ਜੇ ਮੈਂ ਭਾਰਤ ਦਾ ਸਿੱਖਿਆ ਮੰਤਰੀ ਹੋਵਾਂ
Je me Bharat da Sikhya Mantri Hova
ਰੂਪ-ਰੇਖਾ- ਜਾਣ-ਪਛਾਣ, ਸਕੂਲਾਂ ਤੇ ਕਾਲਜਾਂ ਦਾ ਰਾਸ਼ਟਰੀਕਰਣ, ਨਵੀਂ ਸਿੱਖਿਆ ਪ੍ਰਣਾਲੀ, ਨਕਲ ਕਰਨ ਤੇ ਕਰਵਾਉਣ ਵਾਲਿਆਂ ਲਈ ਠੋਸ ਕਦਮ, ਸਿੱਖਿਆ ਤੇ ਪੇਸ਼ਾ, ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਵਾਧਾ, ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ, ਸਾਰ ਅੰਸ਼ ।
ਜਾਣ-ਪਛਾਣ- ਜਦੋਂ ਮੈਂ ਕਈ ਵਾਰ ਦੇਖਦਾ ਹਾਂ ਕਿ ਜਿਹਨਾਂ ਬੱਚਿਆਂ ਕੋਲ ਗਿਆਨ ਹੁੰਦਾ ਹੈ, ਉਹ ਪਿੱਛੇ ਰਹਿ ਜਾਂਦੇ ਹਨ ਪਰ ਸਿਫਾਰਸ਼ਾਂ ਵਾਲੇ ਉਹਨਾਂ ਤੋਂ ਅੱਗੇ ਨਿਕਲ ਜਾਂਦੇ ਹਨ ਕਈ ਪੈਸੇ ਵਾਲੇ ਪੈਸੇ ਦੇ ਜ਼ੋਰ ਨਾਲ ਪੜ੍ਹਾਈ ਵੀ ਕਰ ਲੈਂਦੇ ਹਨ ਤੇ ਨੌਕਰੀਆਂ ਵੀ ਪ੍ਰਾਪਤ ਕਰ ਲੈਂਦੇ ਹਨ। ਅਕਸਰ ਗਿਆਨਵਾਨ ਧੋਖਾ ਖਾ ਜਾਂਦੇ ਹਨ ਤਾਂ ਉਹ ਸਮੇਂ ਮੇਰਾ ਦਿਲ ਕਰਦਾ ਹੈ ਕਿ ਮੈਂ ਕੁੱਝ ਕਰਾਂ ਤਾਂ ਮੈਂ ਸੋਚਦਾ ਹਾਂ ਕਿ ਕਾਸ਼ ! ਮੈਂ ਸਿੱਖਿਆ ਮੰਤਰੀ ਬਣਾ ਤੇ ਸਿੱਖਿਆ ਪ੍ਰਣਾਲੀ ਨੂੰ ਬਦਲ ਕੇ ਰੱਖ ਦਿਆਂ ਤਾਂ ਜੋ ਦੇਸ਼ ਦੇ ਨੌਜੁਆਨਾਂ ਨੂੰ ਠੀਕ ਅਗਵਾਈ ਮਿਲੇ।
ਸਕੂਲਾਂ ਤੇ ਕਾਲਜਾਂ ਦਾ ਰਾਸ਼ਟਰੀਕਰਣ- ਜੇ ਮੈਂ ਦੇਸ਼ ਦਾ ਸਿੱਖਿਆ ਮੰਤਰੀ ਬਣਿਆ ਤਾਂ ਮੈਂ ਸਭ ਤੋਂ ਪਹਿਲਾਂ ਸਕੂਲਾਂ ਅਤੇ ਕਾਲਜਾਂ ਦਾ ਰਾਸ਼ਟਰੀਕਰਣ ਕਰਾਂਗਾ। ਸਾਡੇ ਦੇਸ਼ ਵਿੱਚ ਵੱਖ-ਵੱਖ ਰਾਜਸੀ ਪਾਰਟੀਆਂ ਨੇ ਕਈ ਸਕੂਲ-ਕਾਲਜ ਬਣਾਏ ਹੋਏ ਹਨ ਜੋ ਵਿਦਿਆਰਥੀਆਂ ਨੂੰ ਖਾਸ ਕਰਕੇ ਨੌਜੁਆਨ ਵਰਗ ਨੂੰ । ਵੱਖਵਾਦ ਤੇ ਫਿਰਕੂਪੁਣੇ ਦੀ ਸਿੱਖਿਆ ਦਿੰਦੇ ਹਨ। ਜੇ ਸਕੂਲਾਂ ਤੇ ਕਾਲਜਾਂ ਦਾ। ਰਾਸ਼ਟਰੀਕਰਣ ਕਰ ਦਿੱਤਾ ਜਾਵੇ ਤਾਂ ਘੱਟੋ-ਘੱਟ ਦੇਸ਼ ਪ੍ਰੇਮ ਤੇ ਲੋਕ-ਕਲਿਆਣ ਦੀ ਸਿੱਖਿਆ ਦਿੱਤੀ ਜਾਵੇਗੀ।
ਨਵੀਂ ਸਿੱਖਿਆ ਪ੍ਰਣਾਲੀ- ਜੇ ਮੈਂ ਸਿੱਖਿਆ ਮੰਤਰੀ ਹੋਵਾਂ ਤਾਂ ਨਵੀਂ ਸਿੱਖਿਆ ਪ੍ਰਣਾਲੀ ਲਾਗੂ ਕਰਾਂਗਾ। ਅੱਜ ਕੱਲ੍ਹ ਦੀ ਸਿੱਖਿਆ ਪ੍ਰਣਾਲੀ ਹੇਠ ਬੱਚੇ ਕਿਤਾਬਾਂ ਨੂੰ ਪੜ੍ਹ-ਪੜ੍ਹ ਕੇ ਨੰਬਰ ਲੈ ਲੈਂਦੇ ਹਨ ਪਰ ਕਈ ਵਾਰ ਉਹਨਾਂ ਦਾ ਆਮ ਗਿਆਨ ਬੜੇ ਨੀਵੇਂ ਪੱਧਰ ਦਾ ਹੀ ਹੁੰਦਾਹੈ। ਵਿਦਿਆਰਥੀਆਂ ਨੂੰ ਕਿਤਾਬੀ ਵਿੱਦਿਆ ਦੇ ਨਾਲ-ਨਾਲ ਪ੍ਰਯੋਗੀ ਕੰਮਾਂ ਦੀ ਵੀ ਜਾਣਕਾਰੀ ਦੇਣੀ ਜ਼ਰੂਰੀ ਹੈ। ਉਨ੍ਹਾਂ ਨੂੰ ਹੱਥਾਂ ਨਾਲ ਚੀਜਾਂ ਬਣਾਉਣੀਆਂ ਸਿਖਾਈਆਂ ਜਾਣੀਆਂ ਚਾਹੀਦੀਆਂ ਹਨ।ਵਿਕਾਸਸ਼ੀਲ ਦੇਸ਼ ਬੱਚਿਆਂ ਨੂੰ ਸ਼ੁਰੂ ਤੋਂ ਹੀ ਇਹੋ ਜਿਹੀ ਸਿੱਖਿਆ ਦਿੰਦੇ ਹਨ। ਸਾਡੇ ਦੇਸ਼ ਵਿੱਚ ਹਰ ਬੱਚੇ ਨੂੰ ਇੱਕੋ ਜਿਹੇ ਵਿਸ਼ੇ ਪੜ੍ਹਾਏ ਜਾਂਦੇ ਹਨ ਭਾਵੇਂ ਉਹਨਾਂ ਦੀ ਦਿਲਚਸਪੀ ਉਹਨਾਂ ਵਿਸ਼ਿਆਂ ਵਿੱਚ ਹੋਵੇ ਜਾਂ ਨਾ ਹੋਵੇ। ਸਾਡੇ ਦੇਸ਼ ਦੇ ਬੱਚੇ ਕਿਤਾਬਾਂ ਪੜ੍ਹ ਕੇ ਇੰਜੀਨੀਅਰ ਬਣ ਜਾਂਦੇ ਹਨ ਪਰੰਤੂ ਹੱਥੀ ਕੰਮ ਕਰਕੇ ਨਵੀਆਂ ਚੀਜ਼ਾਂ ਬਣਾਉਣ ਵਿੱਚ ਨਿਪੁੰਨ ਨਹੀਂ ਹੁੰਦੇ।ਸੋ ਮੈਂ ਬੱਚਿਆਂ ਨੂੰ ਇਹੋ ਜਿਹੀ ਸਿੱਖਿਆ ਦੇਣ ਦਾ ਜਤਨ ਕਰਾਂਗਾ ਜਿਸ ਨਾਲ ਉਹ ਆਪਣੇ ਹੱਥਾਂ ਨਾਲ ਨਵੀਆਂ ਚੀਜ਼ਾਂ ਬਣਾਉਣ ਵਿੱਚ ਨਿਪੁੰਨ ਬਣ ਸਕਣ।
ਨਕਲ ਕਰਨ ਤੇ ਕਰਵਾਉਣ ਵਾਲਿਆਂ ਲਈ ਠੋਸ ਕਦਮ- ਨਕਲ ਕਰਨਾ ਤੇ ਨਕਲ ਕਰਵਾਉਣਾ ਸਾਡੀ ਸਿੱਖਿਆ ਪ੍ਰਣਾਲੀ ਦਾ ਸਭ ਤੋਂ ਵੱਡਾ ਦੋਸ਼ ਹੈ। ਸਾਡੇ ਸਕੂਲਾਂ ਤੇ ਕਾਲਜਾਂ ਦੇ ਬੱਚੇ ਨਕਲ ਮਾਰ ਕੇ ਪਾਸ ਹੋ ਜਾਂਦੇ ਹਨ ਤੇ ਨੌਕਰੀਆਂ ਵੀ ਪ੍ਰਾਪਤ ਕਰ ਲੈਂਦੇ ਹਨ। ਕਈ ਵਾਰ ਗਿਆਨਵਾਨ ਵਿਹਲੇ ਬੈਠ ਕੇ ਰੋ ਰਹੇ ਹੁੰਦੇ ਹਨ ਤੇ ਨਿਕੰਮੇ ਪੜਾਈਆਂ ਕਰ ਕੇ ਨੌਕਰੀਆਂ ਕਰ ਰਹੇ ਹੁੰਦੇ ਹਨ। ਸਿੱਖਿਆ ਮੰਤਰੀ ਬਣ ਕੇ ਮੈਂ ਸਭ ਤੋਂ ਪਹਿਲਾ ਇਸ ਕੰਮ ਤੇ ਰੋਕ ਲਗਾਵਾਂਗਾ ਤਾਂ ਜੋ ਉੱਚੀ ਵਿੱਦਿਆ ਤੇ ਨੌਕਰੀਆਂ ਉਹ ਹੀ ਹਾਸਲ ਕਰ ਸਕਣ ਜਿਹੜੇ ਸਹੀ ਅਰਥਾਂ ਵਿੱਚ ਉਸ ਦੇ ਹੱਕਦਾਰ ਹੋਣ। ਜਿਹੜੇ ਨਕਲ ਕਰਦੇ ਫੜੇ ਜਾਣ ਉਹਨਾਂ ਨੂੰ ਅੱਗੋਂ ਪੜਾਈ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਜਿਹੜੇ ਨਕਲ ਕਰਵਾਉਂਦੇ ਫੜੇ ਜਾਣਗੇ। ਉਹਨਾਂ ਨੂੰ ਉਸੇ ਸਮੇਂ ਹੀ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ।
ਸਿੱਖਿਆ ਤੇ ਪੇਸ਼ਾ- ਸਾਡੇ ਦੇਸ਼ ਦੀ ਇਹ ਬੜੀ ਬਦਕਿਸਮਤੀ ਹੈ ਕਿ ਨੌਜੁਆਨ ਬੀ. ਏ. ਐਮ. ਏ. ਕਰ ਕੇ ਚਪੜਾਸੀ ਦੀ ਨੌਕਰੀ ਕਰ ਲੈਣਗੇ ਪਰ ਹੋਰ ਕੋਈ ਕੰਮ ਨਹੀਂ ਕਰਨਾ ਚਾਹੁਣਗੇ। ਮੈਂ ਸਿੱਖਿਆ ਮੰਤਰੀ ਬਣਦੇ ਹੀ ਸਿੱਖਿਆ ਦੇ ਕਿਸੇ ਖਾਸ ਪੇਸ਼ੇ ਨਾਲ ਮੇਲ ਕਰਾਵਾਂਗਾ ਜਿਸ ਵਿੱਚ ਸਕਲ ਦੀਆਂ ਜਮਾਤ ਹੀ ਵਿਦਿਆਰਥੀਆਂ ਨੂੰ ਕਿਸੇ ਪੇਸ਼ੇ ਦੀ ਲਾਜ਼ਮੀ ਸਿੱਖਿਆ ਦਿੱਤੀ ਤਾਂ ਕਿ ਉ ਸਕੂਲ ਪੱਧਰ ਤੋਂ ਬਾਅਦ ਹੀ ਕਿਸੇ ਕੰਮ ਦੇ ਯੋਗ ਬਣ ਜਾਣ। ਮੈਂ ਸਿੱਖਿਆ ਸੰਸਥਾਵਾਂ ਦਾ ਵੱਖ-ਵੱਖ ਉਦਯੋਗਾਂ ਨਾਲ ਸਿੱਧਾ ਸੰਬੰਧ ਕਾਇਮ ਕਰਾਂਗਾ ਤਾਂ ਕਿ ਵਿਦਿਆਰਥੀ ਉਦਯੋਗਾਂ ਦੀ ਵੀ ਸਿਖਲਾਈ ਪ੍ਰਾਪਤ ਕਰਨ। ਵਿਕਸਿਤ ਦੇਸ਼ਾਂ ਵਿੱਚ ਵਿਦਿਆਰਥੀਆਂ ਨੂੰ ਕਾਰਖ਼ਾਨਿਆਂ ਵਿੱਚ ਕੰਮ ਸਿੱਖਣ ਦੇ ਮੌਕੇ ਦਿੱਤੇ ਜਾਂਦੇ ਹਨ ਪਰੰਤੂ ਸਾਡੇ ਦੇਸ਼ ਵਿੱਚ ਸਿੱਖਿਆ ਦਾ ਉਦਯੋਗਾਂ ਨਾਲ ਕੋਈ ਵਾਸਤਾ ਹੀ ਨਹੀਂ। ਕਹਿਣ ਨੂੰ ਤਾਂ ਹਰ ਡਿਗਰੀ ਪ੍ਰਾਪਤ ਕਰਨ ਦੇ ਦੌਰਾਨ ਵਿਦਿਆਰਥੀਆਂ ਨੂੰ ਕੰਪਨੀਆਂ ਜਾਂ ਕਾਰਖ਼ਾਨਿਆਂ ਵਿੱਚ ਨਿੰਗ ਲਈ ਭੇਜਿਆ ਜਾਂਦਾ ਹੈ ਪਰ ਵਿਦਿਆਰਥੀ ਕੰਪਨੀਆਂ ਵਿੱਚ ਜਾਣ ਦੀ ਜਗਾ ਸਿਫਾਰਸ਼ਾਂ ਲਗਾ ਕੇ ਕੇਵਲ ਸਰਟੀਫਿਕੇਟ ਪ੍ਰਾਪਤ ਕਰ ਲੈਂਦੇ ਹਨ ਪਰ ਸਿੱਖਣ ਦੀ ਕੋਸ਼ਸ਼ ਨਹੀਂ ਕਰਦੇ। ਮੈਂ ਸਿੱਖਿਆ ਮੰਤਰੀ ਬਣ ਕੇ ਨੌਜਵਾਨਾਂ ਨੂੰ ਜ਼ਰੂਰੀ ਉਦਯੋਗਿਕ ਸਿਖਲਾਈ ਪ੍ਰਾਪਤ ਕਰਵਾਉਣ ਦਾ ਭਰਪੂਰ ਯਤਨ ਕਰਾਂਗਾ। ਇਸ ਨਾਲ ਸਾਡੇ ਦੇਸ਼ ਵਿੱਚ ਉਦਯੋਗ ਉੱਨਤ ਹੋਵੇਗਾ। ਇਸ ਤਰ੍ਹਾਂ ਕਰਨ ਨਾਲ ਪੜੇ ਲਿਖੇ ਨੌਜੁਆਨ ਛੋਟੀਆਂ-ਛੋਟੀਆਂ ਨੌਕਰੀਆਂ ਪਿੱਛੇ ਨਹੀਂ ਭੱਜਣਗੇ।
ਪਰੀਖਿਆ ਪ੍ਰਣਾਲੀ ਵਿੱਚ ਸੁਧਾਰ– ਸਾਡੇ ਦੇਸ਼ ਦੀ ਪਰੀਖਿਆ ਪ੍ਰਣਾਲੀ ਦੋਸ਼ਪੂਰਨ ਹੈ। ਮੈਂ ਸਿੱਖਿਆ ਮੰਤਰੀ ਬਣ ਗਿਆ ਤਾਂ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ ਲਿਆਵਾਂਗਾ। ਇੱਥੋਂ ਦੇ ਵਿਦਿਆਰਥੀ ਸਾਰਾ ਸਾਲ ਪੜਦੇ ਹਨ ਪਰ ਅੰਤ ਵਿੱਚ ਤਿੰਨ ਘੰਟੇ ਦੇ ਪੇਪਰ ਵਿੱਚ ਉਹਨਾਂ ਦੀ ਯੋਗਤਾ ਦੀ ਪਰਖ ਕੀਤੀ ਜਾਂਦੀ ਹੈ। ਤਿੰਨ ਘੰਟੇ ਵਿੱਚ ਕਿਸੇ ਵੀ ਵਿਦਿਆਰਥੀ ਦੀ ਅਸਲੀ ਯੋਗਤਾ ਦਾ ਪਤਾ ਨਹੀਂ ਲੱਗਦਾ ਹੈ। ਕੁੱਝ ਵਿਦਿਆਰਥੀ ਸਾਰਾ ਸਾਲ ਤਾਂ ਪੜ੍ਹਦੇ ਨਹੀਂ ਪਰ ਅੰਤਲੇ ਦਿਨਾਂ ਵਿੱਚ ਕੁੱਝ ਜ਼ਰੂਰੀ ਪ੍ਰਸ਼ਨ ਦੁਹਰਾ ਕੇ, ਰੱਟਾਬਾਜ਼ੀ ਕਰਕੇ ਜਾਂ ਨਕਲਾਂ ਮਾਰ ਕੇ ਪਾਸ ਹੋ ਜਾਂਦੇ ਹਨ। ਅਕਸਰ ਮਾਂ ਬਾਪ ਵੀ ਇਹੀ ਸੋਚਦੇ ਹਨ ਕਿ ਕਿਸੇ ਵੀ ਤਰੀਕੇ ਸਾਡਾ ਬੱਚਾ ਪਾਸ ਹੋ ਜਾਵੇ। ਬੱਚਿਆ ਦੇ ਹਰ ਮਹੀਨੇ ਪੇਪਰ ਲਏ ਜਾਣਗੇ ਤੇ ਉਹਨਾਂ ਸਾਰੇ ਪੇਪਰਾਂ ਦਾ ਜੋੜ ਕਰਕੇ ਹੀ ਸਾਲ ਦੇ ਅੰਤ ਵਿੱਚ ਨਤੀਜਾ ਨਿਕਾਲਿਆ ਜਾਵੇਗਾ। ਇਸ ਤਰ੍ਹਾਂ ਵਿਦਿਆਰਥੀ ਨਕਲ ਕਰਨ ਲਈ ਉਤਸ਼ਾਹਿਤ ਨਹੀਂ ਹੋਣਗੇ ਤੇ ਉਹਨਾਂ ਨੂੰ ਆਪਣੇ ਹਰ ਵਿਸ਼ੇ ਦੀ ਪੂਰੀ ਜਾਣਕਾਰੀ ਹੋਵੇਗੀ ਉਹਨਾਂ ਦੀ ਅਸਲ
ਤਾ ਦਾ ਪਤਾ ਲੱਗ ਸਕੇਗਾ। ਵਿਦਿਆਰਥੀਆਂ ਨੂੰ ਨਕਲ ਮਾਰਨ ਦੀ ਲੋੜ ਨਹੀਂ ਰਹੇਗੀ। ਜਦੋਂ ਉਹਨਾਂ ਨੂੰ ਇੱਕ-ਇੱਕ ਸ਼ਬਦ ਪੜ੍ਹਨਾ ਪਵੇਗਾ ਤਾਂ ਉਹ ਉਹਨਾਂ ਨੂੰ ਸਮਝ ਕੇ ਯਾਦ ਕਰਨਗੇ ਤੇ ਰੱਟਾਬਾਜ਼ੀ ਵੀ ਘਟੇਗੀ।
ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਵਾਧਾ- ਮੈਂ ਅਧਿਆਪਕਾਂ ਨੂੰ ਤਨਖਾਹਾਂ ਉਹਨਾਂ ਦੀਆਂ ਯੋਗਤਾਵਾਂ ਅਨੁਸਾਰ ਦਿਆਂਗਾ। ਉਹਨਾਂ ਦੀਆਂ ਤਨਖਾਹਾਂ ਵਧਾਵਾਂਗਾ ਤਾਂ ਕਿ ਉਹਨਾ ਦੀ ਮਾਲੀ ਹਾਲਤ ਸੁਧਰ ਸਕੇ। ਜੇ ਉਹ ਮਾਲੀ ਤੌਰ ਤੇ ਠੀਕ ਹੋਣਗੇ ਤਾਂ ਖੁਸ਼ੀ ਨਾਲ ਹਰ ਕੰਮ ਅੱਗੇ ਵੱਧ ਕੇ ਕਰਨਗੇ। ਜੇ ਤਨਖਾਹਾਂ ਘੱਟ ਹੋਣਗੀਆਂ ਤਾਂ ਉਹਨਾਂ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਹੋਰ ਹੱਥ-ਪੈਰ ਮਾਰਨੇ ਪੈਣਗੇ ਤਾਂ ਉਹ ਉਚਿੱਤ ਸਿੱਖਿਆ ਦੇਣ ਦੇ ਯੋਗ ਨਹੀਂ ਹੋ ਸਕਣਗੇ। ਜਦੋਂ ਤੱਕ ਸਿੱਖਿਆ ਪ੍ਰਦਾਨ ਕਰਨ ਵਾਲੇ ਅਧਿਆਪਕ ਦੀ ਤਨਖਾਹ ਚੰਗੀ ਨਹੀਂ ਹੋਵੇਗੀ ਉਸ ਸਮੇਂ ਤੱਕ ਸਿੱਖਿਆ ਦਾ ਪੱਧਰ ਵੀ ਉੱਚਾ ਨਹੀਂ ਹੋ ਸਕਦਾ।
ਸਾਰ ਅੰਸ਼- ਮੈਂ ਆਸ ਕਰਦਾ ਹੈਂ ਕਿ ਮੇਰਾ ਇਹ ਸੁਪਨਾ ਪੂਰਾ ਹੋਵੇ ਤੇ ਮੈਂ ਦੇਸ਼ ਭਰ ਵਿੱਚ ਸਿੱਖਿਆ ਦਾ ਪੱਧਰ ਉੱਚਾ ਕਰ ਸਕਾਂ।