ਪੇਂਡੂ ਅਤੇ ਸ਼ਹਿਰੀ ਜੀਵਨ
Pendu ate Shahiri Jeevan
ਵਿਸ਼ੇਸ਼ਤਾਵਾਂ : ਪੇਂਡੂ ਅਤੇ ਸ਼ਹਿਰੀ ਜੀਵਨ ਦੀਆਂ ਆਪੋ-ਆਪਣੀਆਂ ਵਿਸ਼ੇਸ਼ਤਾਵਾਂ ਹਨ। ਜਿਹੜੀ ਚੀਜ਼ ਪੇਂਡੂ ਜੀਵਨ ਵਿਚ ਮਿਲ ਸਕਦੀ ਹੈ, ਉਹ ਸ਼ਹਿਰੀ ਜੀਵਨ ਵਿਚ ਨਹੀਂ ਮਿਲਦੀ ਪਰ ਪੇਂਡੂ ਅਤੇ ਸ਼ਹਿਰੀ ਦੋਵੇਂ ਆਪਣੀ-ਆਪਣੀ ਥਾਂ ਉੱਤੇ ਜ਼ਰੂਰੀ ਹਨ ਅਤੇ ਦੋਹਾਂ ਦਾ ਜੀਵਨ ਆਪਣੀ-ਆਪਣੀ ਖਿੱਚ ਰੱਖਦਾ ਹੈ।
ਦੋਵੇਂ ਜੀਵਨ ਮਹੱਤਵਪੂਰਨ : ਇਹ ਪੱਕੇ ਤੌਰ ਉੱਤੇ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਦੋਹਾਂ ਵਿਚੋਂ ਕਿਹੜਾ ਜੀਵਨ ਵਧੇਰੇ ਚੰਗਾ ਹੈ। ਪੇਂਡੂ ਜੀਵਨ ਉੱਨਾ ਹੀ ਵਿਸ਼ੇਸ਼ਤਾ ਭਰਪੂਰ ਹੈ, ਜਿੰਨੀ ਸ਼ਹਿਰੀ ਜ਼ਿੰਦਗੀ। ਇਹ ਪੁੱਛਣਾ ਕਿ ਪੇਂਡੂ ਜੀਵਨ ਜ਼ਿਆਦਾ ਚੰਗਾ ਹੈ ਜਾਂ ਸ਼ਹਿਰੀ ਜੀਵਨ. ਇਹ ਪੁੱਛਣ ਦੇ ਬਰਾਬਰ ਹੈ ਕਿ ਰੋਟੀ ਵਧੇਰੇ ਚੰਗੀ ਹੁੰਦੀ ਹੈ ਜਾਂ ਪਾਣੀ। ਸਰੀਰਕ ਵਿਕਾਸ ਲਈ ਰੋਟੀ ਅਤੇ ਪਾਣੀ ਦੋਵੇਂ ਆਪੋ ਆਪਣਾ ਮਹੱਤਵ ਰੱਖਣ ਵਾਲੀਆਂ ਚੀਜ਼ਾਂ ਹਨ। ਇਵੇਂ ਹੀ ਸ਼ਹਿਰੀ ਅਤੇ ਪੇਂਡੂ ਜੀਵਨ ਮਨੁੱਖਤਾ ਦੇ ਵਿਕਾਸ ਲਈ ਆਪੋ ਆਪਣਾ ਮਹੱਤਵ ਰੱਖਦੇ ਹਨ।
ਪਿੰਡ ਦਾ ਜੀਵਨ : ਕੁਦਰਤ ਦੀ ਗੋਦ : ਪਿੰਡ ਦਾ ਜੀਵਨ ਮਨੁੱਖ ਨੂੰ ਕੁਦਰਤ ਦੀ ਗੋਦੀ ਵਿਚ ਪਾਲ ਕੇ ਵੱਡਾ ਕਰਦਾ ਹੈ। ਇਹ ਮਨੁੱਖ ਨੂੰ ਕੁਦਰਤ ਦੀ ਸੁੰਦਰਤਾ ਦੇ ਖੁਲ੍ਹੇ ਦਰਸ਼ਨ ਕਰਵਾਉਂਦਾ ਹੈ। ਇਸੇ ਲਈ ਪਿੰਡਾਂ ਦੇ ਲੋਕ ਕੁਦਰਤ ਵਾਂਗ ਨਿਰਛਲ ਅਤੇ ਸਾਦਗੀ ਵਾਲੇ ਹੁੰਦੇ ਹਨ। ਪਿੰਡਾਂ ਦੀ ਹਰ ਗੱਲ ਕੁਦਰਤੀ ਰੂਪ ਵਾਲੀ ਹੁੰਦੀ ਹੈ। ਇਉਂ ਸਮਝੋ, ਕੁਦਰਤੀ ਕਾਰੀਗਰੀ ਪਿੰਡਾਂ ਵਿਚ ਹੀ ਵੇਖੀ ਜਾ ਸਕਦੀ ਹੈ। ਇਸੇ ਲਈ ਆਮ ਕਹਾਵਤ ਹੈ, “ਪਿੰਡ ਰੱਬ ਦੇ ਬਣਾਏ ਹੋਏ ਹਨ ਅਤੇ ਸ਼ਹਿਰ ਮਨੁੱਖ ਦੇ ।“
ਦੋਹਾਂ ਵਿਚ ਆਪੋ ਆਪਣੀਆਂ ਖੂਬੀਆਂ : ਸੱਚੀ ਗੱਲ ਤਾਂ ਇਹ ਹੈ ਕਿ ਦੋਹਾਂ ਵਿਚ ਆਪੋ ਆਪਣੀਆਂ ਖੂਬੀਆਂ ਹੁੰਦੀਆਂ ਹਨ। ਜੇ ਸੱਭਿਅਤਾ ਦਾ ਗੁਣ ਵੇਖੀਏ ਤਾਂ ਇਸ ਗਣ ਵਿਚ ਸ਼ਹਿਰ ਪਿੰਡਾਂ ਨਾਲੋਂ ਬਾਜ਼ੀ ਲੈ ਗਏ ਹਨ। ਸ਼ਹਿਰਾਂ ਵਿਚ ਸੱਭਿਅਤਾ ਅਤੇ ਵਿੱਦਿਆ ਦਾ ਬੋਲਬਾਲਾ ਹੈ। ਇਨ੍ਹਾਂ ਵਿਚ ਹਰ ਤਰ੍ਹਾਂ ਦੇ ਚੰਗੇ ਸਕੂਲ ਅਤੇ ਕਾਲਜ ਹਨ। ਸ਼ਹਿਰ ਦੇ ਬੱਚਿਆਂ ਨੂੰ ਵਿੱਦਿਆ ਪ੍ਰਾਪਤ ਕਰਨ ਅਤੇ ਆਪਣੀ ਯੋਗਤਾ ਵਧਾਉਣ ਦੇ ਪੂਰੇ ਮੌਕੇ ਪ੍ਰਾਪਤ ਹੁੰਦੇ ਹਨ, ਪਰ ਪੇਂਡ ਬੱਚਿਆਂ ਨੂੰ ਇਹ ਅਵਸਰ ਪ੍ਰਾਪਤ ਨਹੀਂ ਹੋ ਸਕਦੇ। ਕਈ ਛੋਟੇ ਪਿੰਡਾਂ ਵਿਚ ਕੋਈ ਸਕਲ ਹੀ ਨਹੀਂ ਹੈ। ਕਈ ਪਿੰਡਾਂ ਵਿਚ ਪ੍ਰਾਇਮਰੀ ਤੱਕ ਜਾਂ ਵੱਧ ਤੋਂ ਵੱਧ ਮੈਟਿਕ ਤਕ ਸਕੂਲ ਹਨ ਅਤੇ ਉਹ ਸਕੂਲ ਸ਼ਹਿਰ ਦੇ ਸਕੂਲਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਸਕੂਲ ਤੋਂ ਉੱਪਰ ਦੀ ਵਿੱਦਿਆ ਲਈ ਕੇਵਲ ਟਾਵੇਂ-ਟਾਵੇਂ ਪਿੰਡਾਂ ਵਿਚ ਕਾਲਜ ਹਨ ਅਤੇ ਉਨ੍ਹਾਂ ਵਿਚ ਪੜ੍ਹਾਈ ਕਰਾਉਣ ਦਾ ਵਧੀਆ ਪ੍ਰਬੰਧ ਨਹੀਂ ਹੈ। ਇਸ ਤੋਂ ਉਪਰੰਤ ਸ਼ਹਿਰਾਂ ਵਿਚ ਪੜੇ ਲਿਖੇ ਲੋਕਾਂ ਨਹੀਂ ਹੁੰਦੀ। ਲਈ ਪਬਲਿਕ ਲਾਇਬ੍ਰੇਰੀਆਂ ਹੁੰਦੀਆਂ ਹਨ, ਪਰ ਪਿੰਡਾਂ ਵਿਚ ਕੋਈ ਪਬਲਿਕ ਲਾਇਬ੍ਰੇਰੀ ਸ਼ਹਿਰ ਵਿਚ ਡਾਕਟਰੀ ਸੇਵਾਵਾਂ : ਸ਼ਹਿਰਾਂ ਵਿਚ ਚੰਗੀ ਤੋਂ ਚੰਗੀ ਡਾਕਟਰੀ ਸਹਾਇਤਾ ਫਟਾਫਟ ਪ੍ਰਾਪਤ ਕੀਤੀ ਜਾ ਸਕਦੀ ਹੈ। ਸ਼ਹਿਰਾਂ ਵਿਚ ਕਈ ਵਧੀਆ ਹਸਪਤਾਲ ਹੁੰਦੇ ਹਨ। ਇਸ ਦੇ ਨਾਲ ਹੀ ਸ਼ਹਿਰਾਂ ਵਿਚ ਸਿਆਣੇ ਪ੍ਰਾਈਵੇਟ ਡਾਕਟਰ ਵੀ ਪੈਕਟਿਸ ਕਰਦੇ ਹਨ ਅਤੇ ਲੋੜ ਪੈਣ ਉੱਤੇ ਉਨ੍ਹਾਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ, ਪਰ ਪਿੰਡਾਂ ਵਿਚ ਕੋਈ ਤਸੱਲੀਬਖਸ਼ ਡਾਕਟਰੀ ਸੇਵਾ ਪ੍ਰਾਪਤ ਨਹੀਂ ਹੋ ਸਕਦੀ। ਜਿਨ੍ਹਾਂ ਪਿੰਡਾਂ ਵਿਚ ਸਰਕਾਰੀ ਡਿਸਪੈਂਸਰੀਆਂ ਹਨ, ਉਨ੍ਹਾਂ ਵਿਚ ਕੋਈ ਵਧੀਆ ਡਾਕਟਰ ਨਹੀਂ ਹੁੰਦਾ। ਨਾ ਹੀ ਉਨ੍ਹਾਂ ਵਿਚ ਵਧੀਆ ਦਵਾਈਆਂ ਮਿਲ ਸਕਦੀਆਂ ਹਨ। ਪਿੰਡਾਂ ਵਿਚ ਕਿਸੇ ਪ੍ਰਾਈਵੇਟ ਡਾਕਟਰ ਦੀ ਸੇਵਾ ਵੀ ਪ੍ਰਾਪਤ ਨਹੀਂ ਹੋ ਸਕਦੀ। ਚੰਗੀ ਡਾਕਟਰੀ ਸੇਵਾ ਪ੍ਰਾਪਤ ਕਰਨ ਲਈ ਪਿੰਡਾਂ ਦੇ ਲੋਕਾਂ ਨੂੰ ਕਿਸੇ ਸ਼ਹਿਰ ਵਿਚ ਜਾਣਾ ਪੈਂਦਾ ਹੈ। ਇਸ ਤਰ੍ਹਾਂ ਕਰਨ ਨਾਲ ਕਾਫੀ ਰੁਪਿਆ ਖ਼ਰਚ ਹੁੰਦਾ ਹੈ। ਗ਼ਰੀਬ ਪੇਂਡੂ ਲੋਕ ਤਾਂ ਬਿਮਾਰ ਪੈਣ ਉੱਤੇ ਕੇਵਲ ਰੱਬ ਦੀ ਆਸ ਰੱਖ ਕੇ ਹੀ ਬੱਚ ਸਕਦੇ ਹਨ।
ਆਵਾਜਾਈ ਦੇ ਸਾਧਨ : ਸ਼ਹਿਰ ਵਿਚ ਆਵਾਜਾਈ ਦੇ ਸਾਧਨ ਬੜੇ ਚੰਗੇ ਅਤੇ ਵਧੀਆ ਹੁੰਦੇ ਹਨ। ਹਵਾਈ ਜਹਾਜ਼ਾਂ, ਰੇਲ ਗੱਡੀਆਂ, ਮੋਟਰਾਂ, ਬੱਸਾਂ, ਟਾਂਗਿਆਂ ਅਤੇ ਰਿਕਸ਼ਿਆਂ ਰਾਹੀਂ ਸ਼ਹਿਰਾਂ ਵਿਚ ਆਵਾਜਾਈ ਬੜੀ ਸੁਖਾਲੀ ਹੁੰਦੀ ਹੈ, ਪਰ ਪਿੰਡਾਂ ਵਿਚ ਆਵਾਜਾਈ ਦੇ ਚੰਗੇ ਅਤੇ ਵਧੀਆ ਸਾਧਨ ਪ੍ਰਾਪਤ ਨਹੀਂ ਹੋ ਸਕਦੇ। ਸਾਡੇ ਦੇਸ਼ ਦੇ ਬਹੁਤ ਸਾਰੇ ਪਿੰਡਾਂ ਵਿਚ ਅਜੇ ਵੀ ਗੱਡੇ ਅਤੇ ਰੇਹੜੇ ਲੋਕਾਂ ਨੂੰ ਇਕ ਤੋਂ ਦੂਜੀ ਥਾਂ ਉੱਤੇ ਪਹੁੰਚਾਉਂਦੇ ਹਨ। ਰੇਲ ਗੱਡੀ ਦੀ ਸੇਵਾ ਹਰੇਕ ਪਿੰਡ ਨੂੰ ਪ੍ਰਾਪਤ ਨਹੀਂ ਹੈ। ਬੱਸਾਂ ਦੀ ਸੇਵਾ ਵੀ ਹਰ ਪਿੰਡ ਨੂੰ ਪ੍ਰਾਪਤ ਨਹੀਂ ਹੈ। ਹਵਾਈ ਜਹਾਜ਼ ਦੀ ਸੇਵਾ ਦਾ ਤਾਂ ਪਿੰਡਾਂ ਵਿਚ ਨਾਂ ਨਿਸ਼ਾਨ ਵੀ ਨਹੀਂ ਹੈ।
ਦਿਲਪਰਚਾਵੇ ਦੇ ਸਾਧਨ : ਸ਼ਹਿਰਾਂ ਵਿਚ ਦਿਲ-ਪਰਚਾਵੇ ਦੇ ਸਭ ਸਾਧਨ ਮੌਜੂਦ ਹੁੰਦੇ ਹਨ। ਲੋਕਾਂ ਦੇ ਮਨੋਰੰਜਨ ਲਈ ਸ਼ਹਿਰਾਂ ਵਿਚ ਸਿਨੇਮਾਘਰ, ਥੀਏਟਰ, ਸਰਕਸ, ਕਲੱਬਾਂ ਅਤੇ ਅਜਾਇਬ-ਘਰ ਬਣੇ ਹੋਏ ਹਨ। ਜਿਸ ਬੰਦੇ ਨੂੰ ਕੰਮ ਕਰਨ ਮਗਰੋਂ ਦਿਲ-ਪਰਚਾਵੇ ਦੀ ਲੋੜ ਹੋਵੇ, ਉਹ ਝੱਟ ਆਪਣੇ ਮਨ ਪਸੰਦ ਦੇ ਦਿਲ-ਪਰਚਾਵੇ ਵਾਲੇ ਅਸਥਾਨ ਉੱਤੇ ਜਾ ਸਕਦਾ ਹੈ। ਪਿੰਡਾਂ ਵਿਚ ਮਨੋਰੰਜਨ ਦੇ ਇਹੋ ਜਿਹੇ ਕੋਈ ਅਸਥਾਨ ਨਹੀਂ ਹੁੰਦੇ। ਇਸ ਲਈ ਪੇਂਡੂ ਲੋਕ ਖੁਸ਼ਕ ਜੀਵਨ ਬਿਤਾਉਣ ਉੱਤੇ ਮਜ਼ਬੂਰ ਹੁੰਦੇ ਹਨ। ਉਹ ਦਿਲ-ਪਰਚਾਵੇ ਦਾ ਕੋਈਚੰਗਾ ਸਾਧਨ ਪ੍ਰਾਪਤ ਨਾ ਕਰ ਸਕਣ ਕਾਰਨ ਸ਼ਰਾਬ ਪੀ ਕੇ ਜਾਂ ਜੂਆ ਖੇਡ ਕੇ ਆਪਣਾ ਦਿਲ-ਪਰਚਾਵਾ ਕਰਦੇ ਹਨ, ਪਰ ਇਹ ਦੋਵੇਂ ਬੁਰਾਈਆਂ ਪੇਂਡੂ ਲੋਕਾਂ ਨੂੰ ਬੜਾ ਨੁਕਸਾਨ ਖੇਡਣ ਦੇ ਸਿੱਟੇ ਵਜੋਂ ਹੁੰਦੇ ਹਨ। ਪਹੁੰਚਾ ਰਹੀਆਂ ਹਨ। ਪਿੰਡਾਂ ਦੇ ਬਹੁਤੇ ਲੜਾਈ ਝਗੜੇ ਅਤੇ ਕਤਲ ਸ਼ਰਾਬ ਪੀਣ ਅਤੇ ਆ
ਸ਼ਹਿਰੀ ਜੀਵਨ ਦੇ ਔਗੁਣ : ਪਰ ਇਹ ਨਾ ਸਮਝਿਆ ਜਾਏ ਕਿ ਪੇਂਡੂ ਜੀਵਨ ਗੁਣਾਂ ਨਾਲ ਭਰਪੂਰ ਹੈ ਅਤੇ ਸ਼ਹਿਰੀ ਜੀਵਨ ਗੁਣਾਂ ਨਾਲ ਭਰਪੂਰ ਹੈ। ਜਿੱਥੇ ਸ਼ਹਿਰਾਂ ਵਿਚ ਬੜੇ ਸੱਖ ਹਨ, ਉੱਥੇ ਉਨ੍ਹਾਂ ਵਿਚ ਦੁੱਖ ਵੀ ਬਥੇਰੇ ਹਨ। ਸੰਘਣੀ ਵੱਲੋਂ ਕਰਕੇ ਸ਼ਹਿਰਾਂ ਦੇ ਮਕਾਨ ਤੰਗ ਹੁੰਦੇ ਹਨ, ਗਲੀਆਂ ਭੀੜੀਆਂ ਹੁੰਦੀਆਂ ਹਨ ਅਤੇ ਸ਼ਹਿਰੀ ਲੋਕ ਤਾਜ਼ੀ ਹਵਾ ਲਈ ਤਰਸਦੇ ਰਹਿੰਦੇ ਹਨ। ਤਾਜ਼ੀ ਅਤੇ ਸਾਫ਼ ਹਵਾ ਤਾਂ ਕੇਵਲ ਪਿੰਡਾਂ ਵਿਚ ਹੀ ਮਿਲ ਸਕਦੀ ਹੈ।
ਸ਼ਹਿਰ ਦਾ ਵਾਤਾਵਰਨ : ਸ਼ਹਿਰਾਂ ਦੀ ਹਵਾ ਤਾਂ ਕਾਰਖਾਨਿਆਂ ਦੇ ਧੂਏਂ ਨਾਲ ਭਰੀ ਹੁੰਦੀ ਹੈ। ਸ਼ਹਿਰਾਂ ਵਿਚ ਗੰਦੀਆਂ ਨਾਲੀਆਂ ਦੀ ਬਦਬੂ, ਮੱਛਰ, ਮੱਖੀਆਂ ਅਤੇ ਕੁੜੇ ਦੇ ਢੇਰ ਬੀਮਾਰੀ ਦੇ ਘਰ ਹੁੰਦੇ ਹਨ। ਸ਼ਹਿਰ ਵਿਚ ਆਵਾਜਾਈ ਦੇ ਬਹੁਤੇ ਸਾਧਨ, ਜਿਵੇਂ ਮੋਟਰਾਂ, ਬੱਸਾਂ, ਮੋਟਰਸਾਈਕਲ ਅਤੇ ਸਕੂਟਰ ਜਿੱਥੇ ਸੁੱਖ ਪਹੁੰਚਾਂਦੇ ਹਨ, ਉੱਥੇ ਸੜੇ ਹੋਏ ਪੈਟਰੋਲ ਦੀ ਬਦਬੋ ਸਾਰੇ ਸ਼ਹਿਰੀ ਵਾਯੂ-ਮੰਡਲ ਵਿਚ ਫੈਲਾਉਂਦੇ ਹਨ। ਸੜੇ ਹੋਏ ਪੈਟਰੋਲ ਦੀ ਬਦਬੋ ਫੇਫੜਿਆਂ ਲਈ ਬੜੀ ਨੁਕਸਾਨਦੇਹ ਹੁੰਦੀ ਹੈ। ਇਸੇ ਲਈ ਸ਼ਹਿਰਾਂ ਵਿਚ ਤਪਦਿਕ ਦੇ ਮਰੀਜ਼ ਬਹੁਤ ਹੁੰਦੇ ਹਨ। ਸ਼ਹਿਰਾਂ ਵਿਚ ਆਮ ਲੋਕਾਂ ਦੀ ਸਿਹਤ ਖਰਾਬ ਹੁੰਦੀ ਹੈ। ਉਨ੍ਹਾਂ ਦੇ ਚਿਹਰਿਆਂ ਦੇ ਰੰਗ ਪੀਲੇ ਪੈ ਜਾਂਦੇ ਹਨ।
ਖਾਣ-ਪੀਣ ਦੀਆਂ ਚੀਜ਼ਾਂ : ਪਿੰਡਾਂ ਵਿਚ ਖਾਣ-ਪੀਣ ਲਈ ਹਰ ਚੀਜ਼ ਖਾਲਸ ਮਿਲਦੀ ਹੈ। ਪਿੰਡਾਂ ਵਿਚ ਖਾਲਸ ਘਿਓ, ਮੱਖਣ ਅਤੇ ਦੁੱਧ ਮਿਲ ਸਕਦਾ ਹੈ। ਮੱਖਣ, ਸਾਗ ਅਤੇ ਦੁੱਧ ਘਿਓ ਦੇ ਪਲੇ ਹੋਏ ਪੇਂਡੂ ਲੋਕਾਂ ਦੀ ਸਿਹਤ ਫੁਲ ਗੁਲਾਬ ਵਾਂਗ ਟਹਿਕਦੀ ਹੈ। ਸ਼ਹਿਰਾਂ ਵਿਚ ਖਾਣ-ਪੀਣ ਦੀ ਕੋਈ ਚੀਜ਼ ਖਾਲਸ ਨਹੀਂ ਮਿਲ ਸਕਦੀ। ਦੁੱਧ ਵਿਚ ਪਾਣੀ, ਘਿਓ ਵਿਚ ਮਿਲਾਵਟ, ਆਟੇ ਵਿਚ ਚੁਨਾ ਅਤੇ ਖੰਡ ਵਿਚ ਮੈਦਾ ਮਿਲਾ ਕੇ ਸ਼ਹਿਰਾਂ ਵਿਚ ਵੇਚਿਆ ਜਾਂਦਾ ਹੈ। ਇਸ ਹਾਲਤ ਵਿਚ ਸ਼ਹਿਰੀ ਲੋਕਾਂ ਦੀ ਸਿਹਤ ਕਿਵੇਂ ਚੰਗੀ ਰਹਿ ਸਕਦੀ ਹੈ ? ਉਹ ਤਾਂ ਦਵਾਈਆਂ ਅਤੇ ਡਾਕਟਰਾਂ ਦੇ ਸਿਰ ਉੱਤੇ ਜਿਉਂਦੇ ਹਨ।
ਸ਼ਹਿਰੀਆਂ ਦੇ ਫੈਸ਼ਨ ਅਤੇ ਫ਼ਜ਼ਲ-ਖਰਚੀਆਂ : ਸ਼ਹਿਰੀ ਲੋਕਾਂ ਦਾ ਬਹੁਤਾ ਪੈਸਾ ਫੈਸ਼ਨਾਂ ਅਤੇ ਫ਼ਜ਼ੂਲ-ਖਰਚੀਆਂ ਉੱਤੇ ਖਰਚਿਆ ਜਾਂਦਾ ਹੈ। ਸ਼ਹਿਰ ਦੇ ਮੁੰਡੇ ਅਤੇ ਕੁੜੀਆਂ ਰੋਜ਼ ਫ਼ਿਲਮਾਂ ਵੇਖਣ ਦੇ ਆਦੀ ਬਣ ਚੁੱਕੇ ਹਨ। ਇਸ ਦੇ ਨਾਲ ਹੀ ਕੱਪੜਿਆਂ ਅਤੇ ਗਹਿਣਿਆਂ ਦੇ ਰੋਜ਼ ਫੈਸ਼ਨ ਬਦਲਦੇ ਹਨ। ਸ਼ਹਿਰ ਦੇ ਮੁੰਡੇ ਸਿਨੇਮਾ ਦੇ ਹੀਰੋ ਵਾਂਗ ਕੱਪੜੇ ਪਾਉਣਾ ਚਾਹੁੰਦੇ ਹਨ ਅਤੇ ਕੁੜੀਆਂ ਹੀਰੋਇਨ ਵਰਗੇ ਕੱਪੜੇ ਅਤੇ ਗਹਿਣੇ ਪਾਉਣ ਦੀਆਂ ਸ਼ੌਕੀਨ ਹੁੰਦੀਆਂ ਹਨ।
ਮਹਾਨ ਵਿਅਕਤੀ ਪਿੰਡਾਂ ‘ਚੋਂ ਹੀ : ਸ਼ਹਿਰੀ ਜੀਵਨ ਬੜਾ ਕਾਹਲਾ ਅਤੇ ਖਿਚਾਉ ਭਰਪੂਰ ਹੁੰਦਾ ਹੈ। ਇਸ ਕਰਕੇ ਸ਼ਹਿਰੀ ਲੋਕਾਂ ਵਿਚ ਸਬਰ ਅਤੇ ਠਰੰਮੇ ਦੀ ਅਣਹੋਂਦ ਹੁੰਦੀ ਹੈ। ਇਸ ਲਈ ਸ਼ਹਿਰੀ ਲੋਕ ਭਾਵੇਂ ਪੜੇ ਲਿਖੇ ਹੋਣ, ਉਹ ਮਹਾਨ ਵਿਅਕਤੀ ਨਹੀਂ ਬਣਾ ਸਕਦੇ। ਮਹਾਨ ਵਿਅਕਤੀ ਆਮ ਕਰਕੇ ਪਿੰਡਾਂ ਵਿਚੋਂ ਹੀ ਆਉਂਦੇ ਹਨ। ਪਿੰਡ ਦੇ ਲੋਕਾਂ ਦੇ ਹਿਰਦੇ ਵਿਸ਼ਾਲ ਅਤੇ ਖੁੱਲ੍ਹੇ ਹੁੰਦੇ ਹਨ। ਵਿਸ਼ਾਲ ਅਤੇ ਖੁਲੇ ਦਿਲ ਰੱਖਣ ਵਾਲੇ ਬੰਦਿਆਂ ਵਿਚ ਹੀ ਮਹਾਨ ਵਿਅਕਤੀ ਪੈਦਾ ਹੁੰਦੇ ਹਨ।