Punjabi Essay on “Lottery ek Juva ”, “ਲਾਟਰੀਆਂ-ਇਕ ਜੁਆ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਲਾਟਰੀਆਂ-ਇਕ ਜੁਆ

Lottery ek Juva 

 

ਜਾਣ-ਪਛਾਣ : ਭਾਰਤ ਵਿਚ ਲਾਟਰੀਆਂ ਦੀ ਹੋਂਦ ਬਹੁਤੀ ਪੁਰਾਣੀ ਨਹੀਂ ਹੈ। ਪਰ ਅੱਜ ਤੋਂ 40-50 ਸਾਲ ਪਹਿਲਾਂ ਵਾਲੀਆਂ ਅਤੇ ਹੁਣ ਵਾਲੀਆਂ ਲਾਟਰੀਆਂ ਵਿਚ ਬੜਾ ਫ਼ਰਕ ਆ ਗਿਆ ਹੈ। ਭਾਰਤ ਵਿਚ ਅੱਜ ਦੀਆਂ ਲਾਟਰੀਆਂ ਤੋਂ ਪਹਿਲਾਂ ਡਰਬੀ ਦੀ ਲਾਟਰੀ, ਜਿਸ ਦਾ ਪਿਛੋਕੜ ਇੰਗਲੈਂਡ ਨਾਲ ਮਿਲਦਾ ਹੈ, ਚੱਲਦੀ ਸੀ।ਉਹ ਬੜੇ ਭਾਰੇ ਭਾਰੇ ਇਨਾਮ ਦਿਆ ‘ ਕਰਦੀ ਸੀ। ਉਸ ਦੀ ਕਾਮਯਾਬੀ ਤੋਂ ਪ੍ਰਭਾਵਿਤ ਹੋ ਕੇ ਸਾਡੇ ਆਪਣੇ ਦੇਸ਼ ਵਿਚ ਦੇਸੀ ਲਾਟਰੀਆਂ ਦਾ ਕੰਮ ਸ਼ੁਰੂ ਹੋਇਆ। ਅੱਜ ਇਹ ਪੇਸ਼ਾ ਇਕ ਵਿਸ਼ਾਲ ਰੂਪ ਅਖ਼ਤਿਆਰ ਕਰ ਗਿਆ ਹੈ। ਇਸ ਵਿਚ ਲੱਖਾਂ ਲੋਕ ਸਿੱਧੇ ਜਾਂ ਅਸਿੱਧੇ ਤੌਰ ‘ਤੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਹਨ। ਅੱਜ ਲਾਟਰੀਆਂ ਦਾ ਕੰਮ-ਕਾਰ ਕਰੋੜਾਂ ਹੀ ਨਹੀਂ, ਅਰਬਾਂ ਰੁਪਇਆਂ ਵਿਚ ਫੈਲਿਆ ਹੋਇਆ ਹੈ।

ਸਾਰੀਆਂ ਰਾਜ ਸਰਕਾਰਾਂ ਲਾਟਰੀ ਚਲਾਉਂਦੀਆਂ ਹਨ : ਲਾਟਰੀਆਂ ਵਿਚ ਪਿਛਲੇ ਦਸ ਪੰਦਰਾਂ ਸਾਲਾਂ ਤੋਂ ਤਾਂ ਜਿਵੇਂ ਕਰਾਂਤੀ ਹੀ ਆ ਗਈ ਹੈ। ਲਗਭਗ ਸਾਰੀਆਂ ਹੀ ਰਾਜ ਸਰਕਾਰਾਂ ਕਈ ਸਾਲਾਂ ਤੋਂ ਲਾਟਰੀਆਂ ਚਲਾ ਰਹੀਆਂ ਹਨ। ਇਹਨਾਂ ਦੀ ਦੇਖਾ ਦੇਖੀ ਕਈ ਹੋਰ ਜਥੇਬੰਦੀਆਂ ਵੀ ਲਾਟਰੀਆਂ ਦੇ ਖੇਤਰ ਵਿਚ ਆ ਗਈਆਂ ਹਨ। ਅਖ਼ਬਾਰਾਂ ਵਿਚ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਮਾਨਸਿਕ ਤੌਰ ‘ਤੇ ਤਿਆਰ ਕੀਤਾ ਜਾਂਦਾ ਹੈ ਅਤੇ ਫਿਰ ਉਹਨਾਂ ਵੱਡੇ-ਵੱਡੇ ਇਨਾਮਾਂ ਦੀਆਂ ਰਕਮਾਂ ਵਿਖਾ ਕੇ ਲਾਟਰੀ ਪਾਉਣ ਤੇ ਮਜ਼ਬੂਰ ਕੀਤਾ ਜਾਂਦਾ ਹੈ। ਲਾਟਰੀ ਪਾਉਣ ਦੇ ਪਿੱਛੇ ਇਨਸਾਨੀ ਕਮਜ਼ੋਰੀ ਬੜਾ ਕੰਮ ਕਰਦੀ ਹੈ। ਸ਼ਾਇਦ ਇਕ ਦੋ ਰੁਪਏ ਦੀ ਟਿਕਟ ਨਾਲ ਸਾਨੂੰ ਵੀ ਲਾਟਰੀ ਦਾ ਪਹਿਲਾ ਇਨਾਮ ਇਕ ਲੱਖ ਰੁਪਿਆ ਮਿਲ ਜਾਵੇ। ਇਸ ‘ਸ਼ਾਇਦ ਨੇ ਲੱਖਾਂ ਕਰੋੜਾਂ ਲੋਕਾਂ ਨੂੰ ਲਾਟਰੀ ਪਾਉਣ ਦੀ ਰਾਹ ‘ਤੇ ਤੋਰਿਆ ਹੈ।ਟਿਕਟਾਂ ਦੀ ਵਿਕਰੀ ਤੋਂ ਪ੍ਰਾਪਤ ਪੈਸਾ ਏਜੰਟਾਂ ਅਤੇ ਵਪਾਰੀਆਂ ਵਿਚ ਵੰਡਿਆ ਜਾਂਦਾ ਹੈ।ਇਸ ਵਿਚੋਂ ਸਰਕਾਰ ਨੂੰ ਵੀ ਚੰਗੀ ਰਕਮ ਪ੍ਰਾਪਤ ਹੁੰਦੀ ਹੈ।

ਲਾਟਰੀ ਅਸਲ ਵਿਚ ਇਕ ਜੁਆ : ਲਾਟਰੀ ਅਸਲ ਵਿਚ ਇਕ ਜੁਆ ਹੈ। ਲੋਕਾਂ ਨੂੰ ਕਿਸਮਤ ਦੇ ਨਾਂ ਤੇ ਉਕਸਾਇਆ ਜਾਂਦਾ ਹੈ। ਅਮੀਰ ਬਣਨਾ ਕੌਣ ਨਹੀਂ ਲੋਚਦਾ? ਆਮ ਆਦਮੀ ਇਸ਼ਤਿਹਾਰ ਵਿਚ ਦਿੱਤੀ ਵੰਨਗੀ ਨੂੰ ਪੜ੍ਹ ਕੇ ਲਾਟਰੀ ਪਾ ਲੈਂਦਾ ਹੈ ਕਿ ਸ਼ਾਇਦ ਪਹਿਲਾ ਇਨਾਮ ਮੈਨੂੰ ਹੀ ਮਿਲ ਜਾਵੇ। ਇਕੋ ਹੀ ਝਟਕੇ ਵਿਚ ਅਮੀਰ ਹੋਣ ਦੀ ਲਾਲਸਾ ਨੇ ਇਸ ਵਪਾਰ ਦੀ ਪਤੰਗ ਚੜਾ ਦਿੱਤੀ ਹੈ। ਲਾਟਰੀਆਂ ਵੇਚਣ ਵਾਲੇ ਵੀ ਲਾਟਰੀ ਦੇ ਇਨਾਮਾਂ * ਬਾਰੇ ਐਸੇ ਸ਼ਾਨਦਾਰ ਅਤੇ ਲੁਭਾਵਣੇ ਸ਼ਬਦਾਂ ਦਾ ਪ੍ਰਯੋਗ ਕਰਦੇ ਹਨ ਕਿ ਬੰਦਾ ਬਦੋ-ਬਦੀ ਲਾਟਰੀ ਵੱਲ ਖਿੱਚਿਆ ਚੱਲਿਆ ਆਉਂਦਾ ਹੈ।

ਵਿਰੋਧ ਵਿਚ ਗੱਲਾਂ : ਲਾਟਰੀਆਂ ਦੇ ਵਿਰੋਧੀ ਇਹ ਗੱਲ ਵੀ ਦੱਸਣ ਦੀ ਕੋਸ਼ਿਸ਼ ਕਰਦੇ ਹਨ ਕਿ ਇਸ ਨਾਲ ਆਦਮੀ ਦੀ ਵਿਚਾਰ ਸ਼ਕਤੀ ਮਾੜੇ ਪਾਸੇ ਵੱਲ ਮੁੜਨਾ ਸ਼ੁਰੂ ਕਰਦੀ ਹੈ। ਪਹਿਲਾਂ ਤਾਂ ਲਾਟਰੀ ਨਿਕਲਦੀ ਹੀ ਨਹੀਂ, ਪਰ ਜੋ ਨਿਕਲ ਹੀ ਆਵੇ ਤਾਂ ਬਿਨਾਂ ਮਿਹਨਤ ਆਇਆ ਪੈਸਾ ਕਿਤੇ ਚੈਨ ਲੈਣ ਦਿੰਦਾ ਹੈ ? ਬੰਦਾ ਅਚਾਨਕ ਆਏ ਇਸ ਪੈਸੇ ਨਾਲ ਬਤਾ ਬੇਦਰਦੀ ਭਰਿਆ ਸਲੂਕ ਕਰਦਾ ਹੈ। ਇਹ ਪੈਸਾ ਚੰਗੇ ਪਾਸੇ ਲਾਉਣ ਦੀ ਬਜਾਏ ਕੈਰੋ ਵੱਲ ਖਰਚਿਆ ਜਾਂਦਾ ਹੈ। ਇਸ ਨਾਲ ਸਮਾਜ ਦੀਆਂ ਸਾਉ ਕਦਰਾਂ ਕੀਮਤਾਂ ਨੂੰ ਵੀ ਢਾਅ ਲੱਗਦੀ ਹੈ। ਇਨਾਮ ਨਿਕਲ ਆਉਣ ਤੇ ਤਾਂ ਬੰਦੇ ਨੂੰ ਤਕਦੀਰ ਤੀ ਬੜਾ ਪ੍ਰੇਮ ਹੋ ਜਾਂਦਾ ਹੈ। ਉਹ ਮੁੜ-ਮੁੜ ਲਾਟਰੀਆਂ ਪਾਈ ਜਾਂਦਾ ਹੈ।

ਪਰੰਪਰਾ ਪੁਰਾਣੀ ਨਹੀਂ : ਲਾਟਰੀਆਂ ਦੁਆਰਾ ਧਨ ਇਕੱਠਾ ਕਰਨ ਦੀ ਪਰੰਪਰਾ ਬਹੁਤੀ ਪਰਾਣੀ ਨਾ ਹੋਣ ‘ਤੇ ਵੀ ਬੜੀ ਹਰਮਨ ਪਿਆਰੀ ਹੋਈ ਹੈ।ਉਂਝ ਤਾਂ ਰੈੱਡ ਕਰਾਸ ਵੱਲੋਂ ਨੇ ਜਾਂ ਅਪੰਗ ਬੱਚਿਆਂ ਦੇ ਕਲਿਆਣ ਲਈ ਧਨ ਇਕੱਠਾ ਕਰਨ ਜਾਂ ਹੋਰ ਕੋਈ ਉੱਚ ਆਸ਼ੇ ਵਾਲੇ ਕੰਮਾਂ ਲਈ ਧਨ ਇਕੱਠਾ ਕਰਨ ਲਈ ਲਾਟਰੀ ਦਾ ਇਸਤੇਮਾਲ ਇਕ ਸੁਚੱਜਾ ਅਤੇ ਚੰਗਾ ਕੰਮ ਹੈ। ਇਸ ਰਾਹੀਂ ਇਕੱਠਾ ਕੀਤਾ ਪੈਸਾ ਸਮਾਜਿਕ ਕੰਮਾਂ ਲਈ ਵਰਤਿਆ ਜਾਂਦਾ ਹੈ ਅਤੇ ਇਸ ਉੱਪਰ ਕਿਸੇ ਨੂੰ ਕਿੰਤੂ ਵੀ ਨਹੀਂ ਹੁੰਦਾ। ਸਾਡੇ ਦੇਸ਼ ਅੰਦਰ ਹਸਪਤਾਲਾਂ ਜਾਂ ਯਤੀਮ ਬੱਚਿਆਂ ਲਈ ਵੱਡੇ-ਵੱਡੇ ਸਕੁਲ ਬਣਾਉਣ ਲਈ ਲਾਟਰੀਆਂ ਦਾ ਸਹਾਰਾ ਲਿਆ ਗਿਆ ਹੈ। ਯੂਰਪ ਵਿਚ ਵੀ ਅਨੇਕਾਂ ਅਜਿਹੇ ਸੰਗਠਨ ਹਨ ਜੋ ਇਸ ਤਰ੍ਹਾਂ ਧਨ ਕਮਾ ਕੇ ਲੋਕਾਂ ਦੀ ਸਹਾਇਤਾ ਕਰਦੇ ਹਨ। ਸਰਕਾਰ ਆਪ ਇਸ ਕੰਮ ਨੂੰ ਉਤਸ਼ਾਹਿਤ ਵੀ ਕਰਦੀ ਹੈ।

ਬਦਨਾਮੀ ਵਾਲਾ ਕੰਮ : ਅਸਲ ਵਿਚ ਲਾਟਰੀਆਂ ਦਾ ਕੰਮ ਪਿਛਲੇ ਕੁਝ ਸਾਲਾਂ ਵਿਚ ਸਮਾਜਿਕ ਤੌਰ ਤੇ ਬੜਾ ਬਦਨਾਮ ਹੋਇਆ ਹੈ। ਪਹਿਲਾਂ ਪਹਿਲ ਸਰਕਾਰ ਲਾਟਰੀਆਂ ਦੇ ਇਨਾਮ ’ਤੇ ਟੈਕਸ ਨਹੀਂ ਸੀ ਲਾਉਂਦੀ। ਲਾਟਰੀਆਂ ਦੁਆਰਾ ਕਈ ਅਨੈਤਿਕ ਕੰਮ ਵੀ ਕੀਤੇ ਜਾਂਦੇ ਹਨ ਜਿਵੇਂ ਲਾਟਰੀ ਦੀ ਇਨਾਮੀ ਟਿਕਟ ਬਲੈਕ ਵਿਚ ਵਿਕ ਜਾਂਦੀ ਹੈ। ਲਾਟਰੀ ਤੋਂ ਪ੍ਰਾਪਤ ਧਨ ਕਾਲਾ ਧਨ ਨਹੀਂ ਹੁੰਦਾ। ਕੋਈ ਅਮੀਰ ਆਦਮੀ ਇਨਾਮੀ ਟਿਕਟਾਂ ਨੂੰ ਖਰੀਦ ਕੇ ਆਪਣੇ ਕਾਲੇ ਪੈਸੇ ਨੂੰ ਸਫੈਦ ਪੈਸੇ ਵਿਚ ਬਦਲ ਲੈਂਦੇ ਹਨ।

ਕਾਲਾ ਧਨ ਸਫੈਦ ਵਿਚ ਬਦਲਣਾ: ਉਦਾਹਰਨ ਵਜੋਂ ਜਿਸ ਬੰਦੇ ਦਾ ਇਕ ਲੱਖ ਰੁਪਏ ਦਾ ਇਨਾਮ ਨਿਕਲਦਾ ਹੈ ਉਸ ਦੇ ਪੱਲੇ ਮੁਸ਼ਕਲ ਨਾਲ 70-72 ਹਜ਼ਾਰ ਰੁਪਏ ਹੀ ਪੈਂਦੇ ਹਨ। ਬਾਕੀ ਦੀ ਰਕਮ ਟੈਕਸਾਂ ਜਾਂ ਕਮਿਸ਼ਨ ਵਿਚ ਨਿਕਲ ਜਾਂਦੀ ਹੈ। ਅਮੀਰ ਲੋਕ ਅਜਿਹੀ ਇਨਾਮੀ ਟਿਕਟ ਆਪ 80-85 ਹਜ਼ਾਰ ਵਿਚ ਮੁੱਲ ਲੈ ਲੈਂਦੇ ਹਨ। ਟਿਕਟ ਉੱਪਰ ਤਾਂ ਕਿਸੇ ਵਿਅਕਤੀ ਦਾ ਨਾਂ ਪਤਾ ਹੁੰਦਾ ਨਹੀਂ ਇਸ ਲਈ ਬੜੀ ਅਸਾਨੀ ਨਾਲ ਇਕ ਟਿਕਟ ਦੂਜੇ ਦੀ ਸੰਪੱਤੀ ਬਣ ਸਕਦੀ ਹੈ। ਹੁਣ ਉਹ ਅਮੀਰ ਆਦਮੀ ਉਸੋ ਟਿਕਟ ਦਾ ਇਨਾਮ ਲੈ ਕੇ ਆਪਣੇ 70-72 ਹਜ਼ਾਰ ਕਾਲੇ ਰੁਪਏ ਨੂੰ ਚਿੱਟੇ ਵਿਚ ਬਦਲ ਲੈਂਦਾ ਹੈ। ਇਕ ਹੋਰ ਕਮੀ ਜੋ ਲਾਟਰੀਆਂ ਦੇ ਕੰਮ ਵਿਚ ਆ ਗਈ ਹੈ, ਉਹ ਹੈ ਇਸ ਦਾ ਜੁਏ ਦੇ ਰੂਪ ਵਿਚ ਪ੍ਰਯੋਗ ਕਰਨਾ। ਜਦੋਂ ਦੀਆਂ ਇਕ ਨੰਬਰ ਦੀਆਂ ਲਾਟਰੀਆਂ ਮਾਰਕੀਟ ਵਿਚ ਆਈਆਂ ਹਨ, ਇਹਨਾਂ ਤਾਂ ਇਸ ਨੂੰ ਬਿਲਕੁਲ ਜੂਏ ਦਾ ਹੀ ਰੂਪ ਦੇ ਦਿੱਤਾ ਹੈ। ਲਾਟਰੀਆਂ ਦੇ ਨਤੀਜੇ ਅੱਧੇ-ਅੱਧੇ ਘੰਟੇ ਤੇ ਟੈਲੀਫੋਨ ਰਾਹੀਂ ਆਉਣੇ ਸ਼ੁਰੂ ਹੋ ਜਾਂਦੇ ਹਨ। ਲੋਕਾਂ ਕੋਲ ਇਕ ਦੋ ਨਹੀਂ ਹਜ਼ਾਰਾਂ ਹੀ ਟਿਕਟਾਂ ਹੁੰਦੀਆਂ ਹਨ। ਜੇ ਨੰਬਰ ਲੱਗ ਗਿਆ ਤਾਂ ਪੌਂ ਬਾਰਾਂ ਨਹੀਂ ਤਾਂ ਤਿੰਨ ਕਾਣੇ।

ਕੰਮ ਵਿਚ ਤਬਦੀਲੀ : ਲਾਟਰੀਆਂ ਨੂੰ ਹਰਮਨ ਪਿਆਰਾ ਬਣਾਈ ਰੱਖਣ ਲਈ ਅਤੇ ਇਸ ਪ੍ਰਤੀ ਲੋਕਾਂ ਦੇ ਰੁਝਾਨ ਨੂੰ ਵੇਖਦੇ ਹੋਏ ਇਸ ਕੰਮ ਵਿਚ ਵੀ ਕੁਝ ਤਬਦੀਲੀ ਕੀਤੀ ਗਈ ਹੈ। ਹੁਣ 10 ਰੁਪਏ ਦੀਆਂ ਟਿਕਟਾਂ ਲੈਣ ਵਾਲੇ ਨੂੰ ਜੇ ਇਨਾਮ ਨਾ ਵੀ ਨਿਕਲੇ ਤਾਂ 7 ਜਾਂ 8 ਰੁਪਏ ਪਿਛਲੇ ਨੰਬਰ ਨੂੰ ਮਿਲਾ ਕੇ ਦੇ ਦਿੱਤੇ ਜਾਂਦੇ ਹਨ। ਇਸ ਨਾਲ ਲਾਟਰੀਆਂ ਪ੍ਰਤੀ ਲੋਕਾਂ ਦਾ ਮੋਹ ਹੋਰ ਵੀ ਜ਼ਿਆਦਾ ਵੱਧ ਗਿਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਕੰਮ ਨੂੰ ਉਹ ਕਿਸੇ ਸੁਚੱਜੇ ਢੰਗ ਨਾਲ ਚਲਾਏ। ਇਸ ਵਿਚ ਹੋਣ ਵਾਲੀਆਂ ਹੇਰਾਫੇਰੀਆਂ ਨੂੰ ਰੋਕਿਆ ਜਾਵ ਲਾਟਰੀਆਂ ਅਸਲ ਵਿਚ ਇਹ ਲੱਗਣ ਕਿ ਲੁੱਟ ਜਾਂ ਜੂਏ ਵਾਲਾ ਸੌਦਾ ਨਹੀਂ ਹੈ। ਲੋਕ ਇਹਨਾਂ ਨੂੰ ਖਰੀਦਣ ਲਈ ਆਪ ਅੱਗੇ ਹੋਣ। ਜਿਹੜੇ ਲੋਕ ਗਲਤ ਤੌਰ ਤਰੀਕੇ ਅਪਣਾਂਦੇ ਹਨ ਉਹਨਾਂ ਨੂੰ ਰੋਕਿਆ ਜਾਵੇ ਤਾਂ ਇਹ ਕੰਮ ਮਾੜਾ ਨਹੀਂ ਹੈ। ਆਖ਼ਰ ਇਸ ਕੰਮ ਨਾਲ ਲੱਖਾਂ ਲੋਕ ਆਪਣੀ ਰੋਜ਼ੀ ਰੋਟੀ ਕਮਾ ਰਹੇ ਹਨ ਅਤੇ ਦੇਸ਼ ਵਿਚੋਂ ਬੇਰੁਜ਼ਗਾਰੀ ਨੂੰ ਦੂਰ ਕਰਨ ਵਿਚ ਸਹਿਯੋਗ ਦੇ ਰਹੇ ਹਨ।

Leave a Reply