ਪੁਲਾੜ ਯਾਤਰਾ ਵਿਚ ਸਫ਼ਲਤਾਵਾਂ
Pulad Yatra vich Safalta
ਪੁਲਾੜ ਯਾਤਰਾ ਦਾ ਵਿਚਾਰ : ਮਨੁੱਖ ਨੇ ਵਿਗਿਆਨ ਦੀ ਸਹਾਇਤਾ ਨਾਲ ਪੁਲਾੜ ਯਾਤਰਾ ਵਿਚ ਕਈ ਸਫਲਤਾਵਾਂ ਪ੍ਰਾਪਤ ਕਰ ਕੇ ਵਿਖਾਈਆਂ ਹਨ। ਪੁਲਾੜ ਵਿਚ ਯਾਤਰਾ ਕਰ ਸਕਣ ਦਾ ਖਿਆਲ ਸਭ ਤੋਂ ਪਹਿਲੇ ਰੂਸੀ ਵਿਗਿਆਨੀ ਜ਼ਿਆਕੋਵਸ਼ਕੀ ਨੇ ਸੰਸਾਰ ਦੇ ਲੋਕਾਂ ਸਾਹਮਣੇ ਰੱਖਿਆ। ਉਸ ਨੇ ਨਿਉਟਨ ਦੇ ‘ਗਤੀ ਦੇ ਨਿਯਮ’ ਦੇ ਤੀਜੇ ਸਿਧਾਂਤ ਦੇ ਆਧਾਰ ਉੱਤੇ ਇਹ ਦੱਸਿਆ ਕਿ ਜੇ ਕਿਸੇ ਰਾਕਟ ਦੇ ਪਿਛਲੇ ਪਾਸੇ ਕੋਈ ਤਾਕਤਵਰ ਬਾਲਣ ਜਾਂ ਤੇਲ ਰੱਖ ਕੇ ਉਸ ਨੂੰ ਛੱਡਿਆ ਜਾਏ ਤਾਂ ਜਿਵੇਂ-ਜਿਵੇਂ ਉਹ ਬਾਲਣ ਜਾਂ ਤੇਲ ਜ਼ੋਰ ਨਾਲ ਬਲੋਗਾ, ਰਾਕਟ ਉਸ ਦੇ ਉਲਟੇ ਪਾਸੇ ਉੱਨੀ ਹੀ ਤੇਜ਼ ਰਫ਼ਤਾਰ ਨਾਲ ਉੱਡਦਾ ਜਾਏਗਾ।
ਪੁਲਾੜ ਯਾਤਰਾ ਲਈ ਉੱਦਮ ਅਤੇ ਮੁਸ਼ਕਲਾਂ : ਸੰਸਾਰ ਦੇ ਸਭ ਵਿਗਿਆਨੀਆਂ ਨੇ ਜ਼ਿਆਕੋਵਸ਼ਕੀ ਦੇ ਵਿਚਾਰ ਨੂੰ ਮੰਨ ਲਿਆ। ਉਨਾਂ ਪਲਾੜ ਯਾਤਰਾ ਲਈ ਰਾਕਟ ਤਿਆਰ ਕਰਨ ਲਈ ਉੱਦਮ ਕਰਨੇ ਸ਼ੁਰੂ ਕਰ ਦਿੱਤੇ। ਪੁਲਾੜ ਯਾਤਰਾ ਨੂੰ ਅਮਲ ਵਿਚ ਲਿਆਉਣ ਅਤੇ ਰਾਕਟ ਨੂੰ ਪੁਲਾੜ ਵਿਚ ਉੱਡਦਿਆਂ ਰੱਖਣ ਦੇ ਰਾਹ ਵਿਚ ਕਈ ਮੁਸ਼ਕਲਾਂ ਪੇਸ਼ ਆਈਆਂ। ਪਹਿਲੀ ਮੁਸ਼ਕਲ ਤਾਂ ਰਾਕਟ ਨੂੰ ਗੁਰੁਤਵਾਕਰਸ਼ਨ ਤੋਂ ਬਚਾਉਣ ਦੀ ਸੀ। ਇਸ ਮੁਸ਼ਕਲ ਨੂੰ ਪਾਰ ਕਰਨ ਲਈ ਵਿਗਿਆਨੀਆਂ ਨੇ ਅਜਿਹੇ ਰਾਕਟ ਤਿਆਰ ਕੀਤੇ, ਜਿਹੜੇ ਇਕ ਘੰਟੇ ਵਿਚ 25 ਹਜ਼ਾਰ ਮੀਲ ਉੱਡ ਕੇ ਗੁਰੁਤਵਾਕਰਸ਼ਣ ਨੂੰ ਝੱਟ ਪਾਰ ਕਰ ਜਾਂਦੇ ਹਨ। ਦੂਜੀ ਮੁਸ਼ਕਲ ਪੁਲਾੜ ਯਾਤਰੀਆਂ ਲਈ ਆਕਸੀਜਨ ਪਹੁੰਚਾਉਣ ਦੀ ਸੀ। ਤੀਜੀ ਮੁਸ਼ਕਲ ਪੁਲਾੜ ਯਾਤਰੀਆਂ ਨੂੰ ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਬਚਾਉਣ ਦੀ ਸੀ। ਵਿਗਿਆਨੀਆਂ ਨੇ ਇਹ ਸਭ ਮੁਸ਼ਕਲਾਂ ਦੂਰ ਕਰ ਕੇ ਪੁਲਾੜ ਯਾਤਰਾ ਨੂੰ ਸਫਲ ਬਣਾ ਦਿੱਤਾ।
ਰੂਸ ਅਤੇ ਅਮਰੀਕਾ ਦੇ ਯਤਨ : ਰੂਸ ਅਤੇ ਅਮਰੀਕਾ ਦੇ ਵਿਗਿਆਨੀ ਪੁਲਾੜਯਾਤਰਾ ਕਰਨ ਲਈ ਸਿਰ ਤੋੜ ਯਤਨ ਕਰਦੇ ਰਹੇ। ਸਭ ਤੋਂ ਪਹਿਲੇ ਰੂਸੀ ਵਿਗਿਆਨੀਆਂ ਨੇ ਸੰਨ 1957 ਵਿਚ ਆਪਣਾ ਸਪੂਤਨਿਕ ਪੁਲਾੜ ਵਿਚ ਛੱਡਿਆ, ਜਿਹੜਾ 24 ਘੰਟੇ ਤੋਂ ਵੀ ਵੱਧ ਸਮੇਂ ਲਈ ਧਰਤੀ ਦੁਆਲੇ ਚੱਕਰ ਕੱਢਦਾ ਰਿਹਾ। ਰੂਸ ਨੇ ਸਭ ਤੋਂ ਪਹਿਲੀ ਵਾਰ ਆਪਣਾ ਲਿਉਨਿਕ ਚੰਨ ਉੱਤੇ ਭੇਜਿਆ, ਜਿਸ ਨਾਲ ਚੰਦਰਮਾ ਬਾਰੇ ਕੁਝ ਪਤਾ ਲੱਗਾ। ਅਮਰੀਕਾ ਦੇ ਵਿਗਿਆਨੀ ਵੀ ਪੁਲਾੜ-ਯਾਤਰਾ ਦੇ ਕੰਮ ਵਿਚ ਪਿੱਛੇ ਨਾ ਰਹੇ। ਅਮਰੀਕਾ ਨੇ ਆਪਣੇ ਦੋ ਪੁਲਾੜ-ਯਾਤਰੀ ਚੰਨ ਉੱਤੇ ਉਤਾਰ ਕੇ ਵਿਖਾਏ। ਇਸ ਪਿੱਛੋਂ ਅਮਰੀਕਨ ਪੁਲਾੜ-ਯਾਤਰੀ ਚੰਨ ਉੱਤੋਂ ਕੁਝ ਪੱਥਰ ਅਤੇ ਮਿੱਟੀ ਵੀ ਲੈ ਆਏ।
ਅਮਰੀਕੀ ਪੁਲਾੜ ਯਾਤਰੀਆਂ ਦਾ ਕੋਈ ਵੱਡਾ ਕਾਰਨਾਮਾ ਨਹੀਂ : ਰੂਸੀ ਵਿਗਿਆਨੀ ਅਮਰੀਕੀ ਯਾਤਰੀਆਂ ਵਲੋਂ ਚੰਦਰਮਾ ਉੱਤੇ ਉਤਰਨ ਨੂੰ ਕੋਈ ਵੱਡਾ ਕਾਰਨਾਮਾ ਨਹੀਂ ਸਮਝਦੇ, ਕਿਉਂ ਜੋ ਅਮਰੀਕੀ ਵਿਗਿਆਨੀ ਚੰਨ ਤੋਂ ਕੁਝ ਪੱਥਰ ਅਤੇ ਮਿੱਟੀ ਲਿਆਉਣ ਤੋਂ ਸਿਵਾ ਉੱਥੇ ਕੋਈ ਪ੍ਰਯੋਗ ਕਰ ਕੇ ਨਹੀਂ ਵਿਖਾ ਸਕੇ।ਰੂਸੀ ਵਿਗਿਆਨੀ ਚੰਨ ਉੱਤੇ ਉਤਰਨ ਦੇ ਥਾਂ ਚੰਨ ਤੋਂ ਵੀ ਉੱਪਰ ਤਾਰਿਆਂ ਤੱਕ ਪਹੁੰਚਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ‘ਮੰਗਲ ਅਤੇ ‘ਸ਼ਕਰ ਤਾਰਿਆਂ ਉੱਤੇ ਆਪਣੇ ਸਪੂਤਨਿਕ ਭੇਜੇ ਹਨ, ਜਿਹੜੇ ਉਨਾਂ ਤਾਰਿਆਂ ਦੀਆਂ ਫੋਟੋਆਂ ਲੈਣ ਵਿਚ ਸਫਲ ਹੋਏ ਹਨ।
ਭਾਰਤ ਵੱਲੋਂ ਉੱਦਮ : ਭਾਰਤ ਦੇ ਵਿਗਿਆਨੀ ਵੀ ਪੁਲਾੜ-ਯਾਤਰਾ ਵਿਚ ਸਫ਼ਲਤਾ ਵਿਖਾਉਣ ਲਈ ਉੱਦਮ ਕਰਦੇ ਰਹੇ ਹਨ। ਭਾਰਤ ਨੇ ਇਸ ਸੰਬੰਧੀ ਸਭ ਤੋਂ ਪਹਿਲੇ ਇਹ ਸਫਲਤਾ ਪ੍ਰਾਪਤ ਕੀਤੀ ਕਿ 19 ਅਪ੍ਰੈਲ, ਸੰਨ 1975 ਨੂੰ ਆਰੀਆ-ਭੱਟ ਨਾਂ ਦਾ ਰਾਕਟ ਪੁਲਾੜ ਵਿਚ ਭੇਜਿਆ। ਇਹ ਰਾਕਟ ਰੁਸ ਦੀ ਸਹਾਇਤਾ ਨਾਲ ਪੁਲਾੜ ਵਿਚ ਭੇਜਿਆ ਗਿਆ ਸੀ ਅਤੇ ਇਸ ਨੂੰ ਇਕ ਰੂਸੀ ਪੁਲਾੜੀ ਅੱਡੇ ਤੋਂ ਪੁਲਾੜ ਵਿਚ ਛੱਡਿਆ ਗਿਆ ਸੀ, ਪਰ ਇਸ ਪਿੱਛੋਂ ਛੇਤੀ ਹੀ ਭਾਰਤ ਨੇ ਆਪਣਾ ਪੁਲਾੜੀ ਅੱਡਾ ਬਣਾ ਲਿਆ, ਜਿਸ ਨੂੰ ‘ਸ਼ੀ ਹਰੀਕੋਟਾ ਪੁਲਾੜੀ ਅੱਡਾ ਕਿਹਾ ਜਾਂਦਾ ਹੈ। ਇਸੇ ਪੁਲਾੜੀ ਅੱਡੇ ਤੋਂ ਸੰਨ 1977 ਵਿਚ ‘ਰੋਹਣੀ ਨਾਂ ਦਾ ਉਪ-ਗ੍ਰਹਿ ਪੁਲਾੜ ਵਿਚ ਛੱਡਿਆ ਗਿਆ। ਇਸ ਉਪਹਿ ਨੇ ਪੁਲਾੜ ਦੀਆਂ ਕਈ ਫੋਟੋਆਂ ਧਰਤੀ ਉੱਤੇ ਭੇਜੀਆਂ।
ਉਸ ਪਿੱਛੋਂ ਭਾਰਤ ਨੇ ਸੰਨ 1979 ਵਿਚ ‘ਭਾਸਕਰ` ਨਾਂ ਦਾ ਉਪ-ਹਿ ਪੁਲਾੜ ਵਿਚ ਛੱਡਿਆ। ਇਸ ਉਪ-ਗ੍ਰਹਿ ਨੇ ਪੁਲਾੜ ਯਾਤਰਾ ਸੰਬੰਧੀ ਬੜੀ ਲਾਭਦਾਇਕ ਜਾਣਕਾਰੀ ਪ੍ਰਦਾਨ ਕੀਤੀ।
ਭਾਰਤ ਦਾ ਪਹਿਲਾ ਸੰਚਾਰ ਉਪਗ੍ਰਹਿ : ਭਾਰਤ ਨੇ ਆਪਣਾ ਪਹਿਲਾ ਸੰਚਾਰ ਉਪਹਿ ਐਪਲ, 19 ਜੂਨ ਸੰਨ 1981 ਨੂੰ ਪੁਲਾੜ ਵਿਚ ਛੱਡਿਆ। ਇਹ ਉਪ-ਗ੍ਰਹਿ ਧਰਤੀ ਦੁਆਲੇ ਕਈ ਚੱਕਰ ਲਗਾਉਂਦਾ ਰਿਹਾ। ਇਸ ਨੇ ਭਾਰਤ ਵਿਚ ਸੰਚਾਰ ਖੇਤਰ ਦੇ ਕੰਮ ਵਿਚ ਬਹੁਤ ਲਾਭਦਾਇਕ ਪ੍ਰਯੋਗ ਕਰ ਕੇ ਵਿਖਾਏ।
ਪੁਲਾੜ ਦੀ ਪਹਿਲੀ ਉਡਾਨ : 3 ਅਪ੍ਰੈਲ ਸੰਨ 1984 ਭਾਰਤ ਦੀ ਪੁਲਾੜ-ਯਾਤਰਾ ਦੇ ਇਤਿਹਾਸ ਵਿਚ ਬੜਾ ਮਹੱਤਵਪੂਰਣ ਦਿਨ ਗਿਣਿਆ ਜਾਂਦਾ ਹੈ, ਕਿਉਂ ਜੋ ਇਸ ਦਿਨ ਸਕਾਰਡਰਨ ਲੀਡਰ ਰਾਕੇਸ਼ ਸ਼ਰਮਾ ਨੇ ਰੂਸੀ ਪੁਲਾੜ ਯਾਤਰੀਆਂ ਨਾਲ ਪੁਲਾੜ ਵਿਚ ਉਡਾਣ ਆਰੰਭ ਕੀਤੀ। ਉਹ ਰੂਸੀ ਵਿਗਿਆਨੀਆਂ ਨਾਲ 7 ਦਿਨ ਪੁਲਾੜ ਵਿਚ ਰਿਹਾ। ਉਸ ਨੇ ਪੁਲਾੜ ਵਿਚ ਕਈ ਸਫਲ ਪ੍ਰਯੋਗ ਕੀਤੇ। ਉਸ ਨੇ ਇਹ ਵੀ ਸਿੱਧ ਕੀਤਾ ਕਿ ਪੁਲਾੜ ਵਿਚ ਯੋਗ ਅਭਿਆਸ ਵਾਲੀਆਂ ਕਸਰਤਾਂ ਬੜਾ ਲਾਭ ਪਹੁੰਚਾਂਦੀਆਂ ਹਨ। ਰਾਕੇਸ਼ ਸ਼ਰਮਾ ਨੇ ਪੁਲਾੜ ਵਿਚੋਂ ਭਾਰਤ ਦੀ ਵਿਸ਼ਾਲ ਧਰਤੀ ਦੀਆਂ ਕਈ ਤਸਵੀਰਾਂ ਖਿੱਚੀਆਂ। ਇਹ ਫੋਟੋਆਂ ਭਾਰਤ ਵਿਚ ਮਿੱਟੀ ਦੇ ਤੇਲ, ਜ਼ਖੀਰੇ ਅਤੇ ਧਰਤੀ ਵਿਚਲੇ ਕਈ ਖਣਿਜ ਪਦਾਰਥ ਲੱਭਣ ਵਿਚ ਬੜੀਆਂ ਲਾਭਦਾਇਕ ਸਿੱਧ ਹੋ ਕੇ ਵਿਖਾਉਣਗੀਆਂ।
ਭਾਰਤੀ ਸਰਕਾਰ ਰੂਸ ਅਤੇ ਅਮਰੀਕਾ ਦੋਹਾਂ ਦੇਸ਼ਾਂ ਕੋਲੋਂ ਪੁਲਾੜ ਯਾਤਰਾ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿਚ ਵਿਸ਼ਵਾਸ ਰੱਖਦੀ ਹੈ। ਅਮਰੀਕਾ ਨੇ ਵੀ ਭਾਰਤੀ ਪੁਲਾੜ ਵਿਚ ਉਡਾਣ ਲਈ ਆਪਣੀ ਸਹਾਇਤਾ ਦਿੱਤੀ ਹੈ। ਭਾਰਤੀ ਸਰਕਾਰ ਨੇ ਅਮਰੀਕਾ ਤੋਂ ਵੀ ਇਸ ਸੰਬੰਧੀ ਸਹਾਇਤਾ ਲੈਣ ਦੀ ਮੰਜ਼ੂਰੀ ਦੇ ਦਿੱਤੀ ਹੈ, ਪਰ ਅਸਲ ਵਿਚ, ਭਾਰਤੀ ਸਰਕਾਰ ਦਾ ਟੀਚਾ ਇਹ ਹੈ ਕਿ ਭਾਰਤ ਛੇਤੀ ਹੀ ਬਿਨਾਂ ਕਿਸੇ ਹੋਰ ਦੇਸ਼ ਦੀ ਸਹਾਇਤਾ ਦੇ ਪੁਲਾੜ ਯਾਤਰਾ ਵਿਚ ਵਿਕਸਿਤ ਦੇਸ਼ਾਂ ਦੇ ਬਰਾਬਰ ਹੋ ਖਲੋਵੇ।
ਪੁਲਾੜ ਵਿਗਿਆਨ ਵਿਚ ਉੱਨਤੀ ਦੀ ਆਸ : ਇਹ ਆਸ ਕੀਤੀ ਜਾਂਦੀ ਹੈ ਕਿ ਭਾਰਤ ਛੇਤੀ ਹੀ ਪੁਲਾੜ-ਯਾਤਰਾ ਅਤੇ ਪੁਲਾੜੀ ਵਿਗਿਆਨ ਵਿਚ ਬੜੀ ਉੱਨਤੀ ਕਰ ਕੇ ਵਿਖਾਏਗਾ। ਭਾਰਤੀ ਵਿਗਿਆਨੀ ਹਰ ਪ੍ਰਕਾਰ ਦੇ ਰਾਕਟ ਅਤੇ ਉਪ-ਗ੍ਰਹਿ ਭਾਰਤ ਵਿਚ ਹੀ ਤਿਆਰ ਕਰ ਲੈਣ ਵਿਚ ਸਫਲ ਹੋ ਜਾਣਗੇ। ਇਸ ਦੇ ਨਾਲ ਹੀ ਭਾਰਤ ਆਪਣੇ ਰਾਕਟਾਂ, ਉਪ-ਗ੍ਰਹਿਆਂ ਅਤੇ ਪੁਲਾੜੀ ਹਵਾਈ ਜਹਾਜ਼ਾਂ ਦੇ ਸਾਰੇ ਪੁਰਜ਼ੇ ਭਾਰਤ ਵਿਚ ਹੀ ਤਿਆਰ ਕਰੇਗਾ।
ਅਮਰੀਕਾ ਦੀ ਨੀਤੀ ਦਾ ਵਿਰੋਧ : ਭਾਰਤ ਸਰਕਾਰ ਨੇ ਇਹ ਘੋਸ਼ਣਾ ਕੀਤੀ ਹੋਈ ਹੈ। ਕਿ ਭਾਰਤ ਪੁਲਾੜ ਯਾਤਰਾ ਅਤੇ ਪੁਲਾੜੀ ਵਿਗਿਆਨ ਦੀ ਸਾਰੀ ਜਾਣਕਾਰੀ ਨੂੰ ਕੇਵਲ ਅਮਨ ਭਰਪੂਰ ਕਾਰਜਾਂ ਲਈ ਵਰਤੇਗਾ। ਭਾਰਤੀ ਪੁਲਾੜੀ ਵਿਗਿਆਨ ਨੂੰ ਕਿਸੇ ਰੂਪ ਵਿਚ ਯੁੱਧ ਖਾਤਰ ਵਰਤਣ ਦੇ ਹੱਕ ਵਿਚ ਨਹੀਂ ਹੈ। ਭਾਰਤ ਸਰਕਾਰ ਨੇ ਇਸ ਸੰਬੰਧੀ ਅਮਰੀਕੀ ਸਰਕਾਰ ਦੀ ਨੀਤੀ ਦਾ ਵਿਰੋਧ ਕੀਤਾ ਹੈ, ਕਿਉਂ ਜੋ ਅਮਰੀਕੀ ਸਰਕਾਰ ਆਪਣੀ ਪਲਾਤੀ ਜਾਣਕਾਰੀ ਨੂੰ ਯੁੱਧ ਦੇ ਮਾਰੂ ਕੰਮਾਂ ਵਿਚ ਵਰਤਣ ਦਾ ਮਨੋਰਥ ਰੱਖਦੀ ਹੈ, ਜੋ ਅਮਰੀਕਾ ਨੇ ਆਪਣੀ ਪੁਲਾੜੀ ਵਿਗਿਆਨ ਵਾਲੀ ਜਾਣਕਾਰੀ ਨੂੰ ਯੁੱਧ ਦੇ ਮਾਰੂ ਕੰਮਾਂ ਲਈ ਵਰਤਿਆ ਤਾਂ ਰੂਸ ਵੀ ਇੰਝ ਹੀ ਕਰਕੇ ਵਿਖਾਏਗਾ। ਇਸ ਨਾਲ ਸੰਸਾਰ ਵਿਚ ਯੁੱਧ ਦੀ ਮਾਰ ਸ਼ਕਤੀ ਹੋਰ ਭਿਆਨਕ ਹੋ ਜਾਏਗੀ। ਭਾਰਤ ਨੇ ਆਪਣੀ ਪੁਲਾੜੀ-ਵਿਗਿਆਨ ਦੀ ਜਾਣਕਾਰੀ ਨੂੰ ਸ਼ਾਂਤੀ ਲਈ ਵਰਤਣ ਦੇ ਐਲਾਨ ਨਾਲ ਸੰਸਾਰ ਅਮਨ ਵਿਚ ਬੜਾ ਵਾਧਾ ਕਰ ਕੇ ਵਿਖਾਇਆ ਹੈ।