ਪੰਡਤ ਜਵਾਹਰ ਲਾਲ ਨਹਿਰੂ
Pandit Jawahar Lal Nehru
ਪੰਡਤ ਜਵਾਹਰ ਲਾਲ ਨਹਿਰੂ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ। ਆਪ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸੀਮਤੀ ਇੰਦਰਾ ਗਾਂਧੀ ਦੇ ਪਿਤਾ ਸਨ।
ਜਨਮ : ਪੰਡਤ ਨਹਿਰੂ ਦਾ ਜਨਮ 14 ਨਵੰਬਰ, 1889 ਈ: ਨੂੰ ਇਲਾਹਾਬਾਦ ਵਿਖੇ ਉੱਘੇ ਵਕੀਲ ਅਤੇ ਦੇਸ਼-ਭਗਤ ਪੰਡਤ ਮੋਤੀ ਲਾਲ ਨਹਿਰੂ ਦੇ ਘਰ ਹੋਇਆ। ਆਪ ਦਾ ਜਨਮ ਹਰ ਸਾਲ 14 ਨਵੰਬਰ ਨੂੰ ਬਾਲ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਕਿਉਂਕਿ ਆਪ ਬੱਚਿਆਂ ਨਾਲੋਂ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਸਨ । ਬੱਚੇ ਆਪ ਨੂੰ ‘ਚਾਚਾ ਨਹਿਰੂ ਕਹਿ ਕੇ ਯਾਦ ਕਰਦੇ ਹਨ। ਆਪ ਨੂੰ ਗੁਲਾਬ ਦੇ ਫੁੱਲਾਂ ਨਾਲ ਵੀ ਬੜਾ ਮੋਹ ਸੀ। ਇਸ ਲਈ ਆਪ ਹਮੇਸ਼ਾ ਆਪਣੇ ਕੋਟ ਦੀ ਜੇਬ ਤੇ ਗੁਲਾਬ ਦਾ ਫੁੱਲ ਲਗਾਉਂਦੇ ਸਨ।
ਵਿਦਿਆ : ਆਪ ਨੇ ਮੁਢਲੀ ਵਿੱਦਿਆ ਘਰ ਵਿਚ ਹੀ ਪ੍ਰਾਪਤ ਕੀਤੀ।ਉੱਚ-ਵਿੱਦਿਆ ਪ੍ਰਾਪਤ ਕਰਨ ਲਈ ਆਪ ਇੰਗਲੈਂਡ ਚਲ ਗਏ । ਇੱਥੋਂ ਆਪ ਨੇ ਬੈਰਿਸਟਰੀ ਦੀ ਡਿਗਰੀ ਪ੍ਰਾਪਤ ਕੀਤੀ।
ਅਜ਼ਾਦੀ ਲਈ ਯੋਗਦਾਨ : ਇੰਗਲੈਂਡ ਤੋਂ ਭਾਰਤ ਵਾਪਸ ਆ ਕੇ ਆਪ ਨੇ ਰਾਜਨੀਤੀ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਆਪ ਨੇ। 1920 ਈ: ਵਿਚ ਗਾਂਧੀ ਜੀ ਵੱਲੋਂ ਚਲਾਈ ਗਈ ਨਾ-ਮਿਲਵਰਤਨ ਲਹਿਰ ਵਿਚ ਪਰਿਵਾਰ ਸਮੇਤ ਹਿੱਸਾ ਲਿਆ।1930 ਈ: ਵਿਚ ਆਪ ਕਾਂਗਰਸ ਪਾਰਟੀ ਦੇ ਪ੍ਰਧਾਨ ਚੁਣੇ ਗਏ | ਕਾਂਗਰਸ ਨੇ ਆਪ ਦੀ ਅਗਵਾਈ ਹੇਠ ਹੀ ਦੇਸ ਲਈ ਪੂਰਨ ਤੌਰ ‘ਤੇ ਅਜ਼ਾਦੀ ਪ੍ਰਾਪਤ ਕਰਨ ਦਾ ਮਤਾ ਪਾਸ ਕੀਤਾ। ਆਪ ਨੇ ਦੇਸ਼ ਦੀ ਅਜ਼ਾਦੀ ਲਈ ਬਹੁਤ ਕੁਰਬਾਨੀਆਂ ਕੀਤੀਆਂ। ਕਈ ਵਾਰ ਜੇਲ ਗਏ । ਕਈ ਮੋਰਚਿਆਂ ਅਤੇ ਲਹਿਰਾਂ ਵਿਚ ਹਿੱਸਾ ਲਿਆ। ਦੇਸ-ਭਗਤੀ ਦਾ ਜਜ਼ਬਾ ਆਪ ਨੂੰ ਵਿਰਸੇ ਤੋਂ ਹੀ ਮਿਲਿਆ ਸੀ।
ਅੰਤ, ਕਠਿਨ ਜੱਦੋ-ਜਹਿਦ ਨਾਲ 15 ਅਗਸਤ, 1947 ਈ: ਨੂੰ ਭਾਰਤ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਹੋ ਗਿਆ। ਭਾਰਤ ਦੇ ਦੋ ਹਿੱਸੇ ਹੋ ਗਏ। ਇਕ ਭਾਰਤ ਤੇ ਦੂਜਾ ਪਾਕਿਸਤਾਨ। ਪੰਡਤ ਨਹਿਰੂ ਜੀ ਦੇ ਵਿਸ਼ੇਸ਼ ਯੋਗਦਾਨ ਅਤੇ ਦੂਰ-ਦ੍ਰਿਸ਼ਟੀ ਸਦਕਾ ਆਪ ਨੂੰ ਅਜਾਦ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ। ਇੰਜ ਆਪ ਨੂੰ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹੋਣ ਦਾ ਸੁਭਾਗ ਪ੍ਰਾਪਤ ਹੋਇਆ |
ਯੋਜਨਾਵਾਂ: ਆਪ ਨੇ ਭਾਰਤ ਨੂੰ ਹਰ ਪੱਖੋਂ ਨਵਾਂ ਰੂਪ ਦੇਣ ਲਈ ਬਹੁਤ ਮਿਹਨਤ ਕੀਤੀ, ਤਾਂ ਜੋ ਦੇਸ਼ਵਾਸੀਆਂ ਦੀ ਤਕਦੀਰ ਸੰਵਾਰੀ। ਜਾ ਸਕੇ | ਪੰਜ-ਸਾਲਾ ਯੋਜਨਾਵਾਂ ਬਣਾਈਆਂ ਗਈਆਂ। ਦੇਸ ਤਰੱਕੀ ਕਰਨ ਲੱਗ ਪਿਆ। ਦੂਜੇ ਦੇਸ਼ਾਂ ਨਾਲ ਮਿੱਤਰਤਾ ਵਧਾਈ। ਆਪ ਨੇ ਸੰਸਾਰ ਵਿਚ ਅਮਨ ਸਥਾਪਤ ਕਰਨ ਲਈ ਪੰਚਸ਼ੀਲ ਦੇ ਨਿਯਮਾਂ ਨੂੰ ਸਥਾਪਿਤ ਕੀਤਾ। ਆਪ ਜੰਗ ਦੇ ਵਿਰੋਧੀ ਅਤੇ ਸ਼ਾਂਤੀ ਦੇ ਪੁਜਾਰੀ ਸਨ। ਆਪ ਨੂੰ ਆਪਣੀ ਮਾਤ-ਭੂਮੀ ਨਾਲ ਬਹੁਤ ਪਿਆਰ ਸੀ।
ਦਿਹਾਂਤ : ਆਪ 27 ਮਈ, 1964 ਈ: ਨੂੰ ਦਿਲ ਦੀ ਧੜਕਣ ਬੰਦ ਹੋਣ ਨਾਲ ਸਦਾ ਲਈ ਸਾਥੋਂ ਵਿਛੜ ਗਏ ਪਰ ਆਪਣੀ ਵਿਸ਼ੇਸ਼ ਪਛਾਣ ਸਦਕਾ ਸਦਾ ਲਈ ਅਮਰ ਹੋ ਗਏ ।