ਸਿਠਤਿ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ
Mithti nivin nanaka gun changiaiya tatu
ਇਹ ਤੁਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਹੈ। ਗੁਰੂ ਜੀ ਨੇ ਫੁਰਮਾਇਆ ਹੈ ਕਿ ਮਿਠਾਸ ਤੇ ਨਿਮਰਤਾ ਸਾਰੇ ਗੁਣਾਂ ਤੇ ਚੰਗਿਆਈਆਂ ਦਾ ਤੱਤ ਹੈ। ਗੁਰੂ ਜੀ ਕਹਿੰਦੇ ਹਨ- “ਨਾਨਕ ਫਿਕਾ ਬੋਲੀਐ, ਤਨ ਮਨ ਫਿੱਕਾ ਹੋਇ॥ ਫਿਕੋ ਫਿੱਕਾ ਸਦੀਐ ਫਿੱਕੇ ਵਿੱਕੀ ਸੋਇ। ਇਸ ਤੁਕ ਦਾ ਭਾਵ ਹੈ ਜੇ ਅਸੀਂ ਕਿਸੇ ਨੂੰ ਮੰਦਾ ਬੋਲ ਬੋਲਦੇ ਹਾਂ ਤਾਂ ਸਾਡੇ ਮਨ ਅਤੇ ਤਨ ਤੇ ਉਸ ਦਾ ਬੁਰਾ ਅਸਰ ਹੁੰਦਾ ਹੈ। ਨਿਮਰਤਾ ਤੇ ਮਿਠਾਸ ਵਰਗੀ ਅਨਮੋਲ ਚੀਜ਼ ਐਵੇਂ ਹੀ ਨਹੀਂ ਮਿਲ ਜਾਂਦੀ ਇਸ ਲਈ ਸਬਰ-ਸੰਤੋਖ ਦੀ ਲੋੜ ਹੁੰਦੀ ਹੈ। ਸਾਡੇ ਧਾਰਮਿਕ ਗ੍ਰੰਥ ਅਤੇ ਸਾਡੇ ਆਗੂ ਵੀ ਇਸ ਦੀ ਸਿੱਖਿਆ ਦਿੰਦੇ ਹਨ “ਧਰ ਤਰਾਜ ਤੋਲੀਐ , ਨਿਵੇ ਸੋ। ਗਉਰਾ ਹੋਇ । ਇਸ ਦਾ ਭਾਵ ਹੈ ਕਿ ਜੋ ਨਿਉਂਦਾ ਹੈ, ਉਹੀ ਭਾਰਾ ਹੁੰਦਾ ਹੈ। ਮਨੁੱਖ ਭਾਵੇਂ ਜਿੰਨਾ ਮਰਜ਼ੀ ਗਿਆਨੀ ਬਣ ਜਾਵੇ ਪਰ ਜੇ ਉਸ ਦੇ ਬੋਲਾਂ ਵਿੱਚ ਮਿਠਾਸ ਤੇ ਨਿਮਰਤਾ ਨਹੀਂ ਹੈ ਤਾਂ ਉਸ ਦਾ ਗਿਆਨ ਵਿਅਰਥ ਹੈ।
ਮਿਠਾਸ ਨਾਲ ਮਨੁੱਖ ਜਿੱਤ ਪ੍ਰਾਪਤ ਕਰ ਸਕਦਾ ਹੈ ਪਰ ਜੇ ਤੁਹਾਡੇ ਸ਼ਬਦਾਂ ਵਿੱਚ ਮਿਠਾਸ ਦੀ ਥਾਂ ਤੇ ਕੌੜਾਪਨ ਹੈ ਤਾਂ ਤੁਸੀਂ ਜਿੱਤੀ ਬਾਜ਼ੀ ਵੀ ਹਾਰ ਸਕਦੇ ਹੋ। ਕਹਿੰਦੇ ਹਨ ਕਿ ਜ਼ੁਬਾਨ ਹੀ ਤਖ਼ਤ ਤੇ ਬਿਠਾਉਂਦੀ ਹੈ। ਮਿਠਾਸ ਤੇ ਨਿਮਰਤਾ ਧਾਰਨ ਕਰਨ ਵਾਲੀ ਵਿਅਕਤੀ ਸਭ ਦਾ ਆਗੂ ਬਣ ਜਾਂਦਾ ਹੈ ਤੇ ਕੌੜੀ ਜ਼ੁਬਾਨ ਵਾਲਾ ਸੜਦਾ ਕੁੜਦਾ ਹੀ ਰਹਿ ਜਾਂਦਾ ਹੈ। ਅਜੋਕੇ ਯੁੱਗ ਵਿੱਚ ਹਰ ਮਨੁੱਖ ਆਕੜ ਦਿਖਾਉਣ ਦੀ ਕੋਸ਼ਸ਼ ਕਰਦਾ ਹੈ। ਗੁੱਸੇ ਵਿੱਚ ਤਾਂ ਕਈ ਲੋਕ ਆਪੇ ਤੋਂ ਬਾਹਰ ਹੋ ਜਾਂਦੇ ਹਨ ਤੇ ਕੋਈ ਨਾ ਕੋਈ ਅਪਰਾਧ ਵੀ ਕਰ ਬੈਠਦੇ ਹਨ। ਇਹਨਾਂ ਸਭ ਗੱਲਾਂ ਦੇ ਨਤੀਜੇ ਭਿਆਨਕ ਹੁੰਦੇ ਹਨ। ਫ਼ਰੀਦ ਜੀ ਫੁਰਮਾਉਂਦੇ ਹਨ- ਫਰੀਦਾ ਜੋ ਤੈ ਮਾਰਨਿ ਮੁਕੀਆਂ, ਤਿਨਾ ਨ ਮਾਰੇ ਘੁੰਮਿ ਆਪਨੜੈ ਘਰਿ ਜਾਈਐ, ਪੈਰ ਤਿਨ੍ਹਾਂ ਦੇ ਚੁੰਮਿ ਨੀਵਾਂ ਹੋਣ ਨਾਲ ਕੁਝ ਨਹੀਂ ਵਿਗੜਦਾ। ਕੋਈ ਵੈਰੀ ਵੀ ਘਰ ਆ ਜਾਵੇ ਤਾਂ ਉਸ ਨਾਲ ਪਿਆਰ ਭਰਿਆ ਵਰਤਾਓ ਕਰਨਾ ਚਾਹੀਦਾ ਹੈ। ਹਰ ਇੱਕ ਦਾ ਭਲਾ ਕਰੋ। ਕਿਸੇ ਨਾਲ ਈਰਖ਼ਾ ਨਾ ਕਰੋ। ਆਪਣੇ ਆਪ ਨੂੰ ਨਿੰਦਿਆ-ਚੁਗਲੀ ਤੋਂ ਹਮੇਸ਼ਾ ਦਰ ਰੱਖੋ। ਆਪਣੇ ਅੰਦਰ ਪਵਿੱਤਰਤਾ, ਦਇਆ ਉਪਕਾਰ, ਸਬਰ-ਸੰਤੋਖ ਵਰਗੇ ਗੁਣ ਪੈਦਾ ਕਰਨਾ ਹੀ ਨਿਮਰਤਾ ਹੈ। ਗੁਰੂ ਜੀ ਨੇ ਸਾਨੂੰ ਇਸ ਤੁਕ ਰਾਹੀਂ ਜੀਵਨ ਦਾ ਡੂੰਘਾ ਭੇਦ ਸਮਝਾਇਆ ਹੈ। ਜੇ ਅਸੀਂ ਇਹਨਾਂ ਗੁਣਾਂ ਨੂੰ ਗ੍ਰਹਿਣ ਕਰੀਏ ਤਾਂ ਸਾਡੇ ਜੀਵਨ ਵਿੱਚ ਪਰਿਵਰਤਨ ਆ ਜਾਵੇਗਾ। ਜਿਹੜੇ ਵਿਅਕਤੀ ਗੁੱਸੇ ਨੂੰ · ਖ਼ਤਮ ਕਰਕੇ ਨਿਮਰਤਾ ਧਾਰ ਲੈਂਦੇ ਹਨ ਉਹ ਸਭ ਦੀਆਂ ਨਜ਼ਰਾਂ ਵਿੱਚ ਉੱਚੇ ਹੋ । ਜਾਂਦੇ ਹਨ ਤੇ ਹਰ ਥਾਂ ਇੱਜ਼ਤ, ਮਾਣ ਤੇ ਸਤਿਕਾਰ ਪ੍ਰਾਪਤ ਕਰਦੇ ਹਨ।