Punjabi Essay on “Rabindranath Tagore”, “ਰਵਿੰਦਰ ਨਾਥ ਟੈਗੋਰ”, Punjabi Essay for Class 10, Class 12 ,B.A Students and Competitive Examinations.

ਰਵਿੰਦਰ ਨਾਥ ਟੈਗੋਰ

Rabindranath Tagore

ਲੇਖ ਨੰਬਰ:੦੧ 

ਜਾਣ-ਪਛਾਣ : ਭਾਰਤ ਦੀ ਧਰਤੀ ਬੜੀ ਮਹਾਨ ਅਤੇ ਪਵਿੱਤਰ ਹੈ। ਇੱਥੇ ਗਰਆਂ ਪੀਰਾਂ, ਪੈਗੰਬਰਾਂ, ਪਸਿੱਧ ਕਵੀਆਂ ਅਤੇ ਲੇਖਕਾਂ ਨੇ ਜਨਮ ਲਿਆ ਹੈ। ਗੁਰਦੇਵ ਰਵਿੰਦਰ ਨਾਥ ਟੈਗੋਰ ਵੀ ਸੰਸਾਰ ਦੇ ਇਕ ਮਹਾਨ ਕਵੀ ਹੋਏ ਹਨ। ਉਹਨਾਂ ਨੂੰ ਆਪਣੀ ਕਾਵਿ ਪੁਸਤਕ ਗੀਤਾਂਜਲੀ ਤੇ ਸੰਸਾਰ ਦਾ ਸਭ ਤੋਂ ਵੱਡਾ ਇਨਾਮ ਨੋਬਲ ਪੁਰਸਕਾਰ ਮਿਲਿਆ ਸੀ। ਅੰਗਰੇਜ਼ ਸਰਕਾਰ ਨੇ ਉਹਨਾਂ ਨੂੰ ‘ਸਰ’ ਦੀ ਪਦਵੀ ਵੀ ਦਿੱਤੀ ਸੀ। ਇਹ ਖਿਤਾਬ ਗੁਰਦੇਵ ਨੇ ਅੰਗਰੇਜ਼ ਸਰਕਾਰ ਨੂੰ ਉਸ ਵੇਲੇ ਗੁੱਸੇ ਵਜੋਂ ਮੋੜ ਦਿੱਤਾ ਸੀ ਜਦੋਂ ਉਹਨਾਂ ਨੇ ਜਲਿਆਂ ਵਾਲੇ ਕਾਂਡ ਬਾਰੇ ਸੁਣਿਆ ਸੀ।ਉਹ ਮਹਾਨ ਕਵੀ, ਉੱਚ ਪਾਏ ਦੇ ਕਹਾਣੀਕਾਰ, ਸੱਚੇ ਦੇਸ਼ ਭਗਤ, ਧਰਮ ਤੇ ਪੂਰੀ ਤਰਾਂ ਕਾਇਮ ਰਹਿਣ ਵਾਲੇ, ਆਤਮ-ਸਨਮਾਨ ਵਾਲੇ ਅਤੇ ਗੌਰਵਸ਼ਾਲੀ ਭਾਰਤੀ ਸਨ।

ਜਨਮ : ਮਹਾਂਕਵੀ ਰਵਿੰਦਰ ਨਾਥ ਟੈਗੋਰ ਦਾ ਜਨਮ 7 ਮਈ, ਸੰਨ 1861 ਨੂੰ ਕਲਕੱਤਾ ਦੇ ਇਕ ਉੱਚ ਘਰਾਣੇ ਵਿਖੇ ਹੋਇਆ। ਟੈਗੋਰ ਨੂੰ ਬਚਪਨ ਤੋਂ ਹੀ ਕੁਦਰਤ ਅਤੇ ਕੁਦਰਤੀ ਨਜ਼ਾਰਿਆਂ ਨਾਲ ਡੂੰਘਾ ਪਿਆਰ ਸੀ। ਉਹ ਅਕਸਰ ਉਹਨਾਂ ਥਾਵਾਂ ਉੱਤੇ ਵਾਰਵਾਰ ਜਾਣਾ ਚਾਹੁੰਦੇ ਸਨ ਜਿੱਥੇ ਕੁਦਰਤੀ ਨਜ਼ਾਰਿਆਂ ਦੀ ਭਰਮਾਰ ਹੋਵੇ। ਉਹਨਾਂ ਦੀ ਹਰ ਕਵਿਤਾ ਅਤੇ ਗਲਪ ਉੱਤੇ ਵੀ ਕੁਦਰਤ ਜਿਵੇਂ ਸਵਾਰ ਹੈ। ਟੈਗੋਰ ਨੂੰ ਫੁੱਲਾਂ, ਝਰਨਿਆਂ, ਵੱਸਦੇ ਬੱਦਲਾਂ, ਤਾਰਿਆਂ ਭਰੋ ਅਸਮਾਨ ਅਤੇ ਅਕਾਸ਼ ਵਿੱਚ ਉੱਡਦੇ ਪੰਛੀਆਂ ਵਾਲੇ ਨਜ਼ਾਰੇ ਬਹੁਤ ਚੰਗੇ ਲੱਗਦੇ ਸਨ।

ਮੁੱਢਲੀ ਵਿੱਦਿਆ : ਉਹਨਾਂ ਦੀ ਆਰੰਭਿਕ ਵਿੱਦਿਆ ਘਰ ਵਿੱਚ ਹੀ ਹੋਈ।ਉਹਨਾਂ ਨੂੰ ਸਕਲਾਂ ਵਿਚ ਪੜਾਉਣ ਦਾ ਢੰਗ ਬਿਲਕੁਲ ਹੀ ਪਸੰਦ ਨਹੀਂ ਸੀ। ਉਹਨਾਂ ਨੂੰ ਬੱਚਿਆਂ ਨੂੰ ਸਜ਼ਾ ਦੇਣਾ ਉੱਕਾ ਹੀ ਚੰਗਾ ਨਹੀਂ ਸੀ ਲੱਗਦਾ। ਉਹਨਾਂ ਨੇ ਆਪਣੇ ਸਾਹਿਤ ਦੁਆਰਾ ਵੀ ਇਸ ਗੱਲ ਦਾ ਪ੍ਰਚਾਰ ਕੀਤਾ ਹੈ। ਅਸਲ ਵਿਚ ਉਹ ਕੁਦਰਤ ਦੇ ਰੰਗ ਵਿਚ ਰੰਗੇ ਇਕ ਵੱਖਰੀ ਕਿਸਮ ਦੇ ਲੇਖਕ ਅਤੇ ਇਨਸਾਨ ਸਨ। ਉਹਨਾਂ ਨੇ ਜਿੰਨਾ ਵੀ ਸਾਹਿਤ ਰਚਿਆ, ਉਹ ਸਾਰਾ ਹੀ ਇਨਸਾਨੀ ਪੱਖ ਤੋਂ ਲਾਭਦਾਇਕ ਹੈ। ਉਹਨਾਂ ਨੇ ਨਾਵਲ, ਕਹਾਣੀ ਅਤੇ ਕੁਝ ਲੇਖ ਵੀ ਲਿਖੇ ਸਨ, ਪਰ ਉਹਨਾਂ ਦੀ ਬਹੁਤੀ ਪਛਾਣ ਤਾਂ ਕਵੀ ਵਜੋਂ ਹੀ ਹੋਈ ਹੈ। ਉਹਨਾਂ ਦੀ ਗੀਤਾਂਜਲੀ ਨੂੰ ਆਪਣੇ ਵੇਲੇ ਦੀ ਸਭ ਤੋਂ ਮਹਾਨ, ਪ੍ਰਭਾਵਸ਼ਾਲੀ ਅਤੇ ਨਵੀਂ ਕਵਿਤਾ ਮੰਨਿਆ ਗਿਆ ਸੀ। ਉਹਨਾਂ ਬੱਚਿਆਂ ਲਈ ਵੀ ਕਾਫ਼ੀ ਸਾਰਾ ਸਾਹਿਤ ਰਚਿਆ ਹੈ। ਉਹਨਾਂ ਦੀ ਇੱਕ ਕਹਾਣੀ ‘ਕਾਬੁਲੀ ਵਾਲਾ ਤਾਂ ਬੱਚਿਆਂ ਵਿਚ ਬਹੁਤ ਹੀ ਲੋਕਪ੍ਰਿਯ ਹੋਈ। ਇਸ ਕਹਾਣੀ ਉੱਪਰ ਹਿੰਦੀ ਵਿਚ ਇਕ ਸ਼ਾਨਦਾਰ ਫ਼ਿਲਮ ਵੀ ਬਣੀ ਹੈ। ਉਹਨਾਂ ਦੀਆਂ ਹੋਰ ਰਚਨਾਵਾਂ ਵਿਚ ‘ਗੋਰਾ’, ‘ਆਂਖ ਕੀ ਕਿਰਕਿਰੀ`, ਅਤੇ ਜੁਦਾਈ ਸ਼ਾਮ’ ਨਾਵਲਾਂ ਤੋਂ ਇਲਾਵਾ (ਡਾਕਘਰ’ ਨਾਟਕ ਵੀ ਬੜਾ ਮਸ਼ਹੂਰ ਹੈ। ਟੈਗੋਰ ਨੂੰ ਸਾਹਿਤ ਤੋਂ ਇਲਾਵਾ ਚਿੱਤਰਕਾਰੀ ਅਤੇ ਸੰਗੀਤ ਦਾ ਵੀ ਬਹੁਤ ਸ਼ੌਕ ਸੀ। ਸੰਗੀਤ ਵਿਚ ਉਹਨਾਂ ਦੀਆਂ ਧੁਨਾਂ ਨੂੰ ਰਵਿੰਦਰ ਸੰਗੀਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਬੱਚਿਆਂ ਨੂੰ ਸਿੱਖਿਆ ਦੇਣ ਬਾਰੇ ਵਿਚਾਰ : ਬੱਚਿਆਂ ਨੂੰ ਸਿੱਖਿਆ ਦੇਣ ਬਾਰੇ ਟੈਗੋਰ ਜੀ ਦੇ ਆਪਣੇ ਹੀ ਵਿਚਾਰ ਸਨ। ਚਿਰਾਂ ਤੋਂ ਹੀ ਉਹਨਾਂ ਦੇ ਮਨ ਵਿਚ ਇਹ ਵਿਚਾਰ ਸੀ ਕਿ ਪੜਾਈ ਨੂੰ ਮਨੁੱਖੀ ਪੱਖ ਨਾਲ ਜੁੜਿਆ ਹੋਣਾ ਚਾਹੀਦਾ ਹੈ। ਪੜਾਈ ਨੂੰ ਬੱਚੇ ਸ਼ੌਕ ਸਮਝਣ, ਬੋਝ ਨਹੀਂ। ਉਹ ਪ੍ਰਾਚੀਨ ਭਾਰਤੀ ਰਵਾਇਤ ਤਹਿਤ ਬੱਚਿਆਂ ਨੂੰ ਗੁਰੂ ਚੇਲੇ ਪਰੰਪਰਾ ਨਾਲ ਪੜਾਉਣ ਦੇ ਹੱਕ ਵਿਚ ਸਨ। ਉਹਨਾਂ ਦੇ ਮਨ ਵਿਚ ਇਹ ਸੁਪਨਾ ਸਦਾ ਹੀ ਪਾਸੇ ਵੱਟਦਾ ਸੀ ਕਿ ਬੱਚੇ ਬਿਨਾਂ ਡਰ ਪੜਾਈ ਕਰਨ। ਉਹਨਾਂ ਨੇ ਆਪਣੇ ਵਿਚਾਰਾਂ ਨੂੰ ਸਾਕਾਰ ਰੂਪ ਦਿੰਦਿਆਂ ਸੰਨ 1901 ਵਿਚ ਸ਼ਾਂਤੀ ਨਿਕੇਤਨ ਦੀ ਸਥਾਪਨਾ ਕੀਤੀ। ਇੱਥੇ ਦਿੱਤੀ ਜਾਣ ਵਾਲੀ ਵਿਦਿਆ ਵਿਚ ਕੁਦਰਤ ਦੀ ਗੋਦ ਵਿਚ ਜੀਵਨ ਬਿਤਾਉਣਾ, ਮਾਂ ਬੋਲੀ ਬੰਗਾਲੀ ਵਿਚ ਪੜ੍ਹਾਈ ਕਰਵਾਉਣਾ ਅਤੇ ਪੜ੍ਹਾਈ ਵਿਚ ਵੱਖ-ਵੱਖ ਕਲਾਵਾਂ ਦੀ ਸਿੱਖਿਆ ਦੇਣਾ ਆਦਿ ਸ਼ਾਮਲ ਸੀ। ਇਕ ਨਿੱਕੇ ਜਿਹੇ ਸਕੂਲ ਤੋਂ ਸ਼ੁਰੂ ਹੋਈ ਸ਼ਾਂਤੀ ਨਿਕੇਤਨ ਅੱਜ ਇਕ ਸੰਸਾਰ ਪ੍ਰਸਿੱਧ ਯੂਨੀਵਰਸਿਟੀ ਹੈ। ਇੱਥੇ ਬੱਚੇ ਇਕ ਪਰਿਵਾਰਿਕ ਵਾਤਾਵਰਣ ਵਿਚ ਰਹਿ ਕੇ ਪੜਾਈ ਕਰਦੇ ਹਨ। ਇੱਥੇ ਬੱਚਿਆਂ ਨੂੰ ਸਰੀਰਕ ਸਜ਼ਾ ਬਿਲਕੁਲ ਹੀ ਨਹੀਂ ਦਿੱਤੀ ਜਾਂਦੀ।

ਧਰਮ ਭਾਸ਼ਾ ਅਤੇ ਵਿਦਿਆ ਬਾਰੇ ਵਿਚਾਰ : ਟੈਗੋਰ ਦੀ ਧਰਮ, ਭਾਸ਼ਾ ਅਤੇ ਵਿੱਦਿਆ ਬਾਰੇ ਆਪਣੀ ਨਰੋਈ ਸੋਚ ਹੀ ਸੀ। ਅੰਮ੍ਰਿਤਸਰ ਵਿਖੇ ਆਪ ਸ੍ਰੀ ਦਰਬਾਰ ਸਾਹਿਬ ਵਿਖੇ ਬੈਠ ਕੇ ਬੜੀ ਦੇਰ ਤੱਕ ਗੁਰਬਾਣੀ ਦਾ ਰਸ ਮਾਣਦੇ ਰਹੇ ਸਨ। ਭਾਸ਼ਾ ਪ੍ਰਤੀ ਉਹਨਾਂ ਦੀ ਸੋਚ, ਸਿੱਧੀ ਅਤੇ ਸਪੱਸ਼ਟ ਸੀ।ਉਹ ਕਿਹਾ ਕਰਦੇ ਸਨ ਕਿ ਬੱਚਿਆਂ ਨੂੰ ਆਪਣੀ ਸਾਰੀ ਪੜਾਈ ਆਪਣੀ ਮਾਂ ਬੋਲੀ ਵਿਚ ਕਰਨੀ ਚਾਹੀਦੀ ਹੈ। ਉਹਨਾਂ ਨੇ ਆਪਣਾ ਸਾਰਾ ਸਾਹਿਤ ਬੰਗਲਾ ਵਿਚ ਹੀ ਲਿਖਿਆ ਸੀ। ਉਹਨਾਂ ਦੇ ਸੰਪਰਕ ਵਿਚ ਜਿਹੜਾ ਵੀ ਲੇਖਕ ਜਾਂ ਸਾਹਿਤਕਾਰ ਆਇਆ, ਉਹਨਾਂ ਨੇ ਉਸਨੂੰ ਮਾਂ ਬੋਲੀ ਵਿਚ ਹੀ ਰਚਨਾ ਰਚਨ ਲਈ ਪ੍ਰੇਰਿਤ ਕੀਤਾ।ਉਹ ਅਕਸਰ ਕਿਹਾ ਕਰਦੇ ਸਨ ਕਿ ਮਾਤਰੀ ਭਾਸ਼ਾ ਵਿਚ ਦਿੱਤੀ ਗਈ ਸਿੱਖਿਆ ਹੀ ਠੀਕ ਅਤੇ ਪ੍ਰਭਾਵਸ਼ਾਲੀ ਹੋ ਸਕਦੀ ਹੈ।

ਧਰਮ ਨਿਰਪੱਖ ਇਨਸਾਨ : ਟੈਗੋਰ ਇਕ ਧਰਮ ਨਿਰਪੱਖ ਅਤੇ ਜਮਹੂਰੀਅਤ ਪਸੰਦ ਇਨਸਾਨ ਸਨ।ਉਹ ਛਤਛਾਤ ਅਤੇ ਉੱਚੇ-ਨੀਵੇਂ ਦੇ ਭੇਦ ਤੋਂ ਉੱਪਰ ਸਨ।ਉਹ ਸਿਰਫ ਮਨੁੱਖ ਨੂੰ ਮਨੁੱਖ ਕਰਕੇ ਹੀ ਪਿਆਰ ਕਰਦੇ ਸਨ। ਉਹਨਾਂ ਨੇ ਕਦੇ ਵੀ ਰਾਜਨੀਤੀ ਵਿਚ ਸਿੱਧਾ ਹਿੱਸਾ ਨਹੀਂ ਲਿਆ, ਫਿਰ ਵੀ ਉਹਨਾਂ ਨੂੰ ਭਾਰਤ ਦੀ ਪਰਤੰਤਰਤਾ ਦੁੱਖ ਦਿੰਦੀ ਸੀ। ਉਹ ਕਿਹਾ ਕਰਦੇ ਸਨ ਕਿ ਮਨੁੱਖ ਨੂੰ ਮਨੁੱਖ ਗੁਲਾਮ ਕਦੇ ਨਾ ਬਣਾਵੇ। ਉਹਨਾਂ ਦੀ ਮਾਨਵਤਾ ਅਤੇ

ਸਿਆਣਪ ਤੇ ਹਰ ਕੋਈ ਮਾਣ ਕਰਦਾ ਸੀ। ਮਹਾਤਮਾ ਗਾਂਧੀ ਉਹਨਾਂ ਦੇ ਗੁਣਾਂ ਤੋਂ ਬੜੇ ਕਾਵਿਤ ਹੋਏ ਸਨ। ਉਹ ਉਹਨਾਂ ਦੀ ਮਹਾਨਤਾ ਸਦਕਾ ਹੀ ਉਹਨਾਂ ਨੂੰ ਵਿਸ਼ਵ ਕਵੀ ਅਤੇ ਗੁਰਦੇਵ ਕਿਹਾ ਕਰਦੇ ਸਨ। ਭਾਰਤ ਦਾ ਇਹ ਮਹਾਨ ਸਪੂਤ ਸੰਨ 1941 ਵਿਚ ਚੱਲ ਵੱਸਿਆ। ਉਹਨਾਂ ਦੀ ਮੌਤ ਤੇ ਸੰਸਾਰ ਦੇ ਸਾਰੇ ਲੇਖਕਾਂ ਨੇ ਦੁੱਖ ਪ੍ਰਗਟਾਇਆ ਸੀ। ਰਵਿੰਦਰ ਨਾਥ ਟੈਗੋਰ ਵਰਗੀ ਹਸਤੀ ਕਦੇ-ਕਦੇ ਹੀ ਇਸ ਧਰਤੀ ਤੇ ਅਵਤਾਰ ਧਾਰਿਆ ਕਰਦੀ ਹੈ। ਉਹ ਮਰ ਕੇ ਵੀ ਅਮਰ ਹਨ।

 

ਲੇਖ ਨੰਬਰ:੦੨ 

ਰਵਿੰਦਰ ਨਾਥ ਟੈਗੋਰ

 

“ਹੇ ਗੁਰਦੇਵ ਟੈਗੋਰ ਪਿਆਰੇ, ਤੈਨੂੰ ਪੂਜਾਂ ਤੇ ਸਤਿਕਾਰਾਂ।

ਤੋੜਨ ਲਈ ਕੁੜੀਆਂ, ਜੰਜੀਰਾਂ, ਤੇਰੇ ਗੀਤ ਬਣੇ ਵੰਗਾਰਾਂ।

ਤੈਥੋਂ ਨਹੀਂ ਸੀ ਜਰੀਆਂ ਗਈਆਂ, ਭਾਰਤ ਮਾਂ ਦੀਆਂ ਚੀਕ ਪੁਕਾਰਾਂ।

ਸਦੀਆਂ ਤੋਂ ਹੀ ਪੂਰਬ ਵਿਚੋਂ ਹੁੰਦਾ ਆਇਆ ਸੋਨ-ਸਵੇਰਾ।

ਭਾਰਤ ਮਾਂ ਨੇ ਕੁੱਖੋਂ ਜਾਇਆ, ਸੁੰਦਰਤਾ ਦਾ ਇਕ ਚਿਤੇਰਾ।“

ਭੂਮਿਕਾ- ਅੱਜ ਤੋਂ ਲਗਭਗ ਸਵਾ ਸੌ ਸਾਲ ਪਹਿਲਾਂ ਬੰਗਾਲ ਦੀ ਕਾਲਾਂ ਦੀ ਮਾਰੀ ਧਰਤੀ ਉੱਤੇ ਇਕ ਗੁੰਚਾ ਖਿੜਿਆ ਜਿਸ ਦੀ ਮਹਿਕ ਨੇ ਉਸ ਦੀ ਬਾਲ ਵਰੇਸ ਵਿਚ ਬੰਗਾਲ ਦਾ ਕੋਨਾ-ਕੋਨਾ ਨਸ਼ਿਆ ਦਿੱਤਾ।ਉਸ ਦੇ ਬਲਵਾਨ ਚਿੰਤਨ ਨੇ ਬੰਗਾਲ ਦਾ ਹੀ ਨਹੀਂ ਸਗੋਂ ਸਾਰੇ ਵਿਸ਼ਵ ਦਾ ਮਨ ਮੋਹ ਲਿਆ। ਹਰ ਕੋਈ ਉਸਨੂੰ ਆਪਣਾ ਦਿੱਸਣ ਲੱਗਾ।ਆਪ ਮਹਾਨ ਕਵੀ, ਲਿਖਾਰੀ, ਸੰਗੀਤਕਾਰ, ਨਾਟਕਰਾਰ ਅਤੇ ਪ੍ਰਕਿਰਤੀ ਦੇ ਪ੍ਰੈਸੀ ਹੋਣ ਦੇ ਨਾਲ-ਨਾਲ ਇਕ ਮਹਾਨ ਸੂਖ਼ਮਦਰਸ਼ੀ ਚਿੱਤਰਕਾਰ ਸਨ। ਆਪ ਜੀ ਦੀ ਪ੍ਰਤਿਭਾ ਬਾਲਪਨ ਵਿਚ ਹੀ ਉਜਾਗਰ ਹੋ ਚੁੱਕੀ ਸੀ। ਮਿਲਟਨ Paradise Regained ਵਿਚ ਲਿਖਦਾ ਹੈ, “ਬਾਲ ਅਵਸਥਾ ਤੋਂ ਵਿਕਸਤ ਹੋਣ ਵਾਲੇ ਮਨੁੱਖ ਦੇ ਅਨੁਮਾਨ ਉਸੇ ਤਰ੍ਹਾਂ ਲਗਾਇਆ ਜਾ ਸਕਦਾ ਹੈ, ਜਿਵੇਂ ਸਵੇਰ ਤੋਂ ਆਉਣ ਵਾਲੇ ਦਿਨ ਦਾ।”

(“The childhood shows the man, as morning shows the day.”)

ਜੀਵਨ ਬਾਰੇ ਜਾਣਕਾਰੀ- ਆਪ ਜੀ ਦਾ ਜਨਮ 7 ਮਈ, 1861 ਈ.ਨੂੰ ਕੋਲਕਾਤਾ ਦੇ ਕਿ ਅਮੀਰ ਘਰਾਣੇ ਵਿਚ ਹੋਇਆ। ਆਪ ਜੀ ਦੇ ਪਿਤਾ ਦਾ ਨਾਂ ਦਵਿੰਦਰ ਨਾਥ ਠਾਕੁਰ ਸੀ। ਆਪ ਜੀ ਬੰਗਾਲ ਦੇ ਪ੍ਰਸਿੱਧ ਬੈਨਰਜ਼ੀ ਬ੍ਰਾਹਮਣ ਘਰਾਣੇ ਵਿਚੋਂ ਸਨ। ਸਨਮਾਨ ਨਾਲ ਆਪ ਜੀ ਨੂੰ ਠਾਕੁਰ ਬੁਲਾਇਆ ਜਾਂਦਾ ਸੀ। ਅਰੰਭ ਤੋਂ ਹੀ ਖੁਲ੍ਹੇ, ਧਾਰਮਿਕ ਅਤੇ ਸਾਹਿਤਕ ਵਾਤਾਵਰਨ ਵਿਚ ਪਲੇ। ਆਪ ਜੀ ਆਜ਼ਾਦ ਸੁਭਾਅ ਦੇ ਮਾਲਕ ਸਨ। ਇਸੇ ਲਈ ਖੁਲ੍ਹੀਆਂ ਅਤੇ ਕੁਦਰਤੀ ਨਜ਼ਾਰਿਆਂ ਵਾਲੀਆਂ ਥਾਂਵਾਂ ਦੇਖਣ ਦੇ ਚਾਹਵਾਨ ਸਨ। ਆਪ ਜੀ ਦੇ ਪਿਤਾ ਨੇ ਬ੍ਰਾਹਮਣ ਹੁੰਦੇ ਹੋਏ ਛੂਤ-ਛਾਤ ਤਿਆਗ ਦਿੱਤੀ ਅਤੇ ਪਰਦੇਸ ਜਾਣ ਦੀਆਂ ਰੋਕਾਂ ਵੀ ਤੋੜ ਦਿੱਤੀਆਂ। ਘਰ ਵਿਚ ਸਦਾ ਭਜਨ, ਧਿਆਨ, ਪ੍ਰਾਰਥਨਾ ਤੇ ਸੀਤਲ ਕਲਾ ਦਾ ਵਾਤਾਵਰਨ ਬਣਿਆ ਰਹਿੰਦਾ ਹੈ। ਇਨ੍ਹਾਂ ਗੱਲਾਂ ਦਾ ਆਪ ਜੀ ਤੇ ਬਹੁਤ ਪ੍ਰਭਾਵ ਪਿਆ।ਆਪ ਜੀ ਅਮ੍ਰਿਤਸਰ ਆਏ ਅਤੇ ਹਰਿਮੰਦਰ ਸਾਹਿਬ ਦੇ ਵਾਤਾਵਰਨ ਤੋਂ ਬਹੁਤ ਪ੍ਰਭਾਵਿਤ ਹੋਏ।

ਵਿਦਿਆ- ਆਪ ਜੀ ਨੇ ਮੁੱਢਲੀ ਵਿਦਿਆ ਘਰ ਵਿਚ ਹੀ ਅਧਿਆਪਕਾਂ ਦੁਆਰਾ ਪ੍ਰਾਪਤ ਕੀਤੀ। ਆਪ ਉੱਚ-ਵਿਦਿਆ ਪ੍ਰਾਪਤ ਕਰਨ ਲਈ ਇੰਗਲੈਂਡ ਗਏ, ਪਰ ਆਪ ਜੀ ਦਾ ਝੁਕਾ ਸਾਹਿਤ ਅਤੇ ਕਲਾ ਵੱਲ ਸੀ। ਇਸ ਲਈ ਆਪ ਜੀ ਨੇ ਆਪਣੀ ਪੜ੍ਹਾਈ ਵਿਚੋਂ ਹੀ ਛੱਡ ਦਿੱਤੀ। 1893 ਈ: ਵਿਚ ਆਪ ਜੀ ਦਾ ਵਿਆਹ ਇਕ ਸੁੰਦਰ ਕੰਨਿਆ ਮਿਣਾਲਿਨੀ ਦੇਵੀ ਨਾਲ ਹੋ ਗਿਆ, ਜਿਸ ਨਾਲ ਆਪ ਜੀ ਦੇ ਜੀਵਨ ਵਿਚ ਬੜੀ ਤਬਦੀਲੀ ਆਈ।

ਸਾਹਿਤ ਰਚਨਾ— ਰਵਿੰਦਰ ਨਾਥ ਜੀ ਨੇ ਅੰਗਰੇਜ਼ੀ ਅਤੇ ਬੰਗਲਾ ਵਿਚ ਕਵਿਤਾਵਾਂ, ਕਹਾਣੀਆਂ, ਨਾਟਕਾਂ ਅਤੇ ਨਾਵਲਾਂ ਦਾ ਹੜ੍ਹ ਵਗਾ ਦਿੱਤਾ।‘ਸ਼ਾਮ ਦੇ ਗੀਤ’ ‘ਪ੍ਰਭਾਤ ਦੇ ਗੀਤ’, ‘ਤਸਵੀਰਾਂ ਦਾ ਰਾਗ’ ‘ਨਵਾਂ ਚੰਨ’ ‘ਡਾਕਖਾਨਾ’ ‘ਭੁਖੇ ਪੱਥਰ’ ‘ਗੋਰਾ’ ਆਦਿ ਆਪ ਦੀਆਂ ਪ੍ਰਸਿੱਧ ਰਚਨਾਵਾਂ ਸਨ, ਪਰ ‘ਗੀਤਾਂਜਲੀ’ ਵਿਚ ਤਾਂ ਜਿੱਥੇ ਆਪ ਜੀ ਨੇ ਬੱਚਿਆ ਲਈ ਸਾਹਿਤ ਦੀ ਰਚਨਾ ਕੀਤੀ, ਉੱਥੇ ਆਪ ਜੀ ਬਹੁਤ ਹਰਮਨ ਪਿਆਰੇ ਹੋਏ। ਉਨ੍ਹਾਂ ਦੀ ਸੰਸਾਰ ਪ੍ਰਸਿੱਧ ਕਹਾਣੀ ਕਾਬਲੀ ਵਾਲਾ, ਦੇ ਅਧਾਰ ਤੇ ਫਿਲਮ ਵੀ ਬਣ ਚੁੱਕੀ ਹੈ।

ਮਾਂ ਬੋਲੀ ਲਈ ਪਿਆਰ— ਟੈਗੋਰ ਨੂੰ ਆਪਣੀ ਮਾਂ ਬੋਲੀ ਬੰਗਾਲੀ ਨਾਲ ਬਹੁਤ ਪਿਆਰ ਸੀ। ਆਪ ਜੀ ਨੇ ਹੋਰਨਾਂ ਪ੍ਰਾਂਤਾਂ ਦੇ ਲੇਖਕਾਂ ਨੂੰ ਵੀ ਆਪੋ-ਆਪਣੀ ਮਾਂ ਬੋਲੀ ਵਿਚ ਲਿਖਣ ਦੀ ਪ੍ਰੇਰਣਾ ਕੀਤੀ। ਆਪ ਜੀ ਦਾ ਪੱਕਾ ਵਿਸ਼ਵਾਸ ਸੀ ਕਿ ਮਾਂ ਬੋਲੀ ਵਿਚ ਦਿੱਤੀ ਸਿਖਿਆ ਹੀ ਸਭ ਤੋਂ ਵਧੇਰੇ ਪ੍ਰਭਾਵਸ਼ਾਲੀ ਹੁੰਦੀ ਹੈ।

ਸ਼ਾਂਤੀ ਨਿਕੇਤਨ ਦੀ ਨੀਂਹ-ਆਪ ਜੀ ਨੇ ਬੋਲਪੁਰ ਦੇ ਸੁੰਦਰ ਅਸਥਾਨ ਤੇ ਸ਼ਾਂਤੀ ਨਿਕੇਤਨ ਦੀ ਨੀਂਹ ਰੱਖੀ। ਇਹ ਆਸ਼ਰਮ ਠਾਕੁਰ ਜੀ ਦੇ ਜੀਵਨ ਕਾਲ ਵਿਚ ਹੀ ਪ੍ਰਸਿੱਧ ਮਹਾ ਵਿਦਿਆਲਾ ਬਣ ਗਿਆ ਅਤੇ ਸਾਰੇ ਦੇਸਾਂ ਵਿਚੋਂ ਵਿਦਿਆਰਥੀ ਇੱਥੇ ਨਵੀਨ ਕਿਸਮ ਦੀ ਵਿਦਿਆ ਪ੍ਰਾਪਤ ਕਰਨ ਲਈ ਆਉਣ ਲੱਗੇ।

ਰਾਸ਼ਟਰੀ ਅੰਦੋਲਨ ਵਿਚ ਯੋਗਦਾਨ- ਆਪ ਜੀ ਨੇ ਭਾਵੇਂ ਸਰਗਰਮ ਰਾਸ਼ਟਰੀ ਅੰਦੋਲਨ ਵਿਚ ਹਿੱਸਾ ਨਹੀਂ ਲਿਆ, ਪਰ ਆਪਣੀਆਂ ਰਚਨਾਵਾਂ ਦੁਆਰਾ ਅਜ਼ਾਦੀ ਦੇ ਘੋਲ ਵਿਚ ਪੂਰਾ-ਪੂਰਾ ਯੋਗਦਾਨ ਦਿੱਤਾ। ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਤੋਂ ਪ੍ਰਭਾਵਤ ਹੋ ਕੇ ਆਪ ਜੀ ਨੇ ਆਪਣੇ ਰਸਾਲੇ ਭਾਰਤੀ ਵਿਚ ਲੇਖ ਲਿਖ ਕੇ ਭਾਰਤ ਦੇ ਕੋਨੇ-ਕੋਨੇ ਵਿਚ ਸੁੱਤੀ ਜਨਤਾ ਨੂੰ ਹਲੂਣ ਕੇ ਜਗਾ ਦਿੱਤਾ। ਮਹਾਤਮਾ ਗਾਂਧੀ ਦੇ ਨਾ-ਮਿਲਵਰਤਨ ਅੰਦੋਲਨ ਤੇ ਅਮਲ ਕਰਦਿਆਂ ਆਪ ਜੀ ਨੇ ਅੰਗਰੇਜ਼ ਸਰਕਾਰ ਨੂੰ ‘ਸਰ’ ਦਾ ਖਿਤਾਬ ਵੀ ਵਾਪਸ ਕਰ ਦਿੱਤਾ।ਆਪ ਜੀ ਦੇਸ ਨੂੰ ਛੇਤੀ ਤੋਂ ਛੇਤੀ ਅਜ਼ਾਦ ਹੋਇਆ ਦੇਖਣਾ ਚਾਹੁੰਦੇ ਸਨ।

ਚਲਾਣਾ- 80 ਵਰ੍ਹੇ ਦੀ ਉਮਰ ਵਿਚ 1941 ਈ. ਵਿਚ ਆਪ ਭਾਰਤ ਦਾ ਨਾਂ ਪ੍ਰਸਿੱਧੀ ਦੀ ਟੀਸੀ ਤੋਂ ਪੁਚਾ ਕੇ ਇਸ ਸੰਸਾਰ ਤੋਂ ਚਲਾਣਾ ਕਰ ਗਏ।

ਸਾਰਾਂਸ਼ – ਟੈਗੋਰ ਜੀ ਨੇ ਸਰਵ-ਸ਼ਾਂਤੀ ਮਨੁੱਖਤਾ ਦੇ ਸਾਂਝੇ ਪਿਆਰ ਲਈ ਆਪਣਾ ਸਾਰਾ ਜੀਵਨ ਅਰਪਨ ਕਰ ਦਿੱਤਾ। ਆਪ ਜੀ ਨੇ ਨਾ ਕੇਵਲ ਭਾਰਤੀ ਸਭਿਅਤਾ ਤੇ ਸੰਸਕ੍ਰਿਤੀ ਨੂੰ ਉੱਨਤ ਕੀਤਾ ਸਗੋਂ ਸਰਵ-ਸੰਸਾਰ ਸਭਿਅਤਾ ਤੇ ਸਦਾਚਾਰ ਨੂੰ ਉਚਿਆਇਆ। ਆਪ ਜੀ ਦੀ ਮਹਾਨਤਾ ਇਸ ਗੱਲ ਤੋਂ ਵੀ ਉਜਾਗਰ ਹੁੰਦੀ ਹੈ ਕਿ ਮਹਾਤਮਾ ਗਾਂਧੀ ਜੀ ਆਪ ਜੀ ਨੂੰ ‘ਗੁਰਦੇਵ’ ਆਖ ਕੇ ਪੁਕਾਰਦੇ ਸਨ। ਆਪ ਜੀ ਦੀਆਂ ਰਚਨਾਵਾਂ ਵਿਚ ਨਵੀਨ ਭਾਰਤ ਦੀ ਆਤਮਾ ਬਲਦੀ ਹੈ।

One Response

  1. Gyatri Devi June 23, 2020

Leave a Reply