ਜੇ ਮੈਂ ਪ੍ਰਿੰਸੀਪਲ ਹੋਵਾਂ
Je me Principal Hova
ਸੰਸਥਾ ਦਾ ਮੁਖੀ-ਕਿਸੇ ਸੰਸਥਾ ਦਾ ਮੁਖੀ ਇਕ ਅਜਿਹਾ ਧੁਰਾ ਹੈ, ਜਿਸ ਦੇ ਦੁਆਲੇ ਸੰਸਥਾ ਦਾ ਸਾਰਾ ਕਾਰੋਬਾਰ ਇਕ ਪਹੀਏ ਦੀ ਤਰ੍ਹਾਂ ਘੁੰਮਦਾ ਹੈ। ਉਹ ਸੰਸਥਾ ਦੀ ਕਿਸਮਤ ਅਤੇ ਭਵਿੱਖ ਨੂੰ ਨਿਸ਼ਚਿਤ ਕਰਦਾ ਹੈ ਤੇ ਉਹ ਹੀ ਸੰਸਥਾ ਨੂੰ ਜੀਵਨ ਅਤੇ ਅਗਵਾਈ ਦੇਣ ਵਾਲਾ ਹੁੰਦਾ ਹੈ । ਇਸ ਸੰਬੰਧੀ ਬਹੁਤ ਕੁੱਝ ਉਸ ਦੀ ਆਪਣੀ ਸ਼ਖ਼ਸੀਅਤ, ਚਰਿੱਤਰ ਅਤੇ ਯੋਗਤਾ ਉੱਤੇ ਨਿਰਭਰ ਕਰਦਾ ਹੈ । ਕਿਸੇ ਕਾਲਜ ਵਿਚ ਅਨੁਸ਼ਾਸਨ ਦੀ ਜੋ ਸਥਿਤੀ ਹੁੰਦੀ ਹੈ, ਉਹ ਉੱਥੋਂ ਦੇ ਪ੍ਰਿੰਸੀਪਲ ਦੀ ਯੋਗਤਾ ਨੂੰ ਪ੍ਰਤੀਬਿੰਬਤ ਕਰਦੀ ਹੈ |
ਮੇਰੀ ਪ੍ਰਿੰਸੀਪਲ ਬਣਨ ਦੀ ਇੱਛਾ-ਮੇਰੇ ਮਨ ਵਿਚ ਇਹ ਇਕ ਬੜੀ ਤੀਬਰ ਇੱਛਾ ਹੈ ਕਿ ਮੈਂ ਕਿਸੇ ਕਾਲਜ ਦਾ ਪ੍ਰਿੰਸੀਪਲ ਹੋਵਾਂ | ਮੈਂ ਜਾਣਦਾ ਹਾਂ ਕਿ ਪ੍ਰਿੰਸੀਪਲ ਦਾ ਅਹੁਦਾ ਕੰਡਿਆਂ ਦੀ ਸੇਜ ਹੈ ਅਤੇ ਇਹ ਭਾਰੀਆਂ ਜ਼ਿੰਮੇਵਾਰੀਆਂ ਤੇ ਪ੍ਰੇਸ਼ਾਨੀਆਂ ਨਾਲ ਭਰਪੂਰ ਹੁੰਦਾ ਹੈ | ਅੱਜ-ਕਲ੍ਹ ਉਂਝ ਹੀ ਵਿਦਿਆਰਥੀ ਨਿੱਕੀਆਂ-ਨਿੱਕੀਆਂ ਗੱਲਾਂ ਉੱਤੇ ਹੜਤਾਲਾਂ ਤੇ ਮੁਜ਼ਾਹਰੇ ਕਰਦੇ ਹਨ, ਪਰੰਤ ਇਸ ਦੇ ਬਾਵਜੂਦ ਵੀ ਮੇਰੀ ਇੱਛਾ ਹੈ ਕਿ ਮੈਂ ਕਿਸੇ ਕਾਲਜ ਦਾ ਪ੍ਰਿੰਸੀਪਲ ਬਣਾਂ । ਜੇਕਰ ਕਿਸਮਤ ਨੇ ਮੇਰਾ ਸਾਥ ਦਿੱਤਾ ਅਤੇ ਮੇਰੇ ਇਸ ਸੁਪਨੇ ਨੂੰ ਅਸਲੀਅਤ ਦਾ ਜਾਮਾ ਪਹਿਨਾਇਆ, ਤਾਂ ਮੈਂ ਕਾਲਜ ਵਿਚ ਆਪਣੇ ਆਪ ਨੂੰ ਇਕ ਆਦਰਸ਼ ਪਿੰਸੀਪਲ ਦੇ ਰੂਪ ਵਿਚ ਸਥਾਪਿਤ ਕਰਾਂਗਾ । ਮੈਂ ਕਾਲਜ ਵਿਚ ਸਹੀ ਅਰਥਾਂ ਵਿਚ ਵਿੱਦਿਅਕ ਵਾਤਾਵਰਨ ਪੈਦਾ ਕਰਨ ਲਈ ਲੋੜੀਂਦੀਆਂ ਤਬਦੀਲੀਆਂ ਲਿਆਵਾਂਗਾ ਅਤੇ ਯੋਗ ਸੁਧਾਰ ਕਰਾਂਗਾ | ਮੈਂ ਕੇਵਲ ਵੱਡੀ ਤਨਖ਼ਾਹ ਲੈਣ ਲਈ ਜਾਂ ਕੋਕੋ ਮਾਣ ਦੀ ਖ਼ਾਤਰ ਹੀ ਇਹ ਅਹੁਦਾ ਨਹੀਂ ਪ੍ਰਾਪਤ ਕਰਨਾ ਚਾਹੁੰਦਾ, ਸਗੋਂ ਮੈਂ ਕਾਲਜ ਦੇ ਵਿਦਿਆਰਥੀਆਂ ਤੇ ਸੰਸਥਾ ਲਈ ਕੁੱਝ ਲਾਭਕਾਰੀ ਤੇ ਉਸਾਰੂ ਰਾਂਗਾ । ਖੁੱਲੀਆਂ ਲਾਅਨਾਂ, ਵੱਡੀਆਂ-ਵੱਡੀਆਂ ਇਮਾਰਤਾਂ ਕੀਮਤੀ ਸਮਾਨ ਅਤੇ ਫਰਨੀਚਰ ਕਿਸੇ ਕਾਲਜ ਨੂੰ ਆਦਰਸ਼ ਹੀਂ ਬਖ਼ਸ਼ਦੇ, ਸਗੋਂ ਚੰਗੇ ਅਤੇ ਸੁਹਿਰਦ ਅਧਿਆਪਕ ਹੀ ਕਾਲਜ ਦੀ ਜਿੰਦ-ਜਾਨ ਹੁੰਦੇ ਹਨ । ਇਸ ਕਰਕੇ ਮੈਂ ਸਭ ਤੋਂ ਪਾਹਿਲਾ ਕੰਮ ਤਾਂ ਇਹ ਕਰਾਂਗਾ ਕਿ ਆਪਣੇ ਕਾਲਜ ਲਈ ਅਧਿਆਪਕਾਂ ਦੀ ਚੋਣ ਬਿਲਕੁਲ ਯੋਗਤਾ ਦੇ ਆਧਾਰ ‘ਤੇ ਕਰਨ ਲਇ ਦ੍ਰਿੜ ਰਹਾਂ ਤੇ ਅਧਿਆਪਕਾਂ ਦੀ ਚੋਣ ਕਰਨ ਵਾਲੇ ਪੈਨਲ ਨੂੰ ਅਯੋਗ ਅਧਿਆਪਕਾਂ ਦੀ ਚੋਣ ਕਰਨ ਦੀ ਖੁੱਲ੍ਹ ਨਾ ਕਾਲਜ ਅਧਿਆਪਕਾਂ ਦੀਆਂ ਤਨਖ਼ਾਹਾਂ ਵੀ ਕਾਫ਼ੀ ਵੱਡੀਆਂ ਹਨ ।ਉਹ ਆਰਥਿਕ ਤੌਰ ‘ਤੇ ਸੰਤੁਸ਼ਟ ਹਨ । ਲੋੜ ਕੇਵਲ ਇਸ ਲ ਦੀ ਹੈ ਕਿ ਅਧਿਆਪਕ ਯੋਗ ਅਤੇ ਸੁਹਿਰਦ ਹੋਣ ।ਉਨ੍ਹਾਂ ਦੇ ਅੰਦਰ ਜ਼ਿੰਮੇਵਾਰੀ ਨਾਲ ਵਿੱਦਿਆ ਦੇਣ ਦਾ ਫ਼ਰਜ਼ ਨਿਭਾਉਣ ਦਾ ਅਹਿਸਾਸ ਪੈਦਾ ਹੋਵੇ । ਮੈਂ ਉਨ੍ਹਾਂ ਦੇ ਕੰਮ ਨੂੰ ਵੱਧ ਤੋਂ ਵੱਧ ਪ੍ਰਭਾਵ ਸ਼ਾਲੀ ਬਣਾਉਣ ਦੇ ਯਤਨ ਕਰਾਂਗਾ, ਜਿਸ ਨਾਲ ਉਹ ਆਪਣੀ ਯੋਗਤਾ, ਲੰਮੇ ਤਜਰਬੇ ਤੇ ਈਮਾਨਦਾਰੀ ਕਰਕੇ ਵਿਦਿਆਰਥੀਆਂ ਤੇ ਆਲੇ-ਦੁਆਲੇ ਦੇ ਲੋਕਾਂ ਵਿਚ ਯੋਗ ਮਾਣ ਪ੍ਰਾਪਤ ਕਰਨ | ਮੇਰੇ ਕਾਲਜ ਵਿਚ ਦਫ਼ਤਰ ਨੂੰ ਵੱਧ ਤੋਂ ਵੱਧ ਠੀਕ ਕੰਮ ਕਰਨ ਦੇ ਯੋਗ ਬਣਾਇਆ ਜਾਵੇਗਾ | ਕਲਰਕਾਂ ਨੂੰ ਈਮਾਨਦਾਰ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ ਜਾਵੇਗੀ । ਮੈਂ ਉਨਾਂ ਨੂੰ ਵਿਦਿਆਰਥੀਆਂ ਨਾਲ ਸਖ਼ਤੀ ਕਰਨ ਜਾਂ ਕੋੜਾ ਬਲਣ ਦਾ ਆਗਿਆ ਨਹੀਂ ਦੇਵਾਗਾ | ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਮੇਰੇ ਕਾਲਜ ਦੇ ਦਫ਼ਤਰ ਦੇ ਵਿਰੁੱਧ ਕੋਈ ਸ਼ਿਕਾਇਤ ਨਹੀਂ ਹੋਵੇਗੀ ।
ਅਨੁਸ਼ਾਸਨ ਲਾਗੂ ਕਰਨਾ-ਕਿਸੇ ਕਾਲਜ ਦਾ ਵਾਤਾਵਰਨ ਤਾਂ ਹੀ ਪੜਾਈ ਲਈ ਢੁੱਕਵਾਂ ਬਣ ਸਕਦਾ ਹੈ, ਜੇਕਰ ਉ੧ ਵਿਦਿਆਰਥੀਆਂ ਵਲੋਂ ਅਨੁਸ਼ਾਸਨ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਂਦੀ ਹੋਵੇ । ਮੈਂ ਕਾਲਜ ਵਿਚ ਅਜਿਹਾ ਅਨੁਸ਼ਾਸਨ ਲਾਗੂ ਕਰਾਂਗਾ ਜਿਹੜਾ ਕਿ ਡਰ ਦੀ ਭਾਵਨਾ ਉੱਤੇ ਨਹੀਂ, ਸਗੋਂ ਪਿਆਰ ਤੇ ਫ਼ਰਜ਼ ਦੀ ਭਾਵਨਾ ਉੱਤੇ ਆਧਾਰਿਤ ਹੋਵੇਗਾ । ਉੱਥੇ ਸਾਰ ਨਿਯਮ ਅਤੇ ਕਾਨੂੰਨ ਹੋਣਗੇ, ਪਰੰਤੂ ਉਹ ਕਿਸੇ ਉੱਪਰ ਸਖ਼ਤੀ ਅਤੇ ਬੇਕਿਰਕੀ ਨਾਲ ਲਾਗੂ ਨਹੀਂ ਕੀਤੇ ਜਾਣਗੇ । ਅੱਜ-ਕਲ੍ਹ ਬਹੁਤ ਬਾਰੇ ਕਾਲਜਾਂ ਵਿੱਚ ਅਨੁਸ਼ਾਸ਼ਨ ਦੀ ਕਮੀ ਹੈ। ਵਿਦਿਆਰਥੀ ਪ੍ਰਿੰਸੀਪਲ ਲਈ ਇਕ ਭਾਰੀ ਸਮੱਸਿਆ ਤੇ ਸਿਰਦਰਦੀ ਬਣੇ ਹੋਏ ਹਨ । ਮੈਂ ਆਪਣੇ ਕਾਲਜ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਆਪਣੇ ਨੇੜੇ ਰੱਖਾਂਗਾ ਤੇ ਉਨ੍ਹਾਂ ਨਾਲ ਆਪਣੇ ਬੱਚਿਆਂ ਵਰਗਾ ਸਲਕ ਕਰਦਾ ਹੋਇਆ ਕਾਲਜ ਵਿਚ ਇਕ ਪਰਿਵਾਰ ਵਰਗਾ ਵਾਤਾਵਰਨ ਪੈਦਾ ਕਰਾਂਗਾ ।
ਵਿਦਿਆਰਥੀਆਂ ਦੇ ਚਰਿੱਤਰ ਦੀ ਉਸਾਰੀ-ਮੈਂ ਜਾਣਦਾ ਹਾਂ ਕਿ ਬਹੁਤ ਸਾਰੇ ਕਾਲਜਾਂ ਵਿਚ ਕੇਵਲ ਕਿਤਾਬੀ ਗਿਆਨ ਹੀ ਦਿੱਤਾ ਜਾਂਦਾ ਹੈ । ਵਿਦਿਆਰਥੀਆਂ ਦੀ ਚਰਿੱਤਰ-ਉਸਾਰੀ ਵਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ । ਬਹੁਤੇ ਕਾਲਜ ਕੇਵਲ ਚੰਗੇ ਯੂਨੀਵਰਸਿਟੀ ਨਤੀਜੇ ਕੱਢਣ ਵਲ ਹੀ ਲੱਗੇ ਰਹਿੰਦੇ ਹਨ । ਇਹ ਠੀਕ ਹੈ ਕਿ ਮੈਂ ਵੀ ਚੰਗੇ ਯੂਨੀਵਰਸਿਟੀ ਨਤੀਜੇ ਕੱਢਣ ਵਲ ਵਿਸ਼ੇਸ਼ ਧਿਆਨ ਦੇਵਾਂਗਾ, ਪਰੰਤੂ ਇਸ ਦੇ ਨਾਲ ਹੀ ਮੈਂ ਆਪਣੇ ਕਾਲਜ ਵਿਚ ਧਾਰਮਿਕ ਅਤੇ ਨੈਤਿਕ ਵਿੱਦਿਆ ਦੇਣ ਦਾ ਕੁੱਝ ਪ੍ਰਬੰਧ ਵੀ ਕਰਾਂਗਾ | ਮੈਂ ਵਿਦਿਆਰਥੀਆਂ ਨੂੰ ਸਾਦਗੀ ਸਾਊਪੁਣੇ ਅਤੇ ਸੱਭਿਆ ਹੋਣ ਦੇ ਮਹੱਤਵ ਤੋਂ ਜਾਣੂ ਕਰਾਵਾਂਗਾ, ਤਾਂ ਜੋ ਉਹ ਭਵਿੱਖ ਵਿਚ ਦੇਸ਼ ਦੇ ਆਦਰਸ਼ ਨਾਗਰਿਕ ਬਣਨ ।ਉਨ੍ਹਾਂ ਦੇ ਮਾਨਸਿਕ, ਸਰੀਰਕ ਤੇ ਨੈਤਿਕ ਵਿਕਾਸ ਵਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ।
ਪੁਸਤਕਾਂ ਪੜ੍ਹਨ ਦਾ ਸ਼ੌਕ ਪੈਦਾ ਕਰਨਾ-ਮੈਂ ਵਿਦਿਆਰਥੀਆਂ ਦੇ ਦਿਲਾਂ ਵਿਚ ਲਾਇਬਰੇਰੀ ਦੀਆਂ ਪੁਸਤਕਾਂ ਨੂੰ ਪੜ੍ਹਨ ਦਾ ਸ਼ੌਕ ਵੀ ਪੈਦਾ ਕਰਾਂਗਾ। ਮੈਂ ਜਾਣਦਾ ਹਾਂ ਕਿ ਅੱਜ-ਕਲ੍ਹ ਦੇ ਵਿਦਿਆਰਥੀ ਕੇਵਲ ਪਾਠ-ਕ੍ਰਮ ਵਿਚ ਨਿਸਚਿਤ ਪੁਸਤਕਾਂ ਹੀ ਪੜ੍ਹਦੇ ਹਨ ਅਤੇ ਉਨ੍ਹਾਂ ਦਾ ਗਿਆਨ ਬੜਾ ਸੀਮਿਤ ਹੈ । ਮੈਂ ਕਾਲਜ ਵਿਚ ਇਕ ਲਾਇਬਰੇਰੀ ਪੀਰੀਅਡ ਲਾਜ਼ਮੀ ਰੱਖਾਂਗਾ । ਇਸ ਪ੍ਰਕਾਰ ਮੇਰੇ ਕਾਲਜ ਵਿਚ ਖੇਡਾਂ ਵੀ ਲਾਜ਼ਮੀ ਹੋਣਗੀਆਂ । ਮੈਂ ਇਸ ਸੰਬੰਧੀ ਇਕ ਯੋਗ ਡੀ. ਪੀ. ਈ. ਦੀਆਂ ਸੇਵਾਵਾਂ ਪ੍ਰਾਪਤ ਕਰਾਂਗਾ, ਜਿਹੜਾ ਇਸ ਗੱਲ ਵਲ ਪੂਰੀ ਤਰ੍ਹਾਂ ਧਿਆਨ ਦੇਵੇਗਾ ਕਿ ਹਰ ਵਿਦਿਆਰਥੀ ਖੇਡਾਂ ਵਿਚ ਭਾਗ ਲੈ ਰਿਹਾ ਹੈ ਜਾਂ ਨਹੀਂ । ਆਖਰ ਵਿਦਿਆਰਥੀ ਦੇ ਸਰੀਰ ਦਾ ਠੀਕ-ਠੀਕ ਵਿਕਾਸ ਵੀ ਓਨਾ ਹੀ ਜ਼ਰੂਰੀ ਹੈ, ਜਿੰਨਾ ਉਸਦਾ ਮਾਨਸਿਕ ਤੇ ਨੈਤਿਕ ਵਿਕਾਸ ਲ
ਲੋੜਵੰਦਾਂ ਦੀ ਸਹਾਇਤਾ-ਮੇਰੇ ਕਾਲਜ ਵਿਚ ਗ਼ਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਹਰ ਪ੍ਰਕਾਰ ਦੀ ਸਹੂਲਤ ਦਿੱਤੀ ਜਾਵੇਗੀ । ਗਰੀਬੀ ਮੇਰੇ ਕਾਲਜ ਦੇ ਵਿਦਿਆਰਥੀ ਦੀ ਵਿੱਦਿਆ ਪ੍ਰਾਪਤੀ ਦੇ ਰਸਤੇ ਵਿਚ ਰੁਕਾਵਟ ਨਹੀਂ ਬਣੇਗੀ । ਮੈਂ ਉਨ੍ਹਾਂ ਨੂੰ ਵਜ਼ੀਫ਼ੇ ਤੇ ਹੋਰ ਸਹਾਇਤਾ ਦੇਵਾਂਗਾ | ਬੁਲਾਰੇ, ਗਾਇਕ, ਐਕਟਰ ਅਤੇ ਖਿਡਾਰੀ ਕਾਲਜ ਦੀ ਬਹੁਮੁੱਲੀ ਪੂੰਜੀ ਹੁੰਦੇ ਹਨ। ਅਜਿਹੇ ਕਲਾਕਾਰ ਤੇ ਯੋਗ ਵਿਦਿਆਰਥੀਆਂ ਨੂੰ ਵਿਸ਼ੇਸ਼ ਮਾਣ ਤੇ ਸਹਾਇਤਾ ਦਿੱਤੀ ਜਾਵੇਗੀ । ਮੈਂ ਹਰ ਵਿਦਿਆਰਥੀ ਲਈ ਜ਼ਰੂਰੀ ਬਣਾਵਾਂਗਾ ਕਿ ਉਹ ਕਿਸੇ ਨਾ ਕਿਸੇ ਸਾਹਿਤਕ ਜਾਂ ਸੱਭਿਆਚਾਰਕ ਸਰਗਰਮੀ ਵਿਚ ਹਿੱਸਾ ਲਵੇ । ਕਾਲਜ ਵਿਚ ਚੋਣਾਂ ਰਾਹੀਂ ਬਹੁਤ ਸਾਰੀਆਂ ਸੱਭਿਆਚਾਰਕ ਤੇ ਸਾਹਿਤਕ ਸੰਸਥਾਵਾਂ ਬਣਾਈਆਂ ਜਾਣਗੀਆਂ | ਕਾਲਜ ਵਿਚ ਵਿਦਿਆਰਥੀਆਂ ਨੂੰ ਕੌਮੀ ਸੇਵਾ ਸਕੀਮ ਤੇ ਯੂਥ ਕਲੱਬ ਦੇ ਮੈਂਬਰ ਬਣਾ ਕੇ ਉਨ੍ਹਾਂ ਨੂੰ ਸਮਾਜ ਸੇਵਾ ਦੇ ਕੰਮਾਂ ਵਿਚ ਲਾਇਆ ਜਾਵੇਗਾ । ਵਿਦਿਆਰਥੀ ਨੂੰ ਆਪਣੇ ਪ੍ਰਤੀਨਿਧ ਵੋਟਾਂ ਰਾਹੀ ਚੁਣਨ ਦੀ ਆਗਿਆ ਦਿੱਤੀ ਜਾਵੇਗੀ । ਇਸ ਪ੍ਰਕਾਰ ਉਹ ਲੋਕ-ਰਾਜ ਦੀ ਸਿਖਲਾਈ ਵੀ ਪਾ ਕਰਨਗੇ । ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਸਿਹਤ ਸੰਭਾਲ ਲਈ ਮੈਂ ਕਾਲਜ ਵਿਚ ਇਕ ਯੋਗਤਾ-ਪਾਪਤ ਡਾਕਟਰ ਪ੍ਰਬੰਧ ਵੀ ਕਰਾਂਗਾ | ਬਿਮਾਰ ਹੋਏ ਗ਼ਰੀਬ ਵਿਦਿਆਰਥੀਆਂ ਦੀ ਪੈਸਿਆਂ ਤੇ ਦਵਾਈਆਂ ਨਾਲ ਸਹਾਇਤਾ ਕੀਤੀ ਜਾਵੇਗੀ । ਮੈਂ ਜਾਣਦਾ ਹਾਂ ਕਿ ਜਿਸ ਕਾਲਜ ਵਿਚ ਕਿਤਾਬੀ ਪੜ੍ਹਾਈ ਤੋਂ ਬਿਨਾਂ ਹੋਰ ਸਰਗਰਮੀਆ ਨਹੀਂ ਹੁੰਦੀਆਂ, ਉਹ ਅਜਿਹਾ ਫੁੱਲ ਹੈ, ਜਿਸ ਵਿਚ ਖ਼ੁਸ਼ਬੂ ਨਾ ਹੋਵੇ ।
ਅਧਿਆਪਕਾਂ ਤੇ ਵਿਦਿਆਰਥੀਆਂ ਵਿਚਕਾਰ ਰਿਸ਼ਤਾ-ਮੈਂ ਕਾਲਜ ਵਿਚ ਅਜਿਹਾ ਵਾਤਾਵਰਨ ਪੈਦਾ ਕਰਾਂਗਾ ਕਿ ਉੱਥੇ ਅਧਿਆਪਕਾਂ ਤੇ ਵਿਦਿਆਰਥੀਆਂ ਵਿਚਕਾਰ ਇਕ ਰੂਹਾਨੀ ਰਿਸ਼ਤਾ ਕਾਇਮ ਹੋਵੇ । ਅਧਿਆਪਕਾਂ ਵਿਚ ਪੁਰਾਣੇ ਗੁਰੂਆਂ ਵਰਗੀਆਂ ਯੋਗਤਾਵਾਂ ਹੋਣਗੀਆਂ ਅਤੇ ਵਿਦਿਆਰਥੀ ਪੁਰਾਣੇ ਸ਼ਿਸ਼ਾਂ ਵਰਗੇ ਹੋਣਗੇ । ਮੈਂ ਆਪਣੇ ਕਾਲਜ ਵਿਚ ਅਮੀਰ-ਗ਼ਰੀਬ ਜਾਂ ਜਾਤ-ਧਰਮ ਦਾ ਕੋਈ ਵਿਤਕਰਾ ਕੀਤੇ ਬਿਨਾਂ ਵਿਦਿਆਰਥੀਆਂ ਨੂੰ ਦਾਖ਼ਲ ਕਰਾਂਗਾ । ਮੈਂ ਕਾਲਜ ਨੂੰ ਵਪਾਰਕ ਢੰਗ ਨਾਲ ਨਹੀਂ ਚਲਾਵਾਂਗਾ, ਸਗੋਂ ਸੇਵਾ ਦੀ ਭਾਵਨਾ ਨਾਲ ਚਲਾਵਾਂਗਾ । ਮੇਰੇ ਕਾਲਜ ਦੇ ਵਿਦਿਆਰਥੀ ਭਾਰਤੀ ਭਾਵਨਾਵਾਂ ਵਾਲੇ ਹੋਣਗੇ। ਅਤੇ ਉਨ੍ਹਾਂ ਨੂੰ ਪੱਛਮ ਦੇ ਬੇਹੂਦਾ ਅਸਰ ਤੋਂ ਬਚਾ ਕੇ ਰੱਖਿਆ ਜਾਵੇਗਾ । ਮੈਂ ਸਮੇਂ-ਸਮੇਂ ਆਪਣੇ ਕਾਲਜ ਵਿਚ ਪ੍ਰਸਿੱਧ ਵਿਦਵਾਨਾਂ, ਕਵੀਆਂ ਤੇ ਆਗੂਆਂ ਨੂੰ ਬੁਲਾ ਕੇ ਉਨ੍ਹਾਂ ਦੇ ਵਿਦਿਆਰਥੀਆਂ ਨਾਲ ਭਿੰਨ-ਭਿੰਨ ਚਲੰਤ ਮਸਲਿਆਂ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਦਾ ਪ੍ਰਬੰਧ ਕਰਾਂਗਾ ਇਸ ਪ੍ਰਕਾਰ ਮੇਰੇ ਵਿਦਿਆਰਥੀ ਪ੍ਰਸਿੱਧ ਵਿਅਕਤੀਆਂ ਦੇ ਲੰਮੇ ਤਜਰਬੇ ਤੇ ਪੱਕੇ ਹੋਏ ਵਿਚਾਰਾਂ ਦਾ ਲਾਭ ਉਠਾਉਣਗੇ ।
ਨੈਤਿਕ ਸਿੱਖਿਆ ਉੱਪਰ ਜ਼ੋਰ-ਮੈਂ ਕਾਲਜ ਵਿਚ ਨੈਤਿਕ ਸਿੱਖਿਆ ਉੱਪਰ ਵੱਧ ਤੋਂ ਵੱਧ ਜ਼ੋਰ ਦੇਵਾਂਗਾ । ਮੇਰੇ ਕਾਲਜ ਵਿਚ ਵਿਦਿਆਰਥੀਆਂ ਦੀ ਆਚਰਨ ਉਸਾਰੀ ਵਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ । ਮੇਰਾ ਨਿਸ਼ਾਨਾ ਵਿਦਿਆਰਥੀ ਦੀ ਸ਼ਖ਼ਸੀਅਤ ਦਾ ਸਰਬ-ਪੱਖੀ ਵਿਕਾਸ ਕਰਨਾ ਹੋਵੇਗਾ | ਸਮਾਜ-ਸੇਵਾ ਲਈ ਅਜਿਹੇ ਕੈਂਪਾਂ ਦਾ ਪ੍ਰਬੰਧ ਵੀ ਕਰਾਂਗਾ, ਜਿੱਥੇ ਵਿਦਿਆਰਥੀ ਕਿਰਤ ਦੀ ਮਹਾਨਤਾ ਨੂੰ ਸਿੱਖਣਗੇ । ਮੈਂ ਕਦੇ ਵੀ ਕੋਈ ਕਦਮ ਕਾਹਲੀ ਵਿਚ ਨਹੀਂ ਚੁੱਕਾਂਗਾ । ਸੁਧਾਰਾਂ ਨੂੰ ਹੌਲੀ-ਹੌਲੀ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਾਂਗਾ । ਇਸ ਪ੍ਰਕਾਰ ਮੈਂ ਇਕ ਆਦਰਸ਼ ਪ੍ਰਿੰਸੀਪਲ ਬਣ ਕੇ ਵਿੱਦਿਅਕ ਜੀਵਨ ਵਿਚ ਇਕ ਕਾਂਤੀ ਲਿਆਉਣੀ ਚਾਹੁੰਦਾ ਹਾਂ ।