ਸ੍ਰੀ ਅਟਲ ਬਿਹਾਰੀ ਵਾਜਪਾਈ
Shri Atal Bihari Vajpayeee
ਜਨਮ : ਸ੍ਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ 25 ਦਸੰਬਰ, ਸੰਨ 1924 ਨੂੰ ਗਵਾਲੀਅਰ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਸ੍ਰੀ ਕ੍ਰਿਸ਼ਨ ਬਿਹਾਰੀ ਵਾਜਪਾਈ ਦਿਨ ਸਨ। ਉਨ੍ਹਾਂ ਨੇ ਵਿਕਟੋਰੀਆ ਕਾਲਜ ਗਵਾਲੀਅਰ (ਹੁਣ ਲਕਸ਼ਮੀ ਬਾਈ ਕਾਲਜ ਦੇ ਤੋਰ ਤੇ ਜਾਣਿਆ ਜਾਂਦਾ ਤੋਂ ਵਿਦਿਆ ਪ੍ਰਾਪਤ ਕੀਤੀ। ਉਨਾਂ ਨੇ ਡੀ ਏ ਵੀ ਕਰ ਲੀਟੀਕਲ ਸਾਇੰਸ ਵਿਚ ਐਮ.ਏ. ਦੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਦੀ ਪ੍ਰਤਿਭਾ ਬਹੁਪੱਖੀ ਸੀ। ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਸ਼ਖਸੀਅਤ ਵਿਚ ਲੀਡਰੀ ਦੇ ਕਈ ਪੱਖ ਜਗ ਬਲਾਰੇ ਅਤੇ ਸਿੱਖਿਅਤ ਦਲੀਲਬਾਜ਼ ਦੇ ਚਮਕਦੇ ਗੁਣ ਮੌਜੂਦ ਹਨ। ਸ੍ਰੀ ਅਟਲ ਬਿਹਾਰੀ ਵਾਜਪਾਈ ਨੇ ਖੁਲੇ ਰੂਪ ਵਿਚ ਭਾਰਤ ਦੀ ਆਜ਼ਾਦੀ ਦੇ ਘੋਲ ਵਿਚ ਭਾਗ ਲਿਆ। ਉਹ ਸੰਨ 1942 ਵਿਚ ਜੇਲ ਗਏ ਅਤੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਸੰਨ 1975 ਤੋਂ 1977 ਤਕ ਪੁਲਿਸ ਸੁਰੱਖਿਆ ਵਿਚ ਨਜ਼ਰਬੰਦ ਰਹੇ। ਸ੍ਰੀ ਅਟਲ ਬਿਹਾਰੀ ਵਾਜਪਾਈ ਇਕ ਯੋਗ ਅਤੇ ਮਾਹਿਰ ਲੋਕਸਭਾ ਦੇ ਮੈਂਬਰ ਹਨ , ਜਿਨ੍ਹਾਂ ਨੂੰ ਸੰਸਦੀ ਰਵਾਇਤਾਂ, ਫਰਜ਼ਾਂ ਅਤੇ ਗਤੀਵਿਧੀਆਂ ਦਾ ਲੰਮਾ ਤਜ਼ਰਬਾ ਹੈ। ਸੰਨ 1966 ਤੋਂ ਉਹ ਰਾਜਸਭਾ ਦੀਆਂ ਕਈ ਕਮੇਟੀਆਂ ਦੇ ਪ੍ਰਧਾਨ ਰਹੇ ਹਨ। ਜਿਸ ਤਰ੍ਹਾਂ 1967-70 ਅਤੇ ਸੰਨ 1991-93 ਤੱਕ ਦੇ ਦੌਰਾਨ ਅਕਾਉਂਟਸ ਕਮੇਟੀ ਅਤੇ ਵਿਦੇਸ਼ੀ ਮਾਮਲਿਆਂ ਬਾਰੇ ਸਥਾਈ ਕਮੇਟੀ ਦੇ ਪ੍ਰਧਾਨ ਦੇ ਤੌਰ ’ਤੇ ਗਤੀਸ਼ੀਲ ਆਗੂ ਵਜੋਂ ਗਹਿਰੀ ਛਾਪ ਛੱਡੀ।
ਅਟਲ ਬਿਹਾਰੀ ਵਾਜਪਾਈ ਸਾਡੀ ਰਾਸ਼ਟਰੀ ਭਾਸ਼ਾ ਹਿੰਦੀ ਦੇ ਤਕੜੇ ਸਮਰਥਕ ਹਨ।ਉਨ੍ਹਾਂ ਨੇ ਖੁਦ ਨੂੰ ਭਾਰਤੀ ਗਣਰਾਜ ਦੇ ਵਫਾਦਾਰ ਦੇ ਤੌਰ ‘ਤੇ ਸਾਬਤ ਕੀਤਾ ਹੈ। ਉਨਾਂ ਨੇ ਪਹਿਲੀ ਵਾਰ ਇੱਕ ਭਾਰਤੀ ਵਿਦੇਸ਼ ਮੰਤਰੀ ਦੇ ਤੌਰ ‘ਤੇ ਸੰਯੁਕਤ ਰਾਸ਼ਟਰ ਸੰਘ ਵਿਚ ਹਿੰਦੀ ਵਿਚ ਭਾਸ਼ਣ ਦਿੱਤਾ ਅਤੇ ਇੰਝ ਕਰਨ ਵਾਲੇ ਉਹ ਪਹਿਲੇ ਭਾਰਤੀ ਨਾਗਰਿਕ ਸਨ।
ਭਾਰਤੀ ਜਨਸੰਘ ਦੇ ਬਾਨੀ ਮੈਂਬਰ ਹੋਣ ਦੇ ਨਾਤੇ ਸੀ ਵਾਜਪਾਈ ਨੇ ਲੋਕਸਭਾ ਵਿਚ ਜਨਸੰਘ ਦੀ ਸੰਸਦੀ ਪਾਰਟੀ ਨੂੰ ਸੇਧ ਦਿੱਤੀ। ਸ੍ਰੀ ਜੈ ਪ੍ਰਕਾਸ਼ ਨਰਾਇਣ ਦੀ ਅਪੀਲ ’ਤੇ ਐਮਰਜੈਂਸੀ ਦੌਰਾਨ, ਭਾਰਤੀ ਜਨਸੰਘ, ਪਾਰਟੀ ਜਨਤਾ ਪਾਰਟੀ ਦੇ ਰੂਪ ਵਿਚ ਸਾਹਮਣੇ ਆਈ ਅਤੇ ਸੰਨ 1977 ਵਿਚ ਸ੍ਰੀ ਮੁਰਾਰਜੀ ਦੇਸਾਈ ਭਾਰਤ ਦੇ ਪ੍ਰਧਾਨ ਮੰਤਰੀ ਬਣੇ। ਸ੍ਰੀ ਅਟਲ ਜੀ ਨੇ ਮੰਤਰੀ ਮੰਡਲ ਵਿਚ ਵਿਦੇਸ਼ ਮੰਤਰੀ ਦਾ ਅਹੁਦਾ ਸਫਲਤਾ ਪੂਰਵਕ ਸੰਭਾਲਿਆ। ਜਨਤਾ ਪਾਰਟੀ ਦੇ ਖਤਮ ਹੋਣ ਮਗਰੋਂ, ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਕੀਤੀ ਗਈ। ਸ੍ਰੀ ਵਾਜਪਾਈ ਸੰਨ 1980 ਤੋਂ ਸੰਨ 1986 ਤੱਕ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਬਣੇ। ਸ੍ਰੀ ਵਾਜਪਾਈ ਨੇ ਬੀ.ਜੇ.ਪੀ. ਦੇ ਸੰਸਦੀ ਦਲ ਦੇ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਵਜੋਂ ਵੀ ਇਕ ਖਾਸ ਥਾਂ ਬਣਾਈ। ਸਾਹਿਤ ਅਤੇ ਪੱਤਰਕਾਰਿਤਾ ਸੀ ਵਾਜਪਾਈ ਦੇ ਮਨਭਾਉਂਦੇ ਵਿਸ਼ੇ ਹਨ। ਉਨ੍ਹਾਂ ਨੇ ਰਾਸ਼ਟਰ ਧਰਮ, ਦੈਨਿਕ ਵੀਰ ਅਰਜਨ ਅਤੇ ਦੈਨਿਕ ਸਵਦੇਸ਼ ਦੇ ਸੰਪਾਦਕ ਵਜੋਂ ਆਪਣੀ ਤਿੱਖੀ ਪਰ ਖੁਲੀ ਵਿਚਾਰਧਾਰਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੀਆਂ ਪ੍ਰਸਿੱਧ ਰਚਨਾਵਾਂ ‘ਕੈਦੀ ਕਵੀ ਦੀ ਕੁੰਡਲੀਆਂ (ਭਾਸ਼ਣ ਸੰਗ੍ਰਹਿ) ਅਮਰ ਭਾਗ ਹੈ।‘ਮੇਰੀ ਇਕਯਾਵਨ ਕਵੀਤਾਏ (ਕਵਿਤਾ ਸੰਗ੍ਰਹਿ) ਹਨ। ਸ੍ਰੀ ਅਟਲ ਜੀ ਲੋਕਸਭਾ ਵਿਚ ਭਾਰਤੀ ਵਿਦੇਸ਼ ਨੀਤੀ ਦੇ ਨਵੇਂ ਪੜਾਅ, ਜਨਸੰਖਿਆ ਅਤੇ ਮੁਸਲਮਾਨ, ਸੰਸਦ ਵਿਚ ਤਿੰਨ ਦਹਿਸਦੀਆਂ ਅਤੇ ਸੰਸਦ ਵਿਚ ਚਾਰ ਦਹਿਸਦੀਆਂ (ਸੰਸਦ ਵਿਚ ਦਿੱਤੇ ਭਾਸ਼ਣਾਂ ਦਾ ਸੰਗ੍ਰਹਿ) ਆਦਿ।
ਸੰਨ 1992 ਵਿਚ ਉਨ੍ਹਾਂ ਨੂੰ ‘ਪਦਮ ਵਿਭੂਸ਼ਨ’ ਨਾਲ ਸਨਮਾਨਿਆ ਗਿਆ ਅਤੇ ਸੰਨ 1993 ਵਿਚ ਕਾਨਪੁਰ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਡਾਕਟਰ ਆਫ ਫਿਲਾਸਫੀ ਨਾਲ ਨਿਵਾਜਿਆ। ਉਨ੍ਹਾਂ ਨੂੰ ਸੰਨ 1994 ਵਿਚ ਸਭ ਤੋਂ ਵਧੀਆ ਸੰਸਦ ਮੈਂਬਰ ਸਰਦਾਰ ਏ ਲੋਕਮਾਨਯ ਤਿਲਕ ਐਵਾਰਡ ਅਤੇ ਪੰਡਤ ਗੋਬਿੰਦ ਵੱਲਭ ਪੰਤ ਐਵਾਰਡ ਦਿੱਤੇ ਗਏ।
ਉਨਾਂ ਦੀ ਸਰਕਾਰ ਸੰਨ 1996 ਵਿਚ ਕੇਵਲ 13 ਦਿਨ ਚੱਲੀ। ਪ੍ਰਧਾਨ ਮੰਤਰੀ ਦੇ ਤੌਰ ਤੇ ਸੰਨ 1998 ਵਿਚ ਇਨ੍ਹਾਂ ਦੇ ਦੂਜੇ ਕਾਰਜਕਾਲ ਦਾ ਸਮਾਂ ਸਿਰਫ 13 ਮਹੀਨੇ ਸੀ। ਤੀਜੀ ਵਾਰੀ ਉਨ੍ਹਾਂ ਨੇ 2 ਅਕਤੂਬਰ ਸੰਨ 1999 ਨੂੰ ਸਹੁੰ ਚੁੱਕੀ। ਉਨ੍ਹਾਂ ਦੀ ਸਰਕਾਰ ਨੇ ਭਾਰਤ ਲਈ ਅੰਤਰਰਾਸ਼ਟਰੀ ਸਮਰੱਥ ਜੁਟਾਉਣ ਵਿਚ ਸ਼ਾਨਦਾਰ ਰਾਜਨੀਤਕ ਸਫਲਤਾ ਪ੍ਰਾਪਤ ਕੀਤੀ। ਜਿਸ ਦੇ ਨਡੀਜੇ ਵਜੋਂ ਪਾਕਿਸਤਾਨ ਅੰਤਰਰਾਸ਼ਟਰੀ ਤੌਰ ਤੇ ਖਿੰਡ-ਪੁੰਡ ਗਿਆ।
ਉਨਾਂ ਦੀ ਧਾਰਮਿਕ ਖੇਤਰ ਵਿਚ ਸੁਧਾਰ ਵਿਚ ਤੇਜ਼ੀ ਲਿਆਉਣ, ਮਹੱਤਵਪੂਰਣ ਚੋਣ ਸੁਧਾਰਾਂ, ਵਿੱਤ ਖੇਤਰ ਲਈ ਨਵੇਂ ਕਾਨੂੰਨ ਲਾਗੂ ਕਰਨ, ਪਾਣੀ, ਸਿਹਤ, ਰਿਹਾਇਸ਼ਾਂ ਵਿੱਦਿਆ ਅਤੇ ਪੇਂਡੂ ਸੜਕਾ ਬਨਾਉਣ ਵਿਚ ਦਿਖਾਈ ਗਈ ਦ੍ਰਿੜਤਾ ਅਸਲ ਵਿਚ ਇਕ ਆਧੁਨਿਕ ਅਤੇ ਸਮਰਪਤ ਪ੍ਰਧਾਨ ਮੰਤਰੀ ਵੱਲ ਇਸ਼ਾਰਾ ਕਰਦੇ ਹਨ ਜਿਹੜਾ ਭਾਰਤ ਨੂੰ ਇਕ ਵੱਖਰੇ ਅੰਤਰਰਾਸ਼ਟਰੀ ਸਥਾਨ ਉੱਤੇ ਪਹੁੰਚਾਉਣ ਲਈ ਪੱਕਾ ਇਰਾਦਾ ਰੱਖਦਾ ਹੈ। ਅਸਲ ਵਿਚ 21ਵੀਂ ਸਦੀ ਵਿਚ ਭਾਰਤ ਦੀ ਉੱਨਤੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਮਾਰਗਦਰਸ਼ਨ ਵਿਚ ਇਕ ਮੀਲ ਪੱਥਰ ਸਾਬਤ ਹੋਏਗੀ।