ਖ਼ਤਰਾ ਪਲਾਸਟਿਕ ਦਾ
Khatra Plastic Da
ਭਾਰਤ ਵਿੱਚ ਪਲਾਸਟਿਕ ਵਸਤਾਂ ਦੀ ਮੰਗ ਦਿਨ-ਬਦਿਨ ਵੱਧਦੀ ਜਾ ਰਹੀ ਹੈ। ਪਲਾਸਟਿਕ ਇੱਕ ਅਜਿਹਾ ਉਤਪਾਦ ਹੈ, ਜਿਸ ਦੀ ਵਰਤੋਂ ਸੰਸਾਰ ਭਰ ਵਿੱਚ ਹੋ ਰਹੀ ਹੈ। ਪਲਾਸਿਟਕ ਦਾ ਮੁੱਢਲਾ ਪਦਾਰਥ ਪੋਲੀਮਰ ਹੈ। ਪਲਾਸਟਿਕ ਦੀ ਬਹੁਤ ਜ਼ਿਆਦਾ ਵਰਤੋਂ ਨੁਕਸਾਨਦਾਇਕ ਹੈ। ਪੋਲੀਸਟਰਾਈਲੀਨ ਤੋਂ ਥਰਮਾਕੋਲ ਦੀਆਂ ਵਸਤਾਂ ਤਿਆਰ ਕੀਤੀਆਂ ਜਾਂਦੀਆਂ ਹਨ। ਪਲਾਸਟਿਕ ਪਲੇਟਾਂ, ਫੋਮ ਦੇ । ਗਲਾਸ ਆਦਿ ਇਸ ਤੋਂ ਬਣਦੇ ਹਨ। ਜਦੋਂ ਅਸੀਂ ਖਾਣ ਲਈ ਇਹਨਾਂ ਦਾ ਪ੍ਰਯੋਗ ਕਰਦੇ ਹਾਂ ਤਾਂ ‘ਸਿਟਰੀਨ ਗੈਸ’ ਇਨ੍ਹਾਂ ਵਿੱਚੋਂ ਨਿਕਲ ਕੇ ਸਾਡੀਆਂ ਖਾਣ ਵਾਲੀਆਂ ਚੀਜ਼ਾਂ ਵਿੱਚ ਰਲ ਜਾਂਦੀ ਹੈ ਜਿਸ ਨਾਲ ਕੈਂਸਰ ਦਾ ਖ਼ਤਰਾ ਹੋ ਸਕਦਾ ਹੈ। ਸਭ ਤੋਂ ਜ਼ਿਆਦਾ ਪਲਾਸਟਿਕ ਦੀ ਵਰਤੋਂ ਅਸੀਂ ਪੋਲੀਥੀਨ ਦੇ ਲਿਫ਼ਾਫ਼ਿਆਂ, ਪਾਣੀ ਅਤੇ ਕੋਲਡ ਡਰਿੰਕ ਦੀਆਂ ਬੋਤਲਾਂ ਲਈ ਕਰਦੇ ਹਾਂ। ਬੋਤਲਾਂ ਬਣਾਉਣ ਲਈ ਪੋਲੀਥਾਇਲੀਨ ਟੈਰੈਪਥਾਲੇਟਲ ਪ੍ਰਯੋਗ ਕੀਤਾ ਜਾਂਦਾ ਹੈ। ਜੋ ਚਮੜੀ ਦੀਆਂ ਬਿਮਾਰੀਆਂ ਲਗਾਉਂਦਾ ਹੈ। ਪੋਲੀਥੀਨ ਇਥੀਲੀਨ ਤੋਂ ਬਣਦਾ ਹੈ। ਇਸ ਵਿੱਚ ਕਈ ਜ਼ਹਿਰੀਲੇ ਪਦਾਰਥਾਂ ਦਾ ਪ੍ਰਯੋਗ ਹੁੰਦਾ ਹੈ।ਇਸ ਦੀ ਵਰਤੋਂ ਕਾਰਨ ਮਾਨਸਿਕ ਬਿਮਾਰੀਆਂ ਤੇ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੋ ਸਕਦੀ ਹੈ। ਇਹ ਕਦੇ ਨਸ਼ਟ ਨਹੀਂ ਹੋ ਸਕਦਾ। ਜੇਕਰ ਅਸੀਂ ਇਸ ਨੂੰ ਸਾੜੀਏ ਤਾਂ ਵਾਤਾਵਰਨ ਵਿੱਚ ਪ੍ਰਦੂਸ਼ਣ ਫੈਲਦਾ ਹੈ। ਪੋਲੀਥੀਨ ਦੇ ਲਿਫਾਫਿਆਂ ਨੂੰ ਕਈ ਵਾਰ ਜਾਨਵਰ ਖਾ ਜਾਂਦੇ ਹਨ ਤੇ ਇਸ ਨਾਲ ਉਹਨਾਂ ਦੀ ਮੌਤ ਵੀ ਹੋ ਸਕਦੀ ਹੈ। ਇਹ ਨਦੀ-ਨਾਲਿਆਂ ਵਿੱਚ ਤਰਦੇ ਰਹਿੰਦੇ ਹਨ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਹਨਾਂ ਦੇ ਨੁਕਸਾਨਾਂ * ਅਸੀਂ ਚੇਤੰਨ ਹੋ ਜਾਈਏ। ਅਸੀਂ ਇਹਨਾਂ ਦੀ ਘੱਟ-ਤੋਂ-ਘੱਟ ਵਰਤੋਂ ਕਰੀਏ ਤੇ ਜੇ ਕੋਈ ਦੂਸਰਾ ਵੀ ਇਸ ਦੀ ਵਰਤੋਂ ਕਰਦਾ ਹੈ ਤਾਂ ਉਸ ਨੂੰ ਵੀ ਇਸ ਦੀਆਂ ਗਲੀਆਂ ਬਾਰੇ ਜਾਣੂ ਕਰਾਈਏ। ਪੋਲੀਥੀਨ ਦੇ ਲਿਫਾਫਿਆਂ ਦੀ ਵਰਤੋਂ ਤੇ । ਰਕਾਰ ਵੀ ਰੋਕ ਲਗਾ ਰਹੀ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਸਰਕਾਰ ਦਾ ਸਾਥ ਦੇਈਏ । ਸਬਜ਼ੀ ਜਾਂ ਹੋਰ ਖ਼ਰੀਦਦਾਰੀ ਸਮੇਂ ਅਸੀਂ ਪੇਪਰ ਦੇ ਲਿਫਾਫੇ ਤੇ ਜੂਟ ਦੇ – ਬੈਗਾਂ ਦਾ ਪ੍ਰਯੋਗ ਕਰ ਸਕਦੇ ਹਾਂ। ਵਾਤਾਵਰਨ ਤੇ ਮਨੁੱਖੀ ਸਿਹਤ ਨੂੰ ਮੁੱਖ ਰੱਖਦਿਆਂ ਹੋਇਆਂ ਸਾਨੂੰ ਇਹਨਾਂ ਦਾ ਘੱਟ-ਤੋਂ-ਘੱਟ ਪ੍ਰਯੋਗ ਕਰਨਾ ਚਾਹੀਦਾ ਹੈ।
Good expressions.
Mam your mind is best
Don’t forget to be awesome👍👍😊😊