ਸ੍ਰੀ ਗੁਰੂ ਅਰਜਨ ਦੇਵ ਜੀ
Shri Guru Arjun Dev Ji
‘ਜਪਿਓ ਜਿਨ ਅਰਜਨ ਦੇਵ ਗੁਰੂ
ਸੋ ਸੰਕਟ ਜੂਨ ਗਰਭ ਨਹੀਂ ਆਇਓ।”
ਜਾਣ-ਪਛਾਣ : ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ। ਆਪ ਜੀ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ। ਆਪ ਜੀ ਨੇ ਜਹਾਂਗੀਰ ਵੱਲੋਂ ਦਿੱਤੇ ਤਸੀਹੇ ਖਿੜੇ ਮੱਥੇ ਝੱਲੇ। ਇਸੇ ਲਈ ਆਪ ਜੀ ਨੂੰ ਸ਼ਾਂਤੀ ਦੇ ਪੁੰਜ ਆਖਿਆ ਜਾਂਦਾ ਹੈ। ਆਪ ਜੀ ਦੀ ਸ਼ਹਾਦਤ ਅਦੁੱਤੀ ਸੀ ਜਿਸ ਨੇ ਸਿੱਖ ਧਰਮ ਵਿਚ ਇਕ ਨਵੀਂ ਪ੍ਰੇਰਣਾ ਅਤੇ ਜਾਨ ਭਰ ਦਿੱਤੀ। ਅਜਿਹੇ ਮਹਾਨ ਸ਼ਹੀਦ ਬਾਰੇ ਕਿਸੇ ਕਵੀ ਨੇ ਠੀਕ ਹੀ ਆਖਿਆ ਹੈ-
‘ਸ਼ਹੀਦ ਕੀ ਜੋ ਮੌਤ ਹੈ,
ਵੋਹ ਕੌਮ ਕੀ ਹਯਾਤ ਹੈ।
ਹਿਯਾਤ ਤੋਂ ਹਿਯਾਤ ਹੈ,
ਵੋਹ ਮੌਤ ਭੀ ਹਿਯਾਤ ਹੈ।”
ਜਨਮ : ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਸੰਨ 1563 ਨੂੰ ਗੋਇੰਦਵਾਲ ਵਿਚ ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਜੀ ਦੀ ਕੁੱਖੋਂ ਹੋਇਆ।
ਬਚਪਨ ਅਤੇ ਸਿੱਖਿਆ : ਆਪ ਜੀ ਨੂੰ ਛੋਟੇ ਹੁੰਦਿਆਂ ਪੰਡਤ ਕੇਸ਼ੋ ਗੋਪਾਲ ਅਤੇ ਬਾਬਾ ਬੁੱਢਾ ਜੀ ਤੋਂ ਸਿੱਖਿਆ ਪ੍ਰਾਪਤ ਹੋਈ। ‘ਹੋਣਹਾਰ ਬਿਰਵਾਨ ਕੇ ਹੋਤ ਚਿਕਨੇ ਪਾਤ’ ਦੇ ਕਥਨ ਅਨੁਸਾਰ ਆਪ ਜੀ ਦੀ ਮਹਾਨਤਾ ਅਤੇ ਗਿਆਨ ਬਚਪਨ ਵਿਚ ਹੀ ਪ੍ਰਗਟ ਹੋ ਗਏ ਸੀ।
ਬਾਣੀ ਦੇ ਜਹਾਜ਼ : ਆਪ ਨੂੰ ਆਪਣੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਨੇ ਵਰ ਦਿੱਤਾ ‘ਦੋਹਤਾ ਬਾਣੀ ਦਾ ਬੋਹਿਥਾ’। ਇਸ ਵਰ ਨੂੰ ਪ੍ਰਫੁਲਿਤ ਕਰਦਿਆਂ ਹੀ ਆਪ ਨੇ ਬਾਣੀ ਦਾ ਜਹਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ।
ਵਿਆਹ ਅਤੇ ਸੰਤਾਨ : ਆਪ ਜੀ ਦਾ ਵਿਆਹ 12 ਸਾਲ ਦੀ ਉਮਰ ਵਿਚ ਕ੍ਰਿਸ਼ਨ ਚੰਦ ਦੀ ਸਪੁੱਤਰੀ ਬੀਬੀ ਗੰਗਾ ਜੀ ਨਾਲ ਹੋਇਆ। ਵਿਆਹ ਤੋਂ ਬਾਅਦ 1595 ਈ. ਵਿਚ ਆਪ ਜੀ ਦੇ ਘਰ ਪੁੱਤਰ ਨੇ ਜਨਮ ਲਿਆ, ਜਿਸਦਾ ਨਾਂ ਸ੍ਰੀ ਹਰਗੋਬਿੰਦ ਸਾਹਿਬ ਰੱਖਿਆ।
ਗੁਰਗੱਦੀ : ਆਪ ਆਪਣੇ ਪਿਤਾ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਅਤੇ ਆਗਿਆਕਾਰੀ ਪੁੱਤਰ ਸਨ। ਇਸ ਲਈ ਆਪ ਜੀ ਦੇ ਪਿਤਾ ਨੇ ਆਪ ਨੂੰ ਗੁਰਗੱਦੀ ਸੌਂਪੀ।
ਪਿਥੀ ਚੰਦ ਦੀ ਈਰਖਾ : ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਆਪ ਨੂੰ ਸੌਂਪ ਦਿੱਤੀ ਤਾਂ ਆਪ ਜੀ ਦਾ ਵੱਡਾ ਭਰਾ ਪ੍ਰਿਥੀ ਚੰਦ ਬਹੁਤ ਨਾਰਾਜ਼ ਹੋਇਆ ਅਤੇ ਆਪ ਜੀ ਨਾਲ ਈਰਖਾ ਕਰਨ ਲੱਗਾ ਕਿਉਂਕਿ ਉਹ ਗੁਰਗੱਦੀ ਦਾ ਮਾਲਕ ਆਪਣੇ ਆਪ ਨੂੰ ਸਮਝਦਾ ਸੀ। ਪ੍ਰਿਥੀ ਚੰਦ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਜਹਾਂਗੀਰ ਦੇ ਕੰਨ ਭਰੇ ਅਤੇ ਆਪ ਦੇ ਸਪੁੱਤਰ ਹਰਗੋਬਿੰਦ ਸਾਹਿਬ ਨੂੰ ਮਾਰਨ ਦੀਆਂ ਕਈ ਅਸਫਲ ਕੋਸ਼ਿਸ਼ਾਂ ਕੀਤੀਆਂ।
ਹਰਿਮੰਦਰ ਸਾਹਿਬ ਦਾ ਨਿਰਮਾਣ : ਗੁਰਗੱਦੀ ਤੇ ਬੈਠਣ ਤੋਂ ਮਗਰੋਂ 7 ਸਾਲ ਤੱਕ ਗੁਰੂ ਜੀ ਅੰਮ੍ਰਿਤਸਰ ਦਾ ਸਰੋਵਰ ਅਤੇ ਹਰਿਮੰਦਰ ਸਾਹਿਬ ਦੀ ਉਸਾਰੀ ਕਰਨ, ਕਰਵਾਉਣ ਵਿਚ ਰੱਝੇ ਰਹੇ ਅਤੇ ਪ੍ਰਿਥੀ ਚੰਦ ਇਸ ਦੌਰਾਨ ਗੁਰੂ ਜੀ ਨੂੰ ਹਰ ਤਰ੍ਹਾਂ ਨਾਲ ਨੁਕਸਾਨ ਪਹੁੰਚਾਉਣ ਦੀਆਂ ਸਕੀਮਾਂ ਘੜਦਾ ਰਿਹਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤਿਆਰ ਹੋਣਾ : ਗੁਰੂ ਜੀ ਦਾ ਸਭ ਤੋਂ ਵੱਡਾ ਅਤੇ ਲਾਸਾਨੀ ਕਾਰਨਾਮਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ। ਆਪ ਜੀ ਨੇ ਆਪਣੇ ਤੋਂ ਪਹਿਲਾਂ ਹੋਏ ਗੁਰੂਆਂ ਅਤੇ ਭਗਤਾਂ ਦੀ ਬਾਣੀ ਇਕੱਠੀ ਕਰਕੇ ਉਸ ਦਾ ਸੰਪਾਦਨ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਿਖਣ ਦਾ ਸਨਮਾਨ ਭਾਈ ਗੁਰਦਾਸ ਜੀ ਨੂੰ ਮਿਲਿਆ।
ਨਵੇਂ ਸ਼ਹਿਰ ਵਸਾਉਣੇ : ਆਪ ਨੇ ਬਹੁਤ ਸਾਰੇ ਨਵੇਂ ਸ਼ਹਿਰ ਵਸਾਏ ਜਿਨ੍ਹਾਂ ਵਿਚੋਂ ਤਰਨਤਾਰਨ, ਛੇਹਰਟਾ ਅਤੇ ਸ੍ਰੀ ਅੰਮ੍ਰਿਤਸਰ ਆਦਿ ਮਸ਼ਹੂਰ ਹਨ।
ਖੁਸਰੋ ਅਤੇ ਚੰਦੂ ਦੀ ਘਟਨਾ : ਇਸ ਸਮੇਂ ਦੌਰਾਨ ਜਹਾਂਗੀਰ ਦਾ ਪੁੱਤਰ ਖੁਸਰੋ ਆਪਣੇ ਪਿਤਾ ਖਿਲਾਫ਼ ਵਿਦਰੋਹ ਕਰਕੇ ਗੁਰੂ ਜੀ ਕੋਲ ਪਹੁੰਚ ਗਿਆ। ਗੁਰੂ ਜੀ ਨੇ ਉਸ ਨੂੰ ਪਨਾਹ ਦਿੱਤੀ। ਇਸ ਘਟਨਾ ਨੇ ਬਲਦੀ ਉੱਤੇ ਤੇਲ ਦਾ ਕੰਮ ਕੀਤਾ। ਚੰਦੂ ਲਾਲ ਦੇ ਪ੍ਰੋਹਤ ਉਸ ਦੀ ਲੜਕੀ ਦਾ ਰਿਸ਼ਤਾ ਗੁਰੂ ਜੀ ਦੇ ਪੁੱਤਰ ਹਰਗੋਬਿੰਦ ਸਾਹਿਬ ਨਾਲ ਕਰ ਗਏ ਪਰ ਚੰਦ ਨੂੰ ਪਤਾ ਲੱਗਣ ਤੇ ਉਸ ਨੇ ਆਖਿਆ, “ਤੁਸੀਂ ਤਾਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਆਪ ਨੇ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਣ ਚੰਦੁ ਗੁਰੂ ਜੀ ਤੋਂ ਬਦਲਾ ਲੈਣ ਦੀ ਅੱਗ ਵਿਚ ਭੱਜਣ ਲੱਗ ਪਿਆ। ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਬੁਲਾ ਕੇ ਇਕ ਹਜ਼ਾਰ ਰੁਪਏ ਦਾ ਜ਼ੁਰਮਾਨਾ ਕੀਤਾ। ਆਪਣੇ ਜਰਨੈਲ ਮੁਰਤਜਾਸ਼ਾਹ ਨੂੰ ਗੁਰੂ ਜੀ ਦਾ ਘਰ-ਕੁੱਲਾ ਕੁਰਕ ਕਰਨ ਲਈ ਭੇਜਿਆ। ਜ਼ੁਰਮਾਨਾ ਦੇਣ ਤੋਂ ਇਨਕਾਰ ਕਰਨ ਤੇ ਜਹਾਂਗੀਰ ਨੇ ਗੁਰੂ ਜੀ ਨੂੰ ਤਸੀਹੇ ਦੇਣ ਲਈ ਚੰਦੁ ਲਾਲ ਨੂੰ ਕਾਮ ਸੌੰਪ ਦਿੱਤਾ.
ਵੱਧਦਾ-ਫੁੱਲਦਾ ਵੇਖ ਕੇ ਪੰਡਤ, ਮੁੱਲਾਂ ਅਤੇ ਪ੍ਰਿਥੀ ਚੰਦ ਗੁਰੂ ਜੀ ਦੀ ਜਾਨ ਦੇ ਦੁਸ਼ਮਣ ਬਣ ਗਏ ਅਤੇ ਆਪ ਦੇ ਖ਼ਿਲਾਫ ਜਹਾਂਗੀਰ ਦੇ ਕੰਨ ਭਰਨ ਲੱਗ । ਆਪ ਨੂੰ ਅਣਮਨੁੱਖੀ ਅਤੇ ਅਸਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਆਪ ਜੀ ਨੇ ਮੁੱਖੋਂ ਸੀ ਤੱਕ ਨਾ ਉਚਾਰੀ। ਅੰਤ ਆਪ ਸੰਨ 1606 ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ।