ਸਾਡੇ ਸਕੂਲ ਦੀ ਲਾਇਬਰੇਰੀ
Sade School di Library
ਹਰ ਸਕੂਲ, ਕਾਲਜ ਵਿਚ ਲਾਇਬਰੇਰੀ ਜ਼ਰੂਰ ਹੁੰਦੀ ਹੈ । ਕਿਧਰੇ ਛੋਟੀ ਕਿਧਰੇ ਵੱਡੀ । ਕਿਤਾਬਾਂ ਨਾਲ ਭਰੀ ਹੋਈ ਲਾਇਬਰੇਰੀ, ਕਿਸੇ ਵੀ ਸਕੂਲ ਜਾਂ ਕਾਲਜ ਦੀ ਜਾਇਦਾਦ ਹੁੰਦੀ ਹੈ।
ਸਾਡੇ ਸਕੂਲ ਵਿਚ ਇਕ ਸ਼ਾਨਦਾਰ ਲਾਇਬਰੇਰੀ ਹੈ । ਸਕੂਲ ਦੀ ਦੂਸਰੀ ਮੰਜ਼ਿਲ ਤੇ ਇਹ ਇਕ ਵੱਡੇ ਹਾਲ ਵਿਚ ਸਥਿਤ ਹੈ । ਲਾਇਬਰੇਰੀ ਦੇ ਬਾਹਰ ਸ਼ੀਸ਼ੇ ਦੀਆਂ ਅਲਮਾਰੀਆਂ ਵਿਚ ਨਵੀਆਂ ਛਪੀਆਂ ਤੇ ਨਵੀਆਂ ਆਈਆਂ ਕਿਤਾਬਾਂ ਦੇ ਨਾਮ ਲਿਖੇ ਹੁੰਦੇ ਹਨ । ਉਨ੍ਹਾਂ ਦਾ ਟਾਈਟਲ ਸਫ਼ਾ ਵੀ ਉਥੇ ਸਜਾਇਆ ਹੁੰਦਾ ਹੈ। E-ਲਾਇਬਰੇਰੀ ਦੇ ਅੰਦਰ ਵੜਦੇ ਹੀ ਇਕ ਪਾਸੇ ਪਏ ਕੈਟਾਲਾਗ ਦੇ ਦਰਸ਼ਨ ਹੁੰਦੇ ਹਨ । ਹਰ ਇਕ ਲੇਖਕ ਦੀਆਂ ਕਿਤਾਬਾਂ ਦੇ ਨਾਮ ਤੇ ਨੰਬਰ ਅਲੱਗ-ਅਲੱਗ ਕਾਰਡਾਂ ਵਿਚ ਲਿਖੇ ਹੁੰਦੇ ਹਨ । ਵਿਦਿਆਰਥੀਆਂ ਨੂੰ ਕਿਤਾਬਾਂ ਲੱਭਣ ਵਿਚ ਬਹੁਤ ਅਸਾਨੀ ਹੋ ਸਕਦੀ ਹੈ ।
ਸਾਡੇ ਸਕੂਲ ਦੀ ਲਾਇਬਰੇਰੀ ਵਿਚ ਲਗਭਗ 50 ਸ਼ੀਸ਼ੇ ਦੀਆਂ ਅਲਮਾਰੀਆਂ ਬਣੀਆਂ ਹੋਈਆਂ ਹਨ । ਚਾਰ-ਚਾਰ ਜਾਂ ਪੰਜ-ਪੰਜ ਅਲਮਾਰੀਆਂ ਵਿਚ ਅਲੱਗ-ਅਲੱਗ ਵਿਸ਼ਿਆਂ ਤੇ ਕਿਤਾਬਾਂ ਪਈਆਂ ਹਨ । ਸਭ ਮਿਲ ਕੇ ਲਗਭਗ 20,000 ਕਿਤਾਬਾਂ ਹਨ ।
ਲਾਇਬਰੇਰੀ ਦੇ ਹਾਲ ਵਿਚ ਲਗਭਗ 20 ਵੱਡੇ-ਵੱਡੇ ਮੇਜ਼ ਹਨ ਤੇ ਹਰ ਮੇਜ਼ ਨਾਲ 10 ਕਰਸੀਆਂ ਹਨ । ਇਉਂ 200 ਵਿਦਿਆਰਥੀ ਇਕੋ ਸਮੇਂ ਬੈਠ ਕੇ ਇਥੇ ਪੜ੍ਹ ਸਕਦੇ ਹਨ | ਹਰ ਮਹੀਨੇ ਘੱਟੋ-ਘੱਟ 20-25 ਮੈਗਜ਼ੀਨ ਸਕੂਲ ਦੀ ਲਾਇਬਰੇਰੀ ਵਿਚ ਪਹੁੰਚਦੇ ਹਨ । ਇਉਂ ਹਰ ਪ੍ਰਕਾਰ ਦਾ ਤਾਜ਼ਾ ਗਿਆਨ ਵਿਦਿਆਰਥੀ ਪ੍ਰਾਪਤ ਕਰ ਸਕਦੇ ਹਨ ।
ਵਿਦਿਆਰਥੀ ਆਪਣੇ ਲਾਇਬਰੇਰੀ-ਪੀਰਿਅਡ ਵਿਚ ਕਿਤਾਬਾਂ ਵੀ ਕਢਵਾ ਸਕਦੇ ਹਨ । ਇਕ ਬੱਚਾ ਇਕ ਕਿਤਾਬ ਇਕ ਹਫਤੇ ਲਈ ਕਢਵਾ ਸਕਦਾ ਹੈ । ਕਿਤਾਬ ਸਮੇਂ ਸਿਰ ਨਾ ਮੋੜਨ ਦੀ ਹਾਲਤ ਵਿਚ 50 ਪੈਸੇ ਪ੍ਰਤੀ ਦਿਨ ਦੇ ਹਿਸਾਬ ਦੇ ਨਾਲ ਜੁਰਮਾਨਾ ਦੇਣਾ ਪੈਂਦਾ ਹੈ ।
ਸਾਡੇ ਅਧਿਆਪਕ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹਨ ਕਿ ਅਸੀਂ ਲਾਇਬਰੇਰੀ ਦਾ ਵੱਧ ਤੋਂ ਵੱਧ ਲਾਭ ਉਠਾ ਸਕੀਏ । ਲਾਇਬਰੇਰੀ ਦੇ ਇੰਚਾਰਜ ਸਾਡੀ ਕਿਤਾਬਾਂ ਕਢਵਾਉਣ ਵਿਚ ਬਹੁਤ ਮਦਦ ਕਰਦੇ ਹਨ ।
ਕਿਤਾਬਾਂ ਗਿਆਨ ਦਾ ਭੰਡਾਰ ਹਨ | ਅਸੀਂ ਇਨ੍ਹਾਂ ਦੀ ਮਦਦ ਨਾਲ ਦੁਨੀਆਂ ਦੇ ਹਰ ਪੱਖ ਦਾ ਗਿਆਨ ਪ੍ਰਾਪਤ ਕਰ ਸਕਦੇ ਹਾਂ । ਹਰ ਇਕ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹ ਇਸ ਵਡਮੁੱਲੇ ਧਨ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਏ।
Nice essay
Nyc and esay essay
Very nice essay ????
Nice and easy wording


very nice