ ਹਨ ਜਿਨਾਂ ਨੇ ਹਕੂਮਤ ਦਾ ਭਾਰ ਆਪਣੇ ਮੋਢਿਆਂ ਉੱਤੇ ਚੁੱਕਿਆ ਹੋਵੇ। ਇੰਦਰਾ ਜੀ ਵੀ ਉਹਨਾਂ ਵਿਚੋਂ ਇਕ ਅਜਿਹੀ ਭਾਰਤੀ ਔਰਤ ਸੀ, ਜੋ ਭਾਰਤ ਦੀ ਰਾਜਨੀਤੀ ਉੱਤੇ ਬੜਾ ਚਿਰ ਛਾਈ ਰਹੀ। 31 ਅਕਤੂਬਰ ਦਾ ਉਹ ਮਨਹੂਸ ਦਿਨ ਸੀ ਜਦੋਂ ਇੰਦਰਾ ਜੀ ਦਾ ਪੰਜ ਭੌਤਿਕ ਸਰੀਰ ਆਪਣੇ ਹੀ ਅੰਗ ਰੱਖਿਅਕਾਂ ਹੱਥੋਂ ਛਨਣੀ-ਛਨਣੀ ਹੋ ਗਿਆ ਤੇ ਹਮੇਸ਼ਾ-ਹਮੇਸ਼ਾ ਲਈ ਭਾਰਤ ਮਾਤਾ ਦੀ ਗੋਦ ‘ਚ ਸੌਂ ਗਿਆ। ਆਪ ਭਾਰਤ ਦੀ ਪਹਿਲੀ ਅਤੇ ਸੰਸਾਰ ਦੀ ਦੂਜੀ ਔਰਤ ਪ੍ਰਧਾਨ ਮੰਤਰੀ ਸਨ।
ਜਨਮ ਅਤੇ ਬਚਪਨ : ਇੰਦਰਾ ਗਾਂਧੀ ਦਾ ਜਨਮ 19 ਨਵੰਬਰ, ਸੰਨ 1917 ਨੂੰ ਇਲਾਹਾਬਾਦ ਵਿਚ ਕਮਲਾ ਨਹਿਰੂ ਜੀ ਦੇ ਘਰ ਹੋਇਆ। ਆਪ ਜੀ ਦੇ ਪਿਤਾ ਭਾਰਤ ਦੇ ਲੋਕਪ੍ਰਿਯ ਆਗੂ ਪ੍ਰਧਾਨ ਮੰਤਰੀ ਸਵਰਗੀ ਸ੍ਰੀ ਜਵਾਹਰ ਲਾਲ ਨਹਿਰੂ ਜੀ ਸਨ। ਆਪ ਉਨ੍ਹਾਂ ਦੀ ਇਕਲੌਤੀ ਪੁੱਤਰੀ ਸਨ।
ਦੇਸ਼ ਪ੍ਰੇਮ ਦੀ ਗੁੜਤੀ ਘਰ ਤੋਂ ਹੀ ਮਿਲੀ: ਇੰਦਰਾ ਜੀ ਦਾ ਪਰਿਵਾਰ ਦੇਸ਼ ਭਗਤਾਂ ਅਤੇ ਸੰਗਰਾਮੀਆਂ ਦਾ ਸੀ। ਦੇਸ਼ ਪਿਆਰ ਦੀ ਗੁੜਤੀ ਆਪ ਜੀ ਨੂੰ ਘਰੋਂ ਹੀ ਮਿਲੀ। ਦੇਸ਼ ਭਗਤ ਘਰਾਣੇ ਦੀਆਂ ਲੋਰੀਆਂ ਲੈ ਕੇ ਬਚਪਨ ਤੋਂ ਹੀ ਆਪ ਦੇਸ਼ ਪ੍ਰੇਮ ਦੇ ਰੰਗ ਵਿਚ ਰੰਗੀ ਗਈ।
ਵਿੱਦਿਆ ਪ੍ਰਾਪਤੀ : ਆਪ ਨੇ ਆਰੰਭਿਕ ਵਿੱਦਿਆ ਇਲਾਹਾਬਾਦ ਵਿਚ ਹਾਸਿਲ ਕੀਤੀ। ਆਪ ਨੇ ਉਚੇਰੀ ਵਿੱਦਿਆ ਸਵਿਟਜ਼ਰਲੈਂਡ ਅਤੇ ਸ਼ਾਂਤੀ ਨਿਕੇਤਨ ਤੋਂ ਲਈ।
ਰਾਜਨੀਤੀ ਵਿਚ ਦਾਖਲ : ਆਪਣੇ ਪਿਤਾ ਅਤੇ ਦਾਦਾ ਵਾਂਗ ਆਪ ਬਚਪਨ ਵਿਚ ਹੀ ਰਾਜਨੀਤੀ ਵਿਚ ਦਾਖਲ ਹੋਈ। ਆਪ ਦਾ ਘਰ (ਆਨੰਦ ਭਵਨ) ਸੁਤੰਤਰਤਾ ਪ੍ਰਾਪਤੀ ਦੀਆਂ ਗਤੀਵਿਧੀਆਂ ਦਾ ਕੇਂਦਰ ਸੀ। ਇਸ ਲਈ ਲਗਭਗ ਬਾਰਾਂ ਸਾਲ ਦੀ ਉਮਰ ਵਿਚ ਆਪ ਨੇ ਸਭਿਆਹ ਦੇ ਦਿਨਾਂ ਵਿਚ ਗੇਂਦ ਤਿਆਗੜ੍ਹੀਆਂ ਦਾ ਇਕ ਦਸਤਾ ਬਣਾਇਆ। ਇਹ ਪਾਰਟੀ ‘ਬਾਰ ਸੈਨਾ’ ਦੇ ਨਾਂ ਨਾਲ ਮਸ਼ਹੂਰ ਹੋਈ।23 ਸਾਲ ਦੀ ਉਮਰ ਵਿਚ ਉਹ ਕਾਂਗਰਸ ਦੀ ਮੈਂਬਰ ਬਣੀ।
ਵਿਆਹ : ਪੱਚੀ ਸਾਲ ਦੀ ਉਮਰ (ਸੰਨ 1942) ਵਿਚ ਆਪ ਦਾ ਵਿਆਹ ਪਾਰਸੀ ਘਰਾਣੇ ਦੇ ਇਕ ਸੁਘੜ ਦੇਸ਼ ਭਗਤ ਨੌਜਵਾਨ ਸੀ ਫਿਰੋਜ਼ ਗਾਂਧੀ ਨਾਲ ਹੋਇਆ। ਇਸੇ ਸਾਲ ਆਪ ਨੂੰ ਭਾਰਤ ਛੱਡੋ ਅੰਦੋਲਨ ਵਿਚ ਹਿੱਸਾ ਲੈਣ ਕਾਰਨ ਜੇਲ੍ਹ ਜਾਣਾ ਪਿਆ। ਆਪ ਦੇ ਦੋ ਪੁੱਤਰ ਰਾਜੀਵ (ਸੰਨ 1944) ਅਤੇ ਸੰਜੇ (ਸੰਨ 1946) ਵਿਚ ਪੈਦਾ ਹੋਏ। ਸੰਨ 1956 ਵਿਚ ਫਿਰੋਜ਼ ਗਾਂਧੀ ਦਾ ਸਵਰਗ ਵਾਸ ਹੋ ਗਿਆ।
ਪਹਿਲਾ ਪ੍ਰਧਾਨ ਮੰਤਰੀ ਕਾਲ : ਸੰਨ 1966 ਤੋਂ ਸੰਨ 1977 ਤੱਕ ਆਪ ਦੇ ਪਹਿਲੇ ਸ਼ਾਸਨ ਕਾਲ ਵਿਚ ਦੇਸ਼ ਨੇ ਕਈ ਖੇਤਰਾਂ ਵਿਚ ਬੇਮਿਸਾਲ ਉੱਨਤੀ ਕੀਤੀ। ਦੇਸੀ ਰਿਆਸਤਾਂ ਦੇ ਨਵਾਬਾਂ ਅਤੇ ਰਾਜਿਆਂ ਦੇ ਪੀਵੀਪਰਸ ਬੰਦ ਕਰ ਦਿੱਤੇ ਗਏ। ਬੈਂਕਾਂ ਦਾ ਰਾਸ਼ਟਰੀਕਰਨ ਕਰ ਦਿੱਤਾ ਗਿਆ। ਸੰਨ 1971 ਵਿਚ ਭਾਰਤ-ਪਾਕਿ ਯੁੱਧ ਜਿੱਤਿਆ ਅਤੇ 90 ਹਜ਼ਾਰ ਪਾਕਿਸਤਾਨੀ ਫੌਜੀਆਂ ਤੋਂ ਹਥਿਆਰ ਸੁਟਵਾ ਕੇ ਆਪ ਨੇ ਦੇਸ਼ ਦੀ ਇੱਜ਼ਤ ਵਧਾਈ। ਪਾਕਿਸਤਾਨ ਦਾ ਇਕ ਹਿੱਸਾ ਕੱਟ ਕੇ ਬੰਗਲਾ ਦੇਸ਼ ਦੀ ਸਥਾਪਨਾ ਕੀਤੀ ਅਤੇ ‘ਭਾਰਤ ਰਤਨ ਦੀ ਉਪਾਧੀ ਪ੍ਰਾਪਤ ਕੀਤੀ। ਸੰਨ 1974 ਵਿਚ ਪ੍ਰਮਾਣੂ ਧਮਾਕਾ ਕੀਤਾ ਗਿਆ। ਆਪ ਨੇ 25 ਜੂਨ, ਸੰਨ 1975 ਨੂੰ ਦੋਸ਼ ਵਿਚ ਐਮਰਜੈਂਸੀ ਦਾ ਐਲਾਨ ਕੀਤਾ।
ਚੋਣਾਂ ਵਿਚ ਹਾਰ : 16 ਮਾਰਚ, ਸੰਨ 1977 ਦੀਆਂ ਚੋਣਾਂ ਵਿਚ ਆਪ ਦੀ ਪਾਰਟੀ ਨੂੰ ਕੁਝ ਕਾਰਨਾਂ ਕਰਕੇ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਇਕ ਨਵੀਂ ਜਨਤਾ ਪਾਰਟੀ ਉੱਕਰ ਕ ਸਾਹਮਣੇ ਆਈ।ਪਰ ਇਹ ਜਨਤਾ ਪਾਰਟੀ ਦਾਈ ਸਾਲਾਂ ਵਿਚ ਆਪਸੀ ਫੁੱਟ 6 ਬਦਲੇ ਅਤੇ ਈਰਖਾ ਦੀ ਭਾਵਨਾ ਕਾਰਨ ਵੱਖੋ-ਵੱਖ ਹੋ ਕੇ ਰਹਿ ਗਈ।
ਮੁੜ ਜਿੱਤਣਾ : 4 ਜਨਵਰੀ, ਸੰਨ 1980 ਦੀਆਂ ਲੋਕ ਸਭਾ ਚੋਣਾਂ ਵਿਚ ਲੋਕਾਂ ਨੇ ਮੁੜ ਆਪ ਉੱਤੇ ਵਿਸ਼ਵਾਸ ਕਰਦੇ ਹੋਏ ਆਪ ਦੀ ਪਾਰਟੀ ਨੂੰ ਜਿਤਾ ਕੇ ਸੰਸਦ ਵਿਚ ਭੇਜਿਆ।
ਦੂਜਾ ਪ੍ਰਧਾਨ ਮੰਤਰੀ ਕਾਲ : 10 ਜਨਵਰੀ, ਸੰਨ 1980 ਨੂੰ ਆਪ ਨੂੰ ਫਿਰ ਤੋਂ ਸਰਵ ਸਹਿਮਤੀ ਨਾਲ ਪ੍ਰਧਾਨ ਮੰਤਰੀ ਚੁਣ ਲਿਆ ਗਿਆ ਅਤੇ 14 ਜਨਵਰੀ, 1989 ਨੂੰ ਆਪ ਨੇ ਪ੍ਰਧਾਨ ਮੰਤਰੀ ਦੀ ਪਦਵੀ ਸੰਭਾਲੀ ਅਤੇ ਭਾਰਤ ਵਿਚ ਸ਼ਕਤੀਸ਼ਾਲੀ ਅਤੇ ਜ਼ਿੰਮੇਵਾਰ ਬਰਕਾਰ ਸਥਾਪਿਤ ਕੀਤੀ। ਇਹਨਾਂ ਦੇ ਕਾਰਜਕਾਲ ਦੌਰਾਨ ਹੀ 3 ਅਪੈਲ ਸੰਨ 1984 ਨੂੰ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਨੇ ਉਡਾਣ ਭਰੀ ਅਤੇ ਵਿਗਿਆਨਕ ਦੌੜ ਵਿਚ ਭਾਰਤ ਦਾ ਮਾਣ ਵਧਾਇਆ। ਆਪ ਆਪਣੇ ਦੂਜੇ ਕਾਰਜਕਾਲ ਵਿਚ ਮਹਿੰਗਾਈ ਤੇ ਥੜ ਨੂੰ ਘੱਟ ਕਰਨ, ਦੇਸ਼ ਦੇ ਅਰਥਚਾਰੇ ਨੂੰ ਸਮਾਜਵਾਦੀ, ਦੇਸ਼ ਵਿਚ ਸਿਰ ਚੁੱਕ ਰਹੇ ਧਰਮ ਦੇ ਨਾਂ ‘ਤੇ ਭੜਕਾਉਣ ਵਾਲੇ ਤੱਤਾਂ ਨੂੰ ਦਬਾਉਣ ਅਤੇ ਆਸਾਮ ਤੇ ਪੰਜਾਬ ਵਰਗੇ ਗੰਭੀਰ ਮਸਲੇ ਨੂੰ ਹੱਲ ਕਰਨ ਲਈ ਕੋਸ਼ਿਸ਼ਾਂ ਕਰਦੇ ਰਹੇ।
ਹੱਤਿਆ : 31 ਅਕਤੂਬਰ, ਸੰਨ 1984 ਨੂੰ ਆਪ ਦੇ ਦੋ ਅੰਗ ਰੱਖਿਅਕਾਂ ਨੇ ਗੋਲੀਆਂ ਮਾਰ ਕੇ ਆਪ ਜੀ ਦੀ ਹੱਤਿਆ ਕਰ ਦਿੱਤੀ। ਆਪ ਸਦਾ ਅਮਰ ਰਹਿਣਗੇ।