ਮਨ ਜੀਤੇ ਜੱਗ ਜੀਤ
Man Jite Jag Jit
ਰੂਪ-ਰੇਖਾ- ਭੂਮਿਕਾ, ਮਹਾਂਵਾਕ ਦਾ ਪਹਿਲਾ ਪੱਖ, ਮਨ ਉੱਤੇ ਕਾਬੂ ਪਾਉਣਾ, ਮਨ ਨੂੰ ਜਿੱਤ ਕੇ ਹੀ ਸਮਝਿਆ ਜਾ ਸਕਦਾ ਹੈ, ਮਨ ਨੂੰ ਕਿਵੇਂ ਜਿੱਤਿਆ ਜਾਵੇ, ਸੰਤੁਲਿਤ ਜੀਵਨ ਜੀਓ, ਗੁਰੂ ਉਪਦੇਸ਼ ਦੀ ਪਾਲਣਾ, ਸਾਰ-ਅੰਸ਼
ਭੂਮਿਕਾ- ਮਨ ਜੀਤੇ ਜੱਗ ਜੀਤ’ ਦਾ ਮਹਾਂਵਾਕ ਜੀਵਨ ਦੀ ਅਟੱਲ ਸੱਚਾਈ ਹੈ। ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪੁਜੀ ਸਾਹਿਬ ਦੀ 27ਵੀਂ ਪਉੜੀ ਦੀ ਇੱਕ ਤੁਕ ਹੈ। ਇਸ ਤੁਕ ਦਾ ਅਰਥ ਹੈ ਕਿ ਆਪਣੇ ਮਨ ਨੂੰ ਜਿੱਤਣ ਨਾਲ ਮਨੁੱਖ ਸਾਰੀ ਦੁਨੀਆਂ ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ। ਜਿਹੜਾ ਵਿਅਕਤੀ ਆਪਣੇ ਮਨ ਤੇ ਕਾਬੂ ਪਾ ਲੈਂਦਾ ਹੈ, ਉਹ ਸਾਰੇ ਸੰਸਾਰ ਉੱਤੇ ਕਾਬੂ ਪਾ ਸਕਦਾ ਹੈ। ਇਹ ਅਟੱਲ ਸੱਚਾਈ ਹਰ ਦੇਸ਼ ਅਤੇ ਹਰ ਸਮੇਂ ਦੇ ਮਨੁੱਖਾਂ ਉੱਤੇ ਲਾਗੂ ਹੁੰਦੀ ਹੈ।
ਮਹਾਂਵਾਕ ਦਾ ਪਹਿਲਾ ਪੱਖ- ਜਦੋਂ ਮਨੁੱਖ ਆਪਣੇ ਅੰਦਰ ਉਠਣ ਵਾਲੀਆਂ ਸਭ ਇੱਛਾਵਾਂ ਨੂੰ ਆਪਣਾ ਗੁਲਾਮ ਬਣਾ ਲੈਂਦਾ ਹੈ ਤਾਂ ਉਹ ਕਦੇ ਵੀ ਉਸ ਨੂੰ । ਤੰਗ ਨਹੀਂ ਕਰਦੀਆਂ। ਜਿਹੜਾ ਮਨੁੱਖ ਆਪਣੀਆਂ ਇੱਛਾਵਾਂ ਜਾਂ ਵਾਸਨਾਵਾਂ ਉਪਰ ਕਾਬੂ ਨਹੀਂ ਪਾ ਸਕਦਾ, ਉਸ ਨੂੰ ਕਦੇ ਸ਼ਾਂਤੀ ਨਹੀਂ ਮਿਲਦੀ ਤੇ ਉਹ ਆਪਣੀਆਂ ਪਰੇਸ਼ਾਨੀਆਂ ਨੂੰ ਆਪ ਸੱਦਾ ਦਿੰਦਾ ਹੈ। ਜਿਸ ਮਨੁੱਖ ਕੋਲ ਸੰਤੁਸ਼ਟੀ ਹੁੰਦੀ ਹੈ, ਉਸ ਨੂੰ ਸੰਸਾਰ ਦੀ ਹਰ ਖੁਸ਼ੀ ਮਿਲਦੀ ਹੈ ਕਿਉਂਕਿ ਉਸ ਨੂੰ ਇਹ ਚਿੰਤਾ ਕਦੇ ਨਹੀਂ ਸਤਾਉਂਦੀ ਕਿ ਦੂਸਰਾ ਮੇਰੇ ਤੋਂ ਜ਼ਿਆਦਾ ਖੁਸ਼ ਹੈ ਨਾ ਹੀ ਉਸ ਨੂੰ ਕਦੇ ਇਸ ਗੱਲ ਦੀ ਈਰਖ਼ਾ ਹੁੰਦੀ ਹੈ ਕਿ ਮੇਰੇ ਨਾਲ ਕੇ ਕਿਸੇ ਵੀ ਮਿੱਤਰ ਦੋਸਤ ਕੋਲ ਮੇਰੇ ਨਾਲੋਂ ਜ਼ਿਆਦਾ ਸਹੂਲਤਾਂ ਪ੍ਰਾਪਤ ਹਨ। ਉਸ ਦਾ ਸਬਰ ਸੰਤੋਖ ਉਸ ਦੀ ਸਭ = ਤੋਂ ਵੱਡੀ ਖੁਸ਼ੀ ਹੁੰਦਾ ਹੈ।ਇਸ ਤਰ੍ਹਾਂ ਮਨ ਨੂੰ ਜਿੱਤਣ ਵਾਲਾ ਜੱਗ ਦੀਆਂ ਖੁਸ਼ੀਆਂ ਜਿੱਤ ਲੈਂਦਾ ਹੈ।
ਮਨ ਉੱਤੇ ਕਾਬੂ ਪਾਉਣਾ- ਮਨ ਕੀ ਹੈ ? ਇਸ ਨੂੰ ਕਿਵੇਂ ਜਿੱਤਿਆ ਜਾ ਸਕਦਾ ਹੈ। ਸਾਡੀਆਂ ਗਿਆਨ ਇੰਦਰੀਆਂ ਮਨ ਦੇ ਅਨੁਸਾਰ ਹੀ ਕੰਮ ਕਰਦੀਆਂ। ਹਨ। ਇਸ ਵਿੱਚ ਹਰ ਤਰ੍ਹਾਂ ਦੀਆਂ ਇੱਛਾਵਾਂ ਤੇ ਵਿਚਾਰ ਪੈਦਾ ਹੁੰਦੇ ਹਨ। ਮਨ, ਹੀ ਚੰਗੀਆਂ-ਬੁਰੀਆਂ ਇੱਛਾਵਾਂ ਦੀ ਪੂਰਤੀ ਲਈ ਪ੍ਰੇਰਨਾ ਦਿੰਦਾ ਹੈ। ਜੇ ਅਸੀ ਮਨ ਨੂੰ ਅਜਿਹੇ ਰਾਹ ਤੇ ਲੈ ਆਈਏ ਕਿ ਉਹ ਸਾਨੂੰ ਕਿਸੇ ਬਰੇ ਕੰਮ ਲਈ ਮਜ਼ਬੂਰ |ਹੀ ਨਾ ਕਰੇ। ਅਸੀਂ ਉਸ ਨੂੰ ਆਪਣਾ ਗੁਲਾਮ ਬਣਾਈਏ ਨਾ ਕਿ ਉਸ ਦੇ ਗੁਲਾਮ ਬਣੀਏ ਅਸੀਂ ਖੁਦਗਰਜ਼ ਨਾ ਬਣੀਏ ਤੇ ਹਮੇਸ਼ਾ ਆਪਣੇ ਲਾਭ ਦੇ ਨਾਲ ਦੂਸਰਿਆਂ ਦੇ ਹਿੱਤਾਂ ਦਾ ਵੀ ਧਿਆਨ ਰੱਖੀਏ।
ਜਦੋਂ ਮਨੁੱਖ ਆਪਣੇ ਮਨ , ਮਨ ਨੂੰ ਜਿੱਤ ਕੇ ਹੀ ਸਮਝਿਆ ਜਾ ਸਕਦਾ ਹੈ ਨੂੰ ਜਿੱਤ ਲੈਂਦਾ ਹੈ ਤਾਂ ਉਹ ਮਨ ਨੂੰ ਚੰਗੀ ਤਰਾਂ ਸਮਝਣ ਦੇ ਯੋਗ ਹੋ ਜਾਂਦਾ ਹੈ। ਮਨ ਨੂੰ ਜਿੱਤਣ ਵਾਲਾ ਮਨ ਦੇ ਸਾਰੇ ਭੇਦਾਂ ਤੋਂ ਜਾਣੂ ਹੋ ਜਾਂਦਾ ਹੈ।ਉਹ ਦੂਜਿਆਂ ਦੇ ਮਨ ਪੜ੍ਹਨ ਦੇ ਯੋਗ ਵੀ ਹੋ ਜਾਂਦਾ ਹੈ। ਜਦੋਂ ਉਹ ਆਪਣੇ ਮਨ ਦੇ ਨਾਲ ਦੂਜਿਆਂ ਦੇ ਮਨ ਨੂੰ ਸਮਝਣ ਦੀ ਸਮਰੱਥਾ ਰੱਖਣ ਲੱਗਦਾ ਹੈ ਤਾਂ ਚੰਗਾ ਅਗਵਾਈਕਾਰ ਜਾਂ ਸਫ਼ਲ ਨੇਤਾ ਵੀ ਬਣ ਸਕਦਾ ਹੈ। ਉਹ ਮਾਨਸਿਕ ਸ਼ਕਤੀ ਨਾਲ ਕਿਸੇ ਨੂੰ ਵੀ ਜਿੱਤ ਲੈਂਦਾ ਹੈ।
ਮਨ ਨੂੰ ਕਿਵੇਂ ਜਿੱਤਿਆ ਜਾਵੇ- ਸਦੀਆਂ ਤੋਂ ਮਨੁੱਖ ਆਪਣੇ ਮਨ ਨੂੰ ਜਿੱਤਣ ਦੇ ਕਈ ਢੰਗ ਅਪਣਾ ਰਿਹਾ ਹੈ। ਪੁਰਾਤਨ ਕਾਲ ਵਿੱਚ ਜੋਗੀ ਸਾਧੂ ਆਦਿ ਮਨ ਤੇ ਕਾਬੂ ਪਾਉਣ ਲਈ ਤਪ ਕਰਦੇ ਸਨ। ਇਹਨਾਂ ਸਾਰੇ ਸਾਧਨਾਂ ਦਾ ਅਸਰ ਮਨ ਨਾਲੋਂ ਜ਼ਿਆਦਾ ਤਨ ਤੇ ਪੈਂਦਾ ਹੈ। ਜੰਗਲਾਂ ਵਿੱਚ ਤਪ ਕਰ ਕੇ ਵੀ ਕਈ ਵਾਰ ਮਨ ਦੀਆਂ ਇੱਛਾਵਾਂ ਬਾਹਰ ਨਹੀਂ ਨਿਕਲਦੀਆਂ। ਕਬੀਰ ਜੀ ਨੇ ਇਸ ਬਾਰੇ ਇਸ ਤਰਾਂ ਬਿਆਨ ਕੀਤਾ ਹੈ-
‘ਹਿ ਤਜਿ ਬਨਖੰਡ ਜਾਈਏ ਚੁਣ ਖਾਈਏ ਕੰਦਾ,
ਅਜਹੁ ਬਿਕਾਰ ਨਾ ਛੋਡਈ, ਪਾਪੀ ਮਨ ਮੰਦਾ।
ਸੰਤੁਲਿਤ ਜੀਵਨ ਜੀਓ- ਮਨ ਨੂੰ ਕਾਬੂ ਕਰਨ ਦਾ ਸਭ ਤੋਂ ਸੌਖਾ ਢੰਗ ਹੈ ਸਾਦਾ ਜੀਵਨ ਬਤੀਤ ਕਰੋ। ਆਪਣੇ ਪਰਿਵਾਰ ਪ੍ਰਤੀ ਫਰਜ਼ਾਂ ਦੀ ਪੂਰਤੀ ਕਰਨ ਦੇ ਨਾਲ-ਨਾਲ ਲਾਲਸਾਵਾਂ ਤੋਂ ਦੂਰ ਰਹੋ ਤੇ ਚਰਿੱਤਰ ਉੱਚਾ ਰਖੋ। ਕੰਵਲ ਦੇ ਫੁੱਲ ਵਾਂਗ ਚਿੱਕੜ ਤੋਂ ਬਾਹਰ ਰਹੋ । ਇਸ ਤਰ੍ਹਾਂ ਮਨੁੱਖ ਰੱਬੀ ਪਾਸੇ ਵੱਲ ਵੀ ਲੱਗਦਾ ਹੈ। ਪ੍ਰਭੂ ਉਸ ਉੱਪਰ ਹਮੇਸ਼ਾ ਮਿਹਰਾਂ ਭਰਿਆ ਹੱਥ ਰੱਖਦਾ ਹੈ। ਪ੍ਰਭੂ ਵੱਲ ਮਨ ਲਗਾਉਣਾ ਮਨ ਨੂੰ ਜਿੱਤਣ ਲਈ ਪਹਿਲਾ ਕਦਮ ਹੁੰਦਾ ਹੈ। ਕਬੀਰ ਜੀ ਨੇ ਕੁਝ ਇਸ ਤਰ੍ਹਾਂ ਕਿਹਾ ਹੈ-
ਕਬੀਰ ਸਤਿਗੁਰੂ ਸੂਰਮੇ, ਬਾਹਿਆ ਬਾਨ ਜੋ ਏਕ।
ਲਾਗਤ ਹੀ ਭੁਇੰ ਗਿਰ ਪੜਾ, ਪਰਾ ਕਲੇਜੇ ਛੇਕ।
ਗੁਰੂ ਉਪਦੇਸ਼ ਦੀ ਪਾਲਣਾ- ਆਪਣੇ ਮਨ ਤੇ ਕਾਬੂ ਪਾਉਣ ਲਈ ਮਨੁੱਖ ਨੂੰ। ਗੁਰੂ ਦੇ ਉਪਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ । ਗੁਰੂ (ਪਰਮਾਤਮਾ) ਦੇ ਚਰਨੀ ਲੱਗ ਕੇ ਮਨ ਹਉਮੈ ਤੇ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ। ਮਨੁੱਖ ਦੀਆਂ ਸੰਸਾਰਿਕ ਇੱਛਾਵਾਂ ਤੇ ਲਾਲਸਾਵਾਂ ਵੀ ਖ਼ਤਮ ਹੋ ਜਾਂਦੀਆਂ ਹਨ। ਉਹ ਸੰਤੁਸ਼ਟ ਹੋ ਜਾਂਦਾ ਹੈ। ਉਹ ਕਿਸੇ ਨਾਲ ਸਾੜਾ, ਈਰਖਾ ਨਹੀਂ ਰੱਖਦਾ।ਉਹ ਕਿਸੇ ਨਾਲ ਟਾਕਰਾ ਨਹੀਂ ਕਰਦਾ। ਉਸ ਲਈ ਸੋਨਾ-ਮਿੱਟੀ ਤੇ ਜੀਵਨ-ਮਰਨ ਬਰਾਬਰ ਹੋ ਜਾਂਦੇ ਹਨ। ਇਸ ਤਰ੍ਹਾਂ ਉਹ ਮਨ ਤੇ ਕਾਬੂ ਪਾ ਕੇ ਜੱਗ ਨੂੰ ਜਿੱਤ ਲੈਂਦਾ ਹੈ।
ਸਾਰ-ਅੰਸ਼- ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਆਪਣੇ ਮਨ ਤੇ ਜਿੱਤ ਪ੍ਰਾਪਤ ਕਰਨ ਵਾਲਾ ਮਨੁੱਖ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ। ਸੰਸਾਰ ਦੇ ਜੀਵ-ਜੰਤੂ ਉਸ ਦੀ ਮਾਨਸਿਕ ਤਾਕਤ ਦੇ ਅਧੀਨ ਹੋ ਜਾਂਦੇ ਹਨ। ਉਹ ਆਪਣੇ ਮਨ ਦਾ ਜੇਤੂ ਬਣ ਕੇ ਸਾਰੇ ਸੰਸਾਰ ਦਾ ਜੇਤੂ ਬਣ ਜਾਂਦਾ ਹੈ।