ਸੰਚਾਰ ਦੇ ਸਾਧਨਾਂ ਦੀ ਭੂਮਿਕਾ
Sanchar de Sadhana di Bhumika
ਸੰਚਾਰ ਦੀ ਸਮੱਸਿਆ-ਸੰਚਾਰ ਦੇ ਅਰਥ ਹਨ-ਵਿਚਾਰਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਭੇਜਣਾ । ਮਨੁੱਖ ਦੇ ਸਾਹਮਣੇ ਆਪਣੇ ਸੰਬੰਧੀਆਂ, ਰਿਸ਼ਤੇਦਾਰਾਂ ਤੇ ਸੱਜਣਾਂ-ਮਿੱਤਰਾਂ ਤਕ ਆਪਣੇ ਸੰਦੇਸ਼ ਅਤੇ ਵਿਚਾਰ ਪਹੁੰਚਾਉਣ ਦੀ ਸਮੱਸਿਆ ਹਮੇਸ਼ਾਂ ਹੀ ਰਹੀ ਹੈ । ਇਸ ਦੇ ਨਾਲ ਹੀ ਉਹ ਆਪਣੇ ਵਿਚਾਰਾਂ ਤੇ ਭਾਵਨਾਵਾਂ ਨੂੰ ਵੱਧ ਤੋਂ ਵੱਧ ਲੋਕਾਂ ਤੀਕ ਪਹੁੰਚਾਉਣ ਦੀ ਇੱਛਾ ਵੀ ਰੱਖਦਾ ਹੈ । ਆਪਣੀਆਂ ਇਹਨਾਂ ਸਮੱਸਿਆਵਾਂ ਤੇ ਇੱਛਾਵਾਂ ਦੀ ਪੂਰਤੀ ਲਈ ਉਹ ਹਮੇਸ਼ਾਂ ਹੀ ਯਤਨ ਕਰਦਾ ਆਇਆ ਹੈ । ਪੁਰਾਣੇ ਸਮੇਂ ਵਿਚ ਉਸ ਨੂੰ ਆਪਣੇ ਇਸ ਮੰਤਵ ਲਈ ਸੰਦੇਸ਼-ਵਾਹਕ ਭੇਜਣੇ ਪੈਂਦੇ ਸਨ, ਜੋ ਘੋੜਿਆਂ ਆਦਿ ਉੱਪਰ ਸਵਾਰ ਹੋ ਕੇ ਜਾਂ ਪੈਦਲ ਤੁਰ ਕੇ ਉਸ ਦੇ ਵਿਚਾਰ ਇਕ ਥਾਂ ਤੋਂ ਦੂਜੀ ਥਾਂ ਤੀਕ ਪੁਚਾ ਦਿੰਦੇ ਸਨ । ਕਈ ਵਾਰ ਉਹ ਸੁਨੇਹੇ ਆਦਿ ਭੇਜਣ ਲਈ ਸਿੱਖੇ ਹੋਏ ਪੰਛੀਆਂ, ਕਬੂਤਰਾਂ ਅ ਵਰਤੋਂ ਵੀ ਕਰਦਾ ਸੀ-ਪਰ ਇਹਨਾਂ ਸਾਰੇ ਸਾਧਨਾਂ ਦੁਆਰਾ ਸਮਾਂ ਵਧੇਰੇ ਲੱਗਦਾ ਸੀ ।
ਵਿਗਿਆਨਿਕ ਕਾਵਾਂ ਤੇ ਸੰਚਾਰ-ਵਰਤਮਾਨ ਯੁਗ ਵਿਚ ਜਿੱਥੇ ਵਿਗਿਆਨਿਕ ਕਾਢਾਂ ਨੇ ਸਾਡੇ ਜੀਵਨ ਵਿਚ ਬਹੁਪੱਖੀ : ਲੈ ਆਂਦੀ ਹੈ, ਉੱਥੇ ਇਨ੍ਹਾਂ ਕਾਵਾਂ ਨਾਲ ਸੰਚਾਰ ਦੇ ਖੇਤਰ ਵਿਚ ਹੈਰਾਨੀਕੁਨ ਤਰੱਕੀ ਹੋਈ ਹੈ । ਇਸ ਖੇਤਰ ਵਿਚ ਹੈ ਵਾਇਰਲੈਂਸ, ਸੈਲੂਲਰ ਫੋਨ, ਕੰਪਿਊਟਰ ਇੰਟਰਨੈੱਟ, ਡਾਕ-ਤਾਰ, ਟੈਲੀਪ੍ਰਿੰਟਰ, ਰੇਡੀਓ ਤੇ ਟੈਲੀਵਿਯਨ ਦੀਆਂ ਕਾਢਾਂ ਅਤਿ ਮਹੱਤਵਪੂਰਨ ਹਨ ।
ਟੈਲੀਫੋਨ ਤੇ ਮੋਬਾਈਲ ਫੋਨ-ਟੈਲੀਫ਼ੋਨ ਤੇ ਮੋਬਾਈਲ ਰਾਹੀਂ ਅਸੀਂ ਇਕ ਥਾਂ ਬੈਠੇ ਹੀ ਦੁਨੀਆਂ ਭਰ ਵਿੱਚ ਦੂਰ-ਦੂਰ ਵਿਚਰ ਅ ਆਪਣੇ ਰਿਸ਼ਤੇਦਾਰਾਂ, ਸੰਬੰਧੀਆਂ, ਦੋਸਤਾਂ-ਮਿੱਤਰਾਂ ਤੇ ਕਾਰੋਬਾਰ ਨਾਲ ਸੰਬੰਧਿਤ ਵਿਅਕਤੀਆਂ ਨੂੰ ਸੁਨੇਹੇ ਭੇਜ ਸਕਦੇ ਹਾਂ । ਟੈਲੀ ਆਮ ਕਰਕੇ ਇਕ ਥਾਂ ਤੋਂ ਦੂਜੇ ਥਾਂ ਨਾਲ ਤਾਰ ਨਾਲ ਜੁੜਿਆ ਹੁੰਦਾ ਹੈ । ਟੈਲੀਫ਼ੋਨਾਂ ਦੇ ਸੈਟੇਲਾਈਟਾਂ ਨਾਲ ਜੁੜਨ ਦੇ ਸਿੱਟੇ ਵਜੋਂ ਮੋਬਾਈਲ ਸੇਵਾ ਆਮ ਹੋਣ ਕਰਕੇ ਕੇਵਲ ਇਕ ਦੇਸ਼ ਦੇ ਸ਼ਹਿਰ ਹੀ ਨਹੀਂ, ਸਗੋਂ ਵਿਦੇਸ਼ ਵੀ ਸਿੱਧੇ ਸੰਚਾਰ ਸਾਧਨਾਂ ਨਾਲ ਜੁੜ ਗਏ ਹਨ ਤੁਸੀਂ ਆਪਣੇ ਟੈਲੀਫ਼ੋਨ ਜਾਂ ਮੋਬਾਈਲ ਤੋਂ ਨੰਬਰ ਮਿਲਾ ਕੇ ਬਿਨਾਂ ਕਿਸੇ ਦੇਰੀ ਤੋਂ ਆਪਣੇ ਦੇਸ਼ ਦੇ ਕਿਸੇ ਵੀ ਸ਼ਹਿਰ ਜਾਂ ਵਿਦੇਸ਼ ਵਿਚ ਗੱਲਾਂ ਕਰ ਸਕਦੇ ਹੋ । ਹੁਣ ਤਾਂ ਅਜਿਹੇ ਟੈਲੀਫ਼ੋਨ ਵੀ ਬਣ ਗਏ ਹਨ, ਜਿਨ੍ਹਾਂ ਨਾਲ ਤੁਸੀਂ ਦੂਰ ਬੈਠੇ ਵਿਅਕਤੀ ਨਾਲ ਗੱਲਾਂ ਕਰਨ ਤੋਂ ਬਿਨਾਂ ਉਸ ਦੀ ਤਸਵੀਰ ਵੀ ਦੇਖ ਸਕਦੇ ਹੋ ।
ਡਾਕ-ਤਾਰ-ਟੈਲੀਫ਼ੋਨ ਤੋਂ ਬਿਨਾਂ ਸੰਚਾਰ ਦਾ ਦੂਸਰਾ ਹਰਮਨ-ਪਿਆਰਾ ਸਾਧਨ ਡਾਕ-ਤਾਰ ਹੈ । ਡਾਕ ਰਾਹੀਂ ਅਸੀਂ ਚਿੱਠੀਆਂ ਲਿਖ ਕੇ ਅਤੇ ਮਨੀ-ਆਰਡਰ ਤੇ ਪਾਰਸਲ ਭੇਜ ਕੇ ਅਤੇ ਤਾਰ-ਘਰ ਤੋਂ ਤਾਰ ਦੇ ਕੇ ਦੂਰ ਬੈਠੇ ਵਿਅਕਤੀਆਂ ਨਾਲ ਸੰਪਰਕ ਪੈਦਾ ਕਰਦੇ ਹਾਂ । ਇਸ ਰਾਹੀਂ ਸਾਡੇ ਭਾਵ ਤੇ ਵਿਚਾਰ ਲਿਖਤੀ-ਰੂਪ ਵਿਚ ਅਗਲੇ ਤਕ ਪੁੱਜ ਜਾਂਦੇ ਹਨ ਤੇ ਕਿਸੇ ਕਿਸਮ ਦੇ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿੰਦੀ ਹੈ । ਸੰਚਾਰ ਦਾ ਇਹ ਸਾਧਨ ਕਾਫ਼ੀ ਭਰੋਸੇਯੋਗ ਸਸਤਾ ਤੇ ਲੋਕ-ਪਿਆ ਹੈ ।
ਟੈਲੀਪਿੰਟਰ, ਫੈਕਸ ਤੇ ਕੰਪਿਊਟਰ ਨੈੱਟਵਰਕ-ਸੰਚਾਰ ਦਾ ਅਗਲਾ ਸਾਧਨ ਫ਼ੈਕਸ ਤੇ ਕੰਪਿਊਟਰ ਨੈੱਟਵਰਕ ਹੈ । ਟੈਲੀਪੈਟਰ ਟਾਈਪ ਦੀ ਮਸ਼ੀਨ ਵਰਗਾ ਹੁੰਦਾ ਹੈ, ਜੋ ਕਿ ਦਰ ਬੈਠੇ ਸੰਦੇਸ਼ ਵਾਹਕ ਰਾਹੀਂ ਟਾਈਪ ਕੀਤੇ ਸੰਦੇਸ਼ ਨੂੰ ਨਾਲ-ਨਾਲ ਟਾਈਪ ਕਰੀ ਜਾਂਦਾ ਹੈ । ਇਸ ਸਾਧਨ ਦੀ ਬਹੁਤੀ ਵਰਤੋਂ ਅਖ਼ਬਾਰਾਂ ਨੂੰ ਖ਼ਬਰਾਂ ਪੁਚਾਉਣ, ਪੁਲਿਸ ਦੁਆਰਾ ਇਕ-ਦੂਜੇ ਨੂੰ ਸੂਚਨਾਵਾਂ ਭੇਜਣ ਤੇ ਵੱਡੇ ਵਪਾਰਕ ਅਦਾਰਿਆਂ ਦੁਆਰਾ ਆਪਣੇ ਸੁਨੇਹੇ ਤੇ ਆਰਡਰ ਇਕ ਥਾਂ ਤੋਂ ਦੂਜੀ ਥਾਂ ਤਕ ਪਹੁੰਚਾਉਣ ਲਈ ਕੀਤੀ ਜਾਂਦੀ ਰਹੀ ਹੈ। ਹੁਣ ਤਾਂ ਫੈਕਸ ਰਾਹੀਂ ਤੁਸੀਂ ਆਪਣੇ ਲਿਖਤੀ ਸੁਨੇਹੇ ਦੀ ਕਾਪੀ ਦੁਨੀਆਂ ਦੇ ਕਿਸੇ ਹਿੱਸੇ ਵਿਚ ਵੀ ਭੇਜ ਸਕਦੇ ਹੋ । ਇਸ ਸਮੇਂ ਦਿਨੋ-ਦਿਨ ਹਰਮਨ-ਪਿਆਰਾ ਹੋ ਰਿਹਾ ਸੰਚਾਰ-ਸਾਧਨ ਕੰਪਿਊਟਰ ਨੈੱਟਵਰਕ ਹੈ । ਕੰਪਿਊਟਰ ਨੈੱਟਵਰਕ ਤਿੰਨ ਰੂਪਾਂ ਵਿਚ ਪ੍ਰਾਪਤ ਹੁੰਦਾ ਹੈ । ਜਿਸਨੂੰ ਲੈਨ (LAN), ਮੈਨ (MAN) ਤੇ ਵੈਨ (WAN) ਕਿਹਾ ਜਾਂਦਾ ਹੈ । ਲੈਨ ਤੋਂ ਭਾਵ ਲੋਕਲ ਏਰੀਆ ਨੈੱਟਵਰਕ ਹੈ, ਜਿਸ ਵਿਚ ਕਿਸੇ ਇਕ ਕੰਪਨੀ ਜਾਂ ਵੱਡੇ ਅਦਾਰੇ ਵਿਚਲੇ ਸਥਾਨਕ ਸੰਚਾਰ ਲਈ ਕੰਪਿਊਟਰ ਆਪਸ ਵਿਚ ਜੁੜੇ ਹੁੰਦੇ ਹਨ । ਮੈਨ ਤੋਂ ਭਾਵ ਮੈਟਰੋਪੋਲੀਟਨ ਨੈੱਟਵਰਕ ਹੈ, ਜਿਸ ਵਿਚ ਕਿਸੇ ਇਕ ਅਦਾਰੇ ਜਾਂ ਕੰਪਨੀ ਦੇ ਵੱਖ-ਵੱਖ ਸ਼ਹਿਰਾਂ ਤੇ ਸਥਾਨਾਂ ਉੱਤੇ ਸਥਿਤ ਦਫ਼ਤਰਾਂ ਦੇ ਕੰਪਿਊਟਰ ਆਪਸ ਵਿਚ ਜੁੜੇ ਹੁੰਦੇ ਹਨ । ਜਿਵੇਂ ਸਾਰੇ ਦੇਸ਼ ਦੇ ਰੇਲਵੇ ਸਟੇਸ਼ਨਾਂ ਦੇ ਬੁਕਿੰਗ ਕਾਉਂਟਰ ਤੇ ਬੈਂਕ ਆਪਸ ਵਿਚ ਜੁੜੇ ਹੁੰਦੇ ਹਨ । ਵੈਨ ਤੋਂ ਭਾਵ ਹੈ ਵਾਈਡ-ਏਰੀਆ ਨੈੱਟਵਰਕ । ਇਸ ਵਿਚ ਸਾਰੀ ਦੁਨੀਆਂ ਦੇ ਕੰਪਿਊਟਰ ਆਪਸ ਵਿਚ ਜੁੜੇ ਰਹਿੰਦੇ ਹਨ । ਕੰਪਿਊਟਰ ਨੈੱਟਵਰਕ ਵਰਤਮਾਨ ਯੁਗ ਦਾ ਸਭ ਤੋਂ ਹਰਮਨ-ਪਿਆਰਾ, ਤੇਜ਼, ਅਚੂਕ ਤੇ ਸਹੂਲਤਾਂ ਭਰਿਆ ਸੰਚਾਰ-ਸਾਧਨ ਹੈ । ਇਸ ਰਾਹੀਂ ਅਸੀਂ ਈ-ਮੇਲ ਅਤੇ ਇਕ ਦੂਜੇ ਨੂੰ ਸੁਨੇਹੇ ਭੇਜ ਸਕਦੇ ਹਾਂ ਤੇ ਫੈਕਸ ਵੀ ਭੇਜ ਸਕਦੇ ਹਾਂ । ਇਸ ਤੋਂ ਇਲਾਵਾ ਵੈਬ ਸਾਈਟਾਂ ਰਾਹੀਂ ਕਿਸੇ ਵੀ ਜਾਣਕਾਰੀ ਨੂੰ ਸਾਰੀ ਦੁਨੀਆਂ ਵਿਚ ਖਿਲਾਰ ਸਕਦੇ ਹਾਂ ਤੇ ਇਨ੍ਹਾਂ ਤੋਂ ਜਿਸ ਪ੍ਰਕਾਰ ਦੀ ਵੀ ਚਾਹੀਏ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ । ਇੰਟਰਨੈੱਟ ਰਾਹੀਂ ਤੁਸੀਂ ਟੈਲੀਫੋਨ ਵਾਂਗ ਅਗਲੇ ਨਾਲ ਗੱਲਬਾਤ ਵੀ ਕਰ ਸਕਦੇ ਹੋ ਤੇ ਦੋਵੇਂ ਧਿਰਾਂ ਇਕ-ਦੂਜੇ ਦੀ ਤਸਵੀਰ ਤੋਂ ਇਲਾਵਾ ਅਗਲੇ ਦੇ ਆਲੇ-ਦੁਆਲੇ ਦਾ ਵਿਸ਼ ਵੀ ਦੇਖ ਸਕਦੀਆਂ ਹਨ ।
ਰੇਡੀਓ ਤੇ ਟੈਲੀਵਿਯਨ-ਸੰਚਾਰ ਦੇ ਅਗਲੇ ਸਭ ਤੋਂ ਮਹੱਤਵਪੂਰਨ ਸਾਧਨ ਰੇਡੀਓ ਅਤੇ ਟੈਲੀਵਿਯਨ ਹਨ । ਇਹ ਦੋਵੇਂ ਸਾਡੇ , ਜੀਵਨ ਦਾ ਮਹੱਤਵਪੂਰਨ ਅੰਗ ਹਨ । ਇਹਨਾਂ ਰਾਹੀਂ ਸਾਡਾ ਦਿਲ-ਪਰਚਾਵਾ ਵੀ ਕੀਤਾ ਜਾਂਦਾ ਹੈ ਤੇ ਸਾਨੂੰ ਖ਼ਬਰਾਂ ਤੇ ਸੂਚਨਾਵਾਂ ਵੀ ਦਿੱਤੀਆਂ ਜਾਂਦੀਆਂ ਹਨ । ਇਹ ਇਸ਼ਤਿਹਾਰਬਾਜ਼ੀ ਦੇ ਵੀ ਪ੍ਰਮੁੱਖ ਸਾਧਨ ਹਨ । ਰੇਡੀਓ ਰਾਹੀਂ ਸਾਡੇ ਤਕ ਕੇਵਲ ਅਵਾਜ਼ ਹੀ ਪਹੁੰਚਦੀ ਹੈ, ਪਰ ਟੈਲੀਵਿਯਨ ਰਾਹੀਂ ਸਾਡੇ ਸਾਹਮਣੇ ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਦੀ ਫੋਟੋ ਵੀ ਆਉਂਦੀ ਹੈ । ਇਸ ਪ੍ਰਕਾਰ ਇਹ ਸੰਚਾਰ ਦਾ ਵਧੇਰੇ ਜੀਵਨਮਈ ਸਾਧਨ ਹੈ । ਇਸ ਰਾਹੀਂ ਕਿਸੇ ਥਾਂ ਚਲ ਰਹੇ ਪ੍ਰੋਗਰਾਮ ਨੂੰ ਸਿੱਧਾ ਜੀਵਨਮਈ ਰੂਪ ਵਿਚ ਪੇਸ਼ ਕੀਤਾ ਜਾ ਸਕਦਾ ਹੈ । ਜਦੋਂ ਸਾਡੇ ਨੇੜੇ-ਤੇੜੇ ਕੋਈ ਘਟਨਾ ਜਾਂ ਦੁਰਘਟਨਾ ਵਾਪਰਦੀ ਹੈ, ਤਾਂ ਅਸੀਂ ਝਟ-ਪਟ ਰੇਡੀਓ ਦੀਆਂ ਖ਼ਬਰਾਂ ਜਾਂ ਉਸ ਉੱਪਰ ਦਿੱਤੀਆਂ ਜਾ ਰਹੀਆਂ ਸੂਚਨਾਵਾਂ ਵਲ ਕੰਨ ਲਾ ਲੈਂਦੇ ਹਾਂ । ਹੁਣ ਇਸ ਮੰਤਵ ਲਈ ਟੈਲੀਵਿਯਨ ਵਧੇਰੇ ਮੋਹਰੀ ਤੇ ਸਾਰਥਕ ਰੋਲ ਅਦਾ ਕਰ ਰਿਹਾ ਹੈ | ਸੂਚਨਾ ਸੰਚਾਰ ਲਈ ਟੈਲੀਵਿਯਨ ਤੇ ਕੇਬਲ ਚੈਨਲ ਚਿਤਰਾਂ ਸਾਹਿਤ ਖ਼ਬਰਾਂ ਤੋਂ ਇਲਾਵਾ ਮੈਚਾਂ, ਮੁਕਾਬਲਿਆਂ ਆਦਿ ਦਾ ਨਾਲੋ ਨਾਲ ਪ੍ਰਸਾਰਨ ਵੀ ਕਰਦੇ ਹਨ । ਸੰਚਾਰ ਦੇ ਇਹ ਦੋਵੇਂ ਸਾਧਨ ਸਾਡੇ ਜੀਵਨ ਵਿਚ ਨਿਵੇਕਲਾ ਸਥਾਨ ਰੱਖਦੇ ਹਨ । ਇਹਨਾਂ ਰਾਹੀਂ ਕਿਸਾਨਾਂ, ਵਿਦਿਆਰਥੀਆਂ ਤੇ ਆਮ ਲੋਕਾਂ ਤਕ ਉਹਨਾਂ ਦੇ ਕੰਮਾਂ ਤੇ ਫ਼ਰਜ਼ਾਂ ਨਾਲ ਸੰਬੰਧਿਤ ਲੋੜੀਂਦੀ ਜਾਣਕਾਰੀ ਵੀ ਪੁਚਾਈ ਜਾਂਦੀ ਹੈ । ਇਸ ਪ੍ਰਕਾਰ ਇਹ ਸਾਧਨ ਸਾਡੇ ਦੇਸ਼ ਦੇ ਆਰਥਿਕ, ਸਮਾਜਿਕ ਤੇ ਵਿੱਦਿਅਕ ਵਿਕਾਸ ਵਿਚ ਕਾਫ਼ੀ | ਸਹਾਇਕ ਹੁੰਦੇ ਹਨ । ਇਹਨਾਂ ਨਾਲ ਲੋਕਾਂ ਵਿਚ ਚੇਤੰਨਤਾ ਤੇ ਜਾਗ੍ਰਿਤੀ ਪੈਦਾ ਹੁੰਦੀ ਹੈ, ਜੋ ਕਿ ਦੇਸ਼ ਦੀ ਉੱਨਤੀ ਤੇ ਤਰੱਕੀ ਵਿਚ ਸਹਾਈ ਸਿੱਧ ਹੁੰਦੀ ਹੈ ।
ਅਖ਼ਬਾਰਾਂ-ਇਨ੍ਹਾਂ ਤੋਂ ਇਲਾਵਾ ਅਖ਼ਬਾਰਾਂ ਵੀ ਵਰਤਮਾਨ ਯੁਗ ਵਿਚ ਸੰਚਾਰ ਦਾ ਮਹੱਤਵਪੂਰਨ ਸਾਧਨ ਹਨ ।
ਸਾਰ-ਅੰਸ਼-ਸਮੁੱਚੇ ਤੌਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਵਰਤਮਾਨ ਵਿਗਿਆਨਿਕ ਯੁਗ ਵਿਚ ਸੰਚਾਰ ਸਾਧਨਾਂ ਨੇ ਹੈਰਾਨੀ ਭਰੀ ਤਰੱਕੀ ਕੀਤੀ ਹੈ । ਇਹਨਾਂ ਦੇ ਵਿਕਾਸ ਨਾਲ ਜਿੱਥੇ ਸਾਡੇ ਜੀਵਨ ਵਿਚ ਸੁਖ ਤੇ ਸਹੂਲਤਾਂ ਪੈਦਾ ਹੋਈਆਂ ਹਨ, ਉੱਥੇ ਦੇਸ਼ ਅਤੇ ਸਮਾਜ ਦੇ ਵਿਕਾਸ ਨੂੰ ਵੀ ਹੁਲਾਰਾ ਮਿਲਿਆ ਹੈ ।