ਮਨਭਾਉਂਦਾ ਲੇਖਕ : ਨਾਵਲਕਾਰ ਨਾਨਕ ਸਿੰਘ
Mera Manpasand Lekhak – Novelkar Nanak Singh
ਜਾਂ
ਮਨਭਾਉਂਦੇ ਲੇਖਕ ਦੇ ਗੁਣ
ਸਾਹਿਤ ਜਗਤ ਦਾ ਧਰੂ-ਤਾਰਾ : ਕਲਮ ਦੀ ਤਾਕਤ ਨਾਲ ਨਾਮਣਾ ਖੱਟਣ ਵਾਲੇ ਅਨੇਕਾਂ ਹੀ ਅਜਿਹੇ ਲੋਕ ਹਨ, ਜੋ ਪੰਜਾਬੀ ਸਾਹਿਤ ਜਗਤ ਦੇ ਖੇਤਰ ਵਿਚ ਧਰੂ ਤਾਰੇ ਵਾਂਗ ਚਮਕ ਰਹੇ ਹਨ ਅਤੇ ਲੋਕ-ਦਿਲਾਂ ਤੇ ਰਾਜ ਕਰ ਰਹੇ ਹਨ। ਕਿਸੇ ਨੇ ਕਵਿਤਾ ਦੇ ਖੇਤਰ ਵਿੱਚ ਸਿੱਧੀ। ਹਾਸਲ ਕੀਤੀ ਤੇ ਕਿਸੇ ਨੇ ਵਾਰਤਕ ਦੇ ਵੱਖ-ਵੱਖ ਰੂਪਾਂ ਵਿਚ।
ਮੇਰਾ ਮਨਭਾਉਂਦਾ ਲੇਖਕ ਪੰਜਾਬੀ ਸਾਹਿਤ ਦਾ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਹੈ, ਜੋ ਆਪਣੇ ਵਿਸ਼ੇਸ਼ ਗੁਣਾਂ ਸਦਕਾ ਮੈਰਾਂ ਹੀ ਨਹੀਂ ਬਲਕਿ ਸਮੁੱਚੇ ਪਾਠਕਾਂ ਦਾ ਪਸੰਦੀਦਾ ਨਾਵਲਕਾਰ ਹੈ।
ਆਪ ਨੇ ਪੰਜਾਬੀ ਵਿਚ ਸਭ ਤੋਂ ਵੱਧ ਨਾਵਲ ਲਿਖੇ, ਜਿਨ੍ਹਾਂ ਦੀ ਗਿਣਤੀ ਲਗਭਗ ਚਾਰ ਦਰਜਨ ਹੈ, ਜਿਨ੍ਹਾਂ ਵਿਚੋਂ ‘ਚਿੱਟਾ ਲਹੂ , ਪਵਿੱਤਰ ਪਾਪੀ, ਮਤਰੇਈ ਮਾਂ, ਮਿੱਠਾ ਮਹੁਰਾ, ਅੰਧ-ਖਿੜਿਆ ਫੁੱਲ, ਗਗਨ ਦਮਾਮਾ ਬਾਜਿਆ, ਸੰਗਮ, ਚਿਤਰਕਾਰ , ਮੰਝਧਾਰ, ਕੋਈ ਹਰਿਆ ਸੂਟ ਰਹਿਓ। ਰੀ , ਅੰਗ ਦੀ ਖੇਡ , ਪਾਪ ਕੇ ਸੋਹਿਲੇ, ਗਰੀਬ ਦੀ ਦੁਨੀਆ, ਇਕ ਮਿਆਨ ਦੋ ਤਲਵਾਰਾਂ, ਟੀ ਵੀਣਾ, ਗੰਗਾਜਲੀ ਵਿਚ ਸਰਾਬ , ਪੁਜਾਰੀ, ਪ੍ਰੇਮ ਸੰਗੀਤ, ਲਵ ਮੈਰਿਜ ਆਦਿ ਸੁਪ੍ਰਸਿੱਧ ਨਾਵਲ ਹਨ।
ਵਿਸ਼ਿਆਂ ਦੀ ਵਿਵਧਤਾ : ਆਪ ਨੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਨਾਵਲ ਲਿਖੇ ਹਨ | ਆਪ ਨੇ ਸਭ ਤੋਂ ਪਹਿਲਾ ਮੌਲਿਕ ਨਾਵਲ “ਮਤਰੇਈ ਮਾਂ ਲਿਖਿਆ ਜੋ ਸਧਾਰਨ ਪੱਧਰ ਦਾ ਸੀ।1932 ਈ ਵਿਚ ਆਪ ਦਾ ਨਾਵਲ ‘ਚਿੱਟਾ ਲਹੂ’ ਛਪਿਆਂ, ਤਾਂ ਮਾਨੋ ਜਿਵੇਂ ਪੰਜਾਬੀ ਸਾਹਿਤ ਜਗਤ ਵਿਚ ਤਰਥੱਲੀ ਮੱਚ ਗਈ ਹੋਵੇ। ਇਸ ਨਾਵਲ ਨੇ ਹੀ ਆਪ ਨੂੰ ਇਕ ਪ੍ਰਸਿੱਧ ਨਾਵਲਕਾਰ ਦੇ ਤੌਰ ‘ਤੇ ਸਥਾਪਤ ਕਰ ਦਿੱਤਾ।
ਇਸ ਨਾਵਲ ਵਿਚ ਕਈ ਸਮਾਜਕ ਕੁਰੀਤੀਆਂ ਨੂੰ ਛੂਹਿਆ ਗਿਆ ਸੀ। ਜਿਵੇਂ-ਜਾਤ-ਪਾਤ, ਬਾਲ-ਵਿਆਹ, ਇਸਤਰੀਆਂ ਵਿਚ ਅਨਪੜ੍ਹਤਾ, ਨਸ਼ਾਖੋਰੀ, ਕਾਨੂੰਨ ਪ੍ਰਬੰਧ ਵਿਚ ਰਿਸ਼ਵਤਖੋਰੀ, ਵੇਸਵਾ ਜੀਵਨ ਆਦਿ ਅਨੇਕਾਂ ਬੁਰਾਈਆਂ, ਜੋ ਉਸ ਵੇਲੇ ਸਮਾਜ ਵਿਚ ਪ੍ਰਚਲਤ ਸਨ, ਆਪਣੀ ਕਲਮ ਦੀ ਅਵਾਜ਼ ਨਾਲ ਉਠਾਈਆਂ । ਇੰਜ ਆਪ ਸਮਾਜ-ਸੁਧਾਰਕੇ ਵੱਜੇ ਜਾਣ ਲੱਗ ਪਏ । ਜਿੱਥੇ ਆਪ ਆਪਣੇ ਨਾਵਲਾਂ ਰਾਹੀਂ ਸਮਾਜ-ਸੁਧਾਰ ਦੀ ਗੱਲ ਕਰਦੇ ਹਨ, ਉੱਥੇ ਆਪ ਨੇ ਨਵੇਂ ਪਿਆਰ ਦੀ ਦੁਨੀਆਂ ਦੇ ਸੁਪਨੇ ਵੀ ਸਿਰਜੇ ਹਨ। ਆਪ ਨੇ ਸਮਾਜ ਸੁਧਾਰਕ ਤੋਂ ਪੀਤ ਪੁਜਾਰੀ ਬਣ ਕੇ ‘ਅੱਧ ਖਿੜਿਆ ਫੁੱਲ’, ‘ਜੀਵਨ ਸੰਗਰਾਮ’, ‘ਲਵ ਮੈਰਿਜ’, ‘ਗਰੀਬ ਦੀ ਦੁਨੀਆ’ ਜਿਹੇ ਨਾਵਲ ਲਿਖੇ।
ਤਤਕਾਲੀਨ ਸਮੱਸਿਆਵਾਂ : ਆਪ ਤਤਕਾਲੀਨ ਸਮੱਸਿਆਵਾਂ ਨੂੰ ਕਲਮੀ ਛੋਹਾਂ ਨਾਲ ਚਿਤਰਨ ਦੀ ਸਮਰੱਥਾ ਦਾ ਪ੍ਰਮਾਣ ਦਿੰਦੇ ਹੋਏ ਆਪਣੇ ਨਾਵਲਾਂ ਦੇ ਘੇਰੇ ਵਿਸ਼ਾਲ ਕਰਦੇ ਜਾਂਦੇ ਸਨ। 1947 ਈ ਵਿਚ ਹੋਈ ਦੇਸ਼ ਦੀ ਵੰਡ ਕਾਰਨ ਹੋਏ ਫ਼ਿਰਕੂ ਫਸਾਦਾਂ ਦੇ ਭਿਆਨਕ ਦਿਸ਼ਾਂ ਨੇ ਆਪ ਤੋਂ ਅਮਿਟ ਪ੍ਰਭਾਵ ਪਾਇਆ ਜਿਸ ਦੇ ਸਿੱਟੇ ਵਜੋਂ ਆਪ ਨੇ ਖੂਨ ਦੇ ਸੋਹਲ , ਅਰੀ ਦੀ ਖੇਡ , ਮੰਝਧਾਰ ਆਦਿ ਨਾਵਲ ਵੀ ਲਿਖੇ ॥
ਆਪ ਦੇ ਨਾਵਲਾਂ ਦਾ ਸਭ ਤੋਂ ਵੱਡਾ ਗੁਣ ਜਾਂ ਵਿਸ਼ੇਸ਼ਤਾ ਇਹ ਹੈ ਕਿ ਆਪ ਦੇ ਨਾਵਲਾਂ ਦੇ ਨਾਂ ਵਿਰੋਧਾਰ ਹੁੰਦੇ ਹਨ ਜਿਵੇਂ ਕਿਸ ਪਾਵਰ ਪਾਪੀ, ਮਿਠਾ ਮਹੁਰਾ, ਗੰਗਾਜਲੀ ਵਿੱਚ ਸ਼ਰਾਬ ਆਦਿ। ਅਜਿਹੇ ਨਾ ਹੀ ਪਾਠਕਾਂ ਨੂੰ ਆਪਣੇ ਵੱਲ ਖਿੱਚਣ ਲਈ ਕਾਫੀ ਹੁੰਦੇ ਹਨ।
ਪਾਤਰ ਸਧਾਰਨ ਮਨੁੱਖ : ਆਪ ਦੇ ਨਾਵਲਾਂ ਦੇ ਪਾਤਰ ਸਾਧਾਰਨ ਮਨੁੱਖ ਹਨ ਤੇ ਉਨਾਂ ਦੀਆਂ ਸਮੱਸਿਆਵਾਂ ਦੇ ਸਮਾਜ ਨਾਲ ਹੋਈਆਂ ਹੁੰਦੀਆਂ ਹਨ। ਇਨਾਂ ਤੋਂ ਹਰ ਨਾਵਲ ਹਰ ਪਾਠਕ ਨੂੰ ਆਪਣੀ ਦਾਸਤਾਨ ਦਾ ਪ੍ਰਤੀਤ ਹੁੰਦਾ ਹੈ। ਇੰਝ ਆਪ ਦੇ ਨਾਲ ਕ ਈ ਬਾਬਾ ਥਾਰ ਦੇ ਨੇੜੇ ਪਹੁੰਚ ਜਾਂਦੇ ਹਨ। ਆਪ ਦੇ ਨਾਵਲਾਂ ਤੋਂ ਕਈਆਂ ਨੇ ਆਪਣਾ ਜੀਵਨ ਵੀ ਬਦਲਿਆ ਹੈ |
ਆਪ ਦੇ ਨਾਵਲਾਂ ਵਿਚ ਕਹਾਣੀ ਰਸ, ਰੌਚਕਤਾ, ਸਰਲਤਾ, ਸੰਖੇਪਤਾ ਵਰਗੇ ਗੁਣ ਪਾਠਕਾਂ ਨੂੰ ਇਕਾਗਰ ਕਰ ਦਿੰਦੇ ਹਨ। ਜਿਉਂ-ਜਿਉਂ। ਨਾਵਲ ਪੜ੍ਹਦੇ ਜਾਈਏ, ਤਿਉਂ-ਤਿਉਂ ਉਤਸੁਕਤਾ ਵਧਦੀ ਜਾਂਦੀ ਹੈ।
ਆਪ ਦੇ ਨਾਵਲਾਂ ਦੇ ਗੁਣਾਂ ਕਾਰਨ ਚਿੱਟਾ ਲਹੂ’ ਦੇ ਅਧਾਰ ਤੋਂ ਜਲੰਧਰ ਦੂਰਦਰਸ਼ਨ ਵੱਲੋਂ ਟੀ.ਵੀ. ਸੀਰੀਅਲ ਵੀ ਬਣਾਇਆ ਗਿਆ, ਜੋ ਬੇਹੱਦ ਸਲਾਹਿਆ ਗਿਆ। ਇਸੇ ਤਰਾਂ ‘ਪਵਿੱਤਰ ਪਾਪੀ ਨਾਵਲ ਦੀ ਕਹਾਣੀ ਦੇ ਅਧਾਰ ਤੋਂ ਫਿਲਮ ਵੀ ਬਣੀ ਹੈ ਤੇ ਕਈ ਨਾਵਲ ਸਿਲੇਬਸ ਦੀਆਂ ਪਾਠ-ਪੁਸਤਕਾਂ ਵਜੋਂ ਪੜੇ-ਘੜਾਏ ਜਾਂਦੇ ਹਨ ।ਆਪ ਨੂੰ ਆਪਣੇ ਜੀਵਨ ਕਾਲ ਦੇ ਦੌਰਾਨ ਹੀ ਜਿਨਾਂਮਾਣ-ਸਨਮਾਨ ਪ੍ਰਾਪਤ ਹੋਇਆ। ਓਨਾ ਸ਼ਾਇਦ ਕਿਸੇ ਹੋਰ ਲੇਖਕ ਦੇ ਹਿੱਸੇ ਘੱਟ ਹੀ ਆਇਆ ਹੋਵੇ।
ਸੋ, ਕੁਝ ਇਨਾਮਦਲੇ ਗੁਣਾਂ ਕਾਰਨ ਹੀ ਨਾਨਕ ਸਿੰਘ ਮਰੇ ਮਨਭਾਉਦੇ ਨਾਵਲਕਾਰਾਂ ਦੀ ਸ਼੍ਰੇਣੀ ਵਿਚੋਂ ਸਭ ਤੋਂ ਉੱਤਮ ਦਰਜਾ ਰੱਖਦੇ ਹਨ।