ਪੰਡਿਤ ਜਵਾਹਰ ਲਾਲ ਨਹਿਰੂ
Jawahar Lal Nehru
पंडित जवाहर लाल नेहरू
ਪੰਡਿਤ ਜਵਾਹਰ ਲਾਲ ਨਹਿਰੂ ਦਾ ਨਾਂ ਕੇਵਲ ਭਾਰਤ ਵਿਚ ਹੀ ਨਹੀਂ ਸਗੋਂ ਸਾਰੇ ਸੰਸਾਰ ਵਿਚ ਸੂਰਜ ਵਾਂਗ ਚਮਕ ਰਿਹਾ ਹੈ । ਆਪ ਜੀ ਸੱਚੇ ਦੇਸ਼ ਭਗਤ ਸਨ । ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹੋਣ ਦਾ ਮਾਣ ਵੀ ਆਪ ਨੂੰ ਹੀ ਪ੍ਰਾਪਤ ਹੈ ।
ਆਪ ਜੀ ਦਾ ਜਨਮ ਪੰਡਿਤ ਮੋਤੀ ਲਾਲ ਨਹਿਰੂ ਜੀ ਦੇ ਘਰ 1889 ਈ: ਨੂੰ ਇਲਾਹਾਬਾਦ ਵਿੱਚ ਹੋਇਆ । ਆਪ ਜੀ ਦੀ ਮਾਤਾ ਦਾ ਨਾਂ ਸਰੂਪ ਰਾਣੀ ਸੀ । ਆਪ ਜੀ ਦਾ ਬਚਪਨ ਬੜੇ ਲਾਡ ਪਿਆਰ ਵਿੱਚ ਬੀਤਿਆ ਮੁੱਢਲੀ ਵਿੱਦਿਆ ਘਰ ਵਿੱਚ ਪ੍ਰਾਪਤ ਕੀਤੀ । ਉੱਚੀ ਵਿੱਦਿਆ ਇੰਗਲੈਂਡ ਤੋਂ ਪ੍ਰਾਪਤ ਕੀਤੀ । ਉੱਥੋਂ ਬੈਰਿਸਟਰੀ ਪਾਸ ਕਰਕੇ ਭਾਰਤ ਵਾਪਸ ਆਏ । ਇਨ੍ਹਾਂ ਦਾ ਵਿਆਹ ਕਮਲਾ ਜੀ ਨਾਲ ਹੋਇਆ। ਇਨ੍ਹਾਂ ਦੇ ਘਰ ਕੇਵਲ ਇਕ ਪੁੱਤਰੀ ਨੇ ਜਨਮ ਲਿਆ ਜਿਸ ਦਾ ਨਾਂ ਇੰਦਰਾ ਗਾਂਧੀ ਸੀ।
ਇਨ੍ਹਾਂ ਦੇ ਦਿਲ ਵਿਚ ਦੇਸ਼ ਪ੍ਰੇਮ ਦੀ ਲਗਨ ਦਾ ਜਾਦੂ ਅਜਿਹਾ ਹੋਇਆ ਕਿ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਦੇਸ਼ ਦੇ ਸੁਤੰਤਰਤਾ ਦੇ ਯੁੱਧ ਵਿਚ ਕੁੱਦ ਪਏ । ਅੰਤ ਆਪ ਨੇ ਲੱਖਾ ਔਕੜਾਂ ਤੇ ਦੁੱਖ ਝੱਲਣ ਮਗਰੋਂ ਦੇਸ਼ ਨੂੰ ਸੁਤੰਤਰ ਕਰਵਾਇਆ।
ਮਹਾਤਮਾ ਗਾਂਧੀ ਦੇ ਪਵਿੱਤਰ ਅਸੂਲਾਂ ਨੂੰ ਅਪਣਾ ਕੇ ਸੱਚੇ ਦੇਸ਼ ਭਗਤ ਬਣੇ ਅਤੇ ਸੰਸਾਰ ਵਿਚ ਸ਼ਾਂਤੀ ਰੱਖਣ ਲਈ ਪੰਚਸ਼ੀਲ ਸਿਧਾਂਤ ਬਣਾ ਕੇ ਅਮਨ-ਦੇਵਤਾ ਸਦਵਾਏ ਗਏ।
ਆਪ ਜੀ ਲੋਕ-ਰਾਜ ਦੇ ਪੂਰੇ ਹਾਮੀ ਸਨ ਤੇ ਹਰ ਸਮੇਂ ਦੇਸ਼ ਨੂੰ ਉੱਚਾ ਚੁੱਕਣ ਦੀ ਸੋਚਦੇ , ਰਹਿੰਦੇ ਸਨ । ਉਨ੍ਹਾਂ ਦੀ ਵੱਡੀ ਇੱਛਾ ਇਹ ਸੀ ਕਿ ਉਹਨਾਂ ਦਾ ਦੋਸ਼ ਦਿਨ ਦੁੱਗਣੀ ਤੇ ਰਾਤ ਚੌਗੁਣੀ । ਉਨਤੀ ਕਰੇ ਅਤੇ ਕੋਈ ਦੇਸ਼ ਵਾਸੀ ਭੁੱਖਾ, ਨੰਗਾ ਵਿਖਾਈ ਨਾ ਦੇਵੇਂ । ਇਹੋ ਕਾਰਨ ਸੀ ਕਿ ਉਹ ਦੇਸ਼ ਵਿਚ ਨਵੀਆਂ-ਨਵੀਆਂ ਵਿਉਂਤਾਂ ਬਣਾਉਂਦੇ ਸਨ।
ਪੰਡਿਤ ਜਵਾਹਰ ਲਾਲ ਪੜਨ ਲਿਖਣ ਦਾ ਬਹੁਤ ਸ਼ੌਕ ਰੱਖਦੇ ਸਨ । ਇਤਨੇ ਰੁਝੇਵਿਆਂ ਦੇ ਹੁੰਦੇ ਹੋਏ ਵੀ ਆਪ ਕੁਝ ਸਮਾਂ ਪੜ੍ਹਨ ਲਿਖਣ ਲਈ ਕੁੱਝ ਲੈਂਦੇ ਸਨ। ਬੱਚਿਆਂ ਨੂੰ ਵੀ ਆਪ ਬੜਾ ਪਿਆਰ ਕਰਦੇ ਸਨ । ਬੱਚੇ ਆਪ ਨੂੰ “ਚਾਚਾ ਨਹਿਰੂ ਕਹਿ ਕੇ ਸੱਦਦੇ ਸਨ । ਇਹੋ ਕਾਰਨ ਹੈ ਕਿ ਆਪ ਜੀ ਦੇ ਜਨਮ ਦਿਨ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ। ਨਿਰਸੰਦੇਹ ਆਪ ਹਰਮਨ ਪਿਆਰੇ ਨੇਤਾ ਸਨ । ਜਿੱਥੇ ਜਾਂਦੇ ਸਨ, ਲੋਕ ਹੱਥੀਂ ਛਾਵਾਂ ਕਰਦੇ ਸਨ । ਆਪ ਭਾਰਤ ਦੀ ਸੇਵਾ ਕਰਦੇ-ਕਰਦੇ 27 ਮਈ 1944 ਨੂੰ ਸੁਰਗਵਾਸ ਹੋ ਗਏ । ਆਪ ਦੇ ਮਰਨ ਤੇ ਸਾਰੇ ਸੰਸਾਰ ਵਿੱਚ ਸੋਗ ਮਨਾਇਆ ਗਿਆ।