Punjabi Essay on “Mera Man Pasand Adhiyapak”, “ਮੇਰਾ ਮਨ-ਭਾਉਂਦਾ ਅਧਿਆਪਕ”, Punjabi Essay for Class 10, Class 12 ,B.A Students and Competitive Examinations.

ਮੇਰਾ ਮਨ-ਭਾਉਂਦਾ ਅਧਿਆਪਕ

Mera Man Pasand Adhiyapak 

ਸਾਡੇ ਸਕੂਲ ਦੇ ਸਾਰੇ ਹੀ ਅਧਿਆਪਕ ਬਹੁਤ ਯੋਗ ਅਤੇ ਸਿਆਣੇ ਹਨ | ਪਰ ਸਭ ਤੋਂ ਵੱਧ ਚੰਗੇ ਮੈਨੂੰ ਆਪਣੇ ਅੰਗਰੇਜ਼ੀ ਦੇ ਅਧਿਆਪਕ ਮਿਸਟਰ ਸੇਖੋਂ ਲਗਦੇ ਹਨ । ਉਹ ਐਮ.ਏ, ਬੀ. ਐੱਡ. ਹਨ । ਸਾਡੇ ਸਕੂਲ ਵਿਚ ਉਹ ਸਭ ਤੋਂ ਪੁਰਾਣੇ ‘ਤੇ ਸਭ ਤੋਂ ਵੱਧ ਹਰਮਨ ਪਿਆਰੇ ਹਨ। ਕਿ ਉਨ੍ਹਾਂ ਦਾ ਪੜ੍ਹਾਉਣ ਦਾ ਢੰਗ ਬੜਾ ਹੀ ਚੰਗਾ ਤੇ ਵਧੀਆ ਹੈ । ਉਨ੍ਹਾਂ ਦਾ ਤਰੀਕਾ ਏਨਾ | ਪ੍ਰਭਾਵਸ਼ਾਲੀ ਹੈ ਕਿ ਉਨ੍ਹਾਂ ਦੀ ਪੜਾਈ ਹੋਈ ਹਰ ਚੀਜ਼ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ । ਉਨ੍ਹਾਂ ਦਾ ਗੰਭੀਰਤਾ ਦੇ ਨਾਲ-ਨਾਲ ਮਜ਼ਾਕ ਵਾਲਾ ਸੁਭਾਅ ਵੀ ਹੈ । ਜਮਾਤ ਵਿਚ ਪੜ੍ਹਾਉਂਦੇ-ਪੜ੍ਹਾਉਂਦੇ ਉਹ ਕਈ ਵਾਰ ਚੁਟਕਲੇ ਆਦਿ ਸੁਣਾ ਕੇ ਗੰਭੀਰ ਤੋਂ ਗੰਭੀਰ ਵਿਸ਼ੇ ਨੂੰ ਸੌਖੀ ਤਰ੍ਹਾਂ ਸਮਝਾ ਦੇਂਦੇ ਹਨ।

ਸੇਖੋਂ ਸਾਹਿਬ ਵਿਦਿਆਰਥੀਆਂ ਨੂੰ ਬਹੁਤ ਪਿਆਰ ਕਰਦੇ ਹਨ । ਉਹ ਕਦੀ ਵੀ ਕਿਸੇ ਵਿਦਿਆਰਥੀ ਨੂੰ ਮਾਰਦੇ ਕੁੱਟਦੇ ਨਹੀਂ, ਸਗੋਂ ਪਿਆਰ ਨਾਲ ਸਮਝਾਉਂਦੇ ਹਨ। ਵਿਦਿਆਰਥੀਆਂ ਨੂੰ ਉਹ ਹਮੇਸ਼ਾਂ ਹੌਂਸਲਾ ਦੇਂਦੇ ਹਨ । ਇਸ ਪ੍ਰਕਾਰ ਉਹ ਵਿਦਿਆਰਥੀ ਜੋ ਇਹ ਸਮਝਦੇ ਹਨ ਕਿ ਉਹ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਜਾਣਦੇ, ਉਹ ਵੀ ਅੰਗਰੇਜ਼ੀ ਸਿੱਖ ਜਾਂਦੇ ਹਨ । ਬਾਰ-ਬਾਰ ਪੁੱਛਣ ਤੇ ਉਹ ਸਮਝਾਈ ਜਾਂਦੇ ਹਨ, ਕਦੀ ਵੀ ਅੱਕਦੇ ਨਹੀਂ।

ਸੇਖੋਂ ਸਾਹਿਬ ਵਿਦਿਆਰਥੀਆਂ ਦੀ ਹਰ ਮੁਸ਼ਕਿਲ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ । ਇਸੇ ਲਈ ਸਾਰੇ ਵਿਦਿਆਰਥੀ ਆਪਣੀਆਂ ਨਿੱਜੀ ਮੁਸ਼ਕਿਲਾਂ ਦਾ ਹੱਲ ਵੀ ਉਨ੍ਹਾਂ ਤੋਂ ਕਰਵਾਉਣਾ ਚਾਹੁੰਦੇ ਹਨ।

ਮਿਸਟਰ ਸੇਖੋਂ ਹਮੇਸ਼ਾ ਡਸਿਪਲਿਨ ਵਿਚ ਰਹਿਣ ਦੀ ਵੀ ਸਿੱਖਿਆ ਦੇਂਦੇ ਹਨ । ਉਹ . ਮਾਤਾ ਪਿਤਾ ਨਾਲ ਪਿਆਰ ਕਰਨ ਦੀ, ਵੱਡਿਆਂ ਦਾ ਆਦਰ ਕਰਨ ਦੀ ਹਮੇਸ਼ਾਂ ਸਿੱਖਿਆ ਦੇਂਦੇ ਹਨ। ਉਹ ਆਪ ਦੇਸ਼ ਭਗਤ ਹਨ ਤੇ ਵਿਦਿਆਰਥੀਆਂ ਨੂੰ ਵੀ ਦੇਸ਼ ਨਾਲ ਪਿਆਰ ਕਰਨ ਦੀ ਸਿੱਖਿਆ ਦੇਂਦੇ ਹਨ ।

ਉਹ ਸਮੇਂ ਦੇ ਬੜੇ ਪਾਬੰਦ ਹਨ । ਉਹ ਇਕ ਬਹੁਤ ਹੀ ਚੰਗੇ ਕਵੀ ਤੇ ਗਾਇਕ ਹਨ । ਸਕੂਲ ਦੇ ਹਰ ਸਮਾਗਮ ਵਿਚ ਕੁਝ ਸਮਾਂ ਆਪ ਨੂੰ ਜ਼ਰੂਰ ਦਿੱਤਾ ਜਾਂਦਾ ਹੈ । ਪ੍ਰਮਾਤਮਾ ਉਨ੍ਹਾਂ ਦੀ । ਉਮਰ ਲੰਬੀ ਕਰੇ !

3 Comments

  1. Rashmin Bhardwaj June 18, 2019
  2. Awalnoorsinghmaan November 2, 2019
  3. Khanak and Aarav singla January 31, 2021

Leave a Reply