ਸੰਚਾਰ ਦੇ ਸਾਧਨ
Sanchar de Sadhan
ਰੂਪ-ਰੇਖਾ- ਸੰਚਾਰ ਦੀ ਸਮੱਸਿਆ, ਵਿਗਿਆਨਿਕ ਕਾਢਾਂ, ਟੈਲੀਫੋਨ ਤੇ ਮੋਬਾਈਲ ਫੋਨ, ਡਾਕ-ਤਾਰ, ਟੈਲੀਪਿੰਟਰ ਫੈਕਸ ਤੇ ਕੰਪਿਊਟਰ ਨੈਟਵਰਕ, ਰੇਡੀਓ, ਟੈਲੀਵੀਜ਼ਨ ਤੇ ਅਖ਼ਬਾਰਾਂ, ਸਾਰ ਅੰਸ਼
ਸੰਚਾਰ ਦੀ ਸਮੱਸਿਆ ਸੰਚਾਰ ਦਾ ਅਰਥ ਹੈ, ਵਿਚਾਰਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਭੇਜਣਾ। (ਜਿਸ ਨੂੰ ਅੰਗੇਰਜ਼ੀ ਵਿੱਚ ਅਸੀਂ Communication ਵੀ ਕਹਿੰਦੇ ਹਾਂ । ਮਨੁੱਖ ਦੇ ਸਾਹਮਣੇ ਆਪਣੇ ਸਬੰਧੀਆਂ, ਰਿਸ਼ਤੇਦਾਰਾਂ ਤੇ ਸੱਜਣਾਂਮਿੱਤਰਾਂ ਤੱਕ ਆਪਣੇ ਸੰਦੇਸ਼ ਅਤੇ ਵਿਚਾਰ ਪਹੁੰਚਾਉਣ ਦੀ ਸਮੱਸਿਆ ਹਮੇਸ਼ਾ ਹੀ ਰਹੀ ਹੈ। ਇਸ ਦੇ ਨਾਲ ਹੀ ਉਹ ਆਪਣੀਆਂ ਭਾਵਨਾਵਾਂ ਨੂੰ ਦੂਜਿਆਂ ਤੱਕ ਪਹੁੰਚਾਉਣ ਲਈ ਹਮੇਸ਼ਾ ਉਤਸੁਕ ਰਹਿੰਦਾ ਹੈ। ਪੁਰਾਤਨ ਸਮੇਂ ਵਿੱਚ ਸੁਨੇਹੇ ਭੇਜਣ ਲਈ ਘੋੜਿਆਂ ਜਾਂ ਕਬੂਤਰਾਂ ਆਦਿ ਦੀ ਵਰਤੋਂ ਕੀਤੀ ਜਾਂਦੀ ਸੀ। ਅਜਿਹੇ ਸਾਧਨਾਂ ਰਾਹੀਂ ਸਮਾਂ ਵਧੇਰੇ ਲੱਗਦਾ ਸੀ। ਸਮੇਂ ਦੇ ਨਾਲ-ਨਾਲ ਮਨੁੱਖ ਨੇ ਇਹਨਾਂ ਸਾਰੇ ਕੰਮਾਂ ਲਈ ਭਿੰਨ-ਭਿੰਨ ਸੰਚਾਰ ਦੇ ਸਾਧਨ ਤਿਆਰ ਕੀਤੇ।
ਵਿਗਿਆਨਿਕ ਕਾਵਾਂ- ਵਰਤਮਾਨ ਯੁੱਗ ਵਿੱਚ ਵਿਗਿਆਨਿਕ ਕਾਢਾਂ ਨੇ ਸਾਡੇ ਜੀਵਨ ਨੂੰ ਬਹੁਤ ਤਬਦੀਲ ਕਰ ਦਿੱਤਾ ਹੈ। ਇਨ੍ਹਾਂ ਕਾਢਾਂ ਨਾਲ ਸੰਚਾਰ ਦੇ ਖੇਤਰ ਵਿੱਚ ਹੈਰਾਨੀਜਨਕ ਤਰੱਕੀ ਹੀ ਹੈ। ਇਹਨਾਂ ਵਿੱਚੋਂ ਟੈਲੀਫੋਨ, ਮੋਬਾਈਲ ਫੋਨ, ਕੰਪਿਊਟਰ, ਇੰਟਰਨੈੱਟ, ਡਾਕ-ਤਾਰ, ਟੈਲੀਪ੍ਰਿੰਟਰ, ਰੇਡੀਓ ਅਤੇ ਟੈਲੀਵੀਜ਼ਨ ਮਹੱਤਵਪੂਰਨ ਕਾਢਾਂ ਹਨ।
ਟੈਲੀਫਨ ਤੇ ਮੋਬਾਈਲ ਫੋਨ- ਟੈਲੀਫੋਨ ਤੇ ਮੋਬਾਈਲ ਦੁਆਰਾ ਅਸੀਂ ਦੂਰ ਬੈਠੇ ਰਿਸ਼ਤੇਦਾਰਾਂ, ਮਿਤੱਰਾਂ ਨਾਲ ਝੱਟ ਪੱਟ ਹੀ ਗੱਲ ਕਰ ਲੈਂਦੇ ਹਾਂ, ਚਾਹੇ ਉਹ ਆਪਣੇ ਸ਼ਹਿਰ, ਆਪਣੇ ਦੇਸ਼ ਜਾਂ ਦੂਸਰੇ ਦੇਸ਼ ਵਿੱਚ ਬੈਠੇ ਹੋਣ। ਹੁਣ ਤਾਂ ਅਜਿਹੇ ਟੈਲੀਫੋਨ ਵੀ ਆ ਗਏ ਹਨ, ਜਿਨ੍ਹਾਂ ਨਾਲ ਦੂਰ ਬੈਠੇ ਬੰਦੇ ਨਾਲ ਗੱਲ ਕਰਨ ਦੇ ਨਾਲ-ਨਾਲ ਉਸ ਦੀ ਤਸਵੀਰ ਵੀ ਦੇਖੀ ਜਾ ਸਕਦੀ ਹੈ।
ਡਾਕਤਾਰ- ਟੈਲੀਫੋਨ ਤੋਂ ਬਿਨਾਂ ਸੰਚਾਰ ਦਾ ਦੁਸਰਾ ਹਰਮਨ-ਪਿਆਰਾ ਸਾਧਨ ਡਾਕ-ਤਾਰ ਹੈ। ਡਾਕ ਰਾਹੀਂ ਅਸੀਂ ਚਿੱਠੀਆਂ ਲਿਖ ਕੇ ਅਤੇ ਮਨੀ ਆਰਡਰ ਤੇ ਪਾਰਸਲ ਤੇ ਪਾਰਸਲ ਭੇਜ ਕੇ ਅਤੇ ਤਾਰ-ਘਰ ਤੋਂ ਤਾਰ ਦੇ ਕੇ ਦੂਰ ਬੈਠੇ ਰਿਸ਼ਤੇਦਾਰਾਂ ਨਾਲ ਸੰਪਰਕ ਕਰ ਸਕਦੇ ਹਾਂ। ਇਸ ਰਾਹੀਂ ਸਾਡੇ ਵਿਚਾਰ ਲਿਖਤੀ-ਰੂਪ ਵਿੱਚ ਦੂਸਰਿਆਂ ਤੱਕ ਪੁੱਜ ਜਾਂਦੇ ਹਨ। ਇਹ ਸਭ ਤੋਂ ਸਸਤਾ ਸਾਧਨ ਮੰਨਿਆ ਜਾਂਦਾ ਹੈ।
ਟੈਲੀਪ੍ਰਿੰਟਰ, ਫੈਕਸ ਤੇ ਕੰਪਿਊਟਰ ਨੈੱਟਵਰਕ- ਸੰਚਾਰ ਦਾ ਅਗਲਾ ਸਾਧਨ ਫੈਕਸ ਤੇ ਕੰਪਿਊਟਰ ਨੈੱਟਵਰਕ ਹੈ। ਟੈਲੀਪ੍ਰਿੰਟਰ ਟਾਈਪ ਦੀ ਮਸ਼ੀਨ ਵਾਂਗ ਲੱਗਦਾ ਹੈ। ਜੋ ਦੂਰ ਬੈਠੇ ਮਿੱਤਰਾਂ, ਰਿਸ਼ਤੇਦਾਰਾਂ ਨੂੰ ਭੇਜਣ ਵਾਲਾ ਸੁਨੇਹੇ ਨਾਲਨਾਲ ਟਾਈਪ ਕਰਦਾ ਰਹਿੰਦਾ ਹੈ। ਇਸ ਸਾਧਨ ਦੀ ਜ਼ਿਆਦਾਤਰ ਵਰਤੋਂ ਵੱਡੇਵੱਡੇ ਵਪਾਰਕ ਅਦਾਰਿਆਂ ਰਾਹੀਂ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਅਖ਼ਬਾਰਾਂ ਦੀਆਂ ਖ਼ਬਰਾਂ ਪਹੁੰਚਾਉਣ ਲਈ ਵੀ ਕੀਤੀ ਜਾਂਦੀ ਹੈ। ਫੈਕਸ ਤਾਂ ਹੁਣ ਦਿਨੋਦਿਨ ਹਰਮਨ ਪਿਆਰੀ ਹੁੰਦੀ ਜਾ ਰਹੀ ਹੈ। ਫੈਕਸ ਰਾਹੀਂ ਲਿਖਤੀ ਸੁਨੇਹੇ ਦੀ ਕਾਪੀ ਦੁਨੀਆਂ ਭਰ ਦੇ ਕਿਸੇ ਵੀ ਹਿੱਸੇ ਵਿੱਚ ਭੇਜੀ ਜਾ ਸਕਦੀ ਹੈ। ਕੰਪਿਊਟਰ ਨੈੱਟਵਰਕ ਤੋਂ ਤਾਂ ਅੱਜ ਬੱਚੇ ਤੋਂ ਲੈ ਕੇ ਵੱਡੇ ਤੱਕ ਸਾਰੇ ਹੀ ਲਾਭ ਉਠਾ ਰਹੇ ਹਨ। ਇਹ ਨੈੱਟਵਰਕ ਤਿੰਨ ਰੂਪਾਂ ਵਿੱਚ ਪ੍ਰਾਪਤ ਹੁੰਦਾ ਹੈ ਜਸਿ ਨੂੰ (LAN) ਲੈਨ, ਮੈਨ (MAN) ਤੇ ਵੈਨ (VAN) ਕਿਹਾ ਜਾਂਦਾ ਹੈ। ਲੈਨ ਤੋਂ ਭਾਵ ਹੈ ਲੋਕਲ ਏਰੀਆ ਨੈੱਟਵਰਕ ਭਾਵ ਇੱਕ ਕੰਪਨੀ ਜਾਂ ਵੱਡੇ ਅਦਾਰੇ ਵਿਚਲੇ ਸਥਾਨਕ ਸੰਚਾਰ ਲਈ ਕੰਪਿਉਟਰਾਂ ਦਾ ਆਪਸ ਵਿੱਚ ਜੁੜੇ ਹੋਣਾ। ਮੈਨ ਤੋਂ ਭਾਵ ਹੈ ਮੈਟਰੋਪੋਲੀਟਨ ਨੈੱਟਵਰਕ, ਜਿਸ ਵਿੱਚ ਕਿਸੇ ਇੱਕ ਅਦਾਰੇ ਜਾਂ ਕੰਪਨੀ ਦੇ ਵੱਖ-ਵੱਖ ਸ਼ਹਿਰਾਂ ਤੇ ਸਥਾਨਾਂ ਉੱਤੇ ਸਥਿਤ ਦਫ਼ਤਰਾਂ ਦਾ ਆਪਸ ਵਿੱਚ ਜੁੜੇ ਹੋਣਾ। ਜਿਵੇਂ ਦੇਸ਼ ਦੇ ਰੇਲਵੇ ਸਟੇਸ਼ਨਾਂ ਦੇ ਬੁਕਿੰਗ ਕਾਊਂਟਰਾਂ ਤੇ ਬੈਂਕਾਂ ਦਾ ਆਪਸ ਵਿੱਚ ਜੁੜੇ ਹੋਣਾ, ਵੈਨ ਤੋਂ ਭਾਵ ਹੈ ਵਾਈਡ ਏਰੀਆ ਨੈੱਟਵਰਕ । ਇਸ ਵਿੱਚ ਸਾਰੀ ਦੁਨੀਆਂ ਦੇ ਕੰਪਿਊਟਰ ਆਪਸ ਵਿੱਚ ਜੁੜੇ ਰਹਿੰਦੇ ਹਨ। ਇਹ ਵਰਤਮਾਨ ਯੁੱਗ ਦਾ ਸਭ ਤੋਂ ਹਰਮਨ-ਪਿਆਰਾ ਤੇ ਤੇਜ਼ ਸਾਧਨ ਹੈ। ਇਸ ਰਾਹੀਂ ਈ-ਮੇਲ ਦੁਆਰਾ ਸੁਨੇਹੇ ਭੇਜ ਜਾ ਸਕਦੇ ਹਨ। ਗੁੱਗਲ ਰਾਹੀਂ ਅਸੀਂ ਕਿਸੇ ਵੀ ਚੀਜ਼ ਦੀ ਖੋਜ ਕਰ ਸਕਦੇ ਹਾਂ। ਚਾਹੇ ਉਹ ਸਿੱਖਿਆ ਸਬੰਧੀ ਹੋਵੇ, ਰਾਜਨੀਤੀ ਸਬੰਧੀ ਹੋਵੇ ਜਾਂ ਬਿਮਾਰੀਆਂ ਸਬੰਧੀ ਹੋਵੇ। ਇੰਟਰਨੈੱਟ ਰਾਹੀਂ ਟੈਲੀਫੋਨ ਦੀ ਤਰਾਂ ਗੱਲਬਾਤ ਵੀ ਕੀਤੀ ਜਾ ਸਕਦੀ ਹੈ, ਤਸਵੀਰਾਂ ਤੇ ਆਲੇ-ਦੁਆਲੇ ਦੇ ਦ੍ਰਿਸ਼ ਵੀ ਦੇਖੇ ਜਾ ਸਕਦੇ ਹਨ।
ਰੇਡੀਓ, ਟੈਲੀਵੀਜ਼ਨ ਤੇ ਅਖ਼ਬਾਰਾਂ ਦੇ ਸੰਚਾਰ ਦੇ ਸਭ ਤੋਂ ਸਸਤ ਹੈ। ਮਹੱਤਵਪੂਰਨ ਸਾਧਨ ਹਨ, ਰੇਡੀਓ, ਟੈਲੀਵੀਜ਼ਨ ਤੇ ਅਖ਼ਬਾਰਾਂ। ਭਾਵੇਂ ਰਕ ਹੁਣ ਪਹਿਲੇ ਜਿਹਾ ਮਹੱਤਵਪਨ ਨਹੀਂ ਰਿਹਾ ਪਰ ਪਿੰਡਾਂ ਵਿੱਚ ਅਜੇ ਵੀ ਇਹ ਹਰਮਨ-ਪਿਆਰਾ ਹੈ। ਰੇਡੀਓ ਟੈਲੀਵੀਜ਼ਨ ਰਾਹੀਂ ਸਾਡਾ ਦਿਲ-ਪ੍ਰਚਾਵਾ ਤਾਂ ਹੁੰਦਾ ਹੀ ਹੈ, ਇਸ ਦੇ ਨਾਲ-ਨਾਲ ਖ਼ਬਰਾਂ ਤੇ ਸੂਚਨਾਵਾਂ ਵੀ ਸਾਡੇ ਤੱਕ ਪਹੁੰਚਦੀਆਂ ਹਨ। ਇਹ ਪ੍ਰਾਪੇਗੰਡੇ ਦੇ ਵੀ ਮੁੱਖ ਸਾਧਨ ਹਨ। ਰੇਡੀਓ ਰਾਹੀਂ ਤਾਂ ਅਸੀਂ ਕੇਵਲ ਅਵਾਜ਼ ਸੁਣਦੇ ਹਾਂ ਪਰ ਟੈਲੀਵੀਜ਼ਨ ਰਾਹੀਂ ਸਾਡੇ ਸਾਹਮਣੇ ਫੋਟੋਆਂ ਵੀ ਆਉਂਦੀਆਂ | ਹਨ। ਇਹ ਸੰਚਾਰ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ। ਇਸ ਰਾਹੀਂ ਪ੍ਰੋਗਰਾਮਾਂ ਨੂੰ ਸਿੱਧਾ ਜੀਵਨਮਈ ਰੂਪ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਅਖ਼ਬਾਰਾਂ ਤੋਂ ਅਸੀਂ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਇਹ ਸੰਚਾਰ ਦੇ ਸਾਰੇ ਸਾਧਨਾਂ ਨਾਲੋਂ ਸਸਤਾ ਸਾਧਨ ਹੈ। ਜਿਹੜੇ ਲੋਕ ਪੜ-ਲਿਖ ਨਹੀਂ ਸਕਦੇ ਉਹਨਾਂ ਲਈ ਟੈਲੀਵੀਜ਼ਨ ਲਾਹੇਵੰਦ ਸਾਧਨ ਹੈ ਉਹ ਸਾਰੀਆਂ ਘਟਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਟੈਲੀਵੀਜ਼ਨ ਤੇ ਕੇਬਲ ਚੈਨਲਾਂ ਰਾਹੀਂ ਅਸੀਂ ਖ਼ਬਰਾਂ ਤੋਂ ਇਲਾਵਾ ਮੈਚ ਮੁਕਾਬਲੇ, ਫਿਲਮਾਂ, ਨਾਟਕ ਆਦਿ ਰੰਗ-ਬਿਰੰਗੇ ਚਿੱਤਰਾਂ ਸਹਿਤ ਦੇਖ ਸਕਦੇ ਹਾਂ। ਕਈ ਚੈਨਲਾਂ ਤੇ ਵਿਦਿਆਰਥੀਆਂ, ਵਪਾਰੀਆਂ ਤੇ ਕਿਸਾਨਾਂ ਆਦਿ ਲਈ ਮਹੱਤਵਪੂਰਣ ਜਾਣਕਾਰੀ ਦਿੱਤੀ ਜਾਂਦੀ ਹੈ। ਰੇਡੀਓ, ਟੈਲੀਵੀਜ਼ਨ ਤੇ ਅਖ਼ਬਾਰਾਂ ਆਰਥਿਕ, ਸਮਾਜਿਕ ਅਤੇ ਵਿੱਦਿਅਕ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ। ਇਸ ਲਈ ਇਹ ਵਰਤਮਾਨ ਯੁੱਗ ਦੇ ਮਹੱਤਵਪੂਰਨ ਸਾਧਨ ਹਨ।
ਸਾਰ-ਅੰਸ਼- ਸਮੁੱਚੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਵਰਤਮਾਨ ਵਿਗਿਆਨਿਕ ਯੁੱਗ ਵਿੱਚ ਸੰਚਾਰ ਦੇ ਸਾਧਨਾਂ ਨੇ ਹੈਰਾਨੀਜਨਕ ਉੱਨਤੀ ਕੀਤੀ ਹੈ। ਇਹਨਾਂ ਦੀ ਸਾਡੇ ਜੀਵਨ ਵਿੱਚ ਨਿਵੇਕਲੀ ਥਾਂ ਹੈ। ਇਹ ਸਾਨੂੰ ਸੁੱਖ ਸਹੂਲਤਾਂ ਦੇਣ ਦੇ ਨਾਲ-ਨਾਲ ਸਮਾਜ ਦੇ ਵਿਕਾਸ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ।
Informative as well as well written