Punjabi Essay on “Santulit Khurak”, “ਸੰਤੁਲਿਤ ਖੁਰਾਕ”, Punjabi Essay for Class 10, Class 12 ,B.A Students and Competitive Examinations.

ਸੰਤੁਲਿਤ ਖੁਰਾਕ

Santulit Khurak

 

ਸੰਤੁਲਿਤ ਖੁਰਾਕ ਉਹ ਹੁੰਦੀ ਹੈ, ਜਿਸ ਵਿੱਚ ਪ੍ਰੋਟੀਨ, ਕਾਰਬੋਹਾਈਡੇਟ, ਚਰਬੀ, ਖਣਿਜ ਪਦਾਰਥ ਆਦਿ ਸਾਰੇ ਤੱਤ ਮੌਜੂਦ ਹੋਣ। ਇਹ ਤੱਤ ਸਾਡੇ ਸਰੀਰ। ਦੀ ਹਰ ਲੋੜ ਨੂੰ ਪੂਰਾ ਕਰਦੇ ਹਨ। ਸਾਡੇ ਸਰੀਰ ਦੀ ਤੰਦਰੁਸਤੀ ਲਈ ਇਨ੍ਹਾਂ ਸਾਰੇ ਤੱਤਾਂ ਦੀ ਬਹੁਤ ਜਰੂਰਤ ਹੁੰਦੀ ਹੈ। ਇਹ ਸਾਰੇ ਪਦਾਰਥ ਸਾਨੂੰ ਸ਼ਾਕਾਹਾਰੀ ਤੇ ਮਾਸਾਹਾਰੀ ਭੋਜਨ ਤੋਂ ਪ੍ਰਾਪਤ ਹੁੰਦੇ ਹਨ। ਗੁੜ, ਚੀਨੀ, ਸ਼ਹਿਦ, ਆਲੂ ਤੇ ਅਨਾਜ ਤੋਂ ਸਾਨੂੰ ਕਾਰਬੋਹਾਈਡਰੇਟ ਮਿਲਦਾ ਹੈ ਜੋ ਸਖ਼ਤ ਕੰਮਾਂ ਲਈ ਸ਼ਕਤੀ ਪ੍ਰਦਾਨ ਕਰਦਾ ਹੈ। ਦੁੱਧ, ਪਨੀਰ, ਮਾਸ, ਆਂਡੇ ਤੇ ਦਾਲਾਂ ਤੋਂ ਸਾਨੂੰ ਪ੍ਰੋਟੀਨ ਮਿਲਦੀ ਹੈ। ਜੋ ਸਾਡੇ ਸਰੀਰ ਦੇ ਵਿਕਾਸ ਲਈ ਜ਼ਰੂਰੀ ਹੁੰਦੀ ਹੈ। ਤੇਲ, ਘਿਉ ਤੇ ਮੱਖਣ ਸਾਨੂੰ। ਚਰਬੀ ਦਿੰਦੇ ਹਨ, ਜੋ ਸਾਡੇ ਸਰੀਰ ਵਿੱਚ ਗਰਮੀ ਪੈਦਾ ਕਰਦੇ ਹਨ। ਲੋਹਾ ਸਾਡੇ ਸਰੀਰ ਵਿੱਚ ਖ਼ੂਨ ਪੈਦਾ ਕਰਦਾ ਹੈ ਤੇ ਇਹ ਸਾਨੂੰ ਹਰੀਆਂ ਸਬਜ਼ੀਆਂ, ਕਲੇਜੀ ਤੇ ਗੁੜ ਤੋਂ ਪ੍ਰਾਪਤ ਹੁੰਦਾ ਹੈ। ਹਾਜ਼ਮੇ ਦੀ ਸ਼ਕਤੀ ਵਧਾਉਣ ਲਈ ਸਾਨੂੰ ਛਿਲਕੇ ਵਾਲੀਆਂ ਦਾਲਾਂ, ਅਨਾਜ ਤੇ ਫਲੀਦਾਰ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਮਾਸ-ਮੱਛੀ ਤੇ ਪਨੀਰ ਸਾਨੂੰ ਕੈਲਸ਼ੀਅਮ ਪ੍ਰਦਾਨ ਕਰਦੇ ਹਨ ਜੋ ਦੰਦਾਂ ਤੇ ਹੱਡੀਆਂ ਲਈ ਜ਼ਰੂਰੀ ਹੁੰਦਾ ਹੈ। ਦੰਦਾਂ ਤੇ ਹੱਡੀਆਂ ਦੀ ਮਜ਼ਬੂਤੀ ਲਈ ਵਿਟਾਮਿਨ ਡੀ ਦੀ ਵੀ ਜ਼ਰੂਰਤ ਹੁੰਦੀ ਹੈ ਜੋ ਸਾਨੂੰ ਮੱਛੀ ਦੇ ਤੇਲ ਤੇ ਸੂਰਜ ਦੀਆਂ ਕਿਰਨਾਂ ਤੋਂ ਮਿਲਦਾ ਹੈ। ਵਿਟਾਮਿਨ ਈ ਸਾਡੇ ਸਰੀਰ ਦੇ ਉਪਜਾਊ ਭਾਗ ਲਈ ਚਾਹੀਦਾ ਹੁੰਦਾ ਹੈ ਜੋ ਸਾਨੂੰ ਹਰੀਆਂ ਸਬਜ਼ੀਆਂ ਤੇ ਛਿਲਕੇ ਵਾਲੇ ਅਨਾਜਾਂ ਤੋਂ ਮਿਲਦਾ ਹੈ। ਜੇ ਇਹ । ਸਾਰੇ ਤੱਤ ਸਾਡੇ ਸਰੀਰ ਵਿੱਚ ਭਰਪੂਰ ਮਾਤਰਾਂ ਵਿੱਚ ਹੋਣ ਤਾਂ ਹੀ ਅਸੀਂ ਅਰੋਗ । ਰਹਿ ਸਕਦੇ ਹਾਂ। ਇਹਨਾਂ ਸਾਰੇ ਤੱਤਾਂ ਨਾਲ ਭਰਪੂਰ ਖੁਰਾਕ ਹੀ ਸੰਤੁਲਿਤ ਖੁਰਾਕ ਅਖਵਾਉਂਦੀ ਹੈ।

Leave a Reply