ਨੇਤਾ ਜੀ ਸੁਭਾਸ਼ ਚੰਦਰ ਬੋਸ
Neta Ji Subhash Chandra Bose
ਰੂਪ-ਰੇਖਾ- ਸੁਤੰਤਰਤਾ ਅੰਦਲੋਨ ਦੇ ਪ੍ਰਸਿੱਧ ਆਗੂ, ਜਨਮ ਅਤੇ ਵਿੱਦਿਆ, ਅਜ਼ਾਦੀ ਲਈ ਸੰਘਰਸ਼, ਹਿਟਲਰ ਨਾਲ ਮਿਲਣਾ, ਸਿੰਘਾਪੁਰ ਤੇ ਰੰਗੁਨ ਵਿੱਚ ਅਜ਼ਾਦੀ ਹਿੰਦ ਲੀਗ, ਜਪਾਨੀਆਂ ਨਾਲ ਸਮਝੌਤਾ ਅਤੇ ਭਾਰਤ ਦੀ ਸੁਤੰਤਰਤਾ ਦੀ ਲੜਾਈ, ਸਿੰਘਾਪੁਰ ਤੋਂ ਜਪਾਨ ਲਈ ਜ਼ਹਾਜ਼ ਵਿੱਚ ਜਾਣਾ ਤੇ ਸ਼ਹੀਦੀ, ਸਾਰ ਅੰਸ਼
ਸੁਤੰਤਰਤਾ ਅੰਦੋਲਨ ਦਾ ਪ੍ਰਸਿੱਧ ਆਗੂ ਸੁਭਾਸ਼ ਚੰਦਰ ਬੋਸ ਸੁਤੰਤਰਤਾ ਅੰਦੋਲਨ ਦੇ ਪ੍ਰਸਿੱਧ ਆਗੂ ਹੋਏ ਹਨ। ਭਾਰਤ ਦੇ ਲੋਕ ਉਨ੍ਹਾਂ ਨੂੰ ਸਨਮਾਨ ਨਾਲ ਨੇਤਾ ਜੀ ਕਹਿ ਕੇ ਯਾਦ ਕਰਦੇ ਹਨ। ਦੂਜੇ ਵਿਸ਼ਵ ਯੁੱਧ ਸਮੇਂ ਜਦੋਂ ਅੰਗਰੇਜ਼ ਬਾਮਰਾਜ਼ ਜਰਮਨੀ ਤੇ ਜਪਾਨ ਨਾਲ ਲੜਾਈ ਵਿੱਚ ਫਸਿਆ ਹੋਇਆ ਸੀ, ਉਸ . ਸਮੇਂ ਆਪ ਨੇ ਅਜ਼ਾਦ ਹਿੰਦ ਫੌਜ ਖੜੀ ਕਰ ਕੇ ਜਪਾਨੀਆਂ ਦੀ ਮਦਦ ਨਾਲ । ਅੰਗਰੇਜ਼ੀ ਸ਼ਾਸਨ ਦੇ ਖਿਲਾਫ ਹਥਿਆਰਬੰਦ ਯੁੱਧ ਛੇੜਿਆ ਅਤੇ ਆਪ ਦੀ ਅਗਵਾਈ ਹੇਠ ਹਜ਼ਾਰਾਂ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਨੇਤਾ ਜੀ ਨੇ ਭਾਰਤ ਵਾਸੀਆਂ ਵਿੱਚ ਬਲੀਦਾਨ ਦੇਣ ਦਾ ਜੋਸ਼ ਪੈਦਾ ਕੀਤਾ।
ਜਨਮ ਅਤੇ ਵਿੱਦਿਆ ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ, 1897 ਈਸਵੀ ਨੂੰ ਉੜੀਸਾ (ਕਟਕ) ਵਿੱਚ ਜਾਨਕੀ ਨਾਥ ਬੋਸ ਦੇ ਘਰ ਹੋਇਆ। ਆਪ ਬੰਗਾਲੀ ਸਨ। ਆਪ ਦੇ ਪਿਤਾ ਚਾਹੁੰਦੇ ਸਨ ਕਿ ਸੁਭਾਸ਼ ਪੜ ਕੇ ਬਹੁਤ ਵੱਡਾ ਅਫ਼ਸਰ ਬਣੇ। ਆਪ ਨੇ ਅਰੰਭਕ ਵਿੱਦਿਆ ਇੱਕ ਯੂਰਪੀਨ ਸਕੂਲ ਵਿੱਚ ਪ੍ਰਾਪਤ ਕੀਤੀ। ਆਪ ਨੇ ਦਸਵੀਂ ਦਾ ਇਮਤਿਹਾਨ ਕੋਲਕੱਤਾ ਯੂਨੀਵਰਸਿਟੀ ਵਿੱਚੋਂ ਦੂਜੇ ਸਥਾਨ ਤੇ ਰਹਿ ਕੇ ਪਾਸ ਕੀਤਾ। ਪ੍ਰੈਜ਼ੀਡਜੈਂਸੀ ਕਾਲਜ ਵਿੱਚ ਦਾਖਲਾ ਲੈਣ ਤੋਂ ਬਾਅਦ ਆਪ ਨੇ ਇੱਕ ਔਟੇਨ ਨਾਂ ਦੇ ਅੰਗਰੇਜ਼ ਪ੍ਰੋਫ਼ੈਸਰ ਨੂੰ ਭਾਰਤੀਆਂ ਦਾ ਅਪਮਾਨ ਕਰਦੇ ਦੇਖਿਆ ਤਾਂ ਗੁੱਸੇ ਵਿੱਚ ਆ ਕੇ ਉਸ ਨੂੰ ਥੱਪੜ ਮਾਰ ਦਿੱਤੀ। ਉਸ ਤੋਂ ਮਗਰੋਂ ਆਪ ਨੂੰ ਉਸ ਕਾਲਜ ਵਿੱਚੋਂ ਕੱਢ ਦਿੱਤਾ ਗਿਆ। ਆਪ ਨੇ ਸਕਾਟਿਸ਼ ਚਰਚ ਕਾਲਜ ਤੋਂ ਬੀ. ਏ. (ਆਨਰਜ਼) ਪਾਸ ਕੀਤੀ। ਫਿਰ ਆਪ ਭਾਰਤੀ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰਨ ਲਈ ਇੰਗਲੈਂਡ ਗਏ, ਜਿੱਥੇ ਆਪ ਨੇ ਆਈ. ਸੀ. ਐਸ. (ਭਾਰਤੀ ਸਿਵਲ ਸਰਵਿਸ) ਦੀ ਪ੍ਰੀਖਿਆ ਪਾਸ ਕੀਤੀ ਪਰ ਆਪ ਨੇ ਅੰਗੇਰਜ਼ੀ ਸ਼ਾਸਨ ਵਿੱਚ ਨੌਕਰੀ ਕਰਨ ਤੋਂ ਜ਼ਿਆਦਾ ਚੰਗਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਾ ਸਮਝਿਆ।
ਅਜ਼ਾਦੀ ਲਈ ਸੰਘਰਸ਼- ਜਦੋਂ ਆਪ ਕਾਂਗਰਸ ਪਾਰਟੀ ਦੇ ਨੇਤਾ ਬਣੇ ਤਾਂ ਕਈ ਵਾਰ ਜੇਲ੍ਹ ਜਾਣਾ ਪਿਆ। ਜਨਵਰੀ 1940 ਵਿੱਚ ਆਪ ਇੱਕ ਸਾਥੀ ਸੋਢੀ ਹਰਮਿੰਦਰ ਸਿੰਘ ਨਾਲ ਪਠਾਣਾਂ ਦਾ ਭੇਸ ਬਦਲ ਕੇ ਕਾਬਲ ਪਹੁੰਚ ਗਏ।
ਹਿਟਲਰ ਨਾਲ ਮਿਲਣਾ- ਕਾਬਲ ਤੋਂ ਬਾਅਦ ਜਰਮਨੀ ਪਹੁੰਚ ਕੇ ਆਪ ਨੇ ਇੱਥੋਂ ਦੇ ਤਾਨਾਸ਼ਾਹ ਹਿਟਲਰ ਨਾਲ ਮੁਲਾਕਾਤ ਕੀਤੀ ਤੇ ਉਸ ਨੇ ਆਪ ਨੂੰ ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਸਹਾਇਤਾ ਕਰਨ ਦਾ ਵਿਸ਼ਵਾਸ ਵੀ ਦੁਆਇਆ। ਜਰਮਨੀ ਤੋਂ ਨਿਕਲ ਕੇ ਆਪ ਇਟਲੀ ਪੁੱਜੇ ਤੇ ਉੱਥੋਂ ਦੇ ਤਾਨਾਸ਼ਾਹ ਮੁਸੋਲੀਨੀ · ਨਾਲ ਵੀ ਮੁਲਾਕਾਤ ਕੀਤੀ। ਇੱਥੇ ਹੀ ਆਪ ਨੇ ‘ਅਜ਼ਾਦ ਹਿੰਦ ਲੀਗ ਦੀ ਨੀਂਹ ਰੱਖੀ। ਫਿਰ ਜਰਮਨੀ ਜਾ ਕੇ ਅਜ਼ਾਦ ਹਿੰਦ ਫੌਜ਼’ ਦੀ ਸਥਾਪਨਾ ਕੀਤੀ। ਫਰਵਰੀ 1942 ਨੂੰ ਜਪਾਨੀਆਂ ਦੇ ਸਿੰਘਾਪੁਰ ਉੱਤੇ ਕਬਜ਼ਾ ਕਰ ਲੈਣ ਤੋਂ ਬਾਅਦ ਸੁਭਾਸ਼ ਚੰਦਰ ਬੋਸ ਸਿੰਘਾਪੁਰ ਪਹੁੰਚ ਗਏ।
ਸਿੰਘਾਪੁਰ ਤੇ ਰੰਗੁਨ ਵਿੱਚ ਅਜ਼ਾਦ ਹਿੰਦ ਲੀਗ- ਇਸ ਸਮੇਂ ਤੱਕ ਸਿੰਘਾਪੁਰ ਵਿੱਚ ਵੀ ਰਾਸ ਬਿਹਾਰੀ ਬੋਸ ਦੀ ਪ੍ਰਧਾਨਗੀ ਹੇਠ ‘ਅਜ਼ਾਦ ਹਿੰਦ ਲੀਗ ਸਥਾਪਤ ਹੋ ਚੁੱਕੀ ਸੀ। ਸ: ਮੋਹਨ ਸਿੰਘ ਦੀ ਅਗਵਾਈ ਹੇਠ “ਅਜ਼ਾਦ ਹਿੰਦ ਫੌਜ ਵੀ ਬਣ ਚੁੱਕੀ ਸੀ। ਇਸ ਤੋਂ ਮਗਰੋਂ ਅਜ਼ਾਦ ਹਿੰਦ ਲੀਗ ਦੀ ਸਭਾ ਹੋਈ ਜਿਸ ਵਿੱਚ ਸੁਭਾਸ਼ ਚੰਦਰ ਬੋਸ ਨੂੰ ਇਸ ਲੀਗ ਦਾ ਪ੍ਰਧਾਨ ਬਣਾ ਦਿੱਤਾ ਗਿਆ। ਜਪਾਨੀਆਂ ਦਾ ਬਰਮਾ ਉੱਤੇ ਅਧਿਕਾਰ ਹੋ ਜਾਣ ਕਾਰਨ ਅਜ਼ਾਦ ਹਿੰਦ ਫੌਜ’ ਦਾ ਮੁੱਖ ਦਫ਼ਤਰ ਰੰਗਨ ਵਿੱਚ ਬਦਲੀ ਕਰ ਦਿੱਤਾ ਗਿਆ। ਇੱਥੇ ਆਪ ਨੇ ਪਹਿਲਾ ਭਾਸ਼ਨ ਦਿੱਤਾ ਤੇ ਲੋਕਾਂ ਨੂੰ ਵੰਗਾਰ ਕੇ ਕਿਹਾ, “ਤੁਸੀਂ ਮੈਨੂੰ ਖ਼ੂਨ ਦਿਓ , ਮੈਂ ਤੁਹਾਨੂੰ ਅਜ਼ਾਦੀ ਦਿਆਂਗਾ। ਲੋਕਾਂ ਨੇ ਆਪ ਦੇ ਅਸਰਦਾਇਕ ਭਾਸ਼ਨ ਤੋਂ ਬਾਅਦ ਖੂਨ ਨਾਲ ਹਸਤਖਤ ਕਰ ਦਿੱਤੇ। ਹਰ ਭਾਰਤੀ ਬੜੇ ਸ਼ੌਕ ਨਾਲ ਫੌਜ ਵਿੱਚ ਭਰਤੀ ਹੋਇਆ | ਉਸ ਸਮੇਂ ਤੱਕ ਅਜ਼ਾਦ ਹਿੰਦ ਫੌਜ ਦੀ ਗਿਣਤੀ 70-80 ਹਜ਼ਾਰ ਤੱਕ ਪਹੁਚ ਗਈ ਸੀ।
ਜਪਾਨੀਆਂ ਨਾਲ ਸਮਝੌਤਾ ਅਤੇ ਭਾਰਤ ਦੀ ਸੁਤੰਤਰਤਾ ਦੀ ਲੜਾਈ ਜੀ ਨੇ ਜਪਾਨੀਆਂ ਨਾਲ ਇੱਕ ਸਮਝੌਤਾ ਕੀਤਾ ਕਿ ਉਹ ਉਹਨਾਂ ਦੀ ਫੌਜ ਦੀ ਮਦਦ ਕੇਵਲ ਸ਼ਸ਼ਤਰਾਂ ਤੇ ਰਾਸ਼ਨ ਨਾਲ ਹੀ ਕਰਨ, ਲੜਾਈ ਅੰਗਰੇਜ਼ਾਂ ਨਾਲ ਅਜ਼ਾਦ ਹਿੰਦ ਫੌਜ ਹੀ ਕਰੇਗੀ। ਜਪਾਨੀ ਇਸ ਗੱਲ ਲਈ ਜ਼ਿਆਦਾ ਰਜ਼ਾਮੰਦ ਨਹੀਂ ਹੋਏ ਪਰ ਨੇਤਾ ਜੀ ਨੇ ਆਪਣੀ ਫੌਜ ਨੂੰ ਭਾਰਤ ਵੱਲ ਵਧਣ ਦਾ ਹੁਕਮ ਦੇ ਦਿੱਤਾ। ਕਈ ਥਾਵਾਂ ਤੇ ਲੜਾਈਆਂ ਹੋਈਆਂ| ਅਜ਼ਾਦ ਹਿੰਦ ਫੌਜ ਦੇ ਯੋਧੇ ਨੇਤਾ | ਜੀ ਦੇ ਦਿੱਤੇ ਨਾਅਰੇ ‘ਜੈ ਹਿੰਦ’ ਦੀ ਗੰਜ ਨਾਲ ਅੱਗੇ ਵਧਦੇ ਰਹੇ। ਉਹ ਇਸ ਤਰ੍ਹਾਂ ਹੀ ਅੱਗੇ ਵੱਧਦੇ ਹੋਏ ਅੰਗਰੇਜਾਂ ਨੂੰ ਕੱਢਣਾ ਚਾਹੁੰਦੇ ਸਨ ਪਰ ਜਾਪਾਨੀਆਂ ਨੇ | ਸਪਲਾਈ ਬੰਦ ਕਰ ਦਿੱਤੀ। ਮੌਸਮ ਵੀ ਖ਼ਰਾਬ ਹੋ ਗਿਆ। ਸੰਨ 1945 ਵਿੱਚ ਇਹ ਭੁੱਖੇ-ਤਿਹਾਏ ਯੋਧੇ ਅੰਗਰੇਜ਼ਾਂ ਦੇ ਕੈਦੀ ਬਣਨ ਲਈ ਮਜ਼ਬੂਰ ਹੋ ਗਏ।
ਸਿੰਘਾਪੁਰ ਤੋਂ ਜਪਾਨ ਲਈ ਜਹਾਜ਼ ਵਿੱਚ ਜਾਣਾ ਤੇ ਸ਼ਹੀਦੀ- ਜਪਾਨੀਆਂ ਦੇ ਰੰਗੂਨ ਖ਼ਾਲੀ ਕਰਨ ਮਗਰੋਂ ਨੇਤਾ ਜੀ ਸਿੰਘਾਪੁਰ ਪਹੁੰਚੇ ਤੇ ਉੱਥੋਂ ਜਪਾਨ ਜਾਣ ਲਈ ਜਹਾਜ਼ ਵਿੱਚ ਬੈਠੇ। ਕਿਹਾ ਜਾਂਦਾ ਹੈ ਕਿ ਉਹਨਾਂ ਦੇ ਜਹਾਜ਼ ਨੂੰ ਅੱਗ ਲੱਗ ਗਈ ਤੇ ਉਹ ਸ਼ਹੀਦ ਹੋ ਗਏ। ਭਾਰਤੀਆਂ ਦਾ ਵਿਸ਼ਵਾਸ ਹੈ ਕਿ ਉਹ ਜਿਉਂਦੇ ਹਨ।
ਸਾਰ-ਅੰਸ਼- ਇਸ ਤਰ੍ਹਾਂ ਅਸੀਂ ਇਹ ਜਾਣਿਆ ਕਿ ਉਹ ਭਾਰਤੀ ਕੌਮ ਦੇ ਮਹਾਨ ਨੇਤਾ ਸਨ। ਉਹਨਾਂ ਨੇ ਬੜੀ ਸੂਝ-ਬੂਝ ਨਾਲ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਦੀ ਕੋਸ਼ਸ਼ ਕੀਤੀ। ਜੇਕਰ ਜਪਾਨੀ ਉਹਨਾਂ ਨੂੰ ਸਪਲਾਈ ਬੰਦ ਨਾ ਕਰਦੇ ਤਾਂ ਸ਼ਾਇਦ ਨੇਤਾ ਜੀ ਦਾ ਅਜ਼ਾਦੀ ਦਾ ਸੁਪਨਾ ਉਸ ਸਮੇਂ ਹੀ ਸੱਚ ਹੋ ਗਿਆ ਹੁੰਦਾ। ਉਹਨਾਂ ਦੇ ਘੋਲ ਕਾਰਨ ਭਾਰਤੀਆਂ ਨੂੰ ਸਹੀ ਅਗਵਾਈ ਮਿਲੀ।