ਮੇਰੇ ਬਚਪਨ ਦੀਆਂ ਯਾਦਾਂ
Mere Bachpan di Yadan
ਜਾਣ-ਪਛਾਣ : ਮੈਨੂੰ ਆਪਣੇ ਬਚਪਨ ਦੀਆਂ ਕਈ ਗੱਲਾਂ ਬੜੀ ਚੰਗੀ ਤਰਾਂ ਯਾਦ ਹਨ। ਮੈਂ ਆਪਣੇ ਘਰ ਵਿਚ ਸਭ ਤੋਂ ਛੋਟਾ ਬੱਚਾ ਹਾਂ। ਇਸ ਲਈ ਮੈਨੂੰ ਮੇਰੇ ਭੈਣ ਭਰਾ ਪਿਆਰ ਕਰਦੇ ਸਨ ਅਤੇ ਮੇਰੀ ਹਰ ਇੱਛਾ ਪੂਰੀ ਕਰਦੇ ਸਨ। ਮੈਂ ਜਦੋਂ ਕੁਝ ਹੋਰ ਵੱਡਾ ਹੋਇਆ ਤਾਂ ਆਪਣੇ ਹਾਣੀ ਬੱਚਿਆਂ ਨਾਲ ਘੰਟਿਆਂ ਤੱਕ ਗਲੀ ਵਿਚ ਖੇਡਦਾ ਰਹਿੰਦਾ ਸੀ। ਮੇਰੇ ਕੋਲ ਬਹੁਤ ਸਾਰੇ ਖਿਡੌਣੇ ਹੁੰਦੇ ਸਨ ਅਤੇ ਮੈਂ ਹੋਰ ਬੱਚਿਆਂ ਨਾਲ ਰਲ ਕੇ ਉਨ੍ਹਾਂ ਖਿਡੌਣਿਆਂ ਨਾਲ ਖੇਡਦਾ ਰਹਿੰਦਾ ਸਾਂ। ਮੈਨੂੰ ਅਜਿਹੇ ਖਿਡੌਣੇ ਬੜੇ ਚੰਗੇ ਲੱਗਦੇ ਸਨ ਜਿਹੜੇ ਚਾਬੀ ਦਿੱਤਿਆਂ ਆਪੇ ਚੱਲਦੇ ਹਨ। ਇਸ ਤਰ੍ਹਾਂ ਨਾਲ ਚੱਲਣ ਵਾਲੀ ਇਕ ਰੰਗ-ਬਰੰਗੀ ਰੇਲਗੱਡੀ ਮੈਨੂੰ ਬੜੀ ਚੰਗੀ ਲੱਗਦੀ ਸੀ ਅਤੇ ਮੈਂ ਹਰ ਵੇਲੇ ਉਸ ਨਾਲ ਖੇਡਦਾ ਰਹਿੰਦਾ ਸਾਂ।
ਬਚਪਨ ਦੀਆਂ ਯਾਦਾਂ : ਮੈਨੂੰ ਉਹ ਦਿਨ ਚੰਗੀ ਤਰ੍ਹਾਂ ਯਾਦ ਹੈ ਜਦ ਮੈਨੂੰ ਪਹਿਲੀ ਵਾਰ ਇਕ ਨਰਸਰੀ ਸ਼ਕਲ ਵਿਚ ਪਾਇਆ ਗਿਆ ਸੀ। ਮੇਰੇ ਪਿਤਾ ਜੀ ਮੇਰੇ ਨਾਲ ਗਏ ਸਨ ਅਤੇ ਦੋ ਬੱਚਿਆਂ ਵਿਚ ਵੰਡਣ ਲਈ ਇਕ ਮਿਠਾਈ ਦੀ ਟੋਕਰੀ ਨਾਲ ਲੈ ਗਏ ਸਨ। ਸਾਡੀ ਕਲਾਸ ਟੀਚਰ ਬੜੀ ਚੰਗੀ ਸੀ। ਉਸ ਨੇ ਪਹਿਲੇ ਦਿਨ ਮੈਨੂੰ ਖਾਣ ਲਈ ਟਾਫੀਆਂ ਦਿੱਤੀਆਂ ਸਨ।
ਸਕੂਲ ‘ਚ ਜਾਣਾ: ਮੈਂ ਉਸ ਸਕੂਲ ਵਿਚ ਰੋਜ਼ ਬਸ ਵਿਚ ਬਹਿ ਕੇ ਜਾਂਦਾ ਸਾਂ। ਬਸ ਸਾਡੇ ਘਰ ਦੇ ਸਾਹਮਣੇ ਆ ਖਲੋਂਦੀ ਸੀ। ਸਕੂਲ ਵਿਚ ਬਹੁਤ ਸਾਰੇ ਭੁਲੇ ਸਨ। ਮੈਂ ਉਨ੍ਹਾਂ ਝੂਲਿਆਂ ਉੱਤੇ ਰੋਜ਼ ਝੂਟੇ ਲੈਂਦਾ ਹੁੰਦਾ ਸਾਂ। ਸਭ ਬੱਚਿਆਂ ਨੂੰ ਅੱਧੀ ਛੁੱਟੀ ਵੇਲੇ ਦੁੱਧ ਮਿਲਦਾ ਹੁੰਦਾ ਸੀ।
ਸ਼ਰਾਰਤੀ ਮੁੰਡਾ ਬਣਨਾ : ਇਸ ਮਗਰੋਂ ਮੈਨੂੰ ਇਕ ਹੋਰ ਸਕੂਲ ਵਿਚ ਪੜ੍ਹਣ ਪਾਇਆ ਗਿਆ। ਇਸ ਸਕੂਲ ਵਿਚ ਝੁਲੇ ਤਾਂ ਸਨ ਪਰ ਅੱਧੀ ਛੁੱਟੀ ਵੇਲੇ ਬੱਚਿਆਂ ਨੂੰ ਦੁੱਧ ਨਹੀਂ ਸੀ ਮਿਲਦਾ। ਇਹ ਇਕ ਮਾਡਲ ਪਾਇਮਰੀ ਸਕੂਲ ਸੀ। ਹੁਣ ਮੈਂ ਬੜਾ ਸ਼ਰਾਰਤੀ ਮੁੰਡਾ ਬਣ ਗਿਆ ਸਾਂ ਅਤੇ ਹੋਰ ਬੱਚਿਆਂ ਨਾਲ ਮਿਲ ਕੇ ਕਈ ਸ਼ਰਾਰਤਾਂ ਕਰਦਾ ਰਹਿੰਦਾ ਸੀ। ਮੈਂ ਸਕੂਲ ਵਿਚ ਸ਼ਰਾਰਤਾਂ ਕਰਦਾ ਸਾਂ ਅਤੇ ਆਪਣੀ ਗਲੀ ਵਿਚ ਵੀ। ਅਸੀਂ ਗਲੀ ਦੇ ਸਭ ਬੱਚੇ ਰਾਹ ਜਾਂਦੇ ਬੰਦਿਆਂ ਨੂੰ ਛੇੜ ਕੇ ਬੜੇ ਖੁਸ਼ ਹੁੰਦੇ ਸਾਂ। ਕਈ ਵਾਰ ਉਨ੍ਹਾਂ ਅੱਗੇ ਰਬੜ ਦਾ ਸੱਪ ਸੁੱਟ ਕੇ ਉਨ੍ਹਾਂ ਨੂੰ ਡਰਾ ਦਿੰਦੇ ਸਾਂ। ਅਸੀਂ ਕਈ ਘਰਾਂ ਦੇ ਦਰਵਾਜ਼ਿਆਂ ਉੱਤੇ ਲੱਗੀ ਹੋਈ ਘੰਟੀ ਐਵੇਂ ਵਜਾ ਦੇਂਦੇ ਸਾਂ ਅਤੇ ਜਦੋਂ ਘਰ ਦਾ ਕੋਈ ਬੰਦਾ ਬਾਹਰ ਨਿਕਲਦਾ ਸੀ ਤਾਂ ਹੱਸਦੇ ਹੋਏ ਨੱਸ ਜਾਂਦੇ ਸਾਂ। ਇਹ ਸਮਾਂ ਬੜੀ ਬੇਫਿਕਰੀ ਵਾਲਾ ਸਮਾਂ ਸੀ। ਸਾਨੂੰ ਹੱਸਣ ਖੇਡਣ ਅਤੇ ਸ਼ਰਾਰਤਾਂ ਕਰਨ ਤੋਂ ਸਿਵਾ ਕੁਝ ਹੋਰ ਸੁੱਝਦਾ ਹੀ ਨਹੀਂ ਸੀ।
ਮਿਡਲ ਸਕੂਲ ਵਿਚ ਜਾਣਾ : ਪਰ ਜਦੋਂ ਮੈਂ ਪ੍ਰਾਇਮਰੀ ਜਮਾਤ ਪਾਸ ਕਰਕੇ ਇਕ ਮਿਡਲ ਸਕੂਲ ਵਿਚ ਦਾਖਲ ਹੋਇਆ ਤਾਂ ਮੈਨੂੰ ਬਹੁਤ ਸ਼ਰਾਰਤਾਂ ਕਰਨੀਆਂ ਬੁਰੀਆਂ ਲੱਗਣ ਲੱਗ ਪਈਆਂ। ਮੈਂ ਆਪਣੀ ਪੜਾਈ ਵੱਲ ਵਧੇਰੇ ਧਿਆਨ ਦੇਣ ਲੱਗ ਪਿਆ। ਇਸ ਦੇ ਨਾਲ ਹੀ ਮੈਂ ਖੇਡਣ ਦਾ ਬੜਾ ਸ਼ੌਕੀਨ ਹੋ ਗਿਆ। ਸਕੂਲ ਵਿਚ ਮੈਂ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ ਅਤੇ ਛੇਤੀ ਹੀ ਚੰਗਾ ਖਿਡਾਰੀ ਬਣ ਗਿਆ। ਆਪਣੀ ਗਲੀ ਵਿਚ ਹੋਰ ਹਾਣ ਦੇ ਮੁੰਡਿਆਂ ਨਾਲ ਰਲ ਕੇ ਗੁਲੀ ਡੰਡਾ ਖੇਡਣਾ ਮੇਰਾ ਪਿਆਰਾ ਸ਼ੁਗਲ ਬਣ ਗਿਆ। ਮੈਂ ਕਈ-ਕਈ ਘੰਟੇ ਹੋਰ ਮੁੰਡਿਆਂ ਨਾਲ ਰਲਕੇ ਗੁਲੀਡੰਡਾ ਖੇਡਦਾ ਰਹਿੰਦਾ ਸੀ। ਇਸ ਤੋਂ ਉਪਰੰਤ ਮੈਨੂੰ ਪਤੰਗ ਚੜਾਉਣ ਦਾ ਵੀ ਬੜਾ ਸ਼ੌਕ ਹੋ ਗਿਆ। ਮੈਂ ਆਪਣੀ ਪਤੰਗ ਅਸਮਾਨ ਉੱਤੇ ਚੜੀ ਹੋਈ ਵੇਖ ਕੇ ਬੜਾ ਖੁਸ਼ ਹੁੰਦਾ ਸਾਂ। ਮੇਰੇ ਕੋਲ ਹਰ ਵੇਲੇ ਕਈ-ਕਈ ਪਤੰਗਾਂ ਹੁੰਦੀਆਂ ਸਨ ਅਤੇ ਡੋਰ ਦੇ ਵੀ ਕਈ ਪਿੰਨੇ ਹੁੰਦੇ ਸਨ। ਮੈਂ ਹੋਰ ਮੁੰਡਿਆਂ ਦੀਆਂ ਚੜ੍ਹੀਆਂ ਹੋਈਆਂ ਪਤੰਗਾਂ ਦਾ ‘ਬੋ ਕਾਟਾ’ ਕਰ ਕੇ ਬੜਾ ਖੁਸ਼ ਹੁੰਦਾ ਸਾਂ। ਮੈਂ ਕਈ ਮੁੰਡਿਆਂ ਨਾਲ ਪਤੰਗਾਂ ਪਿੱਛੇ ਲੜਦਾ ਵੀ ਸਾਂ। ਕਈਆਂ ਨੂੰ ਮਾਰਦਾ ਸਾਂ ਅਤੇ ਕਈਆਂ ਕੋਲੋਂ ਮਾਰ ਖਾਂਦਾ ਸੀ। ਪਰ ਪਤੰਗਾਂ ਪਿੱਛੇ ਲੜਣ ਵਿਚ ਵੀ ਮੈਨੂੰ ਬੜਾ ਸੁਆਦ ਆਉਂਦਾ ਸੀ।
ਖੇਡਣ ਦੇ ਨਾਲ ਪਤੰਗਾਂ ਦਾ ਸ਼ੌਕ : ਮੈਨੂੰ ਮੇਰੇ ਮਾਤਾ-ਪਿਤਾ ਜਾਂ ਵੱਡੇ ਭੈਣ ਭਰਾ ਖੇਡਣ ਅਤੇ ਪਤੰਗਾਂ ਚੜਾਉਣ ਤੋਂ ਕਦੀ ਨਹੀਂ ਸਨ ਰੋਕਦੇ। ਉਹ ਜਾਣਦੇ ਸਨ ਕਿ ਮੈਂ ਆਪਣੀ ਪੜਾਈ ਕਰ ਕੇ ਹੀ ਖੇਡਦਾ ਹਾਂ। ਮੈਂ ਆਪਣੇ ਸਕੂਲ ਵਿਚ ਪੜਣ ਵਿਚ ਵੀ ਹੁਸ਼ਿਆਰ ਸਾਂ ਅਤੇ ਖੇਡਣ ਵਿਚ ਵੀ। ਮੈਂ ਹਾਕੀ ਦਾ ਖਿਡਾਰੀ, ਗਲੀ-ਡੰਡਾ ਖੇਡ-ਖੇਡ ਕੇ ਹੀ ਬਣਿਆ ਸੀ। ਮਨੂੰ ਆਪਣੇ ਅਧਿਆਪਕਾਂ ਅਤੇ ਮਾਤਾ-ਪਿਤਾ ਤੋਂ ਕਦੀ ਮਾਰ ਨਹੀਂ ਸੀ ਪਈ।
ਸਦੀਵੀ ਯਾਦ : ਹੁਣ ਜਦ ਮੈਂ ਹਾਈ ਸਕੂਲ ਵਿਚ ਪੜ੍ਹਦਾ ਹਾਂ ਤਾਂ ਮੈਂ ਸਮਝਦਾ ਹਾਂ ਕਿ Sਰਾ ਬਚਪਨ ਖਤਮ ਹੋ ਗਿਆ ਹੈ। ਅਜੇ ਵੀ ਭਾਵੇਂ ਮੈਨੂੰ ਖੇਡਣ ਤੋਂ ਕੋਈ ਰੋਕਦਾ ਨਹੀਂ, ਪਰ ਹੁਣ ਮੈਂ ਖੇਡਦਾ ਘੱਟ ਅਤੇ ਪੜਦਾ ਵਧੇਰੇ ਹਾਂ। ਮੈਨੂੰ ਆਪਣੀ ਜ਼ਿੰਮੇਵਾਰੀ ਦਾ ਖਿਆਲ ਵਧੇਰੇ ਹੋ ਗਿਆ ਹੈ। ਪਰ ਹਾਕੀ ਦਾ ਖਿਡਾਰੀ ਮੈਂ ਹੁਣ ਵੀ ਹਾਂ ਅਤੇ ਆਪਣੇ ਸਕੂਲ ਦੀ ਪ੍ਰਥਮ ਹਾਕੀ ਟੀਮ ਦਾ ਮੈਂਬਰ ਹਾਂ। ਮੈਂ ਅਜੇ ਵੀ ਸਮਝਦਾ ਹਾਂ ਕਿ ਮੈਂ ਹਾਕੀ ਦਾ ਚੰਗਾ ਖਿਡਾਰੀ ਆਪਣੀ ਗਲੀ ਵਿਚ ਗੁਲੀ-ਡੰਡਾ ਖੇਡ-ਖੇਡ ਕੇ ਬਣਿਆ ਹਾਂ। ਮੈਨੂੰ ਆਪਣਾ ਬਚਪਨ ਸਦਾ ਯਾਦ ਰਹੇਗਾ ਅਤੇ ਮੈਂ ਆਪਣੇ ਬਚਪਨ ਦੇ ਦਿਨਾਂ ਨੂੰ ਸਦਾ ਦਿਲ ਵਿਚ ਵਸਾਈ ਰੱਖਾਂਗਾ।
punjab