Punjabi Essay on “Prikhiya or Imtihan”, “ਪਰੀਖਿਆ ਜਾਂ ਇਮਤਿਹਾਨ  ”, Punjabi Essay for Class 10, Class 12 ,B.A Students and Competitive Examinations.

ਪਰੀਖਿਆ

Prikhiya

 

ਜਾਂ 

 

ਇਮਤਿਹਾਨ 

Imtihan

ਇਮਤਿਹਾਨ ਜਾਂ ਪਰੀਖਿਆ ਦਾ ਨਾਂ ਸੁਣਦੇ ਸਾਰ ਹੀ ਸਭ ਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ। ਹਰ ਕੋਈ ਇਮਤਿਹਾਨਾਂ ਦੀ ਨਿੰਦਿਆ ਕਰਦਾ ਹੈ। ਇਮਤਿਹਾਨ ਸਭ ਨੂੰ ਮੁਸੀਬਤ ਲੱਗਦੇ ਹਨ। ਇਹਨਾਂ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਪਰ ਫਿਰ ਵੀ ਸਕੂਲਾਂ, ਕਾਲਜਾਂ ਸਭ ਥਾਵਾਂ ਤੇ ਇਮਤਿਹਾਨ ਲਏ ਜਾਂਦੇ ਹਨ। ਅਸੀਂ ਸਭ ਇਸ ਨੂੰ ਡਰਾਉਣੀ ਚੀਜ਼ ਸਮਝਦੇ ਹਾਂ ਪਰ ਫਿਰ ਵੀ ਇਮਤਿਹਾਨ ਦਿੰਦੇ ਹਾਂ। ਇਹ ਵਿਦਿਆਰਥੀਆਂ ਦੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਏ ਹਨ। ਇਹ ਯੋਗਤਾ ਦੀ ਪਰਖ਼ ਲਈ ਜ਼ਰੂਰੀ ਮੰਨੇ ਜਾਂਦੇ ਹਨ। ਆਮ ਤੌਰ ਤੇ ਇਹ ਵੀ ਸਮਝਿਆ ਜਾਂਦਾ ਹੈ ਕਿ ਇਹ ਯੋਗਤਾ ਦੀ ਅਸਲੀ ਪਰਖ ਨਹੀਂ ਕਰਦੇ। ਇਸ ਤੋਂ ਨਲਾਇਕ ਤੇ ਲਾਇਕ ਦੋਨੋਂ ਹੀ ਡਰਦੇ ਹਨ। ਨਲਾਇਕ ਇਸ ਤੋਂ ਜ਼ਿਆਦਾ ਡਰਦੇ ਹਨ ਕਿਉਂਕਿ ਉਹ ਪੜ੍ਹਨਾ ਪਸੰਦ ਹੀ ਨਹੀਂ ਕਰਦੇ। ਇਸ ਗੱਲ ਵਿੱਚ ਪੂਰੀ ਸੱਚਾਈ ਹੈ ਕਿ ਜੇ ਇਮਤਿਹਾਨ ਨਾ ਹੋਣ ਤਾਂ ਕੋਈ ਵੀ ਵਿਦਿਆਰਥੀ ਪੜ੍ਹਨਾ ਨਹੀਂ ਚਾਹੇਗਾ। ਨਲਾਇਕ ਭਾਵੇਂ ਪਾਸ ਹੋਣ ਦੇ ਡਰ ਤੋਂ ਪੜਦੇ ਹਨ ਪਰ ਘਟਘੱਟ ਉਹ ਪੇਪਰਾਂ ਵਿੱਚ ਕੁੱਝ ਕਰਨ ਦੀ ਕੋਸ਼ਸ਼ ਤਾਂ ਕਰਦੇ ਹਨ। ਜੇ ਇਮਤਿਹਾਨ ਨਾ ਹੋਣ ਤਾਂ ਸਾਰੇ ਵਿਦਿਆਰਥੀ ਨਿਕੰਮੇ ਹੋ ਜਾਣਗੇ। ਇਮਤਿਹਾਨ ਘੋਟੇ-ਬਾਜ਼ੀ ‘ ਨੂੰ ਵੀ ਉਤਸ਼ਾਹਿਤ ਕਰਦੇ ਹਨ। ਬਹੁਤ ਸਾਰੇ ਵਿਦਿਆਰਥੀ ਸਮਝਣ ਦੀ ਬਜਾਏ । ਗਿਣੇ-ਚੁਣੇ ਪ੍ਰਸ਼ਨਾਂ ਨੂੰ ਘੋਟਾ ਲਗਾ ਕੇ ਪਾਸ ਹੋ ਜਾਂਦੇ ਹਨ। ਕਈ ਵਿਦਿਆਰਥੀ ਇਮਤਿਹਾਨਾਂ ਦੇ ਨੇੜੇ ਜਾ ਕੇ ਗਾਈਡਾਂ ਲੈਂਦੇ ਹਨ ਤੇ ਉਹਨਾਂ ਨੂੰ ਹੀ ਪੜ੍ਹ ਕੇ ਪੇਪਰ ਦੇ ਦਿੰਦੇ ਹਨ। ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਸਾਰਾ ਸਾਲ ਪੜਨ ਵਾਲਾ ਵਿਦਿਆਰਥੀ ਚੰਗੇ ਨੰਬਰ ਨਹੀਂ ਲੈ ਸਕਦਾ ਪਰ ਪੇਪਰ ਤੋਂ ਇੱਕ ਦਿਨ ਪਹਿਲਾਂ ਪੜਿਆ ਵਿਦਿਆਰਥੀ ਉਸ ਤੋਂ ਜ਼ਿਆਦਾ ਨੰਬਰ ਲੈ ਲੈਂਦਾ ਹੈ। ਕਈ ਵਿਦਿਆਰਥੀ ਤਾਂ ਨਕਲ ਦੇ ਸਹਾਰੇ ਹੀ ਪਾਸ ਹੁੰਦੇ ਹਨ। ਸਾਡੇ ਦੇਸ਼ ਵਿੱਚ ਭ੍ਰਿਸ਼ਟਾਚਾਰ ਇੰਨਾ ਜ਼ਿਆਦਾ ਹੈ ਕਿ ਕਈ ਲੋਕ ਪੈਸੇ ਲੈ ਕੇ ਨਕਲ ਕਰਵਾ ਦਿੰਦੇ ਹਨ ਤੇ ਕਈ ਵਾਰ ਅਧਿਆਪਕ ਵੀ ਇਸ ਵਿੱਚ ਸ਼ਾਮਲ ਹੁੰਦੇ ਹਨ। ਕਈ ਵਿਦਿਆਰਥੀ ਬਹੁਤ ਤਿਭਾਵਾਨ ਹੁੰਦੇ ਹਨ ਉਹ ਪੇਪਰਾਂ ਵਿੱਚ ਤਾਂ ਜ਼ਿਆਦਾ ਅੰਕ ਨਹੀਂ ਪ੍ਰਾਪਤ ਕਰ ਸਕਦੇ ਪਰ ਵੈਸੇ ਉਹਨਾਂ ਨੂੰ ਗਿਆਨ ਬਹੁਤ ਹੁੰਦਾ ਹੈ। ਸ਼ੇਕਸਪੀਅਰ, ਟਾਲਸਟਾਏ ਤੇ ਆਇਨਸਟਾਇਨ ਐਸੇ ਹੀ ਵਿਅਕਤੀ ਸਨ ਜਿਨ੍ਹਾਂ ਨੂੰ ਇਮਤਿਹਾਨਾਂ ਵਿੱਚ ਕਦੇ ਬਹੁਤ ਜ਼ਿਆਦਾ ਸਫ਼ਲਤਾ ਨਹੀਂ ਮਿਲੀ ਪਰ ਉਹ ਮਹਾਨ ਗਿਆਨੀ ਸਨ। ਸੋ ਅਸੀਂ ਕਹਿ ਸਕਦੇ ਹਾਂ ਕਿ ਇਮਤਿਹਾਨ ਯੋਗਤਾ ਦੀ ਅਸਲੀ ਪਰਖ ਨਹੀਂ ਕਰਦੇ ਭਾਵੇਂ ਇਹ ਸਾਰੀਆਂ ਗੱਲਾਂ ਉਚਿਤ ਹਨ ਪਰ ਫਿਰ ਵੀ ਇਮਤਿਹਾਨਾਂ ਤੋਂ ਬਿਨਾਂ ਵਰਤਮਾਨ ਜੀਵਨ ਨਹੀਂ ਚੱਲ ਸਕਦਾ। ਇਹ ਇੱਕ ਅਜਿਹੀ ਬਰਾਈ ਹੈ। ਕਿ ਜਿਸ ਦੇ ਬਿਨਾਂ ਗੁਜ਼ਾਰਾ ਨਹੀਂ ਹੈ। ਇਮਤਿਹਾਨ ਲੈਣੇ ਤਾਂ ਜ਼ਰੂਰੀ ਹਨ ਪਰ ਸਾਨੂੰ ਇਹਨਾਂ ਦੇ ਸੁਧਾਰ ਵੱਲ ਧਿਆਨ ਦੇਣਾ ਚਾਹੀਦਾ ਹੈ। ਮੁਲਾਂਕਣ ਦੇ ਹੋਰ ਤਰੀਕੇ ਸੋਚੇ ਜਾਣੇ ਚਾਹੀਦੇ ਹਨ।

Leave a Reply