Punjabi Essay on “Sharirik Kasrat de Labh”, “ਸਰੀਰਕ ਕਸਰਤ ਦੇ ਲਾਭ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਸਰੀਰਕ ਕਸਰਤ ਦੇ ਲਾਭ

Sharirik Kasrat de Labh

 

ਸਰੀਰਕ ਕਸਰਤ ਦੀ ਲੋੜ : ਸਰੀਰਕ ਕਸਰਤ ਹਰ ਉਮਰ ਦੇ ਵਿਅਕਤੀ ਲਈ ਫਾਇਦੇਮੰਦ ਹੈ। ਸਕੂਲਾਂ, ਕਾਲਜਾਂ ਵਿਚ ਸਾਡੀ ਪੜ੍ਹਾਈ ਦਾ ਇਹ ਅਰਥ ਨਹੀਂ ਕਿ ਸਾਨੂੰ ‘ਕਿਤਾਬੀ ਕੀੜੇ’ ਬਣਨਾ ਚਾਹੀਦਾ ਹੈ, ਸਗੋਂ ਇਸ ਦਾ ਮਤਲਬ ਜਿੱਥੇ ਜ਼ਿਆਦਾ ਤੋਂ ਜ਼ਿਆਦਾ ਸਿੱਖਿਆ ਪ੍ਰਾਪਤ ਕਰਨਾ ਹੈ, ਉੱਥੇ ਆਪਣੇ ਸਰੀਰ ਨੂੰ ਖੇਡਾਂ ਅਤੇ ਕਸਰਤ ਨਾਲ ਰਿਸ਼ਟਪੁਸ਼ਟ ਅਤੇ ਬਲਵਾਨ ਬਣਾਉਣਾ ਵੀ ਹੈ। ਜੇਕਰ ਕਿਸੇ ਮਨੁੱਖ ਦਾ ਸਰੀਰ ਰਿਸ਼ਟ-ਪੁਸ਼ਟ ਅਤੇ ਸਵਸਥ ਨਹੀਂ, ਤਾਂ ਉਹ ਆਪਣੇ ਉੱਚੀ ਵਿੱਦਿਆ ਦੇ ਗਿਆਨ ਨਾਲ ਭਰੇ ਦਿਮਾਗ ਦਾ ਵੀ ਪਰਾ-ਪੂਰਾ ਫਾਇਦਾ ਨਹੀਂ ਲੈ ਸਕਦਾ ਅਤੇ ਇਸ ਤਰ੍ਹਾਂ ਉਹ ਜ਼ਿੰਦਗੀ ਵਿਚ ਪੂਰੀ ਸਫਲਤਾ ਨਹੀਂ ਪਾਪਤ ਕਰ ਸਕਦਾ। ਕਸਰਤ ਅਤੇ ਖੇਡਾਂ ਨਾਲ ਤਕੜਾ ਬਣਾਇਆ ਸਰੀਰ ਇਕ ਬੇਹਤਰੀਨ ਤੋਹਫਾ ਹੈ। ਚੰਗੀ ਸਿਹਤ ਵਾਲਾ ਆਦਮੀ ਗਰੀਬੀ ਅਤੇ ਬਦਕਿਸਮਤੀ ਦਾ ਸਫਲਤਾ ਨਾਲ ਮੁਕਾਬਲਾ ਕਰ ਸਕਦਾ ਹੈ। ਇਸ ਲਈ ਵਿਦਿਆਰਥੀ ਲਈ ਵਰਜਸ਼ ਦੀ ਬੜੀ ਲੋੜ ਹੈ ਜੋ ਕਿ ਉਸ ਨੂੰ ਇਕ ਚੰਗਾ ਵਿਦਿਆਰਥੀ ਬਣਨ ਅਤੇ ਇਤਿਹਾਨ ਨੂੰ ਬੇਫਿਕਰ ਹੋ ਕੇ ਪਾਸ ਕਰਨ ਦੇ ਯੋਗ ਬਣਾਉਂਦੀ ਹੈ।

ਸਰੀਰਕ ਤੇ ਮਾਨਸਿਕ ਅਰੋਗਤਾ ਦਾ ਸਾਧਨ : ਸਿਹਤ ਨੂੰ ਚੰਗਾ ਬਣਾਉਣ ਲਈ ਵਧੀਆ ਖਾਣਾ, ਦਵਾਈਆਂ ਜਾਂ ਪੌਸ਼ਟਿਕ ਚੀਜ਼ਾਂ ਬਹੁਤੀਆਂ ਮੱਦਦਗਾਰ ਨਹੀਂ ਹੁੰਦੀਆਂ। ਕਈ ਵਾਰ ਇਹ ਸਿਹਤ ਉੱਪਰ ਉਲਟਾ ਪ੍ਰਭਾਵ ਪਾਉਂਦੀਆਂ ਹਨ, ਪਰ ਜਿਸ ਆਦਮੀ ਨੇ ਕਸਰਤ ਨਾਲ ਆਪਣੀ ਸਿਹਤ ਠੀਕ ਰੱਖੀ ਹੈ, ਉਹ ਸੁੱਕੇ ਟੁੱਕੜੇ ਖਾ ਕੇ ਵੀ ਰਿਸ਼ਟ-ਪਲਟ ਅਤੇ ਸੰਤੁਸ਼ਟ ਰਹਿੰਦਾ ਹੈ।

ਸਾਡਾ ਸਰੀਰ ਇਕ ਮਸ਼ੀਨ ਦੇ ਤੁੱਲ ਹੈ, ਜਿਸ ਤਰ੍ਹਾਂ ਇੱਕ ਮਸ਼ੀਨ ਦੀ ਲਗਾਤਾਰ ਦੇਖਭਾਲ ਕਰਨ ਅਤੇ ਉਸ ਨੂੰ ਤੇਲ ਆਦਿ ਦੇਣ ਦੀ ਜ਼ਰੂਰਤ ਹੁੰਦੀ ਹੈ, ਇਸੇ ਤਰਾਂ ਕਸਰਸਾਡੇ ਸਰੀਰ ਲਈ ਤੇਲ ਦਾ ਕੰਮ ਕਰਦੀ ਹੈ। ਕਸਰਤ ਸਾਡੀ ਉਮਰ ਲੰਮੀ ਕਰਦੀ ਹੈ। ਇਸ ਨਾਲ ਸਾਡਾ ਸਰੀਰ ਕਈ ਅਲਾਮਤਾਂ ਤੋਂ ਬਚਿਆ ਰਹਿੰਦਾ ਹੈ। ਇਸ ਨਾਲ ਸਾਡੀ ਭੁੱਖ ਵੱਧਦੀ ਹੈ ਅਤੇ ਪਾਚਨ-ਸ਼ਕਤੀ ਤੇਜ਼ ਹੁੰਦੀ ਹੈ। ਇਹ ਸਾਡੀ ਸਿਹਤ ਨੂੰ ਨਿਖਾਰਦੀ ਅਤੇ ਸਰੀਰਕ ਰੂਪ ਨੂੰ ਸੁੰਦਰ ਬਣਾਉਂਦੀ ਹੈ। ਕਸਰਤ ਨਾ ਕਰਨ ਵਾਲੇ ਜਾਂ ਤਾਂ ਮੋਟੇ ਹੋ ਜਾਂਦੇ ਹਨ ਜਾਂ ਪੀਲੇ ਭਕ। ਕਈ ਵਾਰ ਉਹਨਾਂ ਦੇ ਸਰੀਰ ਨੂੰ ਅਜਿਹੇ ਰੋਗ ਪੈ ਜਾਂਦੇ ਹਨ, ਜਿਹੜੇ ਵੱਡੀ ਤੋਂ ਵੱਡੀ ਦਵਾਈ ਨਾਲ ਵੀ ਠੀਕ ਨਹੀਂ ਹੁੰਦੇ, ਪਰ ਕਸਰਤ ਐਸੀ ਚੀਜ਼ ਹੈ ਜਿਹੜੀਆਂ ਬੀਮਾਰੀਆਂ ਦਵਾਈਆਂ ਨਾਲ ਠੀਕ ਨਹੀਂ ਹੁੰਦੀਆਂ, ਉਹ ਕਸਰਤ ਨਾਲ ਠੀਕ ਹੋ ਜਾਂਦੀਆਂ ਹਨ। ਇਸ ਨਾਲ ਸਾਡਾ ਸਰੀਰ ਚੁਸਤ ਹੁੰਦਾ ਹੈ, ਮਨ ਪ੍ਰਸੰਨ ਹੁੰਦਾ ਹੈ ਤੇ ਅਸੀਂ ਵਧੇਰੇ ਹਿੰਮਤ ਨਾਲ ਕੰਮ ਕਰਨ ਦੇ ਯੋਗ ਬਣਦੇ ਹਾਂ। ਵਿਦਿਆਰਥੀ, ਜੋ ਕਿ ਸਾਰਾ ਦਿਨ ਕਿਤਾਬਾਂ ਨਾਲ ਮੱਥਾ ਮਾਰਦਾ ਹੈ, ਇਸ ਲਈ ਇਹ ਕਸਰਤ ਬਹੁਤ ਜ਼ਰੂਰੀ ਹੈ। ਇਹ ਉਸ ਦੇ ਦਿਮਾਗ ਦੀ ਥਕਾਵਟ ਉਤਾਰ ਕੇ ਉਸ ਨੂੰ ਤਾਜ਼ਗੀ ਬਖਸ਼ਦੀ ਹੈ।

ਕਸਰਤ ਦੇ ਤਰੀਕੇ : ਕਸਰਤ ਕਰਨ ਦੇ ਕਈ ਤਰੀਕੇ ਹਨ, ਜਿਵੇਂ ਖੇਡਾਂ ਵਿਚ ਹਿੱਸਾ ਲੈਣਾ, ਦੌੜ ਲਾਉਣਾ, ਸੈਰ ਕਰਨਾ, ਪਾਣੀ ਵਿਚ ਤਰਨਾ, ਘੋੜ ਸਵਾਰੀ, ਸਰੀਰਕ ਸਿਹਤ, ਭਾਰ ਚੁੱਕਣਾ, ਛਾਲਾਂ ਮਾਰਨਾ, ਉੱਚਾ ਉੱਛਲਣਾ, ਡਰਿੱਲ ਕਰਨੀ ਤੇ ਯੋਗ ਆਸਣ ਆਦਿ। ਅਸੀਂ ਇਹਨਾਂ ਵਿਚੋਂ ਕਿਸੇ ਨੂੰ ਵੀ ਚੁਣ ਕੇ ਸਰੀਰਕ ਕਸਰਤ ਕਰ ਸਕਦੇ ਹਾਂ। ਜਿਹੜੇ ਲੋਕ · ਦਿਨ ਭਰ ਮਸ਼ੀਨਾਂ, ਹਥਿਆਰਾਂ, ਹਲਾਂ ਜਾਂ ਹੋਰ ਸਰੀਰਕ ਮਿਹਨਤ ਵਾਲੇ ਕੰਮ ਕਰਦੇ ਹਨ, ਉਹਨਾਂ ਨੂੰ ਵਾਧੂ ਕਸਰਤ ਦੀ ਇੰਨੀ ਜ਼ਿਆਦਾ ਲੋੜ ਨਹੀਂ, ਜਿੰਨੀ ਦਫਤਰਾਂ ਵਿਚ ਕੁਰਸੀਆਂ ਉੱਤੇ ਬੈਠਣ ਵਾਲੇ ਬਾਬੂਆਂ ਅਤੇ ਵਿਦਿਆਰਥੀਆਂ ਨੂੰ ਹੈ।

ਸਕੂਲਾਂ ਵਿਚ ਕਸਰਤ ਦਾ ਇੰਤਜ਼ਾਮ : ਇਸ ਵਿਚ ਕੋਈ ਸ਼ੱਕ ਨਹੀਂ ਕਿ ਨੌਜਵਾਨਾਂ ਦੇ ਦਿਲ ਵਿਚ ਸਰੀਰਕ ਕਸਰਤ ਦੀ ਲਗਨ ਪੈਦਾ ਕਰਨ ਲਈ ਸਕੂਲਾਂ ਵਿਚ ਇਸ ਦਾ ਵਿਕਾਸ ਕੀਤਾ ਜਾਂਦਾ ਹੈ, ਪਰ ਬੜੇ ਦੁੱਖ ਦੀ ਗੱਲ ਹੈ ਕਿ ਵਿਦਿਆਰਥੀ ਸਰੀਰਕ ਤਰੱਕੀ ਨਾਲੋਂ ਦਿਮਾਗੀ ਵਿਕਾਸ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ। ਉਹਨਾਂ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਸਰੀਰਕ ਤਕੜਾਈ ਤੋਂ ਬਿਨਾਂ ਉਹ ਦਿਮਾਗੀ ਵਿਕਾਸ ਦਾ ਪੂਰਾ-ਪੂਰਾ ਫਾਇਦਾ ਨਹੀਂ ਉਠਾ ਸਕਦੇ।

ਅੰਤ ਵਿਚ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਨੂੰ ਹਰ ਤਰ੍ਹਾਂ ਦੀ ਉੱਨਤੀ ਲਈ, ਆਪਣੀ ਜ਼ਿੰਦਗੀ ਨੂੰ ਸਫਲ ਬਣਾਉਣ ਲਈ ਅਤੇ ਆਪਣੀ ਕਿਸਮਤ ਦੀ ਲਗਾਮ ਆਪਣੇ ਹੱਥ ਵਿਚ ਫੜਨ ਲਈ ਇਸ ਨੂੰ ਨੇਮ ਨਾਲ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ।

Leave a Reply