ਸਾਡੇ ਸਮਾਜ ਵਿਚ ਭ੍ਰਿਸ਼ਟਾਚਾਰ ਦੀ ਸਮੱਸਿਆ
Sade Samaj Vich Bhrashtachar di Samasiya
ਜਾਣ-ਪਛਾਣ : ਸਾਡੇ ਸਮਾਜ ਵਿਚ ਜ਼ੁਰਮ ਅਤੇ ਭ੍ਰਿਸ਼ਟਾਚਾਰ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਕਿਸੇ ਅਖਬਾਰ ਨੂੰ ਪੜ ਕੇ ਵੇਖ ਲਓ, ਵਧੇਰੇ ਖ਼ਬਰਾਂ ਜ਼ਰਮਾਂ ਅਤੇ ਭ੍ਰਿਸ਼ਟਾਚਾਰ ਬਾਰੇ । ਹੀ ਮਿਲਣਗੀਆਂ। ਸਾਡੇ ਦੇਸ਼ ਦੀ ਇਹ ਹਾਲਤ ਹੋ ਚੁੱਕੀ ਹੈ ਕਿ ਕੋਈ ਔਰਤ ਗਹਿਣੇ ਪਾ ਕੇ ਮੰਦਰ ਜਾਂ ਗੁਰਦੁਆਰੇ ਤੱਕ ਨਹੀਂ ਜਾ ਸਕਦੀ।
ਲੱਟਮਾਰ ਆਮ : ਅੱਜਕਲ੍ਹ ਲੋਕਾਂ ਨੂੰ ਜ਼ਬਰਦਸਤੀ ਲੁੱਟਣ ਵਾਲੇ ਡਾਕੂਆਂ ਦੇ ਹੌਸਲੇ ਬੜੇ ਵੱਧ ਗਏ ਹਨ। ਦਿਨ ਦਿਹਾੜੇ ਪਿਸਤੌਲ ਵਿਖਾ ਕੇ ਨਕਦੀ ਜਾਂ ਗਹਿਣੇ ਲੁੱਟਣ ਵਾਲੇ ਡਾਕੂਆਂ ਦੀਆਂ ਲੁੱਟਾਂ-ਮਾਰਾਂ ਆਮ ਘਟਨਾਵਾਂ ਬਣ ਚੁੱਕੀਆਂ ਹਨ। ਅੱਜਕਲ੍ਹ ਭਾਵੇਂ ਸਭ ਬੈਂਕਾਂ ਦੇ ਗੇਟਾਂ ਉੱਤੇ ਬੈਂਕਾਂ ਦੇ ਪਹਿਰੇਦਾਰ ਅਤੇ ਪੁਲਿਸ-ਸਿਪਾਹੀ ਬੰਦੂਕਾਂ ਤਾਣ ਕੇ ਖੜ੍ਹੇ ਹੁੰਦੇ। ਹਨ, ਪਰ ਜਦ ਬੈਂਕਾਂ ਨੂੰ ਲੁੱਟਣ ਵਾਲੇ ਪਹੁੰਚਦੇ ਹਨ ਤਾਂ ਉਨ੍ਹਾਂ ਦੀਆਂ ਬੰਦੂਕਾਂ ਆਪਣੇ ਆਪ ਨੀਂਵੀਆਂ ਹੋ ਜਾਂਦੀਆਂ ਹਨ।
ਛੋਟੇ-ਵੱਡੇ ਸਾਰੇ ਭ੍ਰਿਸ਼ਟ : ਸਾਡੇ ਸਮਾਜ ਵਿਚ ਭ੍ਰਿਸ਼ਟਾਚਾਰ ਦਾ ਇਹ ਹਾਲ ਹੈ ਕਿ ਜਿਸ ਦਫਤਰ ਵਿਚ ਵੀ ਜਾਓ , ਇਕ ਛੋਟੇ ਕਲਰਕ ਤੋਂ ਲੈ ਕੇ ਵੱਡੇ ਤੋਂ ਵੱਡੇ ਅਫਸਰ ਤੱਕ ਰਿਸ਼ਵਤ ਲਏ ਬਿਨਾਂ ਕੋਈ ਕਿਸੇ ਦਾ ਕੰਮ ਨਹੀਂ ਕਰਦਾ। ਜਦ ਤੱਕ ਤੁਸੀਂ ਕਿਸੇ ਦਫਤਰ ਦੇ ਕਰਮਚਾਰੀ ਨੂੰ ਰਿਸ਼ਵਤ ਨਾ ਦਿਓ, ਤੁਹਾਡੇ ਕੇਸ ਨਾਲ ਸੰਬੰਧਿਤ ਫਾਈਲ ਕਿਤੇ ਨਾ ਕਿਤੇ ਦੱਬੀ ਪਈ ਰਹੇਗੀ, ਪਰ ਰਿਸ਼ਵਤ ਦੇਂਦੇ ਸਾਰ ਉਹ ਝੱਟ ਬਾਹਰ ਨਿਕਲ ਆਏਗੀ। ਅੱਗੇ ਤਾਂ ਕੇਵਲ ਪਟਵਾਰੀ ਅਤੇ ਪੁਲਸੀਏ ਹੀ ਰਿਸ਼ਵਤ ਲੈਣ ਲਈ ਬਦਨਾਮ ਸਨ, ਹੁਣ ਸਭ ਸਰਕਾਰੀ ਕਰਮਚਾਰੀ ਇਹ ਬਦਨਾਮੀ ਸਹੇੜ ਚੁੱਕੇ ਹਨ।
ਵਿਚਾਰਨ ਦੀ ਲੋੜ : ਇਸ ਗੱਲ ਨੂੰ ਵਿਚਾਰਨ ਦੀ ਲੋੜ ਹੈ ਕਿ ਸਾਡੇ ਦੇਸ਼ ਵਿਚ ਜ਼ਰਮ ਅਤੇ ਭਿਸ਼ਟਾਚਾਰ ਦਾ ਵਾਧਾ ਕਿਉਂ ਹੁੰਦਾ ਜਾ ਰਿਹਾ ਹੈ ? ਇਸ ਦਾ ਪਹਿਲਾ ਕਾਰਨ ਤਾਂ ਇਹਹੈ ਕਿ ਦਿਨੋਂ-ਦਿਨ ਵੱਧਦੀ ਮਹਿੰਗਾਈ ਸਰਕਾਰੀ ਕਰਮਚਾਰੀਆਂ ਨੂੰ ਵੱਢੀ ਲੈਣ ਵਾਲੇ ਪਾਸੇ ਕਦੀ ਚਲੀ ਜਾ ਰਹੀ ਹੈ।ਇਸ ਦਾ ਦੂਜਾ ਕਾਰਨ ਦੇਸ਼ ਵਿਚ ਵੱਧਦੀ ਬੇਕਾਰੀ ਹੈ। ਜਦ ਪੜ੍ਹ ਲਿਖ ਕੇ ਵੀ ਦੇਸ਼ ਦੇ ਨੌਜਵਾਨਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ ਤਾਂ ਉਹ ਚੋਰੀਆਂ, ਡਾਕਿਆਂ ਅਤੇ ਅੱਤਵਾਦੀ ਕਾਰਵਾਈਆਂ ਉੱਤੇ ਉਤਰ ਆਉਂਦੇ ਹਨ।
ਰਾਜਸੀ ਆਗੂਆਂ ਦਾ ਪਿੱਠ ਪੁਰਨਾ : ਇਸ ਦਾ ਇਕ ਹੋਰ ਕਾਰਨ ਇਹ ਹੈ ਕਿ ਸਾਡੇ ਦੇਸ਼ ਦੇ ਰਾਜਸੀ ਆਗੂ ਅਪਰਾਧੀਆਂ ਅਤੇ ਭ੍ਰਿਸ਼ਟਾਚਾਰੀਆਂ ਨੂੰ ਹੱਲਾਸ਼ੇਰੀ ਦੇਂਦੇ ਹਨ। ਕੋਈ ਅਜਿਹਾ ਅਪਰਾਧੀ ਜਾਂ ਭਿਸ਼ਟਾਚਾਰੀ ਨਹੀਂ ਹੈ, ਜਿਸ ਦੀ ਕਿਸੇ ਰਾਜਸੀ ਆਗੂ ਨਾਲ ਮਿਲੀਭਗਤ ਨਾ ਹੋਵੇ। ਜਦ ਕੋਈ ਅਪਰਾਧੀ ਜਾਂ ਭਿਸ਼ਟਾਚਾਰੀ ਕਾਨੂੰਨ ਦੇ ਸ਼ਿਕੰਜੇ ਵਿਚ ਫੱਸ ਵੀ ਜਾਏ ਤਾਂ ਉਸਦਾ ਕੋਈ ਮੱਦਦਗਾਰ ਰਾਜਨੀਤਕ ਨੇਤਾ ਉਸ ਨੂੰ ਝੱਟ ਛੁਡਾ ਲੈਂਦਾ ਹੈ।
ਚੋਣ ਪ੍ਰਬੰਧਾਂ ਵਿਚ ਭ੍ਰਿਸ਼ਟਾਚਾਰ : ਸਾਡੇ ਦੇਸ਼ ਦੇ ਚੋਣ ਪਬੰਧ ਨੇ ਵੀ ਅਪਰਾਧੀਆਂ ਅਤੇ ਭਿਸ਼ਟਾਚਾਰੀਆਂ ਨੂੰ ਪੂਰੀ ਸ਼ਹਿ ਦਿੱਤੀ ਹੋਈ ਹੈ। ਇਨਾਂ ਅਪਰਾਧੀਆਂ ਅਤੇ ਭ੍ਰਿਸ਼ਟਾਚਾਰੀਆਂ ਨੂੰ ਪਤਾ ਹੈ ਕਿ ਚੋਣਾਂ ਦੇ ਦਿਨਾਂ ਵਿਚ ਹਲਕੇ ਦੇ ਸਭ ਉਮੀਦਵਾਰਾਂ ਨੇ ਉਨ੍ਹਾਂ ਦੇ ਦਰਵਾਜ਼ੇ ਆ ਖੜਕਾਉਣੇ ਹਨ। ਇਸ ਲਈ ਉਹ ਕੇਵਲ ਉਨ੍ਹਾਂ ਉਮੀਦਵਾਰਾਂ ਨੂੰ ਵੋਟਾਂ ਪ੍ਰਾਪਤ ਕਰਨ ਵਿਚ ਸਹਾਇਤਾ ਦੇਣ ਲਈ ਤਿਆਰ ਹੁੰਦੇ ਹਨ, ਜਿਹੜੇ ਚੋਣਾਂ ਜਿੱਤ ਕੇ ਉਨ੍ਹਾਂ ਨੂੰ ਹਰ ਅਪਰਾਧ ਤੋਂ ਬਚਾਉਣ ਦਾ ਵਚਨ ਦੇਂਦੇ ਹਨ। ਉਨ੍ਹਾਂ ਦੀ ਮੱਦਦ ਨਾਲ ਚੋਣਾਂ ਜਿੱਤ ਕੇ ਰਾਜਸੀ ਆਗੂ ਜਾਂ ਮੰਤਰੀ ਬਣੇ ਹੋਏ ਸੱਤਾਧਾਰੀ ਵਿਅਕਤੀ ਉਨ੍ਹਾਂ ਨੂੰ ਲੋਕਾਂ ਤਾਈਂ ਲੁੱਟਣ ਦੀ ਪੂਰੀ ਖੁੱਲ੍ਹ ਦੇ ਦੇਂਦੇ ਹਨ।
ਭ੍ਰਿਸ਼ਟਾਚਾਰ ਨੂੰ ਕਿਵੇਂ ਰੋਕਿਆ ਜਾਏ : ਹੁਣ ਇਹ ਵਿਚਾਰਨ ਦੀ ਲੋੜ ਹੈ ਕਿ ਦੇਸ਼ ਵਿਚ ਦਿਨੋਂ-ਦਿਨ ਵੱਧਦੇ ਜ਼ੁਰਮਾਂ ਅਤੇ ਭ੍ਰਿਸ਼ਟਾਚਾਰ ਨੂੰ ਕਿਵੇਂ ਰੋਕਿਆ ਜਾਏ ? ਇਸ ਦਾ ਸਭ ਤੋਂ ਪਹਿਲਾ ਉਪਾਅ ਤਾਂ ਇਹ ਹੈ ਕਿ ਦੇਸ਼ ਦੇ ਪ੍ਰਬੰਧਕੀ ਅਤੇ ਪੁਲਸ ਅਫਸਰਾਂ ਨੂੰ ਰਾਜਸੀ ਨੇਤਾਵਾਂ ਦੇ ਪ੍ਰਭਾਵ ਤੋਂ ਉੱਚਾ ਉਠਾ ਲਿਆ ਜਾਏ। ਇਹ ਅਫਸਰ ਅਪਰਾਧੀਆਂ ਅਤੇ ਭ੍ਰਿਸ਼ਟਾਚਾਰੀਆਂ ਨੂੰ ਤਦ ਹੀ ਪੂਰੀ ਸਜ਼ਾ ਦੇ ਸਕਦੇ ਹਨ, ਜਦ ਰਾਜਸੀ ਆਗੂ ਇਨ੍ਹਾਂ ਉੱਤੇ ਕੋਈ ਦਬਾਓ ਨਾ ਪਾ ਸਕਣ।
ਇਸ ਦਾ ਦੂਜਾ ਉਪਾਅ ਇਹ ਹੈ ਕਿ ਦੇਸ਼ ਭਰ ਵਿਚ ਅਪਰਾਧੀਆਂ ਅਤੇ ਭ੍ਰਿਸ਼ਟਾਚਾਰੀਆਂ ਵਿਰੁੱਧ ਕਰੜੇ ਤੋਂ ਕਰੜੇ ਕਾਨੂੰਨ ਲਾਗੂ ਕੀਤੇ ਜਾਣ। ਰੂਸ ਜਾਂ ਚੀਨ ਵਰਗੇ ਕਮਿਊਨਿਸਟ ਦੇਸ਼ਾਂ ਵਿਚ ਜੇ ਕੋਈ ਸਰਕਾਰੀ ਕਰਮਚਾਰੀ ਵੱਢੀ ਲੈਂਦਾ ਫੜਿਆ ਜਾਏ ਤਾਂ ਉਸ ਨੂੰ ਫਾਂਸੀ ਤੋਂ ਘੱਟ ਸਜ਼ਾ ਨਹੀਂ ਦਿੱਤੀ ਜਾਂਦੀ। ਸਾਡੇ ਦੇਸ਼ ਵਿਚ ਵੀ ਅਪਰਾਧੀਆਂ ਅਤੇ ਭ੍ਰਿਸ਼ਟਾਚਾਰੀਆਂ ਲਈ ਇਹੋ ਜਿਹੇ ਕਰੜੇ ਕਾਨੂੰਨ ਲਾਗੂ ਕੀਤੇ ਜਾਣ।
ਪਰ ਇੱਥੇ ਇਹ ਵੀ ਚੇਤਾ ਰੱਖਣ ਦੀ ਲੋੜ ਹੈ ਕਿ ਨਿਰੇ ਕਾਨੂੰਨਾਂ ਨਾਲ ਕਿਸੇ ਦੇਸ਼ ਵਿਚ ਅਪਰਾਧਾਂ ਜਾਂ ਭ੍ਰਿਸ਼ਟਾਚਾਰ ਦੀ ਰੋਕਥਾਮ ਨਹੀਂ ਹੁੰਦੀ, ਜਦ ਤੱਕ ਦੇਸ਼ ਦੇ ਲੋਕਾਂ ਦੇ ਦਿਲਾਂ ਅੰਦਰ ਇਹੋ-ਜਿਹੇ ਸਮਾਜ ਵਿਰੋਧੀ ਅਪਰਾਧੀਆਂ ਲਈ ਨਫ਼ਰਤ ਪੈਦਾ ਨਾ ਕੀਤੀ ਜਾਏ। ਜੇ ਦੇਸ਼ ਭਰ ਵਿਚ ਲੋਕਾਂ ਨੂੰ ਅਜਿਹੀ ਸਿੱਖਿਆ ਦਿੱਤੀ ਜਾਏ ਕਿ ਉਹ ਅਪਰਾਧੀਆਂ ਅਤੇ ਭ੍ਰਿਸ਼ਟਾਚਾਰ ਨੂੰ ਬਿਲਕੁਲ ਮੁੰਹ ਨਾ ਲਗਾਉਣ ਤਾਂ ਉਨ੍ਹਾਂ ਦਾ ਖਾਤਮਾ ਹੋ ਜਾਏਗਾ। ਇਸ ਦੇ ਨਾਲ ਹੀ ਇਹ ਗੱਲ ਜ਼ਰੂਰੀ ਹੈ ਕਿ ਦੇਸ਼ ਦੇ ਨੌਜਵਾਨਾਂ ਨੂੰ ਵਿਖਾਉਣ ਲਈ ਅਜਿਹੀਆਂ ਫ਼ਿਲਮਾਂ ਨਾ ਬਣਾਈਆਂ ਜਾਣ, ਜਿਹੜੀਆਂ ਚੋਰਾਂ, ਡਾਕੂਆਂ, ਅਪਰਾਧੀਆਂ ਅਤੇ ਕਿਸ਼ਟਾਚਾਰੀਆਂ ਨੂੰ ਹੋਰ ਬੜਾਵਾ ਦਿੰਦੀਆਂ ਹਨ ਅਤੇ ਨੌਜਵਾਨਾਂ ਨੂੰ ਸਮਾਜ ਵਿਰੋਧੀ ਕਾਰਵਾਈਆਂ ਵੱਲ ਪ੍ਰੇਰਦੀਆਂ ਹਨ। ਇਸ ਤਰ੍ਹਾਂ ਅਪਰਾਧੀਆਂ ਅਤੇ ਭ੍ਰਿਸ਼ਟਾਚਾਰੀਆਂ ਵਿਰੁੱਧ ਸਭ ਪਾਸਿਉਂ ਮੁਹਿੰਮ ਚਲਾ ਕੇ ਹੀ ਦੇਸ਼ ਦਾ ਬਚਾਓ ਕੀਤਾ ਜਾ ਸਕਦਾ ਹੈ।