ਮਨਿ ਜੀਤੈ ਜਗੁ ਜੀਤੁ
Mani Jite Jag Jitu
ਗੁਰੂ ਨਾਨਕ ਦੇਵ ਜੀ ਦਾ ਕਥਨ- ‘ਮਨਿ ਜੀਤੈ ਜਗ ਜੀਤ ਗਰ ਨਾਨਕ ਦੇਵ ਜੀ ਦੀ ਸਰਬੋਤਮ ਬਾਣੀ “ਜਪੁਜੀ” ਸਾਹਿਬ ਦੀ 27ਵੀਂ ਪਉੜੀ ਦੀ ਇਕ ਤੁਕ ਹੈ । ਇਸ ਵਿਚ ਗੁਰੂ ਸਾਹਿਬ ਨੇ ਇਕ ਅਟੱਲ ਸਚਿਆਈ ਨੂੰ ਪੇਸ਼ ਕੀਤਾ ਹੈ | ਇਸ ਤੁਕ ਦਾ ਸ਼ਾਬਦਿਕ ਅਰਥ ਇਹ ਹੈ ਕਿ ਆਪਣੇ ਮਨ ਨੂੰ ਜਿੱਤਣ ਨਾਲ ਮਨੁੱਖ ਸਾਰੀ ਦੁਨੀਆਂ ਉੱਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ |
ਮਨ ਉੱਤੇ ਕਾਬੂ ਪਾਉਣਾ-ਮਨ ਨੂੰ ਜਿੱਤਣ ਸੰਬੰਧੀ ਕੋਈ ਵਿਚਾਰ ਕਰਨ ਤੋਂ ਪਹਿਲਾਂ ਇਸ ਗੱਲ ਤਵਚਾਰ ਕਰਨਾ ਜ਼ਰੂਰੀ ਹੈ ਕਿ ਮਨ ਕੀ ਹੈ ਤੇ ਇਸ ਨੂੰ ਜਿੱਤਣ ਤੋਂ ਕੀ ਭਾਵ ਹੈ ? ਸਾਡੇ ਸਰੀਰ ਦੀਆਂ ਪੰਜ ਗਿਆਨ-ਇੰਦਰੀਆਂ ਰਾਹੀਂ ਬਾਹਰੋਂ ਕੁੱਝ ਗ੍ਰਹਿਣ ਕਰਨ ਦਾ ਕੰਮ ਇਹ ਮਨ ਕਰਦਾ ਹੈ ਤੇ ਇਸ ਦੇ ਹੁਕਮ ਅਨੁਸਾਰ ਹੀ ਸਾਡੇ ਗਿਆਨ ਇੰਦਰੇ ਕੋਈ ਕੰਮ ਕਰਦੇ ਹਨ | ਇਸ ਮਨ ਵਿਚ ਹੀ ਚੰਗਾ ਖਾਣ-ਪੀਣ, ਪਹਿਨਣ ਤੇ ਹੋਰ ਹਰ ਤਰਾਂ ਦੀਆਂ ਇੱਛਾਵਾਂ ਤੇ ਵਿਚਾਰ ਪੈਦਾ ਹੁੰਦੇ ਹਨ । ਇਨ੍ਹਾਂ ਇੱਛਾਵਾਂ ਦੀ ਪੂਰਤੀ ਲਈ ਮਨ ਮਨੁੱਖ ਨੂੰ ਹਰਕਤ ਵਿਚ ਲਿਆਉਂਦਾ ਹੈ, ਉਸ ਨੂੰ ਚੰਗੇ-ਬੁਰੇ ਕੰਮ ਕਰਨ ਦੀ ਪ੍ਰੇਰਨਾ ਦਿੰਦਾ ਹੈ| ਮਨ ਨੂੰ ਜਿੱਤਣ ਤੋਂ ਭਾਵ ਇਹ ਹੈ ਕਿ ਇਸ ਨੂੰ ਅਜਿਹੇ ਰਸਤੇ ਉੱਤੇ ਲਿਆਂਦਾ ਜਾਵੇ ਕਿ ਉਹ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਮਨੁੱਖ ਤੋਂ ਬੁਰੇ ਕੰਮ, ਚੋਰੀ ਠੱਗੀ, ਬੇਈਮਾਨੀ, ਝੂਠ, ਫ਼ਰੇਬ ਤੇ ਜਬਰ-ਜ਼ੁਲਮ ਆਦਿ ਨਾ ਕਰਾਏ ਤੇ ਪਰਾਇਆ ਹੱਕ ਮਾਰਨ ਲਈ ਮਜਬੂਰ ਨਾ ਕਰੇ । ਦੂਸਰੇ ਸ਼ਬਦਾਂ ਵਿਚ ਇਸ ਦਾ ਅਰਥ ਇਹ ਹੈ ਕਿ ਮਨੁੱਖ ਖ਼ੁਦਗਰਜ਼ੀ ਨੂੰ ਤਿਆਗ ਕੇ ਕੇਵਲ ਉਨ੍ਹਾਂ ਗੱਲਾਂ ਬਾਰੇ ਹੀ ਸੋਚੇ ਤੇ ਉਹੋ ਹੀ ਕੰਮ ਕਰੇ, ਜੋ ਸਮੁੱਚੇ ਸਮਾਜ ਲਈ ਲਾਭਦਾਇਕ ਤੇ ਕਲਿਆਣਕਾਰੀ ਹੋਣ ।ਉਹ ਆਪਣੇ ਲਾਭਾਂ ਤੇ ਇੱਛਾਵਾਂ ਦੀ ਪ੍ਰਤੀ ਦੇ ਨਾਲ ਹੀ ਦੂਜਿਆਂ ਦੇ ਲਾਭਾਂ ਤੇ ਇੱਛਾਵਾਂ ਦਾ ਵੀ ਖ਼ਿਆਲ ਰੱਖੇ । ਅਜਿਹੇ ਮਨੁੱਖਾਂ ਦੇ ਮਨ ਨੂੰ ਹੀ ਜਿੱਤਿਆ ਹੋਇਆ ਮਨ ਆਖਿਆ ਜਾ ਸਕਦਾ ਹੈ ।
ਮਨ ਦੀਆਂ ਇੱਛਾਵਾਂ ਦੁੱਖਾਂ ਦਾ ਕਾਰਨ ਹਨ-ਦੁਨੀਆਂ ਵਿਚ ਜਿੰਨੇ ਦੁੱਖ, ਮੁਸੀਬਤਾਂ ਤੇ ਔਕੜਾਂ ਪੈਦਾ ਹੁੰਦੀਆਂ ਹਨ, ਇਨ੍ਹਾਂ ਦਾ ਕਾਰਨ ਇਹ ਹੈ ਕਿ ਮਨੁੱਖ ਆਪਣੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਲਈ ਹਰ ਪ੍ਰਕਾਰ ਦੇ ਜਾਇਜ਼-ਨਾਜਾਇਜ਼ ਤਰੀਕੇ ਵਰਤਦਾਹੈ । ਉਹ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਝੂਠ ਬੋਲਦਾ ਹੈ, ਚੋਰੀਆਂ ਕਰਦਾ ਹੈ, ਬੇਈਮਾਨੀ ਤੇ ਹੇਰਾ-ਫੇਰੀ ਕਰਦਾ ਹੈ । ਕਮਜ਼ੋਰਾਂ ਉੱਤੇ ਜ਼ੁਲਮ ਕਰਦਾ ਤੇ ਗ਼ਰੀਬਾਂ ਨੂੰ ਭੁੱਖੇ ਮਾਰਦਾ ਹੈ । ਵੱਢੀ-ਖੋਰੀ, ਬਲੈਕ, ਮਿਲਾਵਟ, ਰਿਸ਼ਵਤਖੋਰੀ ਚੋਰ-ਬਾਜਾਰੀ ਤੇ ਮੁਨਾਫ਼ਾਖੋਰੀ ਸਭ ਮਨ ਦੀਆਂ ਇੱਛਾਵਾਂ ਦੀ ਪੈਦਾਵਾਰ ਹਨ | ਮਨ ਦੋ ਬੇਮੁਹਾਰੇ ਹੋਣ ਕਰਕੇ ਹੀ ਕਈ ਦੇਸ਼ਾਂ ਵਿਚਕਾਰ ਜੰਗ ਵਿਤ ਪੈਂਦੀ ਹੈ ਤੇ ਇਸ ਲਈ ਇਕ ਕੌਮ ਦੂਜੀ ਨੂੰ ਗੁਲਾਮ ਰੱਖਣ ਉੱਤੇ ਤੁਲੀ ਰਹਿੰਦੀ ਹੈ । ਆਪਣੇ ਮਨ ਦੇ ਪਿੱਛੇ ਲੱਗ ਕੇ ਮਨੁੱਖ ਬੁਰੇ ਕੰਮ ਕਰਦਾ ਹੈ ਤੇ ਫਿਰ ਉਨ੍ਹਾਂ ਦੀ ਸਜ਼ਾ ਭੁਗਤਦਾ ਹੈ । ਇਸੇ ਕਰਕੇ ਹੀ ਉਹ ਲੋਕਾਂ ਵਿਚ ਬਦਨਾਮ ਹੁੰਦਾ ਹੈ । ਮਨ ਦੀਆਂ ਇਛਾਵਾਂ ਪੁਰੀਆਂ ਕਰਨ ਵਾਸਤੇ ਹੀ ਮਨੁੱਖ ਨੂੰ ਥਾਂ-ਥਾਂ ਟੱਕਰਾਂ ਮਾਰਨੀਆਂ ਪੈਂਦੀਆਂ ਹਨ ਤੇ ਧੱਕੇ ਖਾਣੇ ਪੈਂਦੇ ਹਨ, ਖ਼ੁਸ਼ਾਮਦਾਂ ਕਰਦਾ ਹੈ ਅਤੇ ਇਸ ਤਰ੍ਹਾਂ ਇੱਛਾਵਾਂ ਦਾ ਗੁਲਾਮ ਹੋ ਕੇ ਹੋਰ ਦੁੱਖ ਸਹੇੜ ਲੈਂਦਾ| ਗੁਰਵਾਨੀ ਵਿਚ ਉਚਾਰਿਆ ਗਿਆ ਹੈ-
ਸੁਖ ਕੇ ਹੱਤ ਬਹੁਤ ਦੁੱਖ ਪਾਵਤ,
ਸੇਵਾ ਕਰਤ ਜਨ ਜਨ ਕੀ ।
ਪਰ ਜਿਹੜਾ ਆਦਮੀ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਆਪਣੀਆਂ ਇੱਛਾਵਾਂ ਨੂੰ ਕਾਬੂ ਕਰ ਲੈਂਦਾ ਹੈ ਤੇ ਕੇਵਲ ਉਹੀ ਕਰਦਾ ਹੈ, ਜਿਨ੍ਹਾਂ ਨਾਲ ਉਸ ਦੀ ਹੋਰਨਾਂ ਨਾਲ ਟੱਕਰ ਪੈਦਾ ਨਹੀਂ ਹੁੰਦੀ, ਪੂਰਨ ਤੌਰ ‘ਤੇ ਸੁਖੀ ਹੋ ਜਾਂਦਾ ਹੈ |
ਮਨ ਦੀ ਅਸੰਤੁਸ਼ਟਤਾ ਹੀ ਦੁੱਖਾਂ ਦਾ ਕਾਰਨ ਹੈ-ਅਸਲ ਵਿਚ ਅਸੰਤੁਸ਼ਟਤਾ ਮਨੁੱਖ ਦੇ ਬਹੁਤ ਸਾਰੇ ਦੁੱਖਾਂ ਦਾ ਮੂਲ ਕਾਰਨ ਹੈ |ਮਨੂੰਖ ਆਪਣੇ ਚੰਚਲ ਮਨ ਦੇ ਪਿੱਛੇ ਲਗ ਕੇ ਕਈ ਅਜੀਬੋ-ਗਰੀਬ ਇੱਛਾਵਾਂ ਕਰਦਾ ਹੈ, ਫੇਰ ਉਨ੍ਹਾਂ ਨੂੰ ਪੂਰੀਆਂ ਕਰਨ ਲਈ ਯਤਨ ਕਰਦਾ ਹੈ ਤੇ ਹਰ ਪ੍ਰਕਾਰ ਦੇ ਜਾਇਜ਼-ਨਾਜਾਇਜ਼ ਢੰਗਾਂ ਨੂੰ ਵਰਤੋਂ ਵਿਚ ਲਿਆਉਂਦਾ ਹੈ, ਉਨ੍ਹਾਂ ਦੇ ਪੂਰੀਆਂ ਨਾ ਹੋਣ ਤੋਂ ਦੁਖੀ ਅਤੇ ਪਰੇਸ਼ਾਨ ਹੁੰਦਾ ਹੈ । ਸੋ ਜਦੋਂ ਕੋਈ ਮਨੁੱਖ ਆਪਣੀਆਂ ਇੱਛਾਵਾਂ ਉੱਤੇ ਹੀ ਕਾਬੂ ਪਾ ਲੈਂਦਾ ਹੈ, ਤਾਂ ਉਸ ਦੀ ਸਾਰੀ ਭਟਕਣ ਖ਼ਤਮ ਹੋ ਜਾਂਦੀ ਹੈ । ਉਸ ਨੂੰ ਸੰਤੋਖ, ਸ਼ਾਂਤੀ, ਸੰਤੁਸ਼ਟਤਾ ਤੇ ਸਥਿਰਤਾ ਦੀ ਪ੍ਰਾਪਤੀ ਹੁੰਦੀ ਹੈ ਤੇ ਉਹ ਹਰ ਵੇਲੇ ਸੁਖੀ ਰਹਿੰਦਾ ਹੈ । ਆਪਣੇ ਮਨ ਨੂੰ ਜਿੱਤਣ ਵਾਲਾ ਆਪਣੇ ਸੁਖਾਂ ਦਾ ਖ਼ਿਆਲ ਨਾ ਕਰ ਕੇ ਲੋਕਾਂ ਨੂੰ ਸੁਖ ਦੇਣ ਵਿਚ ਹੀ ਆਪਣਾ ਸੁਖ ਅਨੁਭਵ ਕਰਦਾ ਹੈ । ਇਸ ਲਈ ਸਾਰੇ ਲੋਕ ਉਸ ਦੀ ਪ੍ਰਸੰਸਾ ਕਰਦੇ ਹਨ ਤੇ ਉਸ ਦੇ ਪਿੱਛੇ ਚੱਲਣ ਵਿਚ ਮਾਣ ਸਮਝਦੇ ਹਨ । ਇਸ ਤਰਾਂ ਆਪਣੇ ਮਨ ਨੂੰ ਜਿੱਤਣ ਵਾਲਾ ਮਨੁੱਖ ਸਾਰੇ ਸੰਸਾਰ ਨੂੰ ਜਿੱਤ ਲੈਂਦਾ ਹੈ।
ਮਨ ਨੂੰ ਕਿਵੇਂ ਜਿੱਤਿਆ ਜਾਵੇ-ਮਨ ਨੂੰ ਜਿੱਤਿਆ ਕਿਵੇਂ ਜਾਵੇ ? ਇਹ ਇਕ ਗੰਭੀਰ ਤੇ ਵਿਵਾਦਪੂਰਨ ਵਿਸ਼ਾ ਹੈ । ਜੋਗੀ, ਨਾਥ ਤੇ ਤਪੱਸਵੀ ਮਨ ਨੂੰ ਕਾਬੂ ਕਰਨ ਲਈ ਚਿਲਿਆਂ, ਕਠਿਨ ਤੱਪਾਂ, ਹੱਠਾਂ ਤੇ ਹਿਸਤ ਦਾ ਤਿਆਗ ਕਰਨ ਦੇ ਸਾਧਨਾਂ ਦੀ ਵਰਤੋਂ ਕਰਦੇ ਸਨ | ਕਈਆਂ ਨੇ ਤੀਰਥ-ਇਸ਼ਨਾਨ, ਚਤੁਰਾਈਆਂ, ਸਮਾਧੀਆਂ, ਭੇਖਾਂ ਤੇ ਵਰਤਾਂ ਦੁਆਰਾ ਮਨ ਨੂੰ ਕਾਬੂ ਕਰਨ ਦੇ ਯਤਨ ਕੀਤੇ, ਪਰ ਗੁਰਮਤਿ ਵਿਚ ਇਨ੍ਹਾਂ ਸਾਰੇ ਸਾਧਨਾਂ ਨੂੰ ਫੋਕਟ ਕਿਹਾ ਗਿਆ ਹੈ ਕਿਉਂਕਿ ਇਨ੍ਹਾਂ ਸਾਧਨਾਂ ਤੇ ਇਨ੍ਹਾਂ ਦਾ ਅਸਰ ਕੇਵਲ
ਸਰੀਰ ਉੱਤੇ ਪੈਂਦਾ ਹੈ, ਮਨ ਉੱਤੇ ਨਹੀਂ | ਸਰੀਰ ਨੂੰ ਧੋਣ ਨਾਲ ਮਨ ਦੀ ਪਵਿੱਤਰਤਾ ਨਹੀਂ ਹੁੰਦੀ ।ਇਸੇ ਤਰ੍ਹਾਂ ਜੰਗਲਾਂ ਦੇ ਵਾਸੇ ਨਾਲ ਵੀ ਮਨੁੱਖੀ ਸਰੀਰ ਵਿਚੋਂ ਖ਼ਾਹਸ਼ਾਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ ਕਿਉਂਕਿ ਉਹ ਸਰੀਰ ਦੇ ਵਿਚ ਹੀ ਰਹਿੰਦੀਆਂ ਹਨ । ਕਬੀਰ ਜੀ ਫ਼ਰਮਾਉਂਦੇ ਹਨ-
ਗ੍ਰਹਿ ਤਜਿ ਬਨਖੰਡੁ ਜਾਈਐ ਚੁਣ ਖਾਈਐ ਕੁੰਦਾ ।
ਅਜਹੂੰ ਬਿਕਾਰ ਨਾ ਛੋਡਈ, ਪਾਪੀ ਮਨ ਮੰਦਾ ।
ਸੰਤੁਲਿਤ ਜੀਵਨ ਜਿਉਣਾ-ਗੁਰਮਤਿ ਅਨੁਸਾਰ ਮਨੁੱਖ ਨੂੰ ਸੰਤੁਲਿਤ ਜੀਵਨ ਜਿਊਣਾ ਚਾਹੀਦਾ ਹੈ ਤੇ ਉਸ ਨੂੰ ਗ੍ਰਹਿਸਤ ਧਰਮ ਨੂੰ ਅਪਣਾਉਂਦਿਆਂ ਹੋਇਆਂ ਅਰਥਾਤ ਸੰਸਾਰ ਵਿਚ ਰਹਿੰਦਿਆਂ ਹੋਇਆਂ ਇਸ ਦੇ ਝੰਜਟਾਂ, ਇੱਛਾਵਾਂ ਅਤੇ ਲਾਲਸਾਵਾਂ ਤੋਂ ਆਪਣੇ ਆਪ ਨੂੰ ਇਸ ਤਰ੍ਹਾਂ ਉੱਚਾ ਰੱਖਣਾ ਚਾਹੀਦਾ ਹੈ, ਜਿਸ ਤਰ੍ਹਾਂ ਕੰਵਲ ਦਾ ਫੁੱਲ ਚਿੱਕੜ ਵਿਚ ਉੱਗ ਕੇ ਵੀ ਚਿੱਕੜ ਤੋਂ ਬਾਹਰ ਰਹਿੰਦਾ ਹੈ । ਮਨ ਨੂੰ ਕਾਬੂ ਕਰਨ ਦਾ ਇਹ ਸਹਿਜ ਮਾਰਗ ਹੈ । ਇਸ ਨਾਲ ਮਨੁੱਖ ਆਪਣੇ ਮਨ ਦੀਆਂ ਇੱਛਾਵਾਂ ਦੀ ਪੂਰਤੀ ਵੀ ਕਰ ਲੈਂਦਾ ਹੈ ਤੇ ਰੱਬੀ ਪਾਸੇ ਵਲ ਵੀ ਲਗਦਾ ਹੈ । ਪਰ ਇਸ ਸਹਿਜ ਮਾਰਗ ਉੱਤੇ ਚੱਲਣ ਦਾ ਢੰਗ ਕੋਈ ਪੂਰਨ ਗੁਰੂ ਹੀ ਦੱਸਦਾ ਹੈ ਤੇ ਪੂਰਨ ਗਰ ਦੀ ਪ੍ਰਾਪਤੀ ਲਈ ਪ੍ਰਭੂ ਦੀ ਮਿਹਰ ਦੇ ਪਾਤਰ ਬਣਨਾ ਪੈਂਦਾ ਹੈ ਪ੍ਰਭੂ ਦੀ ਮਿਹਰ ਦੇ ਪਾਤਰ ਬਣਨ ਲਈ ਉਸ ਵਲ ਆਪਣੀ ਸ਼ਰਤੀ ਲਾਉਣੀ ਪੈਂਦੀ ਹੈ। ਪ੍ਰਭੂ ਵਲ ਆਪਣੀ ਸੁਰਤੀ ਲਾਉਣਾ ਹੀ ਮਨ ਨੂੰ ਜਿੱਤਣ ਦੀ ਪਹਿਲੀ ਪਉੜੀ ਹੈ । ਇਸ ਲਈ ਕਬੀਰ ਜੀ ਕਹਿੰਦੇ ਹਨ-
ਕਬੀਰ ਸਤਿਗੁਰ ਸੂਰਮੇ, ਬਾਹਿਆ ਬਾਨ ਜੋ ਏਕ ॥
ਇ ਲਾਗਤ ਹੀ ਭੁਇੰ ਗਿਰ ਪਰਾ, ਪਰਾ ਕਲੇਜੇ ਛੇਕ ॥
ਗੁਰੂ ਉਪਦੇਸ਼ ਨਾਲ ਮਨ ਜਿੱਤਿਆ ਜਾ ਸਕਦਾ ਹੈ-ਕਬੀਰ ਜੀ ਆਖਦੇ ਹਨ ਕਿ ਮੇਰੇ ਮਨ ਨੂੰ ਸੂਰਮੇ ਸਤਿਗੁਰੂ ਨੇ ਆਪਣੇ . ਉਪਦੇਸ਼ ਦਾ ਅਜਿਹਾ ਤੀਰ ਮਾਰਿਆ ਹੈ, ਜਿਸ ਦੇ ਲੱਗਦਿਆਂ ਹੀ ਇਹ ਧਰਤੀ ਉੱਤੇ ਡਿਗ ਪਿਆ । ਇਹਦੇ ਸੀਨੇ ਵਿਚ ਛੇਕ ਪੈ ਗਿਆ, ਭਾਵ ਇਸ ਦੀ ਹਉਮੈਂ ਦਾ ਖ਼ਾਤਮਾ ਹੋ ਗਿਆ । ਇਹ ਹੁਣ ਨਿਮਾਣਾ ਤੇ ਨਿਤਾਣਾ ਹੋ ਗਿਆ ਹੈ ਤੇ ਇਸ ਪ੍ਰਕਾਰ ਇਹ ਜਿੱਤਿਆ ਗਿਆ ਹੈ । ਇਸ ਤਰ੍ਹਾਂ ਸਤਿਗੁਰੂ ਦੀ ਸ਼ਰਨ ਲੱਗ ਕੇ ਹਉਮੈਂ ਦੇ ਰੋਗ ਤੋਂ ਮੁਕਤ ਹੋਇਆ ਮਨ ਹੀ ਜਿੱਤਿਆ ਹੋਇਆ ਮਨ ਅਖਵਾਉਂਦਾ ਹੈ, ਜਿਸ ਵਿਚ ਸੰਸਾਰਿਕ ਇੱਛਾਵਾਂ ਤੇ ਲਾਲਸਾਵਾਂ ਦੀ ਖਿੱਚ ਖ਼ਤਮ ਹੋ ਜਾਂਦੀ ਹੈ ਤੇ ਉਹ ਸਹਿਜ ਅਵਸਥਾ ਵਿਚ ਟਿਕਿਆ ਹੋਇਆ ਤੇ ਮਤੁਸ਼ਟ ਰਹਿੰਦਾ ਹੈ । ਇਸ ਸੰਤੁਸ਼ਟਤਾ ਕਾਰਨ ਉਸ ਦੀ ਸੰਸਾਰ ਨਾਲ ਕੋਈ ਟੱਕਰ ਨਹੀਂ ਹੁੰਦੀ । ਉਸ ਲਈ ਸੋਨਾ-ਮਿੱਟੀ ਤੇ ਜੀਵਨ-ਮਰਨ ਬਰਾਬਰ ਹੋ ਜਾਂਦੇ ਹਨ । ਇਸ ਪ੍ਰਕਾਰ ਉਹ ਸੰਸਾਰ ਨੂੰ ਜਿੱਤ ਲੈਂਦਾ ਹੈ |
It was good ?