ਨਸ਼ਾਬੰਦੀ
Nashabandi
ਭੂਮਿਕਾ : ਹਰ ਰੋਜ਼ ਅਖ਼ਬਾਰਾਂ ਵਿਚ ਇਕ ਅਹਿਮ ਖ਼ਬਰ ਇਹ ਵੀ ਹੁੰਦੀ ਹੈ ਕਿ ਵੱਡੀ ਮਾਤਰਾ ਵਿਚ ਹੈਰੋਇਨ, ਅਫੀਮ, ਸਮੈਕ ਆਦਿ ਫੜੀ ਗਈ, ਜਿਸ ਦੀ ਕੀਮਤ ਕਰੋੜਾਂ ਰੁਪਿਆਂ ਵਿਚ ਹੁੰਦੀ ਹੈ। ਇਹ ਨਸ਼ੇ ਦੇ ਵਪਾਰੀ ਅਫ਼ਗਾਨਿਸਤਾਨ ਤੇ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਭਾਰਤ। ਵਿਚ ਲਿਆ ਰਹੇ ਹਨ। ਭਾਰਤ ਵਿਚ ਅਫੀਮ ਦੀ ਖ਼ਪਤ ਸਭ ਤੋਂ ਜ਼ਿਆਦਾ ਹੈ, ਇਸ ਲਈ ਇਸ ਦੀ ਕੀਮਤ ਵੀ ਬੜੀ ਤੇਜ਼ੀ ਨਾਲ ਵਧ ਰਹੀ।
ਨਸ਼ੀਲੀਆਂ ਵਸਤਾਂ ਦੀਆਂ ਕਿਸਮਾਂ : ਕੋਈ ਵੇਲਾ ਸੀ ਜਦੋਂ ਨਸ਼ੀਲੇ ਪਦਾਰਥਾਂ ਦਾ ਰੂਪ ਸ਼ਰਾਬ, ਅਫੀਮ, ਪੋਸਤ ਜਾਂ ਭੁੱਕੀ ਤੱਕ ਹੀ ਸੀਮਤ ਸੀ ਪਰ ਹੁਣ ਚਰਸ, ਗਾਂਜਾ, ਹਸ਼ੀਸ਼, ਸਮੈਕ, ਸਿਗਰਟ, ਸੁਲਫਾ, ਕੋਕੀਨ, ਹੈਰੋਇਨ, ਤੰਬਾਕੂ, ਮੈਂਡਰਿਕਸ, ਐੱਲ ਐੱਸ. ਈ., ਟੀਕੇ, ਕੈਪਸੂਲ ਅਤੇ ਪਤਾ ਨਹੀਂ ਹੋਰ ਕੀ-ਕੀ ਬਦ-ਬਲਾਵਾਂ ਮੰਡੀ ਵਿਚ ਆ ਪਹੁੰਚੀਆਂ ਹਨ। ਭੰਗ, ਪੋਸਤ, ਕੋਕੀਨ, ਧਤੂਰਾ ਅਤੇ ਅਫੀਮ ਆਦਿ ਜਿਨ੍ਹਾਂ ਦੀ ਖੇਤੀ ਆਮ ਤੌਰ ‘ਤੇ ਅਫਗਾਨਿਸਤਾਨ ਦੇ ਇਲਾਕੇ ਵਿਚ ਹੋ ਰਹੀ ਹੈ, ਲੋਕਾਂ ਨੇ ਇਸ ਦੀ ਖੇਤੀ ਨੂੰ ਹੀ ਆਪਣਾ ਵਣਜ ਬਣਾ ਲਿਆ । ਹੈ। ਇਨ੍ਹਾਂ ਕੁਦਰਤੀ ਨਸ਼ੀਲੀਆਂ ਵਸਤਾਂ ਵਿਚ ਦਵਾਈਆਂ ਆਦਿ ਮਿਲਾ ਕੇ ਇਨ੍ਹਾਂ ਦੀ ਸਮਰੱਥਾ ਨੂੰ ਵਧਾਇਆ ਜਾਂਦਾ ਹੈ ਤੇ ਫਿਰ ਇਹ ਟੀਕੇ, ਕੈਪਸੂਲ ਦੇ ਰੂਪ ਵਿਚ ਵੇਚੀਆਂ ਜਾਂਦੀਆਂ ਹਨ।
ਨਸ਼ਿਆਂ ਦਾ ਪਸਾਰ : ਨਸ਼ਿਆਂ ਦਾ ਪਸਾਰਾ ਏਨਾ ਕੁ ਫੈਲ ਗਿਆ ਹੈ ਕਿ ਇਸ ਦੇ ਚੰਗਲ ਵਿਚੋਂ ਕੋਈ ਵੀ ਨਹੀਂ ਬਚਿਆ। ਇਹ ਅਲਾਮਤ ਕੇ ਦੇਸ਼ ਦੀ ਜਵਾਨੀ ਦੇ ਹੱਡਾਂ ਨੂੰ ਸਿਉਂਕ ਵਾਂਗ ਲੱਗ ਗਈ ਹੈ। ਨੌਜਵਾਨ ਲੜਕੇ ਤਾਂ ਕੀ, ਲੜਕੀਆਂ ਵਿਚ ਵੀ ਇਨ੍ਹਾਂ ਦਾ ਰੁਝਾਨ ਵਧ ਰਿਹਾ ਵਿਦਿਆਰਥੀ ਵਰਗ ਤਾਂ ਇਸ ਦੀ ਲਪੇਟ ਵਿਚ ਸਭ ਤੋਂ ਮੂਹਰਲੀ ਕਤਾਰ ਵਿਚ ਹੈ।ਮਾੜੀ ਸੰਗਤ, ਅਮੀਰੀ ਦਾ ਵਿਖਾਵਾ, ਹੋਸਟਲਾ ਦਾ ਤਾਵਰਨ ਆਦਿ ਕਈ ਕਾਰਨ ਹਨ ਕਿ ਵਿਦਿਆਰਥੀ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ।
ਨਸ਼ਾ : ਜ਼ਿੰਦਗੀ ਕਿ ਮੇਤ : ਨਸ਼ੇ ਮਨੁੱਖ ਦੁਆਰਾ ਆਪ ਸਹੇੜੀ ਹੋਈ ਮੌਤ ਹਨ। ਇਹ ਮੌਤ ਜਿੱਥੇ ਸਮਾਜ ਦੇ ਮੱਥੇ ਤੇ ਕਲੰਕ ਹੈ, ਉੱਥੇ । ਬਈ ਵਿਅਕਤੀ ਅਤੇ ਉਸ ਦੇ ਪਰਿਵਾਰ ਨੂੰ ਵੀ ਗਰੀਬੀ ਅਤੇ ਮੁਸੀਬਤਾਂ ਦੇ ਲੜ ਲਾ ਜਾਂਦੀ ਹੈ। ਅਜਿਹੀ ਭਿਆਨਕ ਤੇ ਧੀਮੀ ਗਤੀ ਵਾਲੀ , ਰ ਦੇ ਸਦਾਗਰ ਚਾਂਦੀ ਦੀਆਂ ਚੰਦ ਛਿਲੜਾਂ ਖ਼ਾਤਰ ਜ਼ਹਿਰ ਦੇ ਪਿਆਲਿਆਂ ਦਾ ਕਾਰੋਬਾਰ ਨਿਧੜਕ ਹੋ ਕੇ ਕਰ ਰਹੇ ਹਨ |
ਨਸ਼ਈ ਵਿਅਕਤੀਆਂ ਦੀ ਜ਼ਿੰਦਗੀ ਵਿਚ ਰੋਜ਼ਾਨਾ ਮੌਤ ਰਾਣੀ ਦੀ ਦਸਤਕ ਹੁੰਦੀ ਹੈ। ਉਹ ਜਿਉਂਦੇ ਹੋਏ ਵੀ ਮੋਇਆਂ ਬਰਾਬਰ ਹਨ ਕਿਉਂਕਿ ਨਸ਼ਾ ਸਰੀਰ ਵਿਚ ਵਿਕਾਰ ਪੈਦਾ ਕਰਦਾ ਹੈ, ਸਿਹਤ ਖ਼ਰਾਬ ਕਰਦਾ ਹੈ, ਧਨ ਦਾ ਉਜਾੜਾ ਕਰਦਾ ਹੈ, ਦਿਮਾਗੀ ਸੰਤੁਲਨ ਗੁਆ ਦਿੰਦਾ ਹੈ, ਮਨੁੱਖ ਨੂੰ ਗੁਲਾਮ ਬਣਾ ਲੈਂਦਾ ਹੈ, ਹੱਸਦਾ-ਵੱਸਦਾ ਘਰ ਬਰਬਾਦ ਹੋ ਜਾਂਦਾ ਹੈ . ਮਨੁੱਖ ਸੱਜਣਾਂ-ਮਿੱਤਰਾਂ ਦੀ ਨਫ਼ਰਤ ਅਤੇ ਬੁਰੀਆਂ ਆਦਤਾ ਦਾ ਸ਼ਿਕਾਰ ਹੋ ਜਾਂਦਾ ਹੈ। ਚੋਰੀ, ਡਾਕੇ, ਹੇਰਾਫੇਰੀਆਂ ਉਸ ਮਨੁੱਖ ਦਾ ਕਾਰੋਬਾਰ ਬਣ ਜਾਂਦੇ ਹਨ। ਇਨਾਂ ਚੱਕਰਾਂ ਵਿਚ ਹੀ ਮੌਤ ਉਸ ਦੀ ਜ਼ਿੰਦਗੀ ਲੂਟ ਕੇ ਰਫੂ-ਚੱਕਰ ਹੋ ਜਾਂਦੀ ਹੈ।
ਨਸ਼ਿਆਂ ਦੇ ਕਾਰਨ : ਨੌਜਵਾਨਾਂ ਵਿਚ ਨਸ਼ਿਆਂ ਦੇ ਪਸਾਰ ਦਾ ਮੁੱਖ ਕਾਰਨ ਪੈਸੇ ਦੀ ਹਵਸ ਦੇ ਸ਼ਿਕਾਰ ਸਮਾਜ-ਵਿਰੋਧੀ ਅਨਸਰ ਹਨ ਜਿਨਾਂ ਦਾ ਪੂਰੀ ਦੁਨੀਆ ਵਿਚ ਫੈਲਿਆ ਇਕ ਨੈੱਟਵਰਕ ਹੈ । ਇਨ੍ਹਾਂ ਦੇ ਵਪਾਰੀ ਅਤੇ ਅੱਗੋਂ ਹੋਰ ਵਰਕਰ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਇਸ ਦੀ ਵਰਤੋਂ ਤੋਂ ਪਹਿਲਾਂ ਕਈ ਤਰ੍ਹਾਂ ਦੇ ਲਾਲਚ ਵੀ ਦਿੰਦੇ ਹੋਣਗੇ। ਨੌਜਵਾਨ ਪਹਿਲਾਂ-ਪਹਿਲ ਤਾਂ ਇਸ ਦੀ ਵਰਤੋਂ ਸ਼ੌਕੀਆ ਤੌਰ ‘ਤੇ ਕਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਕੋਈ ਸਰੂਰ ਜਿਹਾ ਚੜਿਆ ਰਹਿੰਦਾ ਹੈ ਪਰ ਇਹੋ ਸਰਰ ਜਦੋਂ ਆਦਤ ਬਣ ਜਾਂਦੀ ਹੈ ਤਾਂ ਫਿਰ ਉਸ ਦੀ ਲੋੜ ਬਣ ਜਾਂਦੀ ਹੈ ਤੇ ਉਸ ਤੋਂ ਬਾਅਦ ਇਸ ਵਿਚੋਂ ਬਾਹਰ ਨਿਕਲਣਾ ਅਸੰਭਵ ਹੁੰਦਾ ਹੈ।
ਬਾਹਰਲੇ ਪ੍ਰਭਾਵ : ਨੌਜਵਾਨਾਂ ਉੱਪਰ ਫ਼ਿਲਮਾਂ ਤੇ ਟੀ.ਵੀ. ਨਾਟਕਾਂ ਦਾ ਪ੍ਰਭਾਵ ਅਤੇ ਪੱਛਮੀ ਸੱਭਿਅਤਾ ਦੇ ਹੋਰ ਪ੍ਰਭਾਵ ਵੀ ਉਨ੍ਹਾਂ ਨੂੰ ਨਸ਼ਿਆਂ ਦੇ ਸੇਵਨ ਦੀਆਂ ਆਦਤਾਂ ਦਾ ਸ਼ਿਕਾਰ ਬਣਾਉਂਦੇ ਹਨ। ਪੰਜਾਬੀਆਂ ਵਿਚ ਤਮਾਕੂ ਖਾਣ ਦੀ ਰੁਚੀ ਤਾਂ ਯੂ ਪੀ. ਤੇ ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਦੀ ਵੇਖਾ-ਵੇਖੀ ਸ਼ੁਰੂ ਹੋਈ ਹੈ। • ਬੇਰੁਜ਼ਗਾਰੀ : ਨੌਜਵਾਨਾਂ ਵਿਚ ਵਧ ਰਹੀ ਨਸ਼ਾਖੋਰੀ ਦਾ ਇਕ ਮੁਢਲਾ ਕਾਰਨ ਬੇਰੁਜ਼ਗਾਰੀ ਵੀ ਹੈ।
ਘਰੇਲੂ ਪਰੇਸ਼ਾਨੀਆਂ : ਅੱਜ-ਕੱਲ੍ਹ ਆਮਦਨ ਘੱਟ ਤੇ ਖ਼ਰਚੇ ਜ਼ਿਆਦਾ ਹਨ। ਮਨੁੱਖ ਦੇ ਸੁਭਾਅ ਵਿਚ ਚਿੜਚੜਾਪਨ ਆ ਗਿਆ ਹੈ। ਉਹ ਗਮਾਂ ਵਿਚ ਗਲਤਾਨ ਰਹਿੰਦਾ ਹੈ ਤੇ ਗਮ/ਚਿੰਤਾਵਾਂ ਤੇ ਫ਼ਿਕਰਾਂ ਨੂੰ ਕੁਝ ਪਲ ਭੁਲਾਉਣ ਲਈ ਉਹ ਨਸ਼ੇ ਦਾ ਆਸਰਾ ਲੈਂਦਾ ਹੈ ਜੋ ਉਸ ਦੀ ਆਦਤ ਤੋਂ ਮਜਬੂਰੀ ਵੀ ਬਣ ਜਾਂਦੀ ਹੈ। ਨੌਕਰੀਸ਼ੁਦਾ ਮਾਪਿਆਂ ਦੇ ਬੱਚੇ ਇਕੱਲੇਪਨ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਇਕਲੱਤਾ ਦੀ ਡਾਵਾਂਡੋਲ ਮਾਨਸਕ ਅਵਸਥਾ ਵਿਚ ਬੱਚੇ ਟੀ.ਵੀ. ਜਾਂ ਕਿਸੇ ਤਰ੍ਹਾਂ ਨਸ਼ੇ ਲਾ ਬੈਠਦੇ ਹਨ ਜੋ ਉਨ੍ਹਾਂ ਦੇ ਸਾਥੀ ਬਣ ਜਾਂਦੇ ਹਨ। ਪਰਿਵਾਰਕ ਰਿਸ਼ਤਿਆਂ ਵਿਚ ਪੈਂਦੀਆਂ ਜਾ ਰਹੀਆਂ ਦੂਰੀਆਂ ਤੇ ਗ਼ਲਤ-ਫਹਿਮੀਆਂ ਤੋਂ ਛੁਟਕਾਰਾ ਪਾਉਣ ਲਈ ਵਿਅਕਤੀ ਨਸ਼ਾ ਕਰਨਾ ਸ਼ੁਰੂ ਕਰ ਦਿੰਦਾ ਹੈ।
ਹੋਸਟਲਾਂ ਦਾ ਵਾਤਾਵਰਨ : ਨੌਜਵਾਨ ਹੋਸਟਲ ਵਿਚ ਇਕੱਠੇ ਰਹਿੰਦੇ ਹਨ ਅਤੇ ਜੇ ਕਿਸੇ ਇਕ ਨੂੰ ਇਹ ਅਲਾਮਤ ਲੱਗੀ ਹੋਵੇ ਤਾਂ ਜਾਹਰ ਹੈ ਇਕ ਮੱਛੀ ਸਾਰੇ ਤਲਾਅ ਨੂੰ ਗੰਦਾ ਕਰ ਦਿੰਦੀ ਹੈ। ਬਾਕੀ ਵੀ ਉਸ ਦੀ ਗੈਸੇ ਨਸ਼ਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਹੋਸਟਲਾਂ ਵਿਚ। ਵਿਦਿਆਰਥੀ ਆਪ-ਹੁਦਰੇ ਵੀ ਹੋ ਜਾਂਦੇ ਹਨ ਤੇ ਮਨਮਾਨੀਆਂ ਵੀ ਕਰਦੇ ਹਨ।
ਸਫ਼ਲਤਾ ਪ੍ਰਾਪਤ ਕਰਨ ਦੀ ਪ੍ਰਬਲ ਇੱਛਾ : ਅਜਿਹੀ ਇੱਛਾ ਆਮ ਤੌਰ ‘ਤੇ ਖਿਡਾਰੀਆਂ ਵਿਚ ਵਧੇਰੇ ਹੁੰਦੀ ਹੈ । ਸਫਲਤਾ ਕਰ ਦੀ ਇੱਛਾ ਖਿਡਾਰੀਆਂ ਨੂੰ ਗੁਮਰਾਹ ਕਰ ਦਿੰਦੀ ਹੈ। ਉਹ ਜਿੱਤਣ ਲਈ ਕਰੜੀ ਮਿਹਨਤ ਅਤੇ ਅਭਿਆਸ ਦੀ ਥਾਂ ਨਸ਼ੀਲੀਆਂ ਵਸਤਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਕਈ ਵਾਰ ਤਾਂ ਭਾਵੇਂ ਉਹ ਜਿੱਤ ਵੀ ਜਾਂਦੇ ਹਨ ਪਰ ਟੈਸਟਾਂ ਤੋਂ ਮਿਲੀਆਂ ਰਿਪੋਰਟਾਂ ਦੇ। ਅਧਾਰ ‘ਤੇ ਉਨ੍ਹਾਂ ਨੂੰ ਅਪਮਾਨਤ ਹੋਣਾ ਪੈਂਦਾ ਹੈ।
ਸੁਝਾਅ : ਨਸ਼ਾਖੋਰੀ ਦੇ ਵਿਸ਼ਾਲ ਦੈਤ ਦਾ ਖ਼ਾਤਮਾ ਕਰਨ ਲਈ ਸਮਾਜ ਦੇ ਹਰੇਕ ਵਰਗ ਨੂੰ ਆਪੋ-ਆਪਣਾ ਹਿੱਸਾ ਪਾਉਣਾ ਪਵੇਗਾ। ਸਮਾਜ-ਸੇਵੀ ਜਥੇਬੰਦੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਨਸ਼ਾ-ਛੁਡਾਊ ਕੈਂਪ ਲਾਉਣ, ਸੈਮੀਨਾਰ ਕਰਵਾਉਣ। ਰਾਜਨੀਤਕ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਚੋਣਾਂ ਦੌਰਾਨ ਨਸ਼ੇ ਨਾ ਵੰਡਣ ਬਲਕਿ ਨਸ਼ੇ ਦੇ ਦਰਿਆ ਵਿਚ ਰੋੜੇ ਗਏ ਪੈਸੇ ਨਾਲ ਕੋਈ ਰੁਜ਼ਗਾਰ ਮੁਹੱਈਆ ਕਰਵਾ ਸਕਦੇ ਹਨ | ਅਦਾਲਤਾਂ ਨੂੰ ਵੀ ਚਾਹੀਦਾ ਹੈ ਕਿ ਉਹ ਨਸ਼ੇ ਦੇ ਵਪਾਰੀਆਂ ਲਈ ਅਜਿਹੀਆਂ ਸਜ਼ਾਵਾਂ ਮੁਕਰਰ ਕਰਨ ਕਿ ਉਹ ਛੁੱਟ ਹੀ ਨਾ ਸਕਣ। ਦੂਜਿਆਂ ਲਈ ਸਬਕ ਬਣਨ ਵਾਲੀਆਂ ਸਜ਼ਾਵਾਂ ਇਨ੍ਹਾਂ ਦੇ ਹਿੱਸੇ ਆਉਣੀਆਂ ਹੀ ਚਾਹੀਦੀਆਂ ਹਨ। ਸੋ, ਨਸ਼ਾਬੰਦੀ ਜ਼ਰੂਰੀ ਹੈ।
ਸਾਰੰਸ਼ : ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਨਸ਼ਿਆਂ ਦਾ ਸੇਵਨ ਮਨੁੱਖ ਵਿਚ ਅਨੁਸ਼ਾਸਨਹੀਣਤਾ, ਜੂਏਬਾਜ਼ੀ ਦੀ ਆਦਤ, ਦੁਰਾਚਾਰ ਮਤ ਵਿਭਚਾਰ ਨੂੰ ਜਨਮ ਦਿੰਦੀ ਹੈ। ਇਸ ਦੀ ਵਰਤੋਂ ਨਾਲ ਜਿੱਥੇ ਮਨੁੱਖੀ ਸਿਹਤ ਦਾ ਸੱਤਿਆਨਾਸ ਹੁੰਦਾ ਹੈ, ਉੱਥੇ ਉਸ ਨਸ਼ਈ ਵਿਅਕਤੀ ਦਾ ਪਰਿਵਾਰ ਵੀ ਮਾਨਸਿਕ ਸੰਤਾਪ ਹੰਢਾਉਣ ਲਈ ਮਜਬੂਰ ਹੋ ਜਾਂਦਾ ਹੈ ਕਿਉਂਕਿ ਧਨ ਦਾ ਉਜਾੜਾ, ਗਰੀਬੀ, ਕੰਗਾਲੀ ਤੇ ਮੰਦਹਾਲੀ ਨੂੰ ਜਨਮ ਦਿੰਦਾ ਹੈ। ਮਨੁੱਖ ਵਿਚ ਚੋਰੀਆਂ, ਡਾਕੇ ਆਦਿ ਬੁਰਾਈਆਂ ਪਨਪਣ ਲੱਗ ਪੈਂਦੀਆਂ ਹਨ। ਨਸ਼ਿਆਂ ਦੀ ਦਲਦਲ ਵਿਚ ਫਸਿਆ ਵਿਅਕਤੀ ਸਿੱਧਾ ਸਿਵਿਆਂ ਨੂੰ ਜਾਂਦਾ ਹੈ । ਇਸ ਲਈ ਇਸ ਦੀ ਨਸ਼ਾਬੰਦੀ ਕਰਨ ਲਈ ਸਰਕਾਰ ਅਤੇ ਮਨੁੱਖਾਂ ਨੂੰ ਰਲ ਕੇ ਸਾਂਝੇ ਉਪਰਾਲੇ ਕਰਨ ਦੀ ਲੋੜ ਹੈ .. ਨਸ਼ਿਆਂ ਦੇ ਦਰਿਆ ਦੇ ਵਹਿਣ ਨੂੰ ਰੋਕਣ ਦੀ ਲੋੜ ਹੈ।