ਸਲੀਕਾ
Saleeka
ਸਲੀਕਾ ਤੋਂ ਅਸੀਂ ਇਹ ਭਾਵ ਲੈਂਦੇ ਹਾਂ ਕੰਮ ਕਰਨ ਦੀ ਬੋਲਣ ਦੀ ਤਮੀਜ਼। ਸਲੀਕਾ ਉਹ ਹੁੰਦਾ ਹੈ ਜਿਸ ਨਾਲ ਦੂਜਿਆਂ ਤੇ ਚੰਗਾ ਪ੍ਰਭਾਵ ਪਵੇ। ਜਦ ਕੋਈ ਸੁਆਣੀ ਆਪਣੇ ਘਰ-ਬਾਰ ਨੂੰ ਚੰਗੀ ਤਰ੍ਹਾਂ ਸੰਭਾਲਦੀ ਹੈ ਤਾਂ ਉਸ ਦੇ ਲਈ ਇਹ ਵਰਤਿਆ ਜਾਂਦਾ ਹੈ। ਜਦੋਂ ਅਸੀਂ ਆਪਣੇ ਕੰਮਾਂ ਨੂੰ ਸੁਚੱਜੇ ਢੰਗ ਨਾਲ ਕਰਦੇ ਹਾਂ ਤਾਂ ਸਲੀਕਾ ਉਤਪੰਨ ਹੋ ਜਾਂਦਾ ਹੈ ! ਜੇ ਕੋਈ ਬੰਢੇਰੀ ਢੰਗ ਨਾਲ ਖਾਣਾ ਖਾਣ ਰਿਹਾ ਹੋਵੇ ਤਾਂ ਵੀ ਅਕਸਰ ਕਿਹਾ ਜਾਂਦਾ ਹੈ ਕਿ ਇਸ ਨੂੰ ਤਾਂ ਸਲੀਕਾ ਹੀ ਨਹੀਂ। ਜਦੋਂ ਵੀ ਕੋਈ ਕੰਮ ਸਢਾਈ ਲਾਲ,, ਤਰਤੀਬ ਨਾਲ ਤੇ ਸਮੇਂ ਸਿਰ ਕੀਤਾ ਜਾਵੇ । ਤਾਂ ਇਸ ਸਭ ਨੂੰ ਸਲੀਕਾ ਹੀ ਕਿਹਾ ਜਾਂਦਾ ਹੈ। ਜਦੋਂ ਕੋਈ ਗੱਲ ਪ੍ਰਭਾਵਸ਼ਾਲੀ . ਢੰਗ ਨਾਲ ਕੀਤੀ ਜਾਵੇ ਤਾਂ ਵੀ ਸਲੀਕੇ ਦਾ ਹੀ ਨਾਂ ਦਿੱਤਾ ਜਾਂਦਾ ਹੈ। ਅਸਲ ਵਿੱਚ ਸਲੀਕਾ ਸਮੁੱਚੀ ਜੀਵਨ-ਜਾਂਚ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ। ਸਲੀਕੇ ਨਾਲ ਕੰਮ ਕਰਨਾ, ਸਲੀਕੇ ਨਾਲ ਗੱਲ ਬਾਤ ਕਰਨਾ, ਪਸ਼ੂਆਂ, ਜੀਵਾਂ ਤੋਂ ਅੱਗੇ ਮਨੁੱਖੀ ਜੀਵਨ ਦੀ ਹੋਂਦ ਨੂੰ ਪਛਾਣਨਾ ਮਨੁੱਖ ਦੀਆਂ ਸਮੁੱਚੀਆਂ । ਸ਼ਕਤੀਆਂ ਦਾ ਜਦੋਂ ਠੀਕ ਢੰਗ ਨਾਲ ਵਿਕਾਸ ਹੋਇਆ ਹੁੰਦਾ ਹੈ ਤਾਂ ਉਸ ਵਿੱਚ। ਸਲੀਕਾ ਪੈਦਾ ਹੁੰਦਾ ਹੈ। ਸਰੀਰਕ ਪੱਖ ਤੋਂ ਲਚਕ, ਮਾਨਸਿਕ ਪੱਖ ਤੋਂ ਸੰਤੁਲਨ ਤੇ ਫ਼ਰਤੀ, ਭਾਸ਼ਾ ਦੇ ਪੱਖ ਤੋਂ ਸੰਜਮ-ਮਿਠਾਸ, ਨਿਮਰਤਾ ਆਦਿ ਸਾਰੇ ਗੁਣ ਸਲੀਕੇ ਦੀ ਸਿਰਜਣਾ ਕਰਦੇ ਹਨ। ਇਹ ਮਨੁੱਖ ਦਾ ਸਭ ਤੋਂ ਵੱਡਾ ਗੁਣ ਹੈ। ਸਲੀਕੇ ਵਾਲਾ ਵਿਅਕਤੀ ਹਰ ਇੱਕ ਕੋਲੋਂ ਪ੍ਰਸ਼ੰਸਾ ਪ੍ਰਾਪਤ ਕਰਦਾ ਹੈ। ਕਈ ਲੋਕ ਘਰ ਆਏ ਮਹਿਮਾਨ ਦੀ ਚੰਗੀ ਤਰ੍ਹਾਂ ਆਓ ਭਗਤ ਕਰਦੇ ਹਨ ਤਾਂ ਮਹਿਮਾਨ ਅਕਸਰ ਇਹ ਸ਼ਬਦ ਵਰਤਦਾ ਹੈ ਕਿ ਬੜੇ ਸਲੀਕੇ ਵਾਲਾ ਪਰਿਵਾਰ ਹੈ।ਇਹ ਗੁਣ ਜਨਮ ਦੇ ਨਾਲ ਨਹੀਂ ਮਿਲਦਾ ਇਸ ਗੁਣ ਨੂੰ ਪ੍ਰਾਪਤ ਕਰਨ ਲਈ ਇੱਛਾ, – ਮਿਹਨਤ ਤੇ ਲਗਨ ਦੀ ਲੋੜ ਹੁੰਦੀ ਹੈ। ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਇਸ ਗੁਣ ਨੂੰ ਪੈਦਾ ਕਰਨਾ ਚਾਹੀਦਾ ਤਾਂ ਕਿ ਅਸੀਂ ਸਭ ਦੀ ਪ੍ਰਸ਼ੰਸਾ ਦੇ ਪਾਤਰ ਬਣ ਸਕੀਏ ਤੇ ਦੂਸਰਿਆਂ ਨੂੰ ਖੁਸ਼ੀ ਦੇ ਸਕੀਏ।