Punjabi Essay on “Mahingai ”, “ਮਹਿੰਗਾਈ”, for Class 10, Class 12 ,B.A Students and Competitive Examinations.

ਮਹਿੰਗਾਈ

Mahingai 

ਜਾਂ

ਵਧ ਰਹੀਆਂ ਕੀਮਤਾਂ

Wadh rahiya keemata

ਨਿਬੰਧ ਨੰਬਰ : 01

ਜਾਣ-ਪਛਾਣ-ਪਿਛਲੇ ਛੇ ਕੁ ਦਹਾਕਿਆਂ ਤੋਂ ਮਹਿੰਗਾਈ ਦੀ ਸਮੱਸਿਆ ਦੀ ਗੰਭੀਰਤਾਂ ਨੇ ਸੰਸਾਰ ਭਰ ਵਿਚ ਪਿਛਲੇ ਬਾਰੇ ਰਿਕਾਰਡ ਮਾਤ ਪਾ ਦਿੱਤੇ ਹਨ । ਭਾਰਤ ਵਿਚ ਬੀਤੇ ਸਮੇਂ ਵਿੱਚ ਚੀਜ਼ਾਂ ਦੀਆਂ ਕੀਮਤਾਂ ਦੇ ਵਾਧੇ ਦੀ ਰਫ਼ਤਾਰ ਤਾ ਮਰ ਰੂਪ ਧਾਰ ਗਈ ਹੈ । ਅੱਜ-ਕਲ੍ਹ ਤਾਂ ਚੀਜ਼ਾਂ ਦੇ ਭਾ ਸਵੇਰੇ ਕੁੱਝ, ਦੁਪਹਿਰੇ ਕੁੱਝ ਤੇ ਸ਼ਾਮੀ ਕੱਲ ਨ ਦੂਜੀ ਤਿਹਾਈ ਤੋਂ ਜਿਸ ਤਰ੍ਹਾਂ ਖਾਧ-ਪਦਾਰਥਾਂ, ਲੋਹਾ, ਸੀਮਿੰਟ, ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਭਿਆਨਕ ਵਾਧਾ ਹੋਇਆ ਤੇ ਮੁਦਰਾ ਸਫੀਤੀ ਦੀ ਦਰ 12.44 ਤੋਂ ਉੱਪਰ ਹੋ ਗਈ ਤਾਂ ਮੰਨੇ-ਪ੍ਰਮੰਨੇ ਅਰਥ-ਸ਼ਾਸਤਰੀ ਸਾਡੇ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਨੇ ਵੀ ਹੱਥ ਖੜੇ ਕਰ ਦਿੱਤੇ ਕਿ ਉਨ੍ਹਾਂ ਕੋਲ ਮਹਿੰਗਾਈ ਨੂੰ ਰੋਕਣ ਲਈ ਕੋਈ ਜਾਦੂ ਦੀ ਛੜੀ ਨਹੀਂ । ਉਸ ਤੋਂ ਮਗਰੋਂ ਮਹਿੰਗਾਈ ਲਗਾਤਾਰ ਦੁੜੰਗੇ ਮਾਰਦੀ ਗਈ ਹੈ । ਇਸ ਸਮੇਂ ਆਮ ਵਰਤੋਂ ਦੀਆਂ ਸਾਧਾਰਨ ਚੀਜਾਂ-ਦਾਲਾਂ, ਸਬਜ਼ੀਆਂ ਤੇ ਖੰਡ ਦੇ ਭਾਵਾਂ ਦੇ ਵਾਧੇ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਵਧ ਰਹੀ ਬੇਰੁਜ਼ਗਾਰੀ ਨੇ ਉੱਪਰੋਂ ਬਲਦੀ ਉੱਤੇ ਤੇਲ ਪਾਇਆ ਹੈ ।

ਮਹਿੰਗਾਈ ਵਿਚ ਲਗਾਤਾਰ ਵਾਧਾ-ਭਾਰਤ ਦੇ ਅਜਾਦ ਹੋਣ ਮਗਰੋਂ ਆਮ ਵਰਤੋਂ ਦੀਆਂ ਚੀਜ਼ਾਂ ਵਿਚ ਹੁੰਦੇ ਵਾਧੇ ਨੂੰ ਦੇਖ ਕੇ ਪੰਜ ਸਾਲਾ ਯੋਜਨਾਵਾਂ ਵਿਚ ਇਸ ਨੂੰ ਕਾਬੂ ਕਰਨ ਲਈ ਕਦਮ ਚੁੱਕੇ ਗਏ ਤੇ ਸਿਆਸਤ ਦੇ ਭਿੰਨ-ਭਿੰਨ ਖਿਲਾੜੀ ਇਸ ਦੈਤ ਨੂੰ ਕਾਬੂ ਕਰਨ ਦੇ ਦਾਅਵੇ ਕਰ ਕੇ ਤਾਕਤ ਵਿਚ ਵੀ ਆਏ, ਪਰੰਤ ਜਖੀਰੇਬਾਜੀ, ਸੱਟੇਬਾਜੀ, ਘਾਟੇ ਦੇ ਬੱਜਟਾਂ ਤੇ ਮੁਦਰਾ ਫੈਲਾਓ ਕਾਰਨ ਇਹ ਦੈਤ ਕਿਸੇ ਵੀ ਸਰਕਾਰ ਦੇ ਕਾਬ ਨਾ ਆਇਆ ਤੇ ਦਿਨੋ-ਦਿਨ ਵਿਕਰਾਲ ਰੂਪ ਧਾਰਨ ਕਰਦਾ ਗਿਆ | ਫਲਸਰੂਪ ਆਮ ਵਰਤੋਂ ਦੀਆਂ ਚੀਜ਼ਾਂ ਦੇ ਨਕਲੀ ਸੰਕਟਾਂ ਤੇ ਮਹਿੰਗਾਈ ਵਿਚ ਲੱਕ-ਤੋੜਵਾਂ ਵਾਧਾ ਹੁੰਦਾ ਰਿਹਾ । ਡ, ਸੀਮਿੰਟ, ਘਿਓ ਤੇ ਪੈਟਰੋਲ ਆਦਿ ਦੀਆਂ ਕੀਮਤਾਂ ਸਿਖ਼ਰਾਂ ਛੂੰਹਦੀਆਂ ਰਹੀਆਂ । ਸਫ਼ਰ ਦੇ ਕਿਰਾਏ ਵਿਚ ਵਾਧਾ, ਡਾਕਤਾਰ ਤੇ ਸੰਚਾਰ ਸਾਧਨਾਂ ਦੇ ਨਾਲ ਹੀ ਬਿਜਲੀ ਖ਼ਪਤ ਦੀਆਂ ਦਰਾਂ ਵਿਚ ਵਾਧਾ ਸਾਰੇ ਹੱਦਾਂ-ਬੰਨੇ ਟੱਪ ਗਿਆ ।

ਕਾਰਨ-ਸਾਡੇ ਦੇਸ਼ ਵਿੱਚ ਮਹਿੰਗਾਈ ਵਿਚ ਲਗਾਤਾਰ ਵਾਧੇ ਦੇ ਬਹੁਤ ਸਾਰੇ ਕਾਰਨ ਹਨ । ਸਰਕਾਰ ਦੁਆਰਾ ਹਰ ਸਾਲ ਘਾਟੇ ਦੇ ਬੱਜਟ ਪੇਸ਼ ਕਰਨਾ, ਦੇਸ਼ ਵਿਚ ਉਤਪਾਦਨ ਦੀ ਦਰ ਦਾ ਘੱਟ ਰਹਿਣਾ, ਸਰਕਾਰ ਦੁਆਰੇ ਘਾਟੇ ਦੀ ਵਿੱਤ ਵਿਵਸਥਾ ਨੂੰ ਪੂਰਾ ਕਰਨ ਲਈ ਅਪ੍ਰਤੱਖ ਟੈਕਸਾਂ ਦੀ ਵਿਵਸਥਾ ਕਰਨਾ, ਉਤਪਾਦਨ ਦੀ ਲਾਗਤ ਵਿਚ ਵਾਧਾ ਹੋਣਾ, ਅਬਾਦੀ ਦਾ ਤੇਜ਼ੀ ਨਾਲ ਵਧਣਾ, ਆਰਥਿਕ ਢਾਂਚੇ ਵਿਚ ਪਰਿਵਰਤਨ ਹੋਣਾ, ਵਪਾਰ ਦੀਆਂ ਸ਼ਰਤਾਂ ਦਾ ਪ੍ਰਤੀਕੂਲ ਹੋਣਾ, ਵਿਸ਼ਵ ਵਿਆਪੀ ਮੁਦਰਾ ਪਸਾਰ, ਬੇਲੋੜੇ ਸਰਕਾਰੀ ਖ਼ਰਚੇ, ਮੁਦਰਾ ਪੂਰਤੀ ਵਿਚ ਵਾਧਾ, ਨਿੱਜੀਕਰਨ ਅਪ੍ਰਤੱਖ ਟੈਕਸਾਂ ਵਿਚ ਲਗਾਤਾਰ ਵਾਧਾ, ਸਰਵਿਸ ਟੈਕਸਾਂ ਤੇ ਟੋਲ ਟੈਕਸਾਂ ਦਾ ਬੋਝ, ਖ਼ਰਾਬ ਮੌਸਮ, ਭ੍ਰਿਸ਼ਟਾਚਾਰ, ਕਾਲੇ ਧਨ ਦਾ ਬੋਲ-ਬਾਲਾ, ਸਫ਼ੀਤੀਕਾਰੀ ਸੰਭਾਵਨਾਵਾਂ ਦਾ ਵਧਣਾ, ਬਹੁਕੌਮੀ ਕੰਪਨੀਆਂ ਦਾ ਪ੍ਰਵੇਸ਼ ਤੇ ਪਸਾਰ, ਮੁਨਾਫ਼ੇ ਨਾਲ ਜੁੜਿਆ ਖੁੱਲ੍ਹਾ ਬਜ਼ਾਰ, ਜਮਾਂਖੋਰੀ ਤੇ ਖੇਤੀ ਦਾ ਬਰਸਾਤੀ ਮੀਂਹ ਨਾਲ ਜੁੜਿਆ ਹੋਣਾ ਆਦਿ ਮਹਿੰਗਾਈ ਦੇ ਵੱਡੇ ਕਾਰਨ ਹਨ ।

ਬੇਵੱਸ ਸਰਕਾਰ-ਵਰਤਮਾਨ ਸਰਕਾਰ ਤਾਂ ਸਪੱਸ਼ਟ ਰੂਪ ਵਿਚ ਕਹਿੰਦੀ ਆ ਰਹੀ ਹੈ ਕਿ ਮਹਿੰਗਾਈ ਦਾ ਵਾਧਾ ਅੰਤਰਰਾਸ਼ਟਰੀ ਵਰਤਾਰਾ ਹੈ ਤੇ ਉਹ ਇਸ ਨੂੰ ਰੋਕਣ ਵਿਚ ਅਸਮਰੱਥ ਹੈ। ਬੀਤੇ ਕੁੱਝ ਸਮੇਂ ਤੋਂ ਆਟਾ, ਦਾਲਾਂ, ਸੀਮਿੰਟ, ਆਦਿ ਨਿੱਤ ਵਰਤੋਂ ਦੀਆਂ ਚੀਜ਼ਾਂ ਦੀ ਥੁੜ੍ਹ ਤੇ ਮਹਿੰਗਾਈ ਨੇ ਲੋਕਾਂ ਵਿਚ ਹਾਹਾਕਾਰ ਮਚਾ ਰੱਖੀ ਹੈ । ਪਿਛਲੇ ਕੁੱਝ ਸਮੇਂ ਵਿਚ ਪੈਦਾ ਹੋਏ ਵਿਸ਼ਵ ਮੰਦਵਾੜੇ ਕਾਰਨ ਤੇ ਭਾਰਤ ਵਿਚ ਮੁਦਰਾ ਸਫ਼ੀਤੀ ਦੀ ਦਰ ਕਾਫ਼ੀ ਥੱਲੇ ਆਉਣ ਦੇ ਬਾਵਜੂਦ ਭਾਰਤ ਵਿਚ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਕੁੱਝ ਘੱਟ ਘਟਾਈਆਂ ਗਈਆਂ । ਲੋਕ ਤਾਂ ਇਨ੍ਹਾਂ ਦੇ ਹੋਰ ਘਟਣ ਦੀ ਆਸ ਲਾਈ ਬੈਠੇ ਸਨ, ਪਰ 2009 ਵਿਚ ਬਣੀ ਨਵੀਂ ਸਰਕਾਰ ਗੱਦੀ ਸੰਭਾਲਦਿਆਂ ਹੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਮੁੜ ਵਾਧਾ ਕਰਨ ਦੀਆਂ ਗੱਲਾਂ ਕਰਨ ਲੱਗੀ, ਜਿਸਦਾ ਸਿੱਟਾ ਅੱਜ ਸਾਹਮਣੇ ਹੈ । ਸਰਕਾਰ ਦੇ ਆਪਣੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਮਈ 2010 ਤਕ ਬੀਤੇ ਇਕ ਸਾਲ ਦੇ ਮੁਕਾਬਲੇ ਖਾਧ-ਪਦਾਰਥਾਂ ਦੀਆਂ ਕੀਮਤਾਂ ਵਿਚ 16.49% ਵਾਧਾ ਹੋਇਆ ਹੈ । ਕੇਵਲ ਇਸੇ ਇਕ ਸਾਲ ਵਿਚ ਦਾਲਾਂ ਦੀਆਂ ਕੀਮਤਾਂ ਵਿਚ 33.65%, ਦੁੱਧ  ਦੀ ਕੀਮਤ ਵਿਚ  21.2%, ਫਲਾਂ ਦੀ ਕੀਮਤ ਵਿੱਚ 17%, ਆਲੂਆਂ ਦੀ ਕੀਮਤ ਵਿੱਚ 30.36%, ਪਿਆਜ਼ ਦੀ ਕੀਮਤ ਵਿਚ 16.01% ਚੋਲਾ ਦੀ ਕੀਮਤ ਵਿਚ 7. 72% ਅਤੇ ਅਨਾਜ ਦੀ ਕੀਮਤ ਵਿਚ 6.37% ਵਾਧਾ ਹੋਇਆ ਹੈ । ਇਸ ਤੋਂ ਇਲਾਵਾ ਬਿਜਲੀ, ਗੈਸ, ਪੈਟਰੋਲ ਤੇ ਡੀਜ਼ਲ ਤਿੱਖਾ ਵਾਧਾ ਕੀਤਾ ਗਿਆ ਹੈ । ਇਸ ਪ੍ਰਕਾਰ ਮਹਿੰਗਾਈ, ਧੋਤ ਹੋਈ ਪਈ ਹੈ ਤੇ ਸਰਕਾਰ ਇਸ ਦੇ ਸਾਹਮਣੇ ਬਿਲਕੁਲ ਬੇਵੱਸ ਹੋਈ ਦਿਖਾਈ ਦੇ ਰਹੀ ਹੈ ।

ਲੋਕਾਂ ਦੀਆਂ ਮੁਸ਼ਕਿਲਾਂ ਵਿਚ ਵਾਧਾ-ਬੀਤੇ ਸਮੇਂ ਵਿੱਚ ਵਧ ਰਹੀ ਮੁਦਰਾ ਸਫ਼ੀਤੀ ਤੋਂ ਭੈਭੀਤ ਹੋਈ ਸਰਕਾਰ ਨੇ ਪਹਿਲਾਂ ਬੈਂਕਾਂ ਵਿਚ ਵਿਆਜ ਦਰਾਂ ਦੇ ਵਾਧੇ ਦਾ ਰਸਤਾ ਖੋਲ ਦਿੱਤਾ, ਜਿਸ ਨਾਲ ਬੈਂਕਾਂ ਤੋਂ ਕਰਜ਼ਾ ਲੈਣਾ ਵਧੇਰੇ ਔਖਾ ਹੋ ਗਿਆ । ਦੇਸ਼ ਦੀ ਵਿਕਾਸ ਦਰ ਦੀ ਰਫ਼ਤਾਰ ਮੱਧਮ ਹੋ ਗਈ ਹੈ । ਆਮ ਲੋੜਾਂ ਦੀਆਂ ਚੀਜ਼ਾਂ ਦੀਆਂ ਵਧ ਰਹੀਆਂ ਕੀਮਤਾਂ ਨਾਲ ਜੂਝਦੇ ਕਰਜ਼ਾਈ ਲੋਕ ਬੈਂਕਾਂ ਦੇ ਕਰਜ਼ੇ ਮੋੜਨ ਤੋਂ ਅਸਮਰੱਥ ਹੋਣ ਲੱਗੇ, ਜਿਸ ਕਾਰਨ ਲੋਕਾਂ ਦੀਆਂ ਪਰੇਸ਼ਾਨੀਆਂ ਵਧਣ ਲੱਗੀਆਂ, ਜਿਸ ਦੇ ਨਤੀਜੇ ਵਜੋਂ ਲੋਕਾਂ ਵਿਚ ਨਿਰਾਸ਼ਾ ਵਧਣ ਲੱਗੀ, ਜਿਨ੍ਹਾਂ ਵਿੱਚੋਂ ਕਈ ਲੁੱਟਾਂ-ਖੋਹਾਂ ਦੇ ਰਾਹ ਤੁਰਨ ਲੱਗੇ  ਤੇ ਕਈ ਆਤਮਘਾਤ  ਦੇ ਰਾਹ | ਹੁਣ ਵਿਸ਼ਵ-ਮੰਦਵਾੜੇ ਤੋਂ ਭੈ-ਭੀਤ ਹੋ ਕੇ ਸਰਕਾਰ ਨੇ ਵਿਆਜ ਦਰਾਂ ਫਿਰ ਘਟਾਈਆਂ ਹਨ, ਪਰ ਇਨ੍ਹਾਂ ਦਾ ਅਜੇ ਕੋਈ ਹੋਰ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆ ਪਰ ਆਮ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੋਚ ਲੱਕ ਤੋੜਵਾਂ ਵਾਧਾ ਜ਼ਰੂਰ ਹੋਇਆ ਹੈ ।

ਉਪਾਓ-ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਉਸ ਨੇ ਮਹਿੰਗਾਈ ਉੱਪਰ ਕਾਬੂ ਪਾਉਣਾ ਹੈ, ਤਾਂ ਉਹ ਪਬਲਿਕ ਸੈਕਟਰ ਵਿਚ ਵਿਕਣ ਵਾਲੀਆਂ ਚੀਜ਼ਾਂ ਦੇ ਭਾ ਨਾ ਵਧਾਵੇ, ਕਿਉਂਕਿ ਇਸ ਨਾਲ ਹੀ ਪ੍ਰਾਈਵੇਟ ਸੈਕਟਰ ਨੂੰ ਕੀਮਤਾਂ ਵਧਾਉਣੋ ਰੋਕਿਆ ਜਾ ਸਕਦਾ ਹੈ , ਪਰ ਸਰਕਾਰ ਤਾਂ ਸਰਵਿਸ ਟੈਕਸਾਂ ਤੇ ਟੋਲ ਟੈਕਸ ਵਰਗੇ ਅਨੇਕਾਂ ਟੈਕਸ ਲਾ ਕੇ ਤੇ ਫਿਰ ਆਏ ਦਿਨ ਉਨਾਂ ਨੂੰ ਸਵਾਏ ਡੇਢੇ ਕਰ ਕੇ ਆਪ ਹਰ ਇਕ ਚੀਜ਼ ਮਹਿੰਗੀ ਕਰਦੀ ਜਾ ਰਹੀ ਹੈ । ਨਕਲੀ ਸੰਕਟ ਪੈਦਾ ਕਰਨ ਵਾਲਿਆਂ, ਜਮਾਂਖੋਰਾਂ ਤੇ ਧਨ-ਕੁਬੇਰਾਂ ਵਿਰੁੱਧ ਕਾਰਵਾਈ ਬਹੁਤ ਜ਼ਰੂਰੀ ਹੈ, ਕਿਉਂਕਿ ਮਹਿੰਗਾਈ ਦੇ ਜ਼ਮਾਨੇ ਵਿਚ ਇਹੋ ਲੋਕ ਹੀ ਆਪਣੀਆਂ ਲੋਭੀ ਰੁਚੀਆਂ ਕਾਰਨ ਸਭ ਤੋਂ ਵੱਧ ਸਰਗਰਮ ਹੁੰਦੇ ਹਨ । ਸਰਕਾਰ ਨੂੰ ਅਪ੍ਰਤੱਖ ਟੈਕਸ ਘਟਾਉਣੇ ਚਾਹੀਦੇ ਹਨ, ਪਰਿਵਾਰ ਨਿਯੋਜਨ ‘ਤੇ ਜ਼ੋਰ ਦੇਣਾ ਚਾਹੀਦਾ ਹੈ, ਉਤਪਾਦਨ ਵਿਚ ਵਾਧਾ ਕਰਨਾ ਚਾਹੀਦਾ ਹੈ । ਗੈਰ-ਜ਼ਰੂਰੀ ਸਰਕਾਰੀ ਖ਼ਰਚ ਘੱਟ ਕਰਨੇ ਚਾਹੀਦੇ ਹਨ । ਇਸ ਤੋਂ ਇਲਾਵਾ ਜ਼ਰੂਰੀ ਜਮਾਂ ਯੋਜਨਾ ਉੱਪਰ ਬਲ ਦੇ ਕੇ ਤੇ ਉੱਚਿਤ ਕੀਮਤਾਂ ਦੀਆਂ ਦੁਕਾਨਾਂ ਖੋਲ ਕੇ ਹਰ ਚੀਜ਼ ਦਾ ਅਧਿਕਤਮ ਮੁੱਲ ਨਿਸਚਿਤ ਕਰਨਾ ਚਾਹੀਦਾ ਹੈ । ਇਸ ਦੇ ਨਾਲ ਹੀ ਸਰਕਾਰ ਨੂੰ ਮੁਦਰਾ ਪਸਾਰ ਨੂੰ ਕਾਬੂ ਕਰਨ ਲਈ ਵਿਦੇਸ਼ੀ ਸਿੱਕੇ ਦਾ ਬੇਤਹਾਸ਼ਾ ਭੰਡਾਰ ਕਰਨ ਤੇ ਉਸ ਨੂੰ ਅਮਰੀਕਾ ਖ਼ਰੀਦਣ ਵਿਚ ਖ਼ਰਚ ਕਰਨ ਦੀ ਬਜਾਏ ਵਿਦੇਸ਼ੀ ਸਿੱਕੇ ਦੇ ਬਜ਼ਾਰ ਵਿਚ ਵੇਚ ਕੇ ਧਨ ਪ੍ਰਾਪਤ ਕਰਨਾ ਚਾਹੀਦਾ ਹੈ ।

ਸਾਰ-ਅੰਸ਼-ਸਮੁੱਚੇ ਤੌਰ ‘ਤੇ ਇਹੋ ਕਿਹਾ ਜਾ ਸਕਦਾ ਹੈ ਕਿ ਮਹਿੰਗਾਈ ਨੂੰ ਰੋਕ ਪਾਏ ਬਿਨਾਂ ਲੋਕਾਂ ਦਾ ਜੀਵਨ ਸੌਖਾ ਨਹੀਂ ਹੋ ਸਕਦਾ ਤੇ ਨਾ ਹੀ ਲੋਕ-ਰਾਜ ਵਿਚ ਵਿਸ਼ਵਾਸ ਪੱਕਾ ਹੋ ਸਕਦਾ ਹੈ । ਭਾਰਤ ਵਿਚ ਲੋਕ-ਰਾਜ ਦੀ ਪਕਿਆਈ ਲਈ ਮਹਿੰਗਾਈ ਦਾ ਅੰਤ ਜ਼ਰੂਰ ਕਰਨਾ ਚਾਹੀਦਾ ਹੈ ਤੇ ਇਸ ਵਿਰੁੱਧ ਦੇਸ਼ ਦੀ ਸਰਕਾਰ ਨੂੰ ਜਿੱਥੇ ਮਹਿੰਗਾਈ ਦੇ ਜ਼ਿੰਮੇਵਾਰ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਜ਼ਰੂਰਤ ਹੈ, ਉੱਥੇ ਆਪਣੀਆਂ ਵਿੱਤੀ ਤੇ ਵਪਾਰਕ ਨੀਤੀਆਂ ਵਿਚ ਸੁਧਾਰ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ ।

 

ਨਿਬੰਧ ਨੰਬਰ : 02

ਮਹਿੰਗਾਈ

Mahingai

ਰੂਪ-ਰੇਖਾ- ਭੂਮਿਕਾ, ਮਹਿੰਗਾਈ ਕੀ ਹੈ ? ਪੰਜ ਸਾਲਾਂ ਯੋਜਨਾਵਾਂ ਤੇ ਮਹਿੰਗਾਈ, ਘੱਟ ਉਪਜ, ਅਬਾਦੀ ਵਿੱਚ ਵਾਧਾ, ਭ੍ਰਿਸ਼ਟਾਚਾਰ, ਕੁਦਰਤੀ ਕਰੋਪੀਆਂ, ਸਥਿਰ ਤਨਖਾਹਾਂ, ਟੈਕਸਾਂ ਵਿੱਚ ਵਾਧਾ, ਬੁਰੇ ਪ੍ਰਭਾਵ ਦੂਰ ਕਰਨ ਦੇ ਉਪਾਅ, ਸਾਰ-ਅੰਸ਼

ਭੂਮਿਕਾ- ਮਨੁੱਖ ਦੀ ਮੁੱਖ ਲੋੜ ਰੋਟੀ, ਕੱਪੜਾ ਤੇ ਮਕਾਨ ਹੁੰਦੀ ਹੈ। ਅਰਥਸ਼ਾਸਤਰੀਆਂ ਦੇ ਅਨੁਸਾਰ ਦੇਸ਼ ਦੀ ਖੁਸ਼ਹਾਲੀ ਲਈ ਹਰ ਇੱਕ ਮਨੁੱਖ ਨੂੰ ਭੋਜਨ ਮਿਲਣਾ ਜ਼ਰੂਰੀ ਹੈ। ਭਾਰਤ ਦੇਸ਼ ਵਿੱਚ ਕੱਪੜਾ, ਮਕਾਨ ਤਾਂ ਛੱਡੋ ਇੱਥੇ ਕਈ ਨਾਗਰਿਕ ਰਾਤ ਨੂੰ ਭੁੱਖੇ ਸੌਂਦੇ ਹਨ। ਮਹਿੰਗਾਈ ਦੀ ਸਮੱਸਿਆ ਨੇ ਸੰਸਾਰ ਭਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਚੀਜਾਂ ਦੀਆਂ ਕੀਮਤਾਂ ਵਿੱਚ ਇੰਨੇ ਵਾਧੇ ਹੋ ਰਹੇ ਹਨ ਕਿ ਗਰੀਬ ਆਦਮੀ ਲਈ ਰੋਟੀ ਖਾਣੀ ਵੀ ਮੁਸ਼ਕਲ ਹੋ ਗਈ ਹੈ। ਕੀਮਤਾਂ ਦੇ ਵਾਧੇ ਨੇ ਬੜਾ ਖੌਫ਼ਨਾਕ ਰੂਪ ਧਾਰਨ ਕਰ ਲਿਆ ਹੈ।

ਮਹਿੰਗਾਈ ਕੀ ਹੈ ਮਹਿੰਗਾਈ ਅਸਲ ਵਿੱਚ ਕੀ ਹੈ ? ਰੋਜ਼ਾਨਾ ਜੀਵਨ ਦੀਆਂ ਜ਼ਰੂਰੀ ਵਸਤਾਂ ਦੇ ਮੁੱਲ ਇੰਨੇ ਵੱਧ ਜਾਂਦੇ ਹਨ ਕਿ ਲੋਕ ਦੁਖੀ ਹੋ ਜਾਂਦੇ ਹਨ। ਕਈ ਵਾਰ ਅਸ਼ਾਂਤੀ ਵੀ ਫੈਲ ਜਾਂਦੀ ਹੈ। ਅੱਜ ਕੱਲ ਖੰਡ, ਆਟਾ, ਤੇਲ, ਦਾਲਾਂ, ਗੈਸ ਅਤੇ ਪੈਟਰੋਲ ਆਦਿ ਸਭ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੇ ਮੁੱਲ ਵਧਣ ਨੂੰ ਹੀ ਮਹਿੰਗਾਈ ਕਿਹਾ ਜਾਂਦਾ ਹੈ। ਮਹਿੰਗਾਈ ਦਾ ਅਮੀਰਾਂ ਨੂੰ ਜ਼ਿਆਦਾ ਫਰਕ ਨਹੀਂ ਪੈਂਦਾ ਪਰ ਗਰੀਬ ਮਾਰੇ ਜਾਂਦੇ ਹਨ।

 ਪੰਜ ਸਾਲਾਂ ਯੋਜਨਾਵਾਂ ਤੇ ਮਹਿੰਗਾਈ- ਭਾਰਤ ਵਿੱਚ ਮਹਿੰਗਾਈ ਦੀ ਸਮੱਸਿਆ ਖ਼ਤਰਨਾਕ ਰੂਪ ਧਾਰਨ ਕਰਦੀ ਜਾ ਰਹੀ ਹੈ। ਪਹਿਲੀ ਪੰਜ ਸਾਲਾ ਯੋਜਨਾ ਵਿੱਚ ਇਸ ਵਿਰੁੱਧ ਕਈ ਕਦਮ ਚੁੱਕੇ ਗਏ। ਦੂਜੀ ਪੰਜ ਸਾਲਾ ਯੋਜਨਾ ਤੋਂ ਬਾਅਦ ਪਹਿਲਾਂ ਨਾਲੋਂ ਮਹਿੰਗਾਈ ਵਿੱਚ 32.4% ਵਾਧਾ ਹੋਇਆ। ਤੀਜੀ ਪੰਜ ਸਾਲਾ ਯੋਜਨਾ ਵਿੱਚ ਵੀ ਇਸੇ ਤਰ੍ਹਾਂ ਹੀ ਰਿਹਾ। ਚੀਨ ਤੇ ਪਾਕਸਿਤਾਨ ਦੇ ਹਮਲਿਆਂ ਨੇ ਮਹਿੰਗਾਈ ਵਿੱਚ ਲੱਕ ਤੋੜਵਾਂ ਵਾਧਾ ਕੀਤਾ। ਹਰ ਯੋਜਨਾ ਤੋਂ ਬਾਅਦ ਕੀਮਤਾਂ ਵਿੱਚ ਵਾਧਾ ਹੀ ਹੁੰਦਾ ਰਿਹਾ ਹੈ। ਕੁਦਰਤੀ ਆਫ਼ਤਾਂ, ਜੰਗਾਂ ਤੇ ਭ੍ਰਿਸ਼ਟਾਚਾਰ ਨੇ ਇਸ ਨੂੰ ਭਿਆਨਕ ਰੂਪ ਦੇ ਦਿੱਤਾ ਹੈ।

ਮਹਿੰਗਾਈ ਦੇ ਕਾਰਨ

ਘੱਟ ਉਪਜ ਸਾਡੇ ਦੇਸ਼ ਵਿੱਚ ਚੀਜ਼ਾਂ ਦੀ ਮੰਗ ਦੇ ਅਨੁਸਾਰ ਉਨ੍ਹਾਂ ਦੀ ਪੈਦਾਵਾਰ ਨਹੀਂ ਹੈ। ਪੈਦਾਵਾਰ ਘੱਟ ਹੈ ਤੇ ਖਾਣ ਵਾਲੇ ਮੁੰਹ ਜ਼ਿਆਦਾ ਹਨ। ਪੈਦਾਵਾਰ ਘੱਟ ਹੋਣ ਕਰਕੇ ਮੰਗ ਵੱਧਦੀ ਹੈ ਤੇ ਚੀਜ਼ਾਂ ਦੇ ਭਾਅ ਹੋਰ ਵੀ ਵੱਧ ਜਾਂਦੇ ਹਨ।

ਅਬਾਦੀ ਵਿੱਚ ਵਾਧਾ ਸਰਕਾਰ ਕੋਸ਼ਸ਼ ਕਰ ਰਹੀ ਹੈ ਕਿ ਇਹੋ ਜਿਹੇ ਸਾਧਨ ਵਰਤੇ ਜਾਣ, ਜਿਨ੍ਹਾਂ ਨਾਲ ਪੈਦਾਵਾਰ ਵਧੇ, ਉਪਜ ਵੱਧ ਵੀ ਰਹੀ ਹੈ ਪਰ ਅਬਾਦੀ ਇਸ ਦੀ ਪੇਸ਼ ਨਹੀਂ ਜਾਣ ਦੇ ਰਹੀ। ਭਾਰਤ ਵਿੱਚ ਲੱਖਾਂ ਨਵੇਂ ਮੂੰਹ ਰੋਜ਼ ਇਸ ਧਰਤੀ ਤੇ ਜਨਮ ਲੈ ਲੈਂਦੇ ਹਨ।

ਭ੍ਰਿਸ਼ਟਾਚਾਰ ਭਾਰਤ ਦੇਸ਼ ਵਿੱਚ ਭਿਸ਼ਟਾਚਾਰ ਦਾ ਬਹੁਤ ਬੋਲ-ਬਾਲਾ ਹੈ। ( ਪੰਜੀਪਤੀ ਵਪਾਰੀ ਵਸਤਾਂ ਨੂੰ ਆਪਣੇ ਗੁਦਾਮਾਂ ਵਿੱਚ ਕਰ ਲੈਂਦੇ ਹਨ। ਜਦੋਂ ਦੇਖਦੇ ਹਨ ਕਿ ਬਜ਼ਾਰ ਵਿੱਚ ਇਹਨਾਂ ਚੀਜ਼ਾਂ ਦੀ ਥੁੜ ਹੋ ਜਾਂਦੀ ਹੈ ਤਾਂ ਉਹ ਇਹਨਾਂ ਨੂੰ ਵੱਧ ਭਾਅ ਤੇ ਬਲੈਕ ਕਰਦੇ ਹਨ। ਕਈ ਵਪਾਰੀ ਤਾਂ ਵੱਧ ਲਾਭ ਦੀ ਪ੍ਰਾਪਤੀ ਲਈ ਬਜ਼ਾਰਾਂ ਵਿੱਚ ਚੀਜ਼ਾਂ ਦੇ ਭਾਅ ਵਧਾ ਦਿੰਦੇ ਹਨ।

ਕੁਦਰਤੀ ਕਰੋਪੀਆਂ- ਵਿਗਿਆਨ ਭਾਵੇਂ ਕਿੰਨੀ ਵੀ ਤਰੱਕੀ ਕਰ ਲਵੇ ਪਰ ਕੁਦਰਤੀ ਕਰੋਪੀਆਂ ਤੋਂ ਕੋਈ ਨਹੀਂ ਬੱਚ ਸਕਦਾ। ਕਈ ਵਾਰ ਅਚਾਨਕ ਭੂਚਾਲ ਜਾਂ ਹੜ੍ਹ ਆਦਿ ਆ ਜਾਂਦੇ ਹਨ, ਕਾਲ ਪੈ ਜਾਂਦਾ ਹੈ, ਜਿਸ ਕਾਰਨ ਚੀਜ਼ਾਂ ਦੀ ਥੁੜ ਹੋ ਜਾਂਦੀ ਹੈ। ਇੱਥੋਂ ਤੱਕ ਕਿ ਸਬਜ਼ੀਆਂ ਦੇ ਭਾਅ ਥੜ ਕਰਕੇ ਇੰਨੇ ਵੱਧ ਜਾਂਦੇ ਹਨ ਜਿਨਾਂ ਦੀ ਖ਼ਰੀਦਦਾਰੀ ਆਮ ਆਦਮੀ ਦੇ ਵਸ ਤੋਂ ਬਾਹਰ ਹੋ ਜਾਂਦੀ ਹੈ।

ਸਥਿਰ ਤਨਖਾਹਾਂ ਚੀਜ਼ਾਂ ਦੀਆਂ ਕੀਮਤਾਂ ਤਾਂ ਬਹੁਤ ਵੱਧ ਜਾਂਦੀਆਂ ਹਨ, ਪਰ ਤਨਖਾਹਾਂ ਵਿੱਚ ਵਾਧਾ ਜਾਂ ਤਾਂ ਹੁੰਦਾ ਹੀ ਨਹੀਂ ਜਾਂ ਨਾ-ਮਾਤਰ ਹੁੰਦਾ ਹੈ। ਪ੍ਰਾਈਵੇਟ ਕਰਮਚਾਰੀਆਂ ਨੂੰ ਤਾਂ ਸਰਕਾਰੀ ਕਰਮਚਾਰੀਆਂ ਤੋਂ ਵੱਧ ਇਸ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਕਦੀ ਗਲਤੀ ਨਾਲ ਤਨਖਾਹ ਵਧਾ ਵੀ ਦਿੰਦੇ ਹਨ ਤਾਂ ‘ਊਠ ਤੋਂ ਛਾਨਣੀ ਲਾਹੁਣ’ ਵਾਲੀ ਗੱਲ ਹੁੰਦੀ ਹੈ। ਤਨਖਾਹ ਕੀਮਤਾਂ ਦੇ ਵਾਧੇ ਦੇ ਅਨੁਸਾਰ ਕਦੇ ਵੀ ਨਹੀਂ ਵੱਧਦੀਆਂ।

ਟੈਕਸਾਂ ਵਿੱਚ ਵਾਧਾ- ਜਦੋਂ ਵੀ ਬਜਟ ਪੇਸ਼ ਕੀਤਾ ਜਾਂਦਾ ਹੈ ਤਾਂ ਘਾਟਾ ਹੀ ਦਿਖਾਇਆ ਜਾਂਦਾ ਹੈ। ਘਾਟੇ ਨੂੰ ਪੂਰਾ ਕਰਨ ਲਈ ਸਰਕਾਰ ਨਵੇਂ ਟੈਕਸ ਲਗਾ ਦਿੰਦੀ ਹੈ। ਆਟਾ, ਖੰਡ, ਡੀਜ਼ਲ, ਪੈਲ, ਘਰੇਲੂ ਗੈਸ ਆਦਿ ਸਾਰਿਆਂ ਦੀਆਂ ਕੀਮਤਾਂ ਅਸਮਾਨਾਂ ਨੂੰ ਛੂਹ ਰਹੀਆਂ ਹਨ। ਬੱਸਾਂ ਤੇ ਰੇਲਾਂ ਦੇ ਕਿਰਾਏ ਵੀ ਬਹੁਤ ਵੱਧ ਗਏ ਹਨ। ਇੱਕ ਨਵਾਂ ਟੈਕਸ ਵੈਟ ਲਗਾਉਣ ਨਾਲ ਤਾਂ ਗਰੀਬਾਂ ਦੀ ਬੱਸ ਹੋ ਗਈ ਹੈ।

 ਬੁਰੇ ਪ੍ਰਭਾਵ- ਮਹਿੰਗਾਈ ਜਿੰਨੀ ਜ਼ਿਆਦਾ ਵੱਧਦੀ ਹੈ, ਉਹ ਜੀਵਨ ਦੇ ਹਰ ਪਹਿਲੂ ਤੇ ਅਸਰ ਕਰਦੀ ਹੈ। ਮਹਿੰਗਾਈ ਦੇ ਵੱਧਣ ਨਾਲ ਜਿੱਥੇ ਆਮ ਲੋਕਾਂ ਲਈ ਕੁੱਲੀ, ਗੁੱਲੀ ਤੇ ਜੁੱਲੀ ਦਾ ਪ੍ਰਬੰਧ ਮੁਸ਼ਕਲ ਹੋ ਜਾਂਦਾ ਹੈ, ਉੱਥੇ ਦੇਸ਼ ਦੇ ਆਰਥਿਕ ਵਿਕਾਸ, ਬੱਚਤਾਂ ਤੇ ਨਿਵੇਸ਼ ਉੱਪਰ ਵੀ

ਬੁਰਾ ਅਸਰ ਪੈਂਦਾ ਹੈ। ਆਮਦਨ ਤੇ ਖਰਚ ਵਿੱਚ ਨਾ-ਬਰਾਬਰੀ ਦੇ ਕਾਰਨ ਲੋਕਾਂ ਦੀ ਤੰਗੀ ਤੇ ਬਹੁਤ ਸਾਰੀਆਂ ਬੁਰਾਈਆਂ ਦਾ ਜਨਮ ਹੁੰਦਾ ਹੈ। ਜਦੋਂ ਤਨਖਾਹ ਵਿੱਚ ਕਿਸੇ ਮਨੁੱਖ ਦੇ ਘਰ ਦਾ ਗੁਜ਼ਾਰਾ ਨਹੀਂ। ਚਲਦਾ ਉਹ ਮੱਲੋ-ਮੱਲੀ ਚੋਰੀ ਕਰਨ ਨੂੰ ਤਿਆਰ ਹੋ ਜਾਂਦਾ ਹੈ। ਇਸ ਨਾਲ ਦਫ਼ਤਰੀ ਤੇ ਰਾਜਨੀਤਿਕ ਭ੍ਰਿਸ਼ਟਾਚਾਰ, ਕਾਲਾ ਧਨ, ਕਾਲਾ ਬਜ਼ਾਰ ਤੇ ਜਮਾਂਖੋਰੀ ਆਦਿ ਬੁਰਾਈਆਂ ਪੈਦਾ ਹੁੰਦੀਆਂ ਹਨ।

One Response

  1. Arun November 2, 2023

Leave a Reply