Punjabi Essay on “Ravindra Nath Tagore”, “ਰਵਿੰਦਰ ਨਾਥ ਟੈਗੋਰ”, Punjabi Essay for Class 10, Class 12 ,B.A Students and Competitive Examinations.

ਰਵਿੰਦਰ ਨਾਥ ਟੈਗੋਰ

Ravindra Nath Tagore

 

ਰੂਪ-ਰੇਖਾ- ਮਹਾਨ ਲੇਖਕ, ਕਲਾਕਾਰ ਤੇ ਦੇਸ਼ ਭਗਤ, ਜਨਮ ਤੇ ਬਚਪਨ, ਵਿੱਦਿਆ, ਸਾਹਿਤ ਰਚਨਾ, ਹੋਰਨਾਂ ਕਲਾਵਾਂ ਵਿੱਚ ਰੁਚੀ, ਸਿੱਖਿਆ ਦੇ ਖੇਤਰ ਵਿੱਚ ਸਥਾਨ, ਮਾਂ ਬੋਲੀ ਲਈ ਪਿਆਰ, ਦੇਸ਼ ਭਗਤੀ, ਧਰਮ ਨਿਰਪੱਖ ਇਨਸਾਨ, ਦੇਹਾਂਤ, ਸਾਰ ਅੰਸ਼|

ਮਹਾਨ ਲੇਖਕ, ਕਲਾਕਾਰ ਤੇ ਦੇਸ਼ ਭਗਤ- ਡਾ: ਰਵਿੰਦਰ ਨਾਥ ਟੈਗੋਰ ਭਾਰਤ ਦੇ ਮਹਾਨ ਲੇਖਕ, ਕਲਾਕਾਰ ਤੇ ਦੇਸ਼ ਭਗਤ ਹੋਏ ਹਨ। ਆਪ ਦੀ ਬਹੁਤੀ ਸਿੱਧੀ ਇੱਕ ਮਹਾਨ ਕਵੀ ਹੋਣ ਕਰਕੇ ਹੈ। ਆਪ ਉੱਘੇ ਸੰਗੀਤਕਾਰ ਤੇ ਵਿਲੱਖਣ ਚਿੱਤਰਕਾਰ ਵੀ ਸਨ। ਅੰਗਰੇਜ਼ ਸਰਕਾਰ ਨੇ ਉਹਨਾਂ ਨੂੰ ‘ਸਰ ਦੀ ਪਦਵੀਂ+ ਦਿੱਤੀ ।ਪਰ ਉਹਨਾਂ ਨੇ ਇਹ ਪਦਵੀ ਅੰਗਰੇਜ਼ ਸਰਕਾਰ ਨੂੰ ਜਲ੍ਹਿਆਂ ਵਾਲੇ ਬਾਗ ਦੇ ਕਾਂਡ ਤੋਂ ਬਾਅਦ ਗੁੱਸੇ ਨਾਲ ਮੋੜ ਦਿੱਤੀ। ਭਾਰਤ ਦਾ ਰਾਸ਼ਟਰੀ ਗੀਤ ਜਨ-ਗਨ-ਮਨ ਆਪ ਦੀ ਹੀ ਰਚਨਾ ਹੈ। ਆਪ ਨੂੰ ਆਪ ਦੀ ਕਾਵਿ-ਰਚਨਾ ਗੀਤਾਂਜਲੀ ਲਈ ਨੋਬਲ ਪੁਰਸਕਾਰ 1913 ਵਿੱਚ ਮਿਲਿਆ ਸੀ।

ਜਨਮ ਤੇ ਬਚਪਨ- ਰਵਿੰਦਰ ਨਾਥ ਟੈਗੋਰ ਦਾ ਜਨਮ 7 ਮਈ, 1861 ਈਸਵੀ ਨੂੰ ਕਲਕੱਤਾ ਵਿਖੇ ਸ੍ਰੀ ਦੇਵਿੰਦਰ ਨਾਥ ਠਾਕੁਰ ਦੇ ਘਰ ਹੋਇਆ। ਆਪ ਅਮੀਰ ਘਰਾਣੇ ਨਾਲ ਸੰਬੰਧ ਰੱਖਦੇ ਸਨ। ਆਪ ਨੂੰ ਘਰ ਵਿੱਚ ਹੀ ਸਾਹਿਤਕ ਤੇ ਕਲਾਮਈ ਵਾਤਾਵਰਨ ਵੀ ਪ੍ਰਾਪਤ ਹੋਇਆ। ਆਪ ਖੁੱਲ੍ਹੀਆਂ ਤੇ ਕੁਦਰਤੀ ਨਜ਼ਾਰਿਆਂ ਵਾਲੀਆਂ ਥਾਵਾਂ ਨੂੰ ਜ਼ਿਆਦਾ ਪਸੰਦ ਕਰਦੇ ਸਨ। ਆਪ ਇੱਕ ਵਾਰ ਅੰਮ੍ਰਿਤਸਰ ਆਏ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਵਾਤਾਵਰਨ ਤੋਂ ਬਹੁਤ ਪ੍ਰਭਾਵਿਤ ਹੋਏ।

ਵਿੱਦਿਆ- ਆਪ ਨੇ ਮੁੱਢਲੀ ਵਿੱਦਿਆ ਵਧੇਰੇ ਕਰਕੇ ਘਰ ਵਿੱਚ ਹੀ । ਅਧਿਆਪਕਾਂ ਤੋਂ ਪ੍ਰਾਪਤ ਕੀਤੀ। 17 ਸਾਲ ਦੀ ਉਮਰ ਵਿੱਚ ਆਪ ਉਚੇਰੀ ਵਿੱਦਿਆ ਲਈ ਇੰਗਲੈਂਡ ਚਲੇ ਗਏ । ਆਪ ਦੀ ਵਧੇਰੇ ਰੁਚੀ ਸਾਹਿਤ ਅਤੇ ਕਲਾ · ਵਿੱਚ ਸੀ, ਜਿਸ ਕਰਕੇ ਆਪ ਨੇ ਪੜ੍ਹਾਈ ਵਿੱਚ ਹੀ ਛੱਡ ਦਿੱਤੀ।

ਸਾਹਿਤ ਰਚਨਾ- ਆਪ ਨੇ ਛੋਟੀ ਉਮਰ ਵਿੱਚ ਹੀ ਸਾਹਿਤ ਰਚਨਾ ਆਰੰਭ ਕਰ ਦਿੱਤੀ। ਉਹਨਾਂ ਨੇ ਆਪਣੀ ਰਚਨਾ ਦਾ ਮਾਧਿਅਮ ਆਪਣੀ ਮਾਂ-ਬੋਲੀ ਨੂੰ ਬਣਾਇਆ| ਆਪ ਨੇ ਸਾਹਿਤ ਦੇ ਹੋਰ ਰੂਪ ਕਵਿਤਾ, ਨਾਵਲ, ਨਾਟਕ, ਇਕਾਂਗੀ, ਕਹਾਣੀ ਤੇ ਨਿਬੰਧਾਂ ਦੀ ਰਚਨਾ ਵੀ ਕੀਤੀ। ਆਪ ਨੂੰ ਵਧੇਰੇ ਪ੍ਰਸਿੱਧੀ ਇੱਕ ਕਵੀ ਦੇ ਰੂਪ ਵਿੱਚ ਪ੍ਰਾਪਤ ਹੋਈ। ਆਪ ਦੇ ਗੀਤ ਬਹੁਤ ਹਰਮਨ-ਪਿਆਰੇ ਹਨ। ਆਪ ਨੇ ਬੱਚਿਆਂ ਲਈ ਵੀ ਸਾਹਿਤ ਰਚਨਾ ਕੀਤੀ। ਉਹਨਾਂ ਦੀ ਇੱਕ ਕਹਾਣੀ “ਕਾਬਲੀ ਵਾਲਾ’ ਬਹੁਤ ਲੋਕਪ੍ਰਿਯ ਹੋਈ। ਇਸ ਕਹਾਣੀ ਤੇ ਹਿੰਦੀ ਵਿੱਚ ਇਕ ਸ਼ਾਨਦਾਰ ਫ਼ਿਲਮ ਵੀ ਬਣ ਚੁੱਕੀ ਹੈ। ਉਹਨਾਂ ਦੀਆਂ ਹੋਰ ਰਚਨਾਵਾਂ ਵਿੱਚ ‘ਗੋਰਾ’, ‘ਆਂਖ ਕੀ ਕਿਰਕਿਰੀ’ ਅਤੇ ‘ਜੁਦਾਈ ਸ਼ਾਮ’ ਨਾਵਲਾਂ ਤੋਂ ਇਲਾਵਾ ਡਾਕਘਰ’ ਨਾਟਕ ਵੀ ਬੜਾ ਮਸ਼ਹੂਰ ਹੈ। |

ਹੋਰਨਾਂ ਕਲਾਵਾਂ ਵਿੱਚ ਰੁਚੀ- ਟੈਗੋਰ ਜੀ ਹੋਰਨਾਂ ਕਲਾਵਾਂ ਵਿੱਚ ਵੀ ਰੁਚ ਲੈਂਦੇ ਸਨ। ਆਪ ਦੁਆਰਾ ਬਣਾਏ ਚਿੱਤਰ, ਚਿੱਤਰਕਲਾ ਵਿੱਚ ਵਿਸ਼ੇਸ਼ ਸ ਰੱਖਦੇ ਹਨ। ਸੰਗੀਤ ਦੇ ਖੇਤਰ ਵਿੱਚ ਆਪ ਦੀਆਂ ਬਣਾਈਆਂ ਧੁਨਾਂ ॥ ਸੰਗੀਤ ਵਜੋਂ ਪ੍ਰਸਿੱਧ ਹਨ।

ਸਿੱਖਿਆ ਦੇ ਖੇਤਰ ਵਿੱਚ ਸਥਾਨ- ਟੈਗੋਰ ਜੀ ਦਾ ਸਿੱਖਿਆ ਦੇ ਖੇਤਰ ਵਿੱਚ ਵੀ ਮਹੱਤਵਪੂਰਨ ਸਥਾਨ ਹੈ। ਆਪ ਆਪਣੇ ਸਮੇਂ ਦੇ ਸਕੂਲਾਂ ਵਿੱਚ ਸਿੱਖਿਆ ਦੇਣ ਦੇ ਢੰਗ ਤੋਂ ਸੰਤੁਸ਼ਟ ਨਹੀਂ ਸਨ। ਆਪ ਨੇ ਆਪਣੇ ਅੰਦਰਲੇ ਸੁਪਨੇ ਨੂੰ 1901 ਵਿੱਚ ਸ਼ਾਂਤੀ ਨਿਕੇਤਨ ਨਾਂ ਦਾ ਸਕੂਲ ਸਥਾਪਤ ਕਰ ਕੇ ਪੂਰਾ ਕੀਤਾ। ਇਸ ਸਕੂਲ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਵਿੱਚ ਮੁਫ਼ਤ ਪੜ੍ਹਾਈ ਕਰਾਈ ਜਾਂਦੀ ਸੀ। ਪਾਠ-ਕ੍ਰਮ ਵਿੱਚ ਵੱਖ-ਵੱਖ ਕਲਾਵਾਂ ਨੂੰ ਵਿਸ਼ੇਸ਼ ਥਾਂ ਦਿੱਤੀ ਜਾਂਦੀ ਸੀ। ਵਿਦਿਆਰਥੀਆਂ ਨੂੰ ਕੁਦਰਤ ਦੇ ਸੁਹਜ ਨਾਲ ਭਰਪੂਰ ਵਾਤਾਵਰਨ ਵਿੱਚ ਰੱਖਿਆ ਜਾਂਦਾ ਸੀ। ਅੱਜ-ਕਲ੍ਹ ਇੱਥੇ ਸ਼ਾਂਤੀ ਨਿਕੇਤਨ ਵਿਸ਼ਵ-ਵਿਦਿਆਲਾ ਸਥਾਪਤ ਹੈ।

ਮਾਂ ਬੋਲੀ ਲਈ ਪਿਆਰ- ਟੈਗੋਰ ਜੀ ਦੇ ਮਨ ਵਿੱਚ ਆਪਣੀ ਮਾਂ ਬੋਲੀ ਲਈ ਬਹੁਤ ਪਿਆਰ ਸੀ। ਉਹ ਹਰ ਪ੍ਰਾਂਤ ਦੇ ਲੇਖਕਾਂ ਨੂੰ ਆਪਣੀ ਮਾਂ-ਬੋਲੀ ਵਿੱਚ ਲਿਖਣ ਦੀ ਪ੍ਰੇਰਨਾ ਦਿੰਦੇ ਸਨ। ਪ੍ਰਸਿੱਧ ਕਲਾਕਾਰ ਬਲਰਾਜ ਸਾਹਨੀ ਤੇ ਨਾਟਕਕਾਰ ਬਲਵੰਤ ਗਾਰਗੀ ਨੂੰ ਆਪਣੀ ਮਾਂ-ਬੋਲੀ ਵਿੱਚ ਲਿਖਣ ਦੀ ਪ੍ਰੇਰਨਾ ਆਪ ਪਾਸੋਂ ਹੀ ਪ੍ਰਾਪਤ ਹੋਈ ਸੀ। ਆਪ ਸਮਝਦੇ ਸਨ ਕਿ ਮਾਂ-ਬੋਲੀ ਵਿੱਚ ਦਿੱਤੀ ਸਿੱਖਿਆ ਹੀ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੁੰਦੀ ਹੈ।

ਦੇਸ਼ ਭਗਤੀ- ਆਪ ਨੇ ਸਰਗਰਮ ਰਾਜਨੀਤੀ ਵਿੱਚ ਹਿੱਸਾ ਨਹੀਂ ਲਿਆ। ਆਪ ਨੇ ਅੰਗਰੇਜ਼ ਸਰਕਾਰ ਵੱਲੋਂ ਪ੍ਰਾਪਤ ‘ਸਰ ਦੇ ਖਿਤਾਬ ਨੂੰ ਵੀ ਰੋਸ ਵਜੋਂ ਠੁਕਰਾ ਦਿੱਤਾ ਸੀ। ਮਹਾਤਮਾ ਗਾਂਧੀ ਆਪ ਨੂੰ ‘ਗੁਰੂਦੇਵ’ ਕਹਿ ਕੇ ਸਤਿਕਾਰ ਦਿੰਦੇ ਸਨ।

ਧਰਮ ਨਿਰਪੱਖ ਇਨਸਾਨ- ਟੈਗੋਰ ਜੀ ਧਰਮ ਨਿਰਪੱਖ ਇਨਸਾਨ ਸਨ। ਉਹ ਛੂਤਛਾਤ ਅਤੇ ਊਚ-ਨੀਚ ਦੇ ਭੇਦ-ਭਾਵ ਤੋਂ ਉੱਪਰ ਸਨ। ਉਹ ਸਿਰਫ਼ ਮਨੁੱਖ ਨੂੰ ਮਨੁੱਖ ਕਰਕੇ ਹੀ ਪਿਆਰ ਕਰਦੇ ਸਨ। ਉਹਨਾਂ ਨੇ ਸਿੱਧੇ ਤੌਰ ਤੇ ਕਦੇ ਵੀ ਰਾਜਨੀਤੀ ਵਿੱਚ ਹਿੱਸਾ ਨਹੀਂ ਲਿਆ। ਉਹ ਕਿਹਾ ਕਰਦੇ ਸਨ ਕਿ ਮਨੁੱਖ ਨੂੰ ਕਦੇ ਗੁਲਾਮੀ ਨਾ ਸਹਿਣ ਕਰਨੀ ਪਵੇ। ਉਹਨਾਂ ਦੀ ਮਾਨਵਤਾ ਤੇ ਸਿਆਣਪ ਦਾ ਹਰ ਕੋਈ ਮਾਣ ਕਰਦਾ ਸੀ।

ਦੇਹਾਂਤ- ਸੰਨ 1941 ਈਸਵੀ ਵਿੱਚ ਇਸ ਮਹਾਨ ਬੁੱਧੀਜੀਵੀ ਸਾਹਿਤਕਾਰ ਤੇ ਕਲਾਕਾਰ ਦਾ ਦੇਹਾਂਤ ਹੋ ਗਿਆ। ਮਾਂ ਬੋਲੀ ਦਾ ਉਪਾਸਕ, ਮਾਨਵੀ ਕਦਰਾਂਕੀਮਤਾਂ ਨੂੰ ਪਛਾਣਨ ਵਾਲਾ ਤੇ ਕੋਮਲ-ਭਾਵੀ ਮਨੁੱਖ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ।

ਸਾਰ-ਅੰਸ਼- ਟੈਗੋਰ ਜੀ ਮਹਾਨ ਕਵੀ, ਕਹਾਣੀਕਾਰ, ਸੱਚੇ ਦੇਸ਼ ਭਗਤ, ਆਤਮ-ਸਨਮਾਨ ਵਾਲੇ ਤੇ ਗੋਰਵਸ਼ਾਲੀ ਭਾਰਤੀ ਸਨ।

Leave a Reply