ਸੰਚਾਰ ਦਾ ਸਾਧਨ
Sanchar ke Sadhan
ਸੰਚਾਰ ਦੀ ਸਮੱਸਿਆ : ਸੰਚਾਰ ਦਾ ਮਤਲਬ ਹੈ-ਵਿਚਾਰਾਂ ਨੂੰ ਇਕ ਜਗ੍ਹਾ ਤੋਂ ਦੂਜੀ ਜਗਾ ਭੇਜਣਾ। ਮਨੁੱਖ ਦੇ ਸਾਹਮਣੇ ਆਪਣੇ ਸੰਬੰਧੀਆਂ, ਰਿਸ਼ਤੇਦਾਰਾਂ ਅਤੇ ਦੋਸਤਾਂ ਤੱਕ ਆਪਣੇ ਸੰਦੇਸ਼ ਅਤੇ ਵਿਚਾਰ ਪਹੁੰਚਾਉਣ ਦੀ ਸਮੱਸਿਆ ਹਮੇਸ਼ਾ ਹੀ ਰਹੀ ਹੈ। ਇਸਦੇ ਨਾਲ ਹੀ ਉਹ ਆਪਣੇ ਵਿਚਾਰਾਂ ਅਤੇ ਜਜ਼ਬਾਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੀਕ ਪਹੁੰਚਾਉਣ ਦੀ ਇੱਛਾ ਵੀ ਰੱਖਦਾ ਹੈ। ਆਪਣੀਆਂ ਇਹਨਾਂ ਸਮੱਸਿਆਵਾਂ ਅਤੇ ਇੱਛਾਵਾਂ ਦੀ ਪੂਰਤੀ ਲਈ ਉਹ ਹਮੇਸ਼ਾਂ ਹੀ ਕੋਸ਼ਿਸ਼ ਕਰਦਾ ਆਇਆ ਹੈ। ਪੁਰਾਤਨ ਸਮੇਂ ਵਿਚ ਉਸ ਨੂੰ ਆਪਣੇ ਇਸ ਉਦੇਸ਼ ਲਈ ਸੰਦੇਸ਼-ਵਾਹਕ ਭੇਜਣੇ ਪੈਂਦੇ ਸਨ, ਜੋ ਘੋੜਿਆਂ ਉੱਪਰ ਜਾ ਕੇ ਜਾਂ ਪੈਦਲ ਤੁਰ ਕੇ ਉਸ ਦੇ ਵਿਚਾਰ ਇਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾ ਦਿੰਦੇ ਸਨ। ਕਈ ਵਾਰ ਉਹ ਸੁਨੇਹੇ ਆਦਿ ਭੇਜਣ ਲਈ ਸਿੱਖਿਅਤ ਪੰਛੀਆਂ, ਕਬੂਤਰਾਂ ਆਦਿ ਦੀ ਵਰਤੋਂ ਵੀ ਕਰਦਾ ਸੀ, ਪਰ ਇਹਨਾਂ ਸਾਰੇ ਸਾਧਨਾਂ ਦੁਆਰਾ ਸਮਾਂ ਵਧੇਰੇ ਲੱਗਦਾ ਸੀ।
ਆਧੁਨਿਕ ਅਵਿਸ਼ਕਾਰ ਅਤੇ ਸੰਚਾਰ : ਅੱਜ ਦੇ ਯੁੱਗ ਵਿਚ ਜਿੱਥੇ ਵਿਗਿਆਨਿਕ ਕਾਢਾਂ ਨੇ ਸਾਡੇ ਜੀਵਨ ਵਿਚ ਬਹੁਤ ਤਬਦੀਲੀ ਲੈ ਆਉਂਦੀ ਹੈ, ਉੱਥੇ ਇਸ ਦੇ ਅਵਿਸ਼ਕਾਰ ਨਾਲ ਸੰਚਾਰ ਦੇ ਖੇਤਰ ਵਿਚ ਹੈਰਾਨੀਜਨਕ ਪ੍ਰਗਤੀ ਵੀ ਹੋਈ ਹੈ। ਇਸ ਖੇਤਰ ਵਿਚ ਟਨ, ਵਾਇਰਸ, ਇੰਟਰਕਾਮ. ਡਾਕ-ਤਾਰ, ਟੈਲੀਪਿੰਟਰ, ਰੇਡੀਓ ਅਤੇ ਟੈਲੀਵਿਜ਼ਨ ਆਦਿ ਕਾਢਾਂ ਬੜੀਆਂ ਮਹੱਤਵਪੂਰਣ ਹਨ।
ਟੈਲੀਫੋਨ, ਵਾਇਰਲੈਂਸ ਤੇ ਇੰਟਰ-ਕਾਮ: ਟੈਲੀਫੋਨ ਅਤੇ ਵਾਇਰਲੈਂਸ ਰਾਹੀਂ ਅਸੀਂ ਘਰ ਬੈਠਿਆਂ ਹੀ ਸੰਸਾਰ ਭਰ ਵਿਚ ਦਰ-ਦਰ ਬੈਠੇ ਆਪਣੇ ਰਿਸ਼ਤੇਦਾਰਾਂ, ਸੰਬੰਧੀਆਂ, ਦੋਸਤਾਂ ਅਤੇ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਨੂੰ ਆਪਣੇ ਸੰਦੇਸ਼ ਭੇਜ ਸਕਦੇ ਹਾਂ। ਟੈਲੀਫੋਨ ਆਮ · ਕਰਕੇ ਇਕ ਥਾਂ ਤੋਂ ਦੂਜੀ ਥਾਂ ਨਾਲ ਤਾਰ ਨਾਲ ਜੁੜਿਆ ਹੁੰਦਾ ਹੈ, ਪਰ ਵਾਇਰਲੈਂਸ ਵਿਚ ਤਾਰ ਦੀ ਵੀ ਲੋੜ ਨਹੀਂ ਪੈਂਦੀ। ਪਿਛਲੇ ਕੁਝ ਸਮੇਂ ਤੋਂ ਇਹ ਦੋਵੇਂ ਅਸਮਾਨ ਵਿਚ ਉੱਡਦੇ ਸੈਟੇਲਾਟੀਟਾਂ ਨਾਲ ਜੋੜ ਦਿੱਤੇ ਗਏ ਹਨ, ਜਿਨ੍ਹਾਂ ਰਾਹੀਂ ਹੁਣ ਕੰਮ ਬਹੁਤ ਤੇਜ਼ੀ ਨਾਲ ਹੋਣ , ਲੱਗਾ ਹੈ। ਇਸ ਨਾਲ ਕੇਵਲ ਸਾਡੇ ਦੇਸ਼ ਦੇ ਸ਼ਹਿਰ ਹੀ ਨਹੀਂ, ਸਗੋਂ ਬਾਹਰਲੇ ਵੀ ਸਿੱਧੇ ਟੈਲੀਫੋਨ ਸੇਵਾ ਨਾਲ ਜੁੜ ਗਏ ਹਨ। ਤੁਸੀਂ ਆਪਣੇ ਟੈਲੀਫੋਨ ਦਾ ਨੰਬਰ ਮਿਲਾ ਕੇ ਬਿਨਾਂ ਕਿਸੇ ਦੇਰੀ ਤੋਂ ਆਪਣੇ ਦੇਸ਼ ਦੇ ਕਿਸੇ ਵੀ ਸ਼ਹਿਰ ਜਾਂ ਵਿਦੇਸ਼ ਵਿਚ ਗੱਲਾਂ ਕਰ ਸਕਦੇ ਹੋ। ਹੁਣ ਤਾਂ ਐਸੇ ਟੈਲੀਫੋਨ ਵੀ ਪ੍ਰਚੱਲਿਤ ਹੋ ਰਹੇ ਹਨ, ਜਿਨ੍ਹਾਂ ਨਾਲ ਤੁਸੀਂ ਦੂਰ ਬੈਠੇ ਕਿਸੇ ਵਿਅਕਤੀ ਨਾਲ ਗੱਲਾਂ ਕਰਨ ਤੋਂ ਇਲਾਵਾ ਉਸ ਦੀ ਫੋਟੋ ਵੀ ਦੇਖ ਸਕਦੇ ਹੋ। ਇੰਟਰਕਾਮ ਰਾਹੀਂ ਅਸੀਂ ਆਪਣੇ ਦਫਤਰ ਜਾਂ ਘਰ ਦੇ ਇਕ ਕਮਰੇ ਵਿਚ ਬੈਠੇ ਦਸਰੇ ਵੱਖ-ਵੱਖ ਕਮਰਿਆਂ ਵਿਚ ਬੈਠੇ ਵਿਅਕਤੀਆਂ ਨਾਲ ਬਿਨਾਂ ਆਪਣੀ ਸੀਟ ਤੋਂ ਉਠਿਆਂ ਗੱਲ ਕਰ ਸਕਦੇ ਹਾਂ।
ਡਾਕ-ਤਾਰ : ਟੈਲੀਫੋਨ ਅਤੇ ਤਾਰ ਤੋਂ ਬਿਨਾਂ ਸੰਚਾਰ ਦਾ ਦੂਸਰਾ ਲੋਕਯ ਸਾਧਨ ਡਾਕ-ਤਾਰ ਦਾ ਹੈ। ਡਾਕ ਰਾਹੀਂ ਅਸੀਂ ਚਿੱਠੀਆਂ ਲਿਖ ਕੇ ਅਤੇ ਮਨੀ-ਆਰਡਰ ਅਤੇ ਪਾਰਸਲ ਭੇਜ ਕੇ ਅਤੇ ਤਾਰ-ਘਰ ਤੋਂ ਤਾਰ ਦੇ ਕੇ ਅਸੀਂ ਦੂਰ ਬੈਠੇ ਵਿਅਕਤੀਆਂ ਨਾਲ ਸੰਪਰਕ ਕਰਦੇ ਹਾਂ। ਇਸ ਰਾਹੀਂ ਸਾਡੇ ਭਾਵ ਅਤੇ ਵਿਚਾਰ ਲਿਖਤੀ ਰੂਪ ਵਿਚ ਅਗਲੇ ਤੱਕ ਪਹੁੰਚ ਜਾਂਦੇ ਹਨ ਅਤੇ ਕਿਸੇ ਕਿਸਮ ਦੇ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿੰਦੀ। ਸੰਚਾਰ ਦਾ ਇਹ ਸਾਧਨ ਕਾਫੀ ਵਿਸ਼ਵਾਸਯੋਗ, ਸਸਤਾ ਤੇ ਹਰਮਨ ਪਿਆਰਾ ਹੈ।
ਟੈਲੀਪਿੰਟਰ : ਸੰਚਾਰ ਦਾ ਅਗਲਾ ਸਾਧਨ ਟੈਲੀਪ੍ਰਿੰਟਰ ਹੈ। ਟੈਲੀਪਿੰਟਰ ਟਾਈਪ ਦੀ ਮਸ਼ੀਨ ਵਰਗਾ ਹੁੰਦਾ ਹੈ, ਜੋ ਕਿ ਦੂਰ ਬੈਠੇ ਸੰਦੇਸ਼-ਵਾਹਕ ਰਾਹੀਂ ਟਾਈਪ ਕੀਤੇ ਸੰਦੇਸ਼ ਨੂੰ ਨਾਲ-ਨਾਲ ਟਾਈਪ ਕਰੀ ਜਾਂਦਾ ਹੈ। ਇਸ ਸਾਧਨ ਦਾ ਜ਼ਿਆਦਾਤਰ ਇਸਤੇਮਾਲ ਅਖਬਾਰਾਂ ਨੂੰ ਖ਼ਬਰਾਂ ਪਹੁੰਚਾਉਣ, ਪੁਲਿਸ ਦੁਆਰਾ ਇਕ ਦੂਜੇ ਨੂੰ ਸੂਚਨਾਵਾਂ ਭੇਜਣ ਤੇ ਵੱਡੇ ਵਪਾਰਿਕ ਅਦਾਰਿਆਂ ਦੁਆਰਾ ਆਪਣੇ ਸੰਦੇਸ਼ ਤੇ ਆਰਡਰ ਇਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਉਣ ਲਈ ਕੀਤਾ ਜਾਂਦਾ ਹੈ।
ਰੇਡੀਓ ਅਤੇ ਟੈਲੀਵਿਜ਼ਨ : ਸੰਚਾਰ ਦੇ ਅਗਲੇ ਸਭ ਤੋਂ ਮਹੱਤਵਪੂਰਣ ਸਾਧਨ ਰੇਡੀਓ ਅਤੇ ਟੈਲੀਵਿਜ਼ਨ ਹਨ। ਇਹ ਦੋਵੇਂ ਸਾਡੇ ਜੀਵਨ ਦਾ ਖਾਸ ਹਿੱਸੇ ਹਨ। ਇਹਨਾਂ ਰਾਹੀਂ ਸਾਡਾ ਮਨੋਰੰਜਨ ਵੀ ਕੀਤਾ ਜਾਂਦਾ ਹੈ ਤੇ ਸਾਨੂੰ ਖਬਰਾਂ ਤੇ ਸੂਚਨਾਵਾਂ ਵੀ ਦਿੱਤੀਆਂ ਹਨ। ਇਹ ਵਿਗਿਆਪਨ ਦਾ ਵੀ ਖਾਸ ਸਾਧਨ ਹਨ। ਰੇਡੀਓ ਰਾਹੀਂ ਸਾਡੇ ਤੱਕ ਕੇਵਲ ਆਵਾਜ਼ ਹੀ ਪਹੁੰਚਦੀ ਹੈ, ਪਰ ਟੈਲੀਵਿਜ਼ਨ ਰਾਹੀਂ ਸਾਡੇ ਸਾਹਮਣੇ ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਦੇ ਚਿੱਤਰ ਵੀ ਆਉਂਦੇ ਹਨ। ਇਸ ਤਰ੍ਹਾਂ ਇਹ ਸੰਚਾਰ ਦਾ ਵਧੇਰੇ ਜਿਉਂਦਾ ਜਾਗਦਾ ਸਾਧਨ ਹੈ।
ਇਸ ਰਾਹੀਂ ਕਿਸੇ ਚੱਲ ਰਹੇ ਪ੍ਰੋਗਰਾਮ ਨੂੰ ਸਿੱਧਾ ਚੱਲਦੇ ਰੂਪ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਜਦੋਂ ਸਾਡੇ ਆਲੇ-ਦੁਆਲੇ ਕੋਈ ਘਟਨਾ ਜਾਂ ਦੁਰਘਟਨਾ ਵਾਪਰਦੀ ਹੈ, ਤਾਂ ਅਸੀ ਝੱਟਪੱਟ ਰੇਡੀਓ ਦੀਆਂ ਖਬਰਾਂ ਜਾਂ ਉਸ ਉੱਪਰ ਦਿੱਤੀਆਂ ਜਾ ਰਹੀਆਂ ਸੂਚਨਾਵਾਂ ਵੱਲ ਕੰਨ ਲਾ ਲੈਂਦੇ ਹਾਂ। ਇਸ ਉਦੇਸ਼ ਲਈ ਅਸੀਂ ਟੈਲੀਵਿਜ਼ਨ ਵੀ ਦੇਖਦੇ ਹਾਂ। ਸੰਚਾਰ ਦੇ ਇਹ ਦੋਵੇਂ ਸਾਧਨ ਸਾਡੇ ਜੀਵਨ ਵਿਚ ਇਕ ਨਵਾਂ ਸਥਾਨ ਰੱਖਦੇ ਹਨ। ਇਹਨਾਂ ਰਾਹੀਂ ਰਾਸ਼ਟਰਪਤੀ, ਸਰਕਾਰ ਦੇ ਮੰਤਰੀਆਂ, ਵੱਖੋ-ਵੱਖ ਅਹੁਦਿਆਂ ਉੱਪਰ ਕੰਮ ਕਰਦੇ ਵਿਅਕਤੀਆਂ ਅਤੇ ਸਮਾਜ ਦੇ ਹੋਰਨਾਂ ਖਾਸ ਵਿਅਕਤੀਆਂ ਦੇ ਵਿਚਾਰ ਅਤੇ ਦ੍ਰਿਸ਼ਟੀਕੋਣ ਸਾਡੇ ਤੱਕ ਪਹੁੰਚਾਉਣ ਤੋਂ ਇਲਾਵਾ ਨਾਟਕ, ਸਕਿੱਟਾਂ, ਗਾਣਿਆਂ, ਮੈਚਾਂ ਤੇ ਫ਼ਿਲਮਾਂ ਰਾਹੀਂ ਸਾਡਾ ਮਨੋਰੰਜਨ ਵੀ ਕੀਤਾ ਜਾਂਦਾ ਹੈ। ਇਹਨਾਂ ਰਾਹੀਂ, ਕਿਸਾਨਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਤੱਕ ਉਹਨਾਂ ਦੇ ਕੰਮਾਂ ਅਤੇ ਫ਼ਰਜ਼ਾਂ ਨਾਲ ਸੰਬੰਧਿਤ ਜ਼ਰੂਰੀ ਜਾਣਕਾਰੀ ਵੀ ਪਹੁੰਚਾਈ ਜਾਂਦੀ ਹੈ। ਇਸ ਪ੍ਰਕਾਰ ਇਹ ਸਾਧਨ ਸਾਡੇ ਦੇਸ਼ ਦੀ ਆਰਥਿਕ, ਸਮਾਜਿਕ ਅਤੇ ਵਿੱਦਿਅਕ ਤਰੱਕੀ ਵਿਚ ਕਾਫੀ ਸਹਾਇਕ ਸਿੱਧ ਹੁੰਦੇ ਹਨ। ਇਹਨਾਂ ਨਾਲ ਲੋਕਾਂ ਵਿਚ ਜਾਗਰੂਕਤਾ ਅਤੇ ਚੇਤੰਨਤਾ ਪੈਦਾ ਹੁੰਦੀ ਹੈ, ਜੋ ਕਿ ਦੇਸ਼ ਦੀ ਤਰੱਕੀ ਵਿਚ ਸਹਾਈ ਸਿੱਧ ਹੁੰਦੀ ਹੈ।
ਸਮੁੱਚੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਅੱਜ ਦੇ ਵਿਗਿਆਨਕ ਯੁੱਗ ਵਿਚ ਸੰਚਾਰ ਸਾਧਨਾਂ ਨੇ ਹੈਰਾਨਕੁੰਨ ਵਿਕਾਸ ਕੀਤਾ ਹੈ। ਇਹਨਾਂ ਦੀ ਤਰੱਕੀ ਨਾਲ ਜਿੱਥੇ ਸਾਡੇ ਜੀਵਨ ਵਿਚ ਸੁੱਖ ਅਤੇ ਸਹੂਲਤਾਂ ਪੈਦਾ ਹੋਈਆਂ ਹਨ, ਉੱਥੇ ਦੇਸ਼ ਅਤੇ ਸਮਾਜ ਦੇ ਵਿਕਾਸ ਨੂੰ ਵੀ ਤੇਜ਼ੀ ਮਿਲੀ ਹੈ।