Punjabi Essay on “Hamari Shiksha Pranali me Dosh”, “ਸਾਡੀ ਪ੍ਰੀਖਿਆ ਪ੍ਰਣਾਲੀ ਦੇ ਦੋਸ਼”, Punjabi Essay for Class 10, Class 12 ,B.A Students and Competitive Examinations.

ਸਾਡੀ ਪ੍ਰੀਖਿਆ ਪ੍ਰਣਾਲੀ ਦੇ ਦੋਸ਼

Hamari Shiksha Pranali me Dosh

ਜਾਣ-ਪਛਾਣ : ਸਾਡੀ ਪ੍ਰੀਖਿਆ ਪ੍ਰਣਾਲੀ ਬੜੀ ਦੋਸ਼ ਪੂਰਨ ਹੈ। ਸਾਡੇ ਇਮਤਿਹਾਨ ਬੱਚਿਆਂ ਨੂੰ ਕੋਈ ਲਾਭ ਨਹੀਂ ਪਹੁੰਚਾ ਸਕਦੇ ਅਤੇ ਉਨ੍ਹਾਂ ਦੀ ਯੋਗਤਾ ਦੀ ਠੀਕ ਜਾਂਚ ਨਹੀਂ ਕਰ ਸਕਦੇ।

ਪ੍ਰੀਖਿਆ ਪ੍ਰਣਾਲੀ ਦੇ ਦੋਸ਼ : ਸਾਡੀ ਪ੍ਰੀਖਿਆ-ਪ੍ਰਣਾਲੀ ਦਾ ਪਹਿਲਾ ਦੋਸ਼ ਤਾਂ ਇਹ ਹੈ ਕਿ ਇਹ ਵਿਦਿਆਰਥੀਆਂ ਦੀ ਯੋਗਤਾ ਦਾ ਨਹੀਂ, ਸਗੋਂ ਉਨ੍ਹਾਂ ਦੀ ਰੱਟੇ ਲਗਾਉਣ ਦੀ ਸ਼ਕਤੀ ਦੀ ਜਾਂਚ ਕਰਦੀ ਹੈ। ਇਸ ਪ੍ਰੀਖਿਆ-ਪ੍ਰਣਾਲੀ ਵਿਚ ਕੇਵਲ ਉਹੀ ਵਿਦਿਆਰਥੀ ਚੰਗੇ ਨੰਬਰ ਲੈ ਸਕਦਾ ਹੈ, ਜਿਹੜਾ ਰੱਟੇ ਲਗਾਉਣ ਵਿਚ ਹੁਸ਼ਿਆਰ ਹੋਵੇ। ਸਾਡੀਆਂ ਪੀਖਿਆਵਾਂ ਵਿਚ ਪ੍ਰਸ਼ਨ ਹੀ ਅਜਿਹੇ ਪੁੱਛੇ ਜਾਂਦੇ ਹਨ ਜਿਹੜੇ ਵਿਦਿਆਰਥੀਆਂ ਨੂੰ ਰੱਟਾ ਲਗਾਉਣ ਲਈ ਹੱਲਾਸ਼ੇਰੀ ਦੇਂਦੇ ਹਨ। ਇਸ ਤਰਾਂ ਸਾਡੀਆਂ ਪੀਖਿਆਵਾਂ ਇਸ ਤੋਂ ਸਿਵਾ ਹੋਰ ਕੁਝ ਨਹੀਂ ਕਰ ਸਕਦੀਆਂ ਕਿ ਬੱਚਿਆਂ ਨੂੰ ਰੱਟ ਤੋਤੇ ਬਣਾ ਕੇ ਰੱਖ ਦੇਣ। ਇਸ ਲਈ ਸਾਡੀ ਪ੍ਰੀਖਿਆਪ੍ਰਣਾਲੀ ਅਜਿਹੇ ਢੰਗ ਨਾਲ ਬਦਲ ਦੇਣੀ ਚਾਹੀਦੀ ਹੈ ਕਿ ਪੀਖਿਆਵਾਂ ਵਿਚ ਰੱਟੇ ਲਗਾਉਣ ਵਾਲੇ ਵਿਦਿਆਰਥੀਆਂ ਦੀ ਥਾਂ ਅਸਲ ਯੋਗਤਾ ਰੱਖਣ ਵਾਲੇ ਵਿਦਿਆਰਥੀ ਵੱਧ ਨੰਬਰ ਪ੍ਰਾਪਤ ਕਰ ਸਕਣ।

ਦੂਜਾ ਦੋਸ਼ : ਸਾਡੀ ਪ੍ਰੀਖਿਆ-ਪ੍ਰਣਾਲੀ ਦਾ ਦੂਜਾ ਦੋਸ਼ ਇਹ ਹੈ ਕਿ ਇਸ ਵਿਚ ਪੀਖਿਆ ਦੇ ਨਤੀਜਿਆਂ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ। ਚੰਗੀਆਂ ਨੌਕਰੀਆਂ ਦੇਣ ਲੱਗਿਆਂ ਜਾਂ ਉੱਚ ਜਮਾਤਾਂ ਵਿਚ ਦਾਖਲਾ ਦੇਣ ਲੱਗਿਆਂ ਵਿਦਿਆਰਥੀਆਂ ਦੇ ਆਖਰੀ ਪੀਖਿਆ ਵਿਚ ਪ੍ਰਾਪਤ ਕੀਤੇ ਨੰਬਰਾਂ ਨੂੰ ਹੀ ਮੁੱਖ ਰੱਖਿਆ ਜਾਂਦਾ ਹੈ। ਇਸ ਕਰਕੇ ਸਭ ਵਿਦਿਆਰਥੀ ਹਰ ਯੋਗ ਅਤੇ ਅਯੋਗ ਢੰਗ ਰਾਹੀਂ ਪ੍ਰੀਖਿਆ ਵਿਚ ਵੱਧ ਤੋਂ ਵੱਧ ਨੰਬਰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਦੇ ਨਤੀਜੇ ਵਜੋਂ ਪ੍ਰੀਖਿਆਵਾਂ ਵਿਚ ਨਕਲ ਬਹੁਤ ਪ੍ਰਚੱਲਿਤ ਹੋ ਗਈ ਹੈ। ਅਧਿਆਪਕਾਂ ਨੂੰ ਵੀ ਤਰੱਕੀਆਂ ਤਦ ਮਿਲਦੀਆਂ ਹਨ ਜਦ ਉਨ੍ਹਾਂ ਦੇ ਜ਼ਿਆਦਾ ਵਿਦਿਆਰਥੀ ਪਾਸ ਹੋਣ ਅਤੇ ਸਾਲਾਨਾ ਪ੍ਰੀਖਿਆਵਾਂ ਵਿਚ ਚੰਗੇ ਨੰਬਰ ਲੈ ਕੇ ਵਿਖਾਉਣ। ਇਸ ਲਈ ਉਹ ਵੀ ਬੱਚਿਆਂ ਨੂੰ ਨਕਲ ਕਰਨ ਲਈ ਉਤਸ਼ਾਹਿਤ ਕਰਦੇ ਹਨ। ਆਮ ਵੇਖਿਆ ਗਿਆ ਹੈ ਕਿ ਮੈਟਿਕ ਪ੍ਰੀਖਿਆ, ਸੀਨੀਅਰ ਸੈਕੰਡਰੀ ਪ੍ਰੀਖਿਆ ਵਿਚ ਅਧਿਆਪਕ ਬੱਚਿਆਂ ਤੋਂ ਪੈਸੇ ਇੱਕਠੇ ਕਰਕੇ ਪੀਖਿਆ ਲੈਣ ਆਏ ਸਟਾਫ ਨੂੰ ਰਿਸ਼ਵਤ ਦੇਂਦੇ ਜਾਂ ਕੁਝ ਖੁਆਂਦੇ-ਪਿਆਂਦੇ ਹਨ। ਜਿਸ ਨਾਲ ਪੀਖਿਆ ਹਾਲ ਵਿਚ ਵਿਦਿਆਰਥੀਆਂ ਨੂੰ ਨਕਲ ਕਰਨ ਦੀ ਕੋਈ ਰੋਕ-ਟੋਕ ਨਹੀਂ ਰਹਿੰਦੀ। ਇਸ ਦੋਸ਼ ਨੂੰ ਦੂਰ ਕਰਨਾ ਬੜਾ ਜ਼ਰੂਰੀ ਹੈ, ਇਸ ਦਾ ਹੱਲ ਇਹ ਹੈ ਕਿ ਸਾਲਾਨਾ ਇਮਤਿਹਾਨਾਂ ਵਿਚ ਪ੍ਰਾਪਤ ਕੀਤੇ ਹੋਏ ਨੰਬਰਾਂ ਨੂੰ ਬਹੁਤੀ ਤਰਜੀਹ ਨਾ ਦਿੱਤੀ ਜਾਏ। ਚੰਗੀਆਂ ਨੌਕਰੀਆਂ ਦੇਣ ਵੇਲੇ ਵਿਦਿਆਰਥੀਆਂ ਦੇ ਪਿਛਲੇ ਨੰਬਰ ਵੇਖਣ ਦੀ ਥਾਂ ਨਵੇਂ ਯੋਗਤਾ ਟੈਸਟ ਲਏ ਜਾਣ। ਉੱਚ-ਵਿਦਿਆਲਿਆਂ ਵਿਚ ਦਾਖਲਾ ਦੇਣ ਲੱਗਿਆਂ ਅਜਿਹੇ ਦਾਖਲਾ ਟੈਸਟ ਲਏ ਜਾਣ ਜਿਹੜੇ ਵਿਦਿਆਰਥੀਆਂ ਦੀ ਅਸਲ ਯੋਗਤਾ ਦੀ ਠੀਕ ਜਾਂਚ ਕਰ ਸਕਣ।

ਤੀਜਾ ਦੋਸ਼ : ਸਾਡੀ ਪ੍ਰੀਖਿਆ-ਪ੍ਰਣਾਲੀ ਦਾ ਤੀਜਾ ਦੋਸ਼ ਇਹ ਹੈ ਕਿ ਇਸ ਵਿਚ ਵਿਦਿਆਰਥੀਆਂ ਦਾ ਪਾਸ ਹੋਣਾ ਜਾਂ ਚੰਗੇ ਨੰਬਰ ਲੈਣਾ ਬਹੁਤ ਹੱਦ ਤੱਕ ਪ੍ਰੀਖਿਅਕ ਦੀ ਮਰਜ਼ੀ ਉੱਤੇ ਨਿਰਭਰ ਹੈ। ਜੇ ਕਿਸੇ ਵਿਦਿਆਰਥੀ ਦੀ ਉੱਤਰ-ਕਾਪੀ ਨੂੰ ਦੋ ਵੱਖ-ਵੱਖ ਪੀਖਿਅਕਾਂ ਪਾਸੋਂ ਜਾਂਚ ਕਰਾ ਕੇ ਵੇਖੋ ਤਾਂ ਉਨ੍ਹਾਂ ਦੋਹਾਂ ਦੇ ਦਿੱਤੇ ਹੋਏ ਨੰਬਰਾਂ ਵਿਚ ਬੜਾ ਫਰਕ ਹੋਵੇਗਾ। ਹੋਰ ਤਾਂ ਹੋਰ ਜੇ ਕਿਸੇ ਉੱਤਰ-ਕਾਪੀ ਦੀ ਇਕੋ ਹੀ ਪ੍ਰੀਖਿਅਕ ਪਾਸੋਂ ਦੋ ਵੱਖ-ਵੱਖ ਸਮਿਆਂ ਉੱਤੇ ਜਾਂਚ ਕਰਾਈ ਜਾਏ ਤਾਂ ਉਨ੍ਹਾਂ ਦੋਹਾਂ ਸਮਿਆਂ ਉੱਤੇ ਉਸ ਵਲੋਂ ਦਿੱਤੇ ਹੋਏ ਨੰਬਰਾਂ ਵਿਚ ਬੜਾ ਅੰਤਰ ਹੋਵੇਗਾ। ਇਸ ਦਾ ਕਾਰਨ ਇਹ ਹੈ ਕਿ ਸਾਡੀਆਂ ਪ੍ਰੀਖਿਆਵਾਂ ਵਿਚ ਅਜਿਹੇ ਪ੍ਰਸ਼ਨ ਪੁੱਛੇ ਜਾਂਦੇ ਹਨ, ਜਿਨ੍ਹਾਂ ਦੇ ਉੱਤਰ ਵੱਖ-ਵੱਖ ਵਿਅਕਤੀਆਂ ਦੀ ਆਪਣੀ ਪਸੰਦ ਅਨੁਸਾਰ ਹੀ ਚੰਗੇ ਨੰਬਰ ਪ੍ਰਾਪਤ ਕਰ ਸਕਦੇ ਹਨ। ਇਸ ਦਾ ਹੱਲ ਇਹ ਹੈ ਕਿ ਸਾਡੀਆਂ ਪ੍ਰੀਖਿਆਵਾਂ ਵਿਚ ਅਜਿਹੇ ਪ੍ਰਸ਼ਨ ਪੁੱਛੇ ਜਾਣ ਜਿਨ੍ਹਾਂ ਦੇ ਉੱਤਰ ਛੋਟੇ-ਛੋਟੇ ਹੋਣ ਅਤੇ ਜਿਹੜੇ ਕਿਸੇ ਪ੍ਰੀਖਿਅਕ ਦੀ ਨਿਜੀ ਪਸੰਦ ਦੇ ਮੁਥਾਜ਼ ਨਾ ਹੋਣ। ਭਾਵੇਂ ਕੋਈ ਵੀ ਪ੍ਰੀਖਿਅਕ ਉਨ੍ਹਾਂ ਦੀ ਜਾਂਚ ਕਰੇ, ਉਨ੍ਹਾਂ ਦੇ ਇਕੋ ਜਿੰਨੇ ਨੰਬਰ ਦੇਵੇ। ਇਨ੍ਹਾਂ ਪ੍ਰਸ਼ਨਾਂ ਨੂੰ ਵਸਤੂਗਤ ਪਸ਼ਨ ਕਿਹਾ ਜਾਂਦਾ ਹੈ। ਸਭ ਵਿਕਸਿਤ ਦੇਸ਼ਾਂ ਦੀਆਂ ਪ੍ਰੀਖਿਆਵਾਂ ਵਿਚ ਇਹੋ-ਜਿਹੇ ਪ੍ਰਸ਼ਨ ਪੁੱਛੇ ਜਾਂਦੇ ਹਨ।

ਸਾਡੇ ਦੇਸ਼ ਦੀ ਪ੍ਰੀਖਿਆ-ਪ੍ਰਣਾਲੀ ਨੂੰ ਸਮੁੱਚੇ ਤੌਰ ਉੱਤੇ ਸੁਧਾਰਣ ਦੀ ਬੜੀ ਲੋੜ ਹੈ। ਇਸ ਨੂੰ ਸੁਧਾਰਣ ਤੋਂ ਉਪਰੰਤ ਇਸ ਗੱਲ ਦੀ ਵੀ ਲੋੜ ਹੈ ਕਿ ਲਿਖਤੀ ਉੱਤਰ ਮੰਗਣ

ਵਾਲੀਆਂ ਪ੍ਰੀਖਿਆਵਾਂ ਉੱਤੇ ਘੱਟ ਤੋਂ ਘੱਟ ਜ਼ੋਰ ਦਿੱਤਾ ਜਾਏ। ਸਭ ਪੱਛਮੀ ਦੇਸ਼ਾਂ ਵਿੱਚ ਵਿਦਿਆਰਥੀਆਂ ਵਲੋਂ ਨਵੀਆਂ ਕਾਢਾਂ ਕੱਢਣ ਦੀ ਸ਼ਕਤੀ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਇਸ ਦੇ ਨਾਲ ਵਿਦਿਆਰਥੀਆਂ ਪਾਸੋਂ ਜ਼ਿਆਦਾ ਤੋਂ ਜ਼ਿਆਦਾ ਪ੍ਰਯੋਗਾਤਮਿਕ ਅਭਿਆਸ ਕਰਾਏ ਜਾਂਦੇ ਹਨ। ਸਾਡੇ ਦੇਸ਼ ਵਿਚ ਵੀ ਲਿਖਤੀ ਉੱਤਰ ਮੰਗਣ ਵਾਲੀਆਂ ਪੀਖਿਆਵਾਂ ਦੀ ਥਾਂ ਵਿਦਿਆਰਥੀਆਂ ਦੀ ਯੋਗਤਾ ਦੀ ਜਾਂਚ ਉਨਾਂ ਦੇ ਸਫਲ ਪੇਕਟੀਕਲ ਅਭਿਆਸਾਂ ਤੋਂ ਅਤੇ ਉਨ੍ਹਾਂ ਵਲੋਂ ਨਵੀਆਂ ਕਾਢਾਂ ਦੀ ਸ਼ਕਤੀ ਤੋਂ ਕੀਤੀ ਜਾਏ । ਸਾਡੇ ਦੇਸ਼ ਵਿਚ ਬਿਲਕੁਲ ਨਵੀਂ ਪ੍ਰੀਖਿਆ ਪ੍ਰਣਾਲੀ ਚਾਲੂ ਕਰਨ ਦੀ ਲੋੜ ਹੈ।

Leave a Reply