ਰਾਣੀ ਲਕਸ਼ਮੀ ਬਾਈ
Rani laxmi Bai
ਜਾਣ-ਪਛਾਣ: ਲਕਸ਼ਮੀ ਬਾਈ ਝਾਂਸੀ ਦੀ ਰਾਣੀ ਸੀ। ਉਹ ਝਾਂਸੀ ਨੂੰ ਅੰਗਰੇਜਾਂ ਤੋਂ ਮੁਕਤ ਕਰਾਉਣ ਲਈ ਮੈਦਾਨ-ਏ-ਜੰਗ ਵਿਚ ਬੜੀ। ਹੀ ਬਹਾਦਰੀ ਨਾਲ ਲੜਦੀ ਹੋਈ ਸ਼ਹੀਦ ਹੋ ਗਈ ਸੀ। ਉਸ ਦੀ ਬਹਾਦਰੀ ਦੀ ਚਰਚਾ ਹਰ ਸ਼ਖ਼ਸ ਦੀ ਜ਼ਬਾਨ ਤੇ ਹੋ ਰਹੀ ਸੀ।
ਜਨਮ : ਲਕਸ਼ਮੀ ਬਾਈ ਦਾ ਜਨਮ 19 ਨਵੰਬਰ, 1835 ਈ: ਨੂੰ ਕਾਂਸ਼ੀ ਵਿਖੇ ਹੋਇਆ ਸੀ। ਉਸ ਦਾ ਬਚਪਨ ਦਾ ਨਾਂ ਮਣੀਕਰਣਿਕਾ ਸੀ ਤੇ ਪਿਆਰ ਨਾਲ ਉਸ ਨੂੰ ‘ਮਨੁ’ ਕਿਹਾ ਜਾਂਦਾ ਸੀ। ਉਸ ਦੇ ਪਿਤਾ ਦਾ ਨਾਂ ਮੋਰੋਪੰਤ ਤੇ ਮਾਤਾ ਦਾ ਨਾਂ ਭਾਗੀਰਥੀ ਸੀ। ਉਹ ਅਜੇ ਚਾਰ ਸਾਲ ਦੀ ਹੀ ਸੀ ਕਿ ਮਾਤਾ ਦਾ ਦਿਹਾਂਤ ਹੋ ਗਿਆ।
ਬਚਪਨ : ਮਨ ਨੂੰ ਬਚਪਨ ਤੋਂ ਹੀ ਗੁੱਡੀਆਂ-ਪਟੋਲੇ ਖੇਡਣ ਦੀ ਥਾਂ ਘੋੜ-ਸਵਾਰੀ ਤੇ ਤੀਰ-ਅੰਦਾਜ਼ੀ ਦਾ ਸ਼ੌਕ ਸੀ। ਉਹ ਮੁਸੀਬਤਾਂ ਤੋਂ ਕਦੇ ਨਹੀਂ ਸੀ ਡਰਦੀ। ਸ਼ੁਰੂ ਤੋਂ ਹੀ ਉਸ ਵਿਚ ਬੀਰ ਨਾਰੀ ਵਾਲੇ ਗੁਣ ਸਨ।
ਵਿਆਹ : ਮਨ ਦਾ ਵਿਆਹ ਝਾਂਸੀ ਦੇ ਰਾਜੇ ਗੰਗਾਧਰ ਰਾਵ ਨਾਲ ਹੋਇਆ। ਉਹ ਪਹਿਲਾਂ ਸ਼ਾਦੀਸ਼ੁਦਾ ਸੀ ਪਰ ਨਿਰਸੰਤਾਨ ਸੀ।ਮਨ ਨੇ ਵਿਆਹ ਵੇਲੇ ਵੀ ਆਪਣੇ ਵਿਚਾਰਾਂ ਨਾਲ ਆਪਣੀ ਬੀਰਤਾ ਦਾ ਪ੍ਰਮਾਣ ਦਿੱਤਾ, ਫੇਰਿਆਂ ਸਮੇਂ ਜਦੋਂ ਮਨੁ ਦੀ ਸਾੜੀ ਦਾ ਪੱਲਾ ਰਾਜੇ ਦੇ ਦੁਸ਼ਾਲੇ ਨਾਲ ਬੰਨਿਆ ਤਾਂ ਉਸ ਨੇ ਕਿਹਾ, “ਪੰਡਤ ਜੀ, ਅਜਿਹੀ ਗੰਢ ਬੰਨਣਾਂ, ਜੋ ਕਦੇ ਨਾਂ ਖੁਲ
ਰਾਜੇ ਦਾ ਦਿਹਾਂਤ : ਵਿਆਹ ਤੋਂ ਤਿੰਨ ਸਾਲ ਬਾਅਦ ਰਾਣੀ ਦੇ ਘਰ ਇਕ ਪੁੱਤਰ ਨੇ ਜਨਮ ਲਿਆ ਪਰ ਤਿੰਨ ਮਹੀਨਿਆਂ ਮਗਰੋਂ ਚੱਲ ਵੱਸਿਆ। ਰਾਜਾ ਇਹ ਸਦਮਾ ਨਾ ਸਹਾਰ ਸਕਿਆ ਤੇ ਬਿਮਾਰ ਰਹਿਣ ਲੱਗ ਪਿਆ। ਉਧਰ ਅੰਗਰੇਜ਼ਾਂ ਦੀ ਨੀਅਤ ਮਾੜੀ ਸੀ। ਨੂੰ ਹੜੱਪ ਕਰਨ ਦੀਆਂ ਪਹਿਲਾਂ ਹੀ ਸਕੀਮਾਂ ਬਣਾ ਰਹੇ ਸਨ। ਹੁਣ ਉਹ ਖੁਸ਼ ਸਨ ਕਿ ਰਾਜਾ ਨਿਰਸੰਤਾਨ ਹੋ ਗਿਆ ਸੀ। ਰਾਜੇ ਦੀ ਬਾਅਦ ਝਾਂਸੀ ਲਾਵਾਰਸ ਹੋ ਜਾਣੀ ਹੈ।
ਪੁਪਤਰ ਗੋਦ ਲੈਣਾ: ਰਾਜੇ ਦੀ ਹਾਲਤ ਵੇਖ ਕੇ ਰਾਣੀ ਦੀ ਸਹਿਮਤੀ ਨਾਲ ਇਕ ਬਾਲਕ ਨੂੰ ਗੋਦ ਲਿਆ ਗਿਆ। ਉਸ ਦਾ ਨਾਂ ਦਮੋਦਰ ਰਾਵ ਰੱਖਿਆ ਗਿਆ । ਬੜਾ ਵੱਡਾ ਜਸ਼ਨ ਮਨਾਇਆ ਗਿਆ। ਅੰਗਰੇਜ਼ ਵੀ ਇਸ ਖੁਸ਼ੀ ਵਿਚ ਸ਼ਾਮਲ ਹੋਏ ਕਿਉਂਕਿ ਸਮੇਂ ਮੁਤਾਬਕ ਪੱਤਰ ਗੋਦ ਲੈਣ ਲਈ ਅੰਗਰੇਜ਼ ਸਰਕਾਰ ਤੋਂ ਇਜਾਜਤ ਲੈਣੀ ਪੈਂਦੀ ਸੀ ।
ਰਾਜਾ ਬਿਮਾਰ ਸੀ। ਕੁਝ ਚਿਰ ਮਗਰੋਂ ਉਸ ਦਾ ਦਿਹਾਂਤ ਹੋ ਗਿਆ। ਰਾਣੀ 18 ਸਾਲ ਦੀ ਉਮਰ ਵਿਚ ਵਿਧਵਾ ਹੋ ਗਈ । ਰਾਈਨ ਭਰੀ ਕਰਨਾ ਸਰ ਕਰ ਦਿੱਤਾ। ਉਨਾਂ ਨੇ ਰਾਜੇ ਨਾਲ ਧੋਖਾ ਕਰਕੇ ਝਾਸੀ ਦੇ ਕੁਝ ਇਲਾਕੇ ਤੇ ਪਹਿਲਾਂ ਹੀ ਕਬਜ਼ਾ ਕਰ ਲਿਆ। ਉਨਾਰਾਣੀ ਦੇ ਗੋਦ ਲਏ ਬੱਚੇ ਦੀ ਮਾਨਤਾ ਖਤਮ ਕਰ ਦਿੱਤੀ। ਇਕ ਦਿਨ ਮੇਜਰ ਏਲਿਲ ਨੇ ਝਾਂਸੀ ਦੇ ਖਜ਼ਾਨੇ ‘ਤੇ ਖਜ਼ਾਨਚੀ ਦੀ ਹਾਜ਼ਰੀ ਵਿਚ ਮੋਹਰ ਲਾ ਕੇ ਕਬਜ਼ਾ ਕਰ ਲਿਆ। ਰਾਣੀ ਦੀ 5000 ਰੁਪਏ ਸਲਾਨਾ ਪੈਨਸ਼ਨ ਮੁਕੱਰਰ ਕਰਕੇ ਝਾਂਸੀ ਨੂੰ ਅੰਗਰੇਜ਼ਾਂ ਦੇ ਰਾਜ ਵਿਚ ਮਿਲਾਉਣ ਦਾ ਐਲਾਨ ਕਰ ਦਿੱਤਾ।
ਅੰਗਰੇਜ਼ਾਂ ਦੀਆਂ ਕੁਟਿਲ ਨੀਤੀਆਂ : ਰਾਣੀ ਲਈ ਅੰਗਰੇਜ਼ਾਂ ਦੀਆਂ ਅਜਿਹੀਆਂ ਭੈੜੀਆਂ ਚਾਲਾਂ ਅਸਹਿ ਸਨ। ਉਸ ਨੇ ਆਪਣੀਆਂ ਦਾਸੀਆਂ ਨੂੰ ਹਥਿਆਰਾਂ ਦੀ ਸਿਖਲਾਈ ਦੇ ਕੇ ਇਕ ਵੱਡੀ ਟੁਕੜੀ ਬਣਾ ਲਈ ਸੀ। ਓਧਰ ਸਰ ਹੁ ਰੋਜ਼ ਨੇ ਝਾਂਸੀ ਤੇ ਹਮਲਾ ਕਰ ਦਿੱਤਾ। 2। ਮਾਰਚ, 1858 ਨੂੰ ਉਸ ਨੇ ਕਿਲੇ ਦੀਆਂ ਪਹਾੜੀਆਂ ‘ਤੇ ਕਬਜ਼ਾ ਕਰ ਲਿਆ। 23 ਮਾਰਚ, 1858 ਨੂੰ ਲੜਾਈ ਸ਼ੁਰੂ ਹੋਈ। ਰਾਣੀ ਦੇ ਕੁਝ ਗੱਦਾਰ ਵੀ ਅੰਗਰੇਜ਼ਾਂ ਨਾਲ ਰਲ ਗਏ। ਤਾਂਤਿਆ ਟੋਪੇ ਰਾਣੀ ਦੀ ਮਦਦ ਲਈ ਅੱਗੇ ਆਇਆ ਪਰ ਉਹ ਅੱਠ ਮੀਲ ਪਿੱਛੇ ਹੀ ਹਾਰ ਗਿਆ। ਰਾਣੀ ਬਹੁਤ ਦੁਖੀ ਹੋਈ ਪਰ ਉਹ ਜਿਉਂਦੇ ਜੀਅ ਅੰਗਰੇਜ਼ਾਂ ਦੇ ਹੱਥ ਨਹੀਂ ਸੀ ਲੱਗਣਾ ਚਾਹੁੰਦੀ। ਪਹਿਲਾਂ ਉਸ ਨੇ ਆਪਣੇ ਵਾੜੇ ਵਿਚ ਸੜ ਕੇ ਮਰ ਜਾਣ ਦੀ ਇੱਛਾ ਪ੍ਰਗਟ ਕੀਤੀ ਪਰ ਇਕ ਬਜ਼ੁਰਗ ਦੀ ਸਲਾਹ ਅਨੁਸਾਰ ਉਸ ਵਿਚ ਬਹਾਦਰਾਂ ਵਾਲੀ ਮੱਤ ਮਰਨ ਦਾ ਇਰਾਦਾ ਬੱਲਦ ਹੀ ਗਿਆ। ਉਸ ਨੇ ਝਾਂਸੀ ਤੋਂ ਨਿਕਲ ਕੇ ਪੇਸ਼ਵਾ ਕੋਲ ਕਾਲੀ ਜਾਣ ਦਾ ਫ਼ੈਸਲਾ ਕੀਤਾ।
ਯੁੱਧ : ਰਾਣੀ ਆਪਣੇ ਪੁੱਤਰ ਨੂੰ ਆਪਣੀ ਪਿੱਠ ਨਾਲ ਬੰਨ ਕੇ ਮਰਦਾਵੇਂ ਭੇਸ ਵਿਚ ਘੋੜੇ ਤੇ ਸਵਾਰ ਹੋ ਕੇ ਬੜੀ ਤੇਜ਼ੀ ਨਾਲ ਕਿਲੇ ਵਿਚੋਂ ਬਾਹਰ ਨਿਕਲੀ । ਉਸ ਦੇ ਪਿੱਛੇ ਉਸ ਦਾ ਪਿਤਾ ਮੋਰੋਪੰਤ ਅਤੇ ਹੋਰ ਬੀਰ ਯੋਧੇ ਲਈ ਲੜਦੇ ਹੋਏ ਬਾਹਰ ਨਿਕਲੇ । ਉਧਰ ਅੰਗਰੇਜ਼ਾਂ ਨੂੰ ਵੀ ਪਤਾ । ਲੱਗ ਗਿਆ ਕਿ ਰਾਣੀ ਝਾਸੀ ਦੇ ਕਿਲੇ ਵਿਚੋਂ ਬਾਹਰ ਨਿਕਲ ਚੁੱਕੀ ਹੈ ਤਾਂ ਫੌਜੀ ਦਸਤੇ ਸਮੇਤ ਬੇਕਰ ਰਾਣੀ ਦਾ ਪਿੱਛਾ ਕਰਦਾ ਹੋਇਆ ਨਦੀ ਦੇ ਕੰਢੇ ‘ਤੇ ਪੁੱਜ ਗਿਆ। ਉੱਥੇ ਘਮਾਸਾਨ ਯੁੱਧ ਹੋਇਆ। ਬੇਕਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਤੇ ਉੱਥੋਂ ਹੀ ਵਾਪਸ ਝਾਂਸੀ ਪੁੱਜ ਗਿਆ।
ਕਾਲਪੀ ਪਹੁੰਚ ਕੇ ਰਾਣੀ ਨੇ ਫਿਰ ਤੋਂ ਜੰਗ ਦਾ ਬਿਗਲ ਵਜਾਇਆ | ਉਹ ਲੜਦੀ ਹੋਈ ਘੋੜ-ਸਵਾਰਾਂ ਦੇ ਘੇਰੇ ਵਿਚ ਆ ਗਈ। ਭਿਆਨਕ ਕਤਲੇਆਮ ਹੋਈ। ਇੱਥੇ ਰਾਣੀ ਨੇ ਆਪਣੀ ਬੀਰਤਾ ਦੇ ਜੌਹਰ ਵਿਖਾਏ । ਉਸ ਨੇ ਘੋੜੇ ਦੀ ਲਗਾਮ ਮੂੰਹ ਵਿਚ ਫੜ ਲਈ ਤੇ ਦੋਹਾਂ ਹੱਥਾਂ ਨਾਲ ਤਲਵਾਰਾਂ ਫੜ ਕੇ ਏਨੀ ਬੀਰਤਾ ਨਾਲ ਯੁੱਧ ਕੀਤਾ ਕਿ ਹਰ ਕੋਈ ਦੰਗ ਰਹਿ ਗਿਆ। ਇੱਥੋਂ ਤੱਕ ਕਿ ਅੰਗਰੇਜ਼ ਵੀ ਉਸ ਦੀ ਬੀਰਤਾ ਵੇਖ ਕੇ ਮੂੰਹ ਵਿਚ ਉਂਗਲਾਂ ਪਾਉਣ ਲੱਗੇ।
ਪਰ ਕਿਸੇ ਅੰਗਰੇਜ਼ ਦੀ ਗੋਲੀ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਉਸ ਦੇ ਸਿਪਾਹੀ ਉਸ ਨੂੰ ਇਕ ਕੁਟੀਆ ਵਿਚ ਲੈ ਗਏ ਜਿੱਥੇ ਉਸ ਨੂੰ ਦਾ ਦਿਹਾਂਤ ਹੋ ਗਿਆ। ਸਿਪਾਹੀਆਂ ਨੇ ਉਸ ਦਾ ਅੰਤਮ-ਸੰਸਕਾਰ ਕੀਤਾ। ਇੱਥੇ ਹੀ ਉਸ ਦੀ ਸਮਾਧ ਬਣਾਈ ਗਈ ਪਰ ਉਹ ਆਪਣੀ ਬੀਰਤਾ ਸਦਕਾ ਹਮੇਸ਼ਾ ਅਮਰ ਹੈ ਤੇ ਹਮੇਸ਼ਾ ਲੋਕ-ਦਿਲਾਂ ਤੇ ਰਾਜ ਕਰਦੀ ਰਹੇਗੀ।
RANI LAKSHAMI BAI WAS REALLY A GREAT WOMAN . YOU HAVE WRITTEN BEAUTIFULLY ABOUT HER.
This is great
This is great essay
Nice but long
Very nice essay