Punjabi Essay on “Padhai vich kheda di tha ”, “ਪੜ੍ਹਾਈ ਵਿਚ ਖੇਡਾਂ ਦੀ ਥਾਂ”, Punjabi Essay for Class 10, Class 12 ,B.A Students and Competitive Examinations.

ਪੜ੍ਹਾਈ ਵਿਚ ਖੇਡਾਂ ਦੀ ਥਾਂ

Padhai vich kheda di tha 

ਜਾਂ

ਵਿਦਿਆਰਥੀ ਅਤੇ ਖੇਡਾਂ

Vidyarthi ate kheda 

 

ਭੂਮਿਕਾ : ਖੇਡਾਂ ਮਨੁੱਖੀ ਜੀਵਨ ਦਾ ਇਕ ਜ਼ਰੂਰੀ ਅੰਗ ਹਨ। ਜਿਵੇਂ ਮਨੁੱਖ ਦੇ ਜਿਊਣ ਲਈ ਹਵਾ, ਪਾਣੀ ਅਤੇ ਖੁਰਾਕ ਦੀ ਲੋੜ ਹੈ, ਇਸੇ ਤਰ੍ਹਾਂ ਸਰੀਰਕ ਅਰੋਗਤਾ ਲਈ ਖੇਡਾਂ ਦੀ। ਜਿਵੇਂ ਸਰੀਰ ਨੂੰ ਤੰਦਰੁਸਤ ਰੱਖਣ ਲਈ ਖੁਰਾਕ ਕੰਮ ਕਰਦੀ ਹੈ ਤਿਵੇਂ ਖੇਡਾਂ ਵੀ ਸਰੀਰ ਦੀ ਇਕ ਖੁਰਾਕ ਹੀ ਹਨ।ਵਿਦਿਆਰਥੀ ਜੀਵਨ ਵਿਚ ਤਾਂ ਇਨ੍ਹਾਂ ਦੀ ਬਹੁਤ ਹੀ ਮਹੱਤਤਾ ਹੈ। ਵਿਦਿਆਰਥੀਆਂ ਲਈ ਜਿੱਥੇ ਪੜਾਈ ਦੀ ਜਰਰਤ ਹੈ, ਉੱਥੇ ਖੇਡਾਂ ਖੇਡਣੀਆਂ ਵੀ ਓਨੀਆਂ ਹੀ ਜ਼ਰੂਰੀ ਹਨ। ਇਸੇ ਕਰਕੇ ਸਕੂਲਾਂ-ਕਾਲਜਾਂ ਵਿਚ ਬਾਕੀ ਵਿਸ਼ਿਆਂ ਦੇ ਨਾਲ-ਨਾਲ ਖੇਡਾਂ ਦੇ ਵਿਸ਼ੇ ਨੂੰ ਵੀ ਜ਼ਰੂਰੀ ਰੱਖਿਆ ਗਿਆ ਹੈ। ਸਕੂਲਾਂ ਵਿਚ ਖੇਡਾਂ ਖਿਡਾਉਣ ਲਈ ਬਕਾਇਦਾ ਕੋਚ, ਪੀ.ਟੀ.ਆਈ., ਡੀ.ਪੀ.ਈ. ਆਦਿ ਰੱਖੇ ਜਾਂਦੇ ਹਨ॥ ਸਕਲ ਦੇ ਟਾਈਮ ਟੇਬਲ ਵਿਚ ਵਿਦਿਆਰਥੀਆਂ ਨੂੰ ਖਿਡਾਉਣ ਲਈ ਵਿਸ਼ੇਸ਼ ਤੌਰ ‘ਤੇ ਖੇਡਾਂ ਦੇ ਪੀਰੀਅਡ ਰੱਖੇ ਜਾਂਦੇ ਹਨ।ਜੇ ਦੇਖਿਆ ਜਾਵੇ ਤਾਂ ਉਹੀ ਕੰਮਾਂ ਉੱਨਤੀ ਕਰਦੀਆਂ ਹਨ ਜਿੱਥੇ ਖੇਡਾਂ ਨੂੰ ਮਹਾਨਤਾ ਦਿੱਤੀ ਜਾਂਦੀ ਹੈ। ਉੱਨਤ ਦੇਸ਼ਾਂ ਵਿਚ ਸਿਰਫ਼ ਵਿਦਿਆਰਥੀਆਂ ਜਾਂ। ਨੌਜਵਾਨਾਂ ਲਈ ਹੀ ਖੇਡਾਂ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਬਲਕਿ ਹਰੇਕ ਉਮਰ ਦੇ ਬੰਦਿਆਂ ਲਈ ਖੇਡਾਂ ਹਨ। ਇਨਾਂ ਦੇ ਅੰਤਰਰਾਸ਼ਟਗੇ। ਮੁਕਾਬਲੇ ਵੀ ਕਰਵਾਏ ਜਾਂਦੇ ਹਨ।

ਖੇਡਾਂ ਦੇ ਲਾਭ : ਵਿਦਿਆਰਥੀ ਜੀਵਨ ਵਿਚ ਖੇਡਾਂ ਦੇ ਬਹੁਤ ਲਾਭ ਹਨ, ਜਿਵੇਂ

ਸਰੀਰਕ ਅਰੋਗਤਾ : ਖੇਡਾਂ ਸਰੀਰ ਨੂੰ ਅਰੋਗ ਅਤੇ ਤਕੜਾ ਰੱਖਣ ਲਈ ਆਪਣਾ ਭਾਰੀ ਹਿੱਸਾ ਪਾਉਂਦੀਆਂ ਹਨ। ਖੇਡਾਂ ਖੇਡਣ ਨਾਲ ਸਰੀਰ ਵਿਚ ਖੂਨ ਦਾ ਦੌਰਾ ਤੇਜ਼ ਹੁੰਦਾ ਹੈ। ਫੇਫੜਿਆਂ ਨੂੰ ਤਾਜ਼ੀ ਹਵਾ ਮਿਲਣ ਨਾਲ ਪਾਚਣ-ਸ਼ਕਤੀ ਤੇਜ਼ ਹੁੰਦੀ ਹੈ। ਖੂਨ ਸਾਫ਼ ਹੁੰਦਾ ਹੈ। ਖ਼ਾਸ ਕਰਕੇ ਵਿਦਿਆਰਥੀ ਜੀਵਨ ਵਿਚ ਤਾਂ ਇਹ ਸੋਨੇ ਤੇ ਸੁਹਾਗੇ ਦਾ ਕੰਮ ਕਰਦੀਆਂ ਹਨ। ਵਿਦਿਆਰਥੀ ਜੀਵਨ ਦੀ ਕੱਚੀ ਉਮਰ ਵਿਚ ਜੋ ਖੇਡਾਂ ਵੱਲ  ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਉਨ੍ਹਾਂ ਦਾ ਸਰੀਰ ਇਸਪਾਤ ਦੀ ਤਰਾਂ ਬਣ ਜਾਂਦਾ ਹੈ। ਕੋਈ ਬਿਮਾਰੀ ਉਨਾਂ ਦੇ ਨੇੜੇ ਨਹੀਂ ਢੁੱਟ ਸਕਦੀ।ਉਹ ਹਮੇਸ਼ਾ ਚੁਸਤ ਅਤੇ ਤਾਜ਼ਾ ਦਮ ਰਹਿੰਦੇ ਹਨ।

 

ਦਿਮਾਗੀ ਅਰੋਗਤਾ: ਖੇਡਾਂ ਸਿਰਫ਼ ਸਰੀਰਕ ਅਰੋਗਤਾ ਹੀ ਪਦਾਨ ਨਹੀਂ ਕਰਦੀਆਂ, ਇਹ ਦਿਮਾਗ ਨੂੰ ਵੀ ਤਾਕਤ ਦਿੰਦੀਆਂ ਹਨ। ਕਹਿੰਦੇ ਹਨ ਕਿ ਇਕ ਅਰੋਗ ਸਰੀਰ ਵਿਚ ਹੀ ਇਕ ਅਰੋਗ ਦਿਮਾਗ਼ ਰਹਿ ਸਕਦਾ ਹੈ। ਖੇਡਾਂ ਖੇਡਣ ਨਾਲ ਦਿਮਾਗ ਦੀ ਯਾਦ-ਸ਼ਕਤੀ ਵਧਦੀ ਹੈ |ਦਿਮਾਗ ਤਾਜ਼ਾ ਅਤੇ ਚੁਸਤ ਰਹਿੰਦਾ ਹੈ। ਹਮੇਸ਼ਾ ਪਦੇ ਰਹਿਣ ਵਾਲਾ ਬੱਚਾ ਜ਼ਿੰਦਗੀ ਵਿਚ ਕਦੀ ਤਰੱਕੀ ਨਹੀਂ ਕਰ ਸਕਦਾ, ਕਿ ਖਤ-ਪੜ੍ਹ ਕੇ ਉਸ ਦਾ ਸਰੀਰ ਤੇ ਦਿਮਾਗ ਥੱਕ ਜਾਂਦੇ ਹਨ। ਇਸ ਦੇ ਉਲਟ ਜਿਹੜਾ ਵਿਦਿਆਰਥੀ ਪੜਾਈ ਦੇ ਨਾਲ-ਨਾਲ ਖੇਡਾਂ ਲਈ ਵੀ ਸਮਾਂ ਕੱਢਦਾ ਹੈ, ਉਹ ਖੂਬ ਤਰੱਕੀ ਕਰਦਾ ਹੈ।

ਆਚਰਨ ਦੀ ਉਸਾਰੀ : ਖੇਡਾਂ ਆਚਰਨ ਉਸਾਰੀ ਵਿਚ ਵੱਡਾ ਯੋਗਦਾਨ ਪਾਉਂਦੀਆਂ ਹਨ। ਖੇਡਦੇ ਸਮੇਂ ਅਸੀਂ ਇਕ-ਦੂਜੇ ਦੀ ਸਹਾਇਤਾ ਕਰਦੇ ਹਾਂ, ਕਿਸੇ ਨਾਲ ਚੰਗਾ ਵਿਵਹਾਰ ਕਰਦੇ ਹਾਂ, ਕਿਸੇ ਨਾਲ ਵਧੀਕੀ ਕਰਨ ਤੇ ਮਾਫ਼ੀ ਵੀ ਮੰਗ ਲੈਂਦੇ ਹਾਂ, ਕਿਸੇ ਨਾਲ ਧੋਖਾ ਕਰਨ ਤੋਂ ਗੁਰੇਜ਼ ਕਰਦੇ ਹਾਂ, ਆਪਣੇ ਕਪਤਾਨ ਦਾ ਕਹਿਣਾ ਖਿੜੇ-ਮੱਥੇ ਮੰਨਦੇ ਹਾਂ, ਜਿੱਤਾਂ ਜਿੱਤਣ ਲਈ ਜ਼ੋਰ ਲਾਉਂਦੇ ਹਾਂ, ਖੇਡਾਂ ਦੇ ਨੇਮਾਂ ਦੀ ਪਾਲਣਾ ਕਰਦੇ ਹਾਂ। ਇਹ ਸਭ ਆਚਰਨ ਉਸਾਰੀ ਦੇ ਹੀ ਗੁਣ ਹਨ।

ਦਿਲ-ਪ੍ਰਚਾਵਾ ਤੇ ਮਨ ਦਾ ਟਿਕਾਅ : ਖੇਡਾਂ ਖੇਡਦੇ ਸਮੇਂ ਬੰਦਾ ਬਾਹਰੀ ਫਿਕਰਾਂ, ਝੰਜਟਾਂ ਤੋਂ ਮੁਕਤ ਰਹਿੰਦਾ ਹੈ। ਇਸੇ ਤਰ੍ਹਾਂ ਉਸ ਦੇ ਮਨ ਵਿਚ ਟਿਕਾਅ ਆਉਂਦਾ ਹੈ। ਸੰਸਾਰਕ ਫਿਕਰਾਂ-ਸੋਚਾਂ ਤੋਂ ਮੁਕਤ ਹੋ ਕੇ ਉਸ ਦਾ ਮਨ ਨੱਚ ਉੱਠਦਾ ਹੈ। ਖੇਡਦੇ ਸਮੇਂ ਉਹ ਖੁੱਲ੍ਹ ਕੇ ਹੱਸਦਾ ਹੈ। ਇਸ ਤਰ੍ਹਾਂ ਉਸ ਦਾ ਮਨ ਖਿੜਿਆ ਰਹਿੰਦਾ ਹੈ। ਇਸ ਤਰ੍ਹਾਂ ਖੇਡਾਂ ਉਸ ਦਾ ਖੂਬ ਮਨੋਰੰਜਨ ਕਰਦੀਆਂ ਹਨ।

ਆਸ਼ਾਵਾਦੀ ਬਣਨਾ : ਖੇਡਾਂ ਖੇਡਦੇ ਸਮੇਂ ਸਾਡੇ ਮਨ ਵਿਚ ਜਿੱਤ ਦੀ ਆਸ ਹੁੰਦੀ ਹੈ। ਕਦੀ ਹਾਰ ਜਾਣ ‘ਤੇ ਵੀ ਅਸੀਂ ਜਿੱਤ ਦੀ ਆਸ ਨਹੀਂ ਛੱਡਦੇ। ਇਸ ਤਰ੍ਹਾਂ ਇਹ ਜਿੱਤ ਦੀ ਆਸ ਸਾਨੂੰ ਜ਼ਿੰਦਗੀ ਵਿਚ ਆਸ਼ਾਵਾਦੀ ਬਣਨ ਵਿਚ ਸਹਾਇਤਾ ਕਰਦੀ ਹੈ। ਸਾਡੇ ਵਿਚ ਇਕ-ਦੂਜੇ । ਤੋਂ ਅੱਗੇ ਨਿਕਲਣ ਦੀ ਰੁਚੀ ਪੈਦਾ ਹੁੰਦੀ ਹੈ।

ਮੁਕਾਬਲੇ ਦੀ ਭਾਵਨਾ : ਖੇਡਾਂ ਖੇਡਣ ਨਾਲ ਸਾਡੇ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ। ਇਕ-ਦੂਜੇ ਨਾਲ ਮੁਕਾਬਲਾ ਕਰਨਾ ਮਨੁੱਖ ਦੀ ਫਿਤਰਤ ਹੁੰਦੀ ਹੈ। ਇਸੇ ਤਰ੍ਹਾਂ ਖੇਡਾਂ ਵਿਚ ਮੁਕਾਬਲੇ ਦੀ ਭਾਵਨਾ ਨਾਲ ਉਸ ਨੂੰ ਜ਼ਿੰਦਗੀ ਦੇ ਥਪੇੜਿਆਂ ਨਾਲ ਮੁਕਾਬਲਾ ਕਰਨ ਦੀ ਸ਼ਕਤੀ ਮਿਲਦੀ ਹੈ।

ਸਾਰੰਸ਼ : ਮੁੱਕਦੀ ਗੱਲ, ਅਸੀਂ ਇਹ ਕਹਿ ਸਕਦੇ ਹਾਂ ਕਿ ਖੇਡਾਂ ਦੀ ਮਨੁੱਖੀ ਜੀਵਨ ਵਿਚ ਬਹੁਤ ਮਹਾਨਤਾ ਹੈ। ਵਿਦਿਆਰਥੀਆਂ ਨੂੰ ਖੇਡਾਂ ਵਿਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ । ਉਸ ਦੇ ਨਾਲ ਇਹ ਵੀ ਸੋਚਣਾ ਚਾਹੀਦਾ ਹੈ ਕਿ ਖੇਡਾਂ ਜੀਵਨ ਲਈ ਹਨ ਨਾ ਕਿ ਜੀਵਨ ਖੇਡਾਂ ਲਈ, ਖੇਡਾਂ ਨੂੰ ਇਕ ਨਿਸ਼ਚਿਤ ਸਮੇਂ ‘ਤੇ ਹੀ ਖੇਡਣਾ ਚਾਹੀਦਾ ਹੈ | ਹਮੇਸ਼ਾ ਖੇਡਦੇ ਰਹਿਣਾ ਵੀ ਸਿਆਣਪਦੀ ਨਿਸ਼ਾਨੀ ਨਹੀਂ ਹੈ। ਹਮੇਸ਼ਾ ਖੇਡਦੇ ਰਹਿਣ ਵਾਲੇ ਦਾ ਸਮਾਂ ਤਾਂ ਨਸ਼ਟ ਹੁੰਦਾ ਹੀ ਹੈ, ਉਹ ਬਾਕੀ ਜ਼ਿੰਮੇਵਾਰੀਆਂ ਵੀ ਨਹੀਂ ਨਿਭਾਅ ਸਕਦਾ। ਇਸ ਕਰਕੇ ਖੇਡਾਂ ਜ਼ਰੂਰ ਖੇਡੋ ਪਰ ਸਮੇਂ । ਅਨੁਸਾਰ । ਕਿਉਂਕਿ ਹਰ ਕੰਮ ਸਮੇਂ ਅਨੁਸਾਰ ਹੀ ਚੰਗਾ ਲਗਦਾ ਹੈ।

7 Comments

  1. Jasmeen Sandhu July 13, 2019
  2. Harnoor May 31, 2022
  3. Sumridhi June 20, 2022
  4. Sanyam September 23, 2022
  5. Yonahan JB Chahal June 2, 2023
  6. Sachi salaria June 21, 2023
  7. Aarush June 29, 2024

Leave a Reply