ਲਾਲਚ ਬੁਰੀ ਬਲਾ ਹੈ
Lalach Buri Bala Hai
ਸਾਨੂੰ ਜੋ ਕੁਝ ਵੀ ਪ੍ਰਮਾਤਮਾ ਵਲੋਂ ਮਿਲਿਆ ਹੈ ਜਦੋਂ ਅਸੀਂ ਉਸ ਨਾਲ ਸੰਤੁਸ਼ਟ ਨਾ ਹੋ ਕੇ ਹੋਰ, ਹੋਰ ਲਈ ਲੋਚੀਏ ਤਾਂ ਇਸ ਨੂੰ ਹੀ ਲਾਲਚ ਕਿਹਾ ਜਾਂਦਾ ਹੈ । ਸਾਡੀ ਆਪਣੀ ਜ਼ਿੰਦਗੀ ਗਵਾਹ ਹੈ, ਸਾਡਾ ਆਲਾ ਦੁਆਲਾ ਗਵਾਹ ਹੈ ਕਿ ਜਦੋਂ ਵੀ ਅਸੀਂ ਲਾਲਚ ਕੀਤਾ ਹੈ, ਅਸੀਂ ਆਪਣੀ ਪਹਿਲੀ ਚੀਜ਼ ਤੋਂ ਵੀ ਹੱਥ ਧੋ ਬੈਠੇ ਹਾਂ । ਲਾਲਚ ਵਿਅਕਤੀ ਨੂੰ ਇਸ ਹਦ ਤਕ ਅੰਨ੍ਹਾ ਬਣਾ ਦੇਂਦਾ ਹੈ । ਕਿ ਉਹ ਬੁਰੇ ਭਲੇ ਦੀ ਪਛਾਣ ਛੱਡ ਕੇ, ਸਿਰਫ਼ ਉਸ ਲਾਲਚ ਦੀ ਪੂਰਤੀ ਵੱਲ ਲੱਗ ਜਾਂਦਾ ਹੈ, ਇਉਂ ਉਸ ਦਾ ਜੀਵਨ ਸਿਰਫ਼ ਉਨ੍ਹਾਂ ਲਾਲਚਾਂ ਦੇ ਪਿੱਛੇ ਹੀ ਭੱਜਦਾ ਹੈ ।
ਜੀਵਨ ਦੀ ਸ਼ਾਂਤੀ ਉਹ ਗੁਆ ਬੈਠਦਾ ਹੈ । ਲਾਲਚ ਦੀ ਅੱਗ ਉਸ ਦੇ ਦਿਨ ਦਾ ਚੈਨ ਤੇ ਰਾਤ ਦੀ ਨੀਂਦ ਖਰਾਬ ਕਰ ਦੇਂਦੀ ਹੈ । ਉਹ ਬਹੁਤ ਦੇਰ ਬਾਅਦ ਹੀ ਜਾਣ ਸਕਦਾ ਹੈ ਕਿ ਲਾਲਚ ਨਾਮੀ ਭੂਤ ਉਸ ਦੀ ਜ਼ਿੰਦਗੀ ਦੀ ਸ਼ਾਂਤੀ ਨੂੰ ਘੁਣ ਵਾਂਗ ਖਾ ਚੁੱਕਾ ਹੈ ।