ਪੜ੍ਹਾਈ ਵਿਚ ਖੇਡਾਂ ਦੀ ਥਾਂ
Padhai vich khedan di tha
ਜਾਣ-ਪਛਾਣ : ਕੋਈ ਸਮਾਂ ਸੀ ਕਿ ਬਹੁਤਾ ਖੇਡਣ ਕੁੱਦਣ ਵਾਲਾ ਬੱਚਾ ਚੰਗਾ ਨਹੀਂ ਸੀ ਸਮਝਿਆ ਜਾਂਦਾ। ਉਸ ਨੂੰ ਆਮ ਕਰ ਕੇ ਨੀਵੀਂ ਨਜ਼ਰ ਨਾਲ ਵੇਖਿਆ ਜਾਂਦਾ ਸੀ। ਖੇਡਾਂ ਨੂੰ ਪੜਾਈ ਦੇ ਤੁੱਲ ਨਹੀਂ ਸੀ ਸਮਝਿਆ ਜਾਂਦਾ, ਪਰ ਅੱਜ ਸਮਾਂ ਬਿਲਕੁਲ ਬਦਲ ਚੁੱਕਾ ਹੈ। ਅੱਜ ਬਹੁਤਾ ਪੜ੍ਹਨ ਵਾਲਾ ਅਤੇ ਬਿਲਕੁਲ ਹੀ ਨਾ ਖੇਡਣ ਵਾਲਾ ਘੁੱਗ, ਕਿਤਾਬੀ ਕੀੜਾ ਅਤੇ ਨਾ ਜਾਣੇ ਹੋਰ ਕੀ-ਕੀ ਅਖਵਾਉਂਦਾ ਹੈ। ਅੱਜ ਸਕੂਲ ਪੱਧਰ ਤੋਂ ਲੈ ਕੇ ਅੰਤਰ-ਰਾਸ਼ਟਰੀ ਪੱਧਰ ਤੱਕ ਖੇਡਾਂ ਦੇ ਮੁਕਾਬਲੇ ਹੁੰਦੇ ਹਨ। ਜੇਤੂਆਂ ਨੂੰ ਭਰਪੂਰ ਇਨਾਮ ਦਿੱਤੇ ਜਾਂਦੇ ਹਨ। ਖੇਡਾਂ ਦਾ ਮਹੱਤਵ ਤਾਂ ਇੰਨਾ ਵੱਧ ਗਿਆ ਹੈ ਕਿ ਇਸ ਵਿਚਲੀ ਹਾਰ ਜਿੱਤ ਨਾਲ ਰਾਸ਼ਟਰੀ ਮਨੋਬਲ ਪ੍ਰਭਾਵਿਤ ਹੁੰਦਾ ਹੈ।
ਕਮਜ਼ੋਰ ਮਨੁੱਖ ਪਿੱਛੇ ਰਹਿ ਜਾਂਦਾ ਹੈ : ਮਨੁੱਖ ਨੂੰ ਅਰੋਗ ਅਤੇ ਨਰੋਆ ਰਹਿਣ ਲਈ ਖੁਰਾਕ, ਤਾਜ਼ੀ ਹਵਾ ਅਤੇ ਵਰਜਿਸ਼ ਦੀ ਬਹੁਤ ਲੋੜ ਹੈ। ਕਮਜ਼ੋਰ ਸਰੀਰ ਵਾਲਾ ਬੱਚਾ ਮਨ ਅਤੇ ਵਿਚਾਰਾਂ ਤੋਂ ਵੀ ਕਮਜ਼ੋਰ ਹੋਣ ਕਰਕੇ ਜ਼ਿੰਦਗੀ ਦੇ ਖੇਤਰ ਵਿਚ ਪਿੱਛੇ ਹੀ ਰਹਿ ਜਾਂਦਾ ਹੈ।
ਖੇਡਾਂ ਵਰਜਸ਼ ਦਾ ਹੀ ਰੂਪ : ਖੇਡਾਂ ਵਰਜਿਸ਼ ਦਾ ਹੀ ਇਕ ਨਰੋਆ ਰੂਪ ਹਨ। ਖੇਡਾਂ ਬੰਦੇ ਨੂੰ ਅਰੋਗਤਾ ਤਾਂ ਬਖਸ਼ਦੀਆਂ ਹਨ, ਇਸ ਦੇ ਨਾਲ-ਨਾਲ ਉਹ ਉਸ ਨੂੰ ਜਿੱਤ ਦਾ ਨਸ਼ਾ ਵੀ ਦਿੰਦੀਆਂ ਹਨ। ਖੇਡਾਂ ਸਾਡੇ ਅੰਦਰ ਅਨੁਸ਼ਾਸਨ ਅਤੇ ਏਕਤਾ ਲਿਆਉਂਦੀਆਂ ਹਨ ਅਤੇ ਸਾਡੀ ਕਈ ਪੱਖਾਂ ਤੋਂ ਉੱਨਤੀ ਵੀ ਕਰਦੀਆਂ ਹਨ। ਖੇਡਾਂ ਖੇਡਣ ਨਾਲ ਸਾਡੇ ਸੁਭਾਅ ਵਿਚ ਖੁੱਲਾ ਛੁੱਲਾਪਨ ਆਉਂਦਾ ਹੈ, ਆਪਸੀ ਸਹਿਯੋਗ ਅਤੇ ਪਿਆਰ ਦਾ ਭਾਵ ਵੀ ਵੱਧਦਾ ਹੈ। ਇਸ ਨਾਲ ਚੁਸਤੀ, ਫੁਰਤੀ ਆਉਂਦੀ ਹੈ ਅਤੇ ਹੌਸਲਾ ਵੱਧਦਾ ਹੈ।
ਖੇਡਾਂ ਵਡੇਰੀ ਉਮਰ ਲਈ ਜ਼ਰੂਰੀ : ਖੇਡਾਂ ਸਿਰਫ ਨੌਜਵਾਨਾਂ ਜਾਂ ਵਿਦਿਆਰਥੀਆਂ ਲਈ ਹੀ ਜ਼ਰੂਰੀ ਨਹੀਂ ਹੁੰਦੀਆਂ ਸਗੋਂ ਇਹ ਵਡੇਰੀ ਉਮਰ ਦੇ ਲੋਕਾਂ ਲਈ ਵੀ ਬਹੁਤ ਜ਼ਰੂਰੀ ਹਨ। ਸਾਡੇ ਦੇਸ਼ ਵਿੱਚ ਵਡੇਰੀ ਉਮਰ ਦੇ ਲੋਕਾਂ ਲਈ ਖੇਡਾਂ ਦਾ ਕੋਈ ਖਾਸ ਪ੍ਰਬੰਧ ਨਹੀਂ ਹੈ। ਪਰ ਯੂਰਪ ਅਤੇ ਹੋਰ ਉੱਨਤ ਦੇਸ਼ਾਂ ਵਿਚ ਹਰ ਉਮਰ ਦੇ ਬੰਦਿਆਂ ਲਈ ਖੇਡਾਂ ਦਾ ਬੜਾ ਹੀ ਸ਼ਾਨਦਾਰ ਪ੍ਰਬੰਧ ਕੀਤਾ ਹੋਇਆ ਹੈ। ਖੇਡਾਂ ਖੇਡਣ ਨਾਲ ਸਾਡੇ ਵਿਚ ਗੁਣਾਂ ਦਾ ਪ੍ਰਵੇਸ਼ ਹੁੰਦਾ ਹੈ ਅਤੇ ਔਗੁਣ ਖਤਮ ਹੋ ਜਾਂਦੇ ਹਨ। ਖੇਡਣ ਨਾਲ ਤਾਜ਼ੀ ਅਤੇ ਸ਼ੁੱਧ ਹਵਾ ਸਾਡੇ ਫੇਫੜਿਆਂ ਨੂੰ ਹੋਰ ਵੀ ਨਰੋਆ ਅਤੇ ਤਕੜਾ ਕਰਦੀ ਹੈ। ਹਾਜ਼ਮਾ ਠੀਕ ਹੁੰਦਾ ਹੈ। ਸਰੀਰ ਨਰੋਆ ਅਤੇ ਮਜ਼ਬੂਤ ਬਣਦਾ ਹੈ। ਬਿਮਾਰੀ ਅਤੇ ਆਲਸ ਦੂਰ ਚਲੇ ਜਾਂਦੇ ਹਨ। ਚਿਹਰੇ ਤੇ ਰੌਣਕ ਆ ਜਾਂਦੀ
ਅਰੋਗ ਸਰੀਰ ਵਿਚ ਅਰੋਗ ਮਨ : ਕਿਹਾ ਜਾਂਦਾ ਹੈ ਕਿ ਅਰੋਗ ਸਰੀਰ ਵਿਚ ਅਰੋਗ ਮਨ ਦਾ ਨਿਵਾਸ ਹੁੰਦਾ ਹੈ। ਜਿਸ ਬੰਦੇ ਦਾ ਸਰੀਰ ਮਾੜਾ ਹੋਵੇਗਾ, ਉਸ ਦਾ ਦਿਮਾਗ ਵੀ ਕਮਜ਼ੋਰ ਹੀ ਹੋਵੇਗਾ। ਉਸ ਦੀ ਯਾਦਸ਼ਕਤੀ ਵੀ ਕਮਜ਼ੋਰ ਹੋਵੇਗੀ। ਖੇਡਾਂ ਖੇਡਣ ਨਾਲ ਦਿਮਾਗ ਚੁਸਤ ਹੁੰਦਾ ਹੈ, ਇਕਾਗਰਤਾ ਵੱਧਦੀ ਹੈ ਅਤੇ ਯਾਦ ਸ਼ਕਤੀ ਵੀ ਤੇਜ਼ ਹੋ ਜਾਂਦੀ ਹੈ।ਦਿਮਾਗ ਦੇ ਵਧਣ ਨਾਲ ਆਦਮੀ ਬਹੁਤ ਕੁਝ ਪੜ ਤੇ ਪੜਾ ਸਕਦਾ ਹੈ ਅਤੇ ਸਾਰਾ ਪੜਿਆ ਲਿਖਿਆ ਚੰਗੀ ਤਰ੍ਹਾਂ ਯਾਦ ਵੀ ਹੋ ਜਾਂਦਾ ਹੈ। ਯਾਦ ਕਰਨ ਦੀ ਸ਼ਕਤੀ ਦੇ ਵਧਣ ਨਾਲ ਪੜ੍ਹਾਈ ਵਿਚ ਮਨ ਲੱਗਦਾ ਹੈ ਅਤੇ ਪੜਾਈ ਬੋਝ ਮਹਿਸੂਸ ਨਹੀਂ ਹੁੰਦੀ।’ | ਤਨਾਅ ਤੋਂ ਰਾਹਤ : ਖੇਡਾਂ ਨਾਲ ਬੰਦੇ ਦੀ ਦਿਮਾਗੀ ਪਰੇਸ਼ਾਨੀ ਵੀ ਦੂਰ ਹੁੰਦੀ ਹੈ। ਉਹ ਹਰ ਪ੍ਰਕਾਰ ਦੇ ਤਨਾਅ ਤੋਂ ਰਹਿਤ ਹੋ ਜਾਂਦਾ ਹੈ। ਉਸ ਦੀ ਬੇਚੈਨੀ ਅਤੇ ਮਾਨਸਿਕ ਕਲੇਸ਼ ਦੂਰ ਹੋ ਜਾਂਦੇ ਹਨ। ਉਸ ਦਾ ਮਨ ਖਿੜਿਆ-ਖਿੜਿਆ ਅਤੇ ਨਵੇਂ ਵਿਚਾਰਾਂ ਨਾਲ ਭਰ ਜਾਂਦਾ ਹੈ। ਖੇਡਾਂ ਸਾਡੇ ਮਨ ਅੰਦਰ ਟਿਕਾਅ ਅਤੇ ਇਕਸੁਰਤਾ ਪੈਦਾ ਕਰਦੀਆਂ ਹਨ। ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਅੰਦਰ ਖੇਡਾਂ ਅਨੁਸ਼ਾਸਨ ਪੈਦਾ ਕਰਦੀਆਂ ਹਨ। ਉਹਨਾਂ ਦੇ ਮਨਾਂ ਨੂੰ ਮਜ਼ਬੂਤੀ ਅਤੇ ਸੰਤੁਸ਼ਟੀ ਪ੍ਰਦਾਨ ਕਰਦੀਆਂ ਹਨ। ਖੇਡਾਂ ਨਾਲ ਅਸਲ ਵਿਚ ਸਾਡੇ ਮਨਾਂ ਅੰਦਰ ਮਨੁੱਖੀ ਪ੍ਰਕਾਸ਼ ਜਾਗਦਾ ਹੈ। ਖੇਡਾਂ ਦਾ ਪੜਾਈ ਨਾਲ ਸਿੱਧਾ ਸੰਬੰਧ ਹੈ, ਇਹ ਇਕ ਮਨੋਵਿਗਿਆਨਕ ਸੱਚ ਹੈ।
ਖੇਡਾਂ ਨਾਲ ਸਵੈਮਾਨ : ਖੇਡਾਂ ਖੇਡਣ ਨਾਲ ਜਿੱਥੇ ਤੰਦਰੁਸਤੀ, ਏਕਤਾ ਦੀ ਭਾਵਨਾ ਅਤੇ ਸਹਿਜ ਇਨਸਾਨੀ ਪਿਆਰ ਦਾ ਜਜ਼ਬਾ ਜਾਗਦਾ ਹੈ, ਉੱਥੇ ਇਹ ਸਾਡੇ ਅੰਦਰ ਆਤਮਸੈਸ਼ਾਸਨ ਅਤੇ ਸਵੈਮਾਨ ਦਾ ਭਾਵ ਵੀ ਜਗਾਉਂਦੀਆਂ ਹਨ। ਜੀਵਨ ਵਿਚ ਤਰੱਕੀ ਕਰਨ, ਹੋਰ ਅੱਗੇ ਵਧਣ ਅਤੇ ਕੁਝ ਬਣਨ ਦਾ ਭਾਵ ਖੇਡਾਂ ਦੁਆਰਾ ਹੀ ਆਉਂਦਾ ਹੈ। ਖੇਡਾਂ ਸਾਨੂੰ ਮਿਹਨਤ ਕਰਨ ਅਤੇ ਮਿਹਨਤ ਦਾ ਫਲ ਹਿਣ ਕਰਨ ਦੀ ਪ੍ਰੇਰਣਾ ਦਿੰਦੀਆਂ ਹਨ। ਦਿਮਾਗੀ ਥਕਾਵਟ ਨੂੰ ਦੂਰ ਕਰਨ ਵਿਚ ਖੇਡਾਂ ਬਹੁਤ ਮਹੱਤਵਪੂਰਣ ਯੋਗਦਾਨ ਪਾਉਂਦੀਆਂ ਹਨ।
ਜੀਵਨ ਦਾ ਅਸਲੀ ਗਿਆਨ : ਕਿਤਾਬਾਂ ਪੜ੍ਹਨ ਨਾਲ ਸਾਨੂੰ ਅੱਖਰੀ ਵਿੱਦਿਆ ਪ੍ਰਾਪਤ ਸੰਦੀ ਹੈ ਜਦਕਿ ਖੇਡਾਂ ਸਾਨੂੰ ਜ਼ਿੰਦਗੀ ਦਾ ਵਿਵਹਾਰਕ ਗਿਆਨ ਕਰਵਾਉਂਦੀਆਂ ਹਨ। ਅਸਲ ਵਿੱਚ ਖੇਡਾਂ ਵੀ ਇਕ ਤਰ੍ਹਾਂ ਨਾਲ ਕਿਤਾਬਾਂ ਹੀ ਹਨ ਜਿਹਨਾਂ ਨੂੰ ਮੇਜ਼ ਦੀ ਬਜਾਏ ਮੈਦਾਨ ਵਿਚ ਪੜਿਆ ਜਾਂਦਾ ਹੈ। ਖੇਡਾਂ ਵਿਚ ਹਿੱਸਾ ਲੈਣ ਨਾਲ ਇਨਸਾਨ ਅੰਦਰ ਅਜਿਹੇ ਗੁਣ ਭਰ ਜਾਂਦੇ ਹਨ ਜਿਹੜੇ ਉਸ ਦੀ ਜ਼ਿੰਦਗੀ ਦੇ ਹਰ ਮੋੜ ਤੇ ਬਹੁਤ ਕੰਮ ਆਉਂਦੇ ਹਨ। ਸਾਨੂੰ ਜੀਵਨ ਚੰਗੀ ਤਰ੍ਹਾਂ ਅਤੇ ਉਸਾਰੂ ਜੀਵਨ ਜਿਉਣ ਲਈ ਇਕ ਸਮਾਂ ਸਚੀ ਜਿਹੀ ਬਣਾਉਣੀ ਚਾਹੀਦੀ ਹੈ। ਸਾਰੇ ਕੰਮ ਕੀ ਪੜ੍ਹਨਾ, ਕੀ ਖੇਡਣਾ, ਕੀ ਸਕੂਲ ਜਾਣਾ ਅਤੇ ਕੀ। ਸੌਣਾ ਜੇ ਸਭ ਸਮੇਂ ਅਨੁਸਾਰ ਹੋਣਗੇ ਤਾਂ ਸਾਡੀ ਜ਼ਿੰਦਗੀ ਇਕ ਸ਼ਾਨਦਾਰ ਜ਼ਿੰਦਗੀ ਬਣ ਜਾਵੇਗੀ।
ਹੁਣ ਉਹ ਵੇਲਾ ਚਲਾ ਗਿਆ ਜਦੋਂ ਮਾਪੇ ਬੱਚਿਆਂ ਨੂੰ ਹਰ ਵੇਲੇ ਪੜਨ ਤੇ ਹੀ ਜ਼ੋਰ ਦਿੰਦੇ ਸਨ। ਹੁਣ ਉਹਨਾਂ ਨੂੰ ਵੀ ਸੋਝੀ ਆ ਗਈ ਹੈ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਹਿੱਸਾ ਲੈਣ ਨਾਲ ਹੀ ਬੱਚਿਆਂ ਦਾ ਬਿਹਤਰ ਵਿਕਾਸ ਹੋ ਸਕਦਾ ਹੈ। ਅੱਜ ਅੰਤਰ-ਰਾਸ਼ਟਰੀ ਪੱਧਰ ਤੇ ਵੀ ਖੇਡਾਂ ਦਾ ਬੜਾ ਮਹੱਤਵ ਮੰਨਿਆ ਹੈ। ਪੜਨ ਦੇ ਨਾਲ ਖੇਡਣ ਵਾਲੇ
ਦਿਆਰਥੀ ਹੀ ਚੰਗੇ ਅਤੇ ਸੂਝਵਾਨ ਨਾਗਰਿਕ ਬਣਨਗੇ, ਇਹ ਗੱਲ ਸਾਨੂੰ ਕਦੇ ਵੀ ਨਹੀਂ ਭੁੱਲਣੀ ਚਾਹੀਦੀ।