ਮਿੱਠਾ ਬੋਲਣਾ
Mitha Bolna
ਤਕਰੀਬਨ ਹਰ ਇਕ ਮਹਾਨ ਵਿਅਕਤੀ ਨੇ ਹਰ ਪ੍ਰਕਾਰ ਮਿੱਠਾ ਬੋਲਣ ਤੇ ਜ਼ਰੂਰ ਜ਼ੋਰ ਦਿੱਤਾ ਹੈ । ਮਿੱਠਾ ਬੋਲਣ ਵਾਲਾ ਵਿਅਕਤੀ ਹਰ ਇਕ ਦੇ ਮਨ ਨੂੰ ਭਾਉਂਦਾ ਹੈ। ਇਹ ਅਜਿਹਾ ਗੁਣ ਹੈ ਜਿਸ ਨਾਲ ਹੋਰ ਗੁਣ
ਸੁਭਾਵਕ ਹੀ ਆ ਜਾਂਦੇ ਹਨ । ਮਿੱਠਾ ਬੋਲਣ ਵਾਲਾ ਵਿਅਕਤੀ ਹਰ ਇਕ ਦਾ ਸਤਿਕਾਰ ਕਰਦਾ ਹੈ। ਉਸ ਨੂੰ ਹਰ ਸ਼ਖਸੀਅਤ ਇਸ ਪ੍ਰਕਾਰ ਲਗਦੀ ਹੈ ਜਿਵੇਂ ਰੱਬ ਦਾ ਰੂਪ ਹੋਵੇ । ਮਿੱਠਾ ਬੋਲਣ ਵਾਲਾ ਵਿਅਕਤੀ
ਹਮੇਸ਼ਾਂ ਸ਼ਾਂਤ ਰਹਿੰਦਾ ਹੈ । ਗੁੱਸਾ ਘਟ ਕਰਨ ਨਾਲ ਉਸ ਨੂੰ ਕਿਸੇ ਪ੍ਰਕਾਰ ਦੀ ਦਿਮਾਗੀ ਪ੍ਰੇਸ਼ਾਨੀ ਨਹੀਂ ਹੋ ਸਕਦੀ । ਮਿੱਠਾ ਬੋਲਣ ਵਾਲਾ ਵਿਅਕਤੀ ਵਕਤ ਬੇਵਕਤ ਕਿਸੇ ਨੂੰ ਨਾ-ਖੁਸ਼ ਨਹੀਂ ਕਰਦਾ। ਇਸ ਪ੍ਰਕਾਰ
ਮਿੱਠ ਬੋਲੜਾ ਵਿਅਕਤੀ ਹਰ ਇਕ ਨੂੰ ਪਿਆਰ ਕਰਦਾ ਹੈ । ਹਰ ਇਕ ਨੂੰ ਪਿਆਰਾ ਲੱਗਦਾ ਹੈ ਤੇ ਸਾਰੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਸੁਗੰਧਿਤ ਕਰਦਾ ਹੈ।
Please ik essay on the topic kismat and udham te de do….