ਸੰਜਮ
Sanjam
ਅਸੀਂ ਜਾਣਦੇ ਹੀ ਹਾਂ ਕਿ ਮਨੁੱਖ ਇੱਕ ਸਮਾਜਿਕ ਜੀਵ ਹੈ ਤੇ ਇਸ ਦੇ ਜੀਵਨ ਵਿੱਚ ਸੰਜਮ ਦਾ ਬਹੁਤ ਮਹੱਤਵ ਹੁੰਦਾ ਹੈ। ਸੰਜਮ ਨੂੰ ਦੂਸਰੇ ਅਰਥਾਂ ਵਿੱਚ ਅਸੀਂ ਬੰਧਨ ਵੀ ਕਹਿ ਸਕਦੇ ਹਾਂ। ਸਧਾਰਨ ਰੂਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਨਿੱਤ ਵਰਤੋਂ ਦੀਆਂ ਚੀਜ਼ਾਂ ਤੇ ਘਰ ਵਿੱਚ ਰੁਪਏ-ਪੈਸੇ ਨੂੰ ਸੰਜਮ ਨਾਲ ਸੋਚਸਮਝ ਕੇ ਵਰਤਣਾ ਚਾਹੀਦਾ ਹੈ। ਜੇ ਅਸੀਂ ਆਪਣੀਆਂ ਸਾਰੀਆਂ ਚੀਜ਼ਾਂ ਦੀ ਵਰਤੋਂ ਸੰਜਮ ਨਾਲ ਕਰਾਂਗੇ ਤਾਂ ਰੁਪਏ-ਪੈਸੇ ਦੀ ਸੰਜਮ ਭਰੀ ਵਰਤੋਂ ਆਪਣੇਆਪ ਹੀ ਹੋ ਜਾਵੇਗੀ । ਅਕਸਰ ਕਿਹਾ ਜਾਂਦਾ ਹੈ ਕਿ ‘ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਜੇ ਸਾਡੇ ਕੋਲ ਇੱਕ ਰੁਪਿਆ ਹੈ ਤਾਂ 90 ਪੈਸੇ ਖਰਚਣ ਦੀ ਕੋਸ਼ਿਸ਼ ਨੂੰ ਹੀ ਸੰਜਮ ਕਿਹਾ ਜਾਂਦਾ ਹੈ। ਜੇ ਅਸੀਂ ਘਰ ਵਿੱਚ ਵਰਤਣ ਵਾਲੀਆਂ ਚੀਜ਼ਾਂ ਖੰਡ, ਘਿਉ, ਦਾਲਾਂ ਆਦਿ ਦੀ ਵਰਤੋਂ ਢੰਗ ਸਿਰ ਕਰੀਏ ਤਾਂ ਬਰਕਤ ਹੁੰਦੀ ਹੈ। ਇਸਤਰੀਆਂ ਘਰ ਵਰਤਣ ਵਾਲੀਆਂ ਚੀਜ਼ਾਂ ਦੀ ਵਰਤੋਂ ਵਿੱਚ ਸੰਜਮ ਵਰਤ ਸਕਦੀਆਂ ਹਨ। ਜੇ ਅਸੀਂ ਚਾਹ ਘੱਟ ਪੀਣ ਦੀ ਕੋਸ਼ਸ਼ ਕਰੀਏ ਤਾਂ ਵੀ ਪੈਸੇ ਬਚਾਏ ਜਾ ਸਕਦੇ ਹਨ। ਸਬਜੀ-ਦਾਲ ਬਣਾਉਣ ਲੱਗਿਆਂ ਕੋਸ਼ਸ਼ ਕਰੀਏ ਕਿ ਓਨੀ ਹੀ ਬਣਾਈ ਜਾਵੇ, ਜਿੰਨੀ ਦੀ ਜਰੂਰਤ ਹੁੰਦੀ ਹੈਂ। ਕਈ ਸੁਆਣੀਆਂ ਦਾਲ-ਸਬਜੀ ਵੱਧ ਤੋਂ ਵੱਧ ਬਣਾ ਲੈਂਦੀਆਂ ਹਨ ਫਿਰ ਬਾਅਦ ਵਿੱਚ ਉਸ ਨੂੰ ਸੱਟਦੀਆਂ ਹਨ ਜਾਂ ਘਰ ਵਿੱਚ ਕੰਮ ਕਰਨ ਵਾਲੀਆਂ ਨੌਕਰਾਣੀਆਂ ਨੂੰ ਵੰਡਦੀਆਂ ਰਹਿੰਦੀਆਂ ਹਨ। ਅਸੀਂ ਘਰ ਵਿੱਚ ਬਿਜਲੀ-ਪਾਣੀ ਤੇ ਗੈਸ ਤੇ ਬਾਲਣ ਦੀ ਵਰਤੋਂ ਉੱਪਰ ਸੰਜਮ ਲਾਗੂ ਕਰ ਕੇ ਕਾਫ਼ੀ ਬੱਚਤ ਕਰ ਸਕਦੇ ਹਾਂ। ਗੈਸ ਨੂੰ ਸੰਜਮ ਭਰੇ ਤਰੀਕੇ ਨਾਲ ਵਰਤਣਾ ਚਾਹੀਦਾ ਹੈ। ਜਿਸ ਕਮਰੇ ਵਿੱਚ ਬੈਠੇ ਹੋਵੋ, ਉਸ ਕਮਰੇ ਹੀ ਹੀ ਟਿਉਬ ਜਾਂ ਪੱਖਾ ਚਲਾਉਣਾ ਚਾਹੀਦਾ ਹੈ। ਜਿਹੜੇ ਕੰਮ ਪੈਦਲ ਜਾਂ ਸਾਈਕਲ ਦੀ ਵਰਤੋਂ ਨਾਲ ਹੋ ਸਕਣ, ਉਹਨਾਂ ਲਈ ਸਕੂਟਰ, ਕਾਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਹੀ ਅਸੀਂ ਪੈਟਰੋਲ ਬਚਾ ਸਕਦੇ ਹਾਂ । ਤਿਆਰ ਸ਼ਾਦੀਆਂ ਤੇ ਵੀ ਦਿਖਾਵੇ ਲਈ ਫਜ਼ੂਲ ਖ਼ਰਚੀ ਨਹੀਂ ਕਰਨੀ ਚਾਹੀਦੀ।ਇਸ ਤਰਾਂ ਅਸੀਂ ਆਪਣੇ ਜੀਵਨ ਵਿੱਚ ਸੰਜਮ ਲਾਗੂ ਕਰਕੇ ਤੇ ਰੁਪਏ ਪੈਸੇ ਦੀ ਬੱਚਤ ਕਰ । ਕੇ ਆਪਣੇ ਜੀਵਨ ਨੂੰ ਖੁਸ਼ਹਾਲ ਤੇ ਚਿੰਤਾ-ਰਹਿਤ ਬਣਾ ਸਕਦੇ ਹਾਂ।