ਮਿਲਵਰਤਨ
Milvartan
ਸਮਾਜ ਦੀ ਹੋਂਦ ਮਨੁੱਖਾਂ ਦੇ ਆਪਸੀ ਮਿਲਵਰਤਨ ਦੀ ਹੀ ਉਪਜ ਹੈ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਸਮਾਜ ਵਿੱਚ ਮਿਲਵਰਤਨ ਦਾ ਬਹੁਤ ਮਹੱਤਵ ਹੈ। ਮਿਲਵਰਤਨ ਦੀ ਜ਼ਰੂਰਤ ਥਾਂ-ਥਾਂ ਤੇ ਪੈਂਦੀ ਹੈ ਜਿਵੇਂ- ਪਰਿਵਾਰ ਵਿੱਚ, ਰਿਸ਼ਤੇਦਾਰੀ ਵਿੱਚ, ਮਿੱਤਰਾਂ ਵਿੱਚ, ਸਹਿਪਾਠੀਆਂ ਵਿੱਚ, ਗੁਆਂਢੀਆਂ ਵਿੱਚ, ਕਾਰੋਬਾਰ ਵਿੱਚ ਜਾਂ ਉਸ ਸੰਸਥਾ ਵਿੱਚ ਜਿੱਥੇ ਅਸੀਂ ਕੰਮ ਕਰਦੇ ਹਾਂ। ਜੇ ਅਸੀਂ ਮਿਲਵਰਤਨ ਜਾਂ ਸਹਿਯੋਗ ਨਹੀਂ ਰੱਖਾਂਗੇ ਤਾਂ ਸਾਡੀ ਯੋਗਤਾ ਕਿਸੇ ਕੰਮ ਦੀ ਨਹੀਂ। ਜੇਕਰ ਅਸੀਂ ਆਪਣੇ ਆਲੇ-ਦੁਆਲੇ ਵਸਦੇ ਲੋਕਾਂ ਨਾਲ ਮਿਲਵਰਤਨ ਨਾ ਦੇਈਏ ਤਾਂ ਸਾਡੀ ਜ਼ਿੰਦਗੀ ਅਧੂਰੀ ਹੈ। ਅੰਗਰੇਜ਼ੀ ਵਿੱਚ ਕਿਹਾ ਗਿਆ ਹੈ One flower cannot make a garland. ਇੱਕ ਮਨੁੱਖ ਭਾਵੇਂ ਕਿੰਨਾ ਹੀ ਪ੍ਰਤਿਭਾਵਾਨ। ਹੋਵੇ ਪਰ ਉਹ ਇਕੱਲਾ ਕੁਝ ਨਹੀਂ ਕਰ ਸਕਦਾ, ਉਹ ਮਿਲਵਰਤਨ ਦੇ ਕੇ ਤੇ ਮਿਲਵਰਤਨ ਲੈ ਕੇ ਹੀ ਗੱਡੀ ਚਲਾ ਸਕਦਾ ਹੈ। ਜੇ ਅਸੀਂ ਖਾਹ-ਮਖਾਹ ਕਿਸੇ ਦੇ ਕੰਮ ਵਿੱਚ ਰੁਕਾਵਟ ਪਾਈਏ ਤੇ ਆਪਣੀ ਮਨ ਮਰਜੀ ਕਰੀਏ ਤਾਂ ਅਸੀਂ ਦੂਸਰੇ ਲਈ ਤੇ ਆਪਣੇ ਲਈ ਮੁਸੀਬਤਾਂ ਖੜ੍ਹੀਆਂ ਕਰਾਂਗੇ। ਅਸੀਂ ਮਿਲਵਰਤਨ ਨਾਲ ਆਪਣੇ ਸੁੱਖਾਂ ਵਿੱਚ ਤੇ ਕਮਾਈ ਦੇ ਸਾਧਨਾਂ ਵਿੱਚ ਵਾਧਾ ਕਰ ਸਕਦੇ ਹਾਂ। ਮਿਲਵਰਤਨ ਨਾਲ ਅਸੀਂ ਦੁੱਖਾਂ ਤੇ ਮੁਸੀਬਤਾਂ ਦਾ ਟਾਕਰਾ ਸਫ਼ਲਤਾ ਨਾਲ ਕਰ ਲੈਂਦੇ ਹਾਂ। ਸਹਿਯੋਗ ਨਾਲ ਅਸੀਂ ਦੂਜਿਆਂ ਦਾ ਤੇ ਆਪਣਾ ਜੀਵਨ ਸੰਖਾ ਬਣਾ ਲੈਂਦੇ ਹਾਂ। ਮਿਲਵਰਤਨ ਨਾਲ ਕੰਮ ਵਧੇਰੇ ਜਲਦੀ ਖ਼ਤਮ ਹੁੰਦੇ ਹਨ। ਕੰਮ ਕਰਨ। ਲਈ ਸ਼ਕਤੀ ਘੱਟ ਲੱਗਦੀ ਹੈ। ਮਿਲਵਰਤਨ ਨਾਲ ਕੀਤਾ ਕੰਮ ਸਾਨੂੰ ਖੁਸ਼ੀਆਂ । ਦਿੰਦਾ ਹੈ ਤੇ ਸਾਡੀਆਂ ਆਸ਼ਾਵਾਂ ਵਿੱਚ ਵਾਧਾ ਕਰਦਾ ਹੈ। ਇਸ ਲਈ ਸਾਨੂੰ ਅੱਖ ਸਮੇਂ ਇੱਕ ਦੂਜੇ ਨੂੰ ਵੱਧ ਤੋਂ ਵੱਧ ਮਿਲਵਰਤਨ ਦੇਣਾ ਚਾਹੀਦਾ ਹੈ।