ਗੁਰੂ ਗੋਬਿੰਦ ਸਿੰਘ ਜੀ
Guru Gobind Singh Ji
ਲੇਖ ਨੰਬਰ: 01
ਪ੍ਰਮੁੱਖ ਨੁਕਤੇ ਭੂਮਿਕਾ, ਜਨਮ, ਬਚਪਨ, ਵਿੱਦਿਆ, ਪਿਤਾ ਦੀ ਸ਼ਹੀਦੀ, ਗੁਰਗੱਦੀ ‘ਤੇ ਬੈਠਣਾ, ਖ਼ਾਲਸਾ ਪੰਥ ਦੀ ਸਾਜਣਾ, ਆਦਿਬੜ ਵਿਚ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਸ਼ਾਮਲ ਕਰਨਾ, ਮੁਗਲ ਫੌਜਾਂ ਨਾਲ ਯੁੱਧ ਤੇ ਕੁਰਬਾਨੀਆਂ, ਮਹਾਨ ਸਾਹਿਤਕਾਰ, ਜੋਤੀ-ਜੋਤਿ।
ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ॥
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ॥
ਭੂਮਿਕਾ: ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ।ਆਪ ਨੇ ਭਾਰਤ ਦੀ ਸੁੱਤੀ ਹੋਈ ਕੌਮ ਨੂੰ ਜਗਾਇਆ ਤੇ ਮੁਰਦਾ ਰਹੁ। ਵਿਚ ਜਾਨ ਪਾਈ।ਆਪ ਮਹਾਨ ਕਵੀ, ਬਹਾਦਰ ਜਰਨੈਲ, ਸੂਝਵਾਨ ਆਗ ਤੇ ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਸਨ। ਆਪ ਨੂੰ ਅਨੇਕਾਂ ਹੀ ਵਿਸ਼ੇਸ਼ਣਾਂ ਨਾਲ ਯਾਦ ਕੀਤਾ ਜਾਂਦਾ ਹੈ ਜਿਵੇਂ ਕਲਗੀਆਂ ਵਾਲਾ, ਦਸਮੇਸ਼ ਪਿਤਾ, ਨੀਲੇ ਘੋੜੇ ਵਾਲਾ, ਬਾਜਾਂਵਾਲਾ, ਸਰਬੰਸਦਾਨੀ ਆਦਿ।
ਜਨਮ : ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਬਿਹਾਰ ਦੀ ਰਾਜਧਾਨੀ ਪਟਨਾ ਵਿਚ 26 ਦਸੰਬਰ, 1666 ਈ: ਨੂੰ ਮਾਤਾ ਗੁਜਰੀ ਜੀ ਦੀ ਕੁੱਖ ਹੋਇਆ। ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਆਸਾਮ ਗਏ ਹੋਏ ਸਨ। ਜਨਮ ਸਮੇਂ ਆਪ ਨੇ ਸੱਯਦ ਭੀਖਣ ਸ਼ਾਹ ਦੀਆਂ ਦੋਵਾਂ ਭੇਜੀਆਂ ਤਾਂ ਦੋਵੇਂ ਹੱਥ ਰੱਖ ਕੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਸਾਂਝੇ ਗੁਰੂ ਹੋਣ ਦਾ ਸਬੂਤ ਦਿੱਤਾ।
ਬਚਪਨ : ਬਚਪਨ ਵਿਚ ਆਪ ਬਾਲਕਾਂ ਦੀਆਂ ਫ਼ੌਜਾਂ ਬਣਾ ਕੇ ਇਕ-ਦੂਜੇ ਵਿਰੁੱਧ ਨਕਲੀ ਲੜਾਈਆਂ ਕਰਦੇ ਸਨ। ਕਿਸੇ ਨੂੰ ਕੀ ਪਤਾ ਸੀ ਕਿ ਇਹ ਬਾਲਕ ਵੱਡਾ ਹੋ ਕੇ ਜ਼ੁਲਮ ਦਾ ਨਾਸ਼ ਕਰਨ ਲਈ ਹਕੂਮਤ ਨਾਲ ਟੱਕਰ ਲਵੇਗਾ।
ਵਿੱਦਿਆ : ਆਪ ਛੇ ਸਾਲ ਦੀ ਉਮਰ ਵਿਚ ਅਨੰਦਪੁਰ ਸਾਹਿਬ ਆ ਗਏ ।ਇੱਥੇ ਆਪ ਨੇ ਸੰਸਕ੍ਰਿਤ, ਬ੍ਰਿਜ, ਅਰਬੀ, ਫ਼ਾਰਸੀ ਤੇ ਪੰਜਾਬੀ ਆਦਿ ਬੋਲੀਆਂ ਸਿੱਖੀਆਂ। ਇੱਥੇ ਹੀ ਆਪ ਨੇ ਸ਼ਸਤਰ-ਵਿੱਦਿਆ ਸਿੱਖੀ।
ਪਿਤਾ ਦੀ ਸ਼ਹੀਦੀ: ਔਰੰਗਜ਼ੇਬ ਨੇ ਹਿੰਦੂ ਧਰਮ ਨੂੰ ਖ਼ਤਮ ਕਰਨ ਲਈ ਅੱਤ ਚੁੱਕੀ ਹੋਈ ਸੀ। ਕਸ਼ਮੀਰੀ ਪੰਡਤ ਦੁਖੀ ਹੋ ਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿਚ ਆਏ। ਉਸ ਸਮੇਂ ਆਪ ਕੇਵਲ ਨੌਂ ਸਾਲ ਦੇ ਸਨ। ਆਪ ਨੇ ਆਪਣੇ ਪਿਤਾ ਨੂੰ ਔਰੰਗਜ਼ੇਬ ਦੇ ਜ਼ੁਲਮਾਂ ਵਿਰੁੱਧ ਸ਼ਹਾਦਤ ਲਈ ਭੇਜ ਦਿੱਤਾ।
ਗੁਰਗੱਦੀ ‘ਤੇ ਬੈਠਣਾ: ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਬਾਬਾ ਰਾਮ ਕੰਵਰ ਜੀ ਨੇ ਮਰਯਾਦਾ ਅਨੁਸਾਰ ਆਪ ਨੂੰ ਗੁਰਗੱਦੀ ‘ਤੇ ਬਿਠਾ ਦਿੱਤਾ। ਆਪ ਨੇ ਇਸ ਮਹਾਨ ਪਦਵੀ ਨੂੰ ਸੰਭਾਲਦਿਆਂ ਹੀ ਸ਼ਰਧਾਲੂਆਂ ਨੂੰ ਸ਼ਸਤਰ ਭੇਟ ਕਰਨ ਦੀ ਬੇਨਤੀ ਕੀਤੀ। ਆਪ ਨੇ ਇਕ ਰਣਜੀਤ ਨਗਾਰਾ ਬਣਵਾਇਆ ਜਿਸ ਦੀ ਗੂੰਜ ਦੂਰ-ਦੂਰ ਤੱਕ ਪਹਾੜੀ ਰਾਜਿਆਂ ਨੂੰ ਸੁਣਾਈ ਦਿੰਦੀ ਸੀ।
ਖ਼ਾਲਸਾ ਪੰਥ ਦੀ ਸਾਜਣਾ: ਆਪ ਨੇ 1699 ਈ: ਵਿਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਸਿੱਖ ਸੰਗਤਾਂ ਦਾ ਇਕ ਭਾਰੀ ਇਕੱਠ ਬੁਲਾਇਆ। ਇਸ ਭਰੇ ਇਕੱਠ ਵਿਚ ਆਪ ਨੇ ਪੰਜ ਸਿਰਾਂ ਦੀ ਮੰਗ ਕੀਤੀ। ਇਸ ਮੌਕੇ ਪੰਜ ਸਿੰਘਾਂ ਨੇ ਗੁਰੂ ਦੀ ਮੰਗ ਨੂੰ ਸਵੀਕਾਰ ਕੀਤਾ। ਗੁਰੂ ਜੀ ਨੇ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ ਤੇ ਪੰਜ ਪਿਆਰਿਆਂ ਦੀ ਪਦਵੀ ਦਿੱਤੀ।
ਆਦਿ-ਬੀੜ ਵਿਚ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਸ਼ਾਮਲ ਕਰਨਾ : ਮੁਕਤਸਰ ਦੀ ਲੜਾਈ ਤੋਂ ਬਾਅਦ ਗੁਰੂ ਜੀ ਮਾਛੀਵਾੜੇ ਦੇ। ਅਗਲਾਂ ਵਿਚੋਂ ਹੁੰਦੇ ਹੋਏ ਸਾਬੋ ਕੀ ਤਲਵੰਡੀ (ਦਮਦਮਾ ਸਾਹਿਬ) ਪੁੱਜੇ। ਇੱਥੇ ਆਪ ਨੇ ਆਦਿ ਸ੍ਰੀ (ਗੁਰੂ) ਗ੍ਰੰਥ ਸਾਹਿਬ ਦੀ ਬੀੜ ਵਿਚ ਆਪਣੇ। ਪਤਾ (ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਸ਼ਾਮਲ ਕੀਤਾ । ਇਸ ਬੀੜ ਨੂੰ ਭਾਈ ਮਨੀ ਸਿੰਘ ਜੀ ਨੇ ਲਿਖਿਆ।
ਮੁਗ਼ਲ ਫੋਜਾਂ ਨਾਲ ਯੁੱਧ ਤੇ ਕੁਰਬਾਨੀਆਂ : ਗੁਰੂ ਜੀ ਨੂੰ ਮੁਗਲ ਹਾਕਮਾਂ ਵਿਰੁੱਧ ਕਈ ਯੁੱਧ ਕਰਨੇ ਪਏ ਖਾਸ ਤੌਰ ਤੇ ਅਗa “ਬ, ਚਮਕੌਰ ਸਾਹਿਬ ਤੇ ਖਿਦਰਾਣੇ ਦੀ ਢਾਬ ਵਿਚ। ਇਨਾਂ ਯੁੱਧਾਂ ਕਾਰਨ ਆਪ ਨੂੰ ਅਨੰਦਪੁਰ ਛੱਡਣਾ ਪਿਆ। ਆਪ ਆਪਣੇ ਪਰਿਵਾਰ ਨਾਲੋਂ ਵਿਛੜ ਗਏ । ਆਪ ਦੇ ਦੋ ਛੋਟੇ ਸਾਹਿਬਜਾਦੇ ਨੀਹਾਂ ਵਿਚ ਚਿਣਵਾ ਦਿੱਤੇ ਗਏ ਤੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿਚ ਸ਼ਹੀਦ ਹੋ ਗਏ | ਮਾਤਾ ਗੁਜਰੀ ਜੀ ਨੇ ਵੀ ਕਿਲੇ ਵਿਚ ਪ੍ਰਾਣ ਤਿਆਗ ਦਿੱਤੇ | ਪਰ ਆਪ ਅਡੋਲ ਰਹੇ।
ਗੁਰੂ ਜੀ ਕੁਝ ਦਿਨਾਂ ਲਈ ਨਾਂਦੇੜ ਗਏ । ਇਥੇ ਆਪ ਨੇ ਬੈਰਾਗੀ ਸਾਧੂ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਬਣਾਇਆ 13 ਮੁਗਲਾਂ ਦਾ ਟਾਕਰਾ ਕਰਨ ਲਈ ਭੇਜਿਆ।
ਮਹਾਨ ਸਾਹਿਤਕਾਰ : ਗੁਰੂ ਗੋਬਿੰਦ ਸਿੰਘ ਜੀ ਜਿੱਥੇ ਇਕ ਪਰਮ ਮਨੁੱਖ ਤੇ ਆਦਰਸ਼ਕ ਸੰਤ-ਸਿਪਾਹੀ ਸਨ, ਉੱਥੇ ਉਹ ਉੱਚ-ਕੋਟੀ ਸਾਹਿਤਕਾਰ ਵੀ ਸਨ। ਆਪ ਦੀਆਂ ਪ੍ਰਸਿੱਧ ਸਾਹਿਤਕ ਰਚਨਾਵਾਂ-ਚੰਡੀ ਦੀ ਵਾਰ, ਜ਼ਫਰਨਾਮਾ, ਬਚਿੱਤਰ ਨਾਟਕ, ਜਾਪੁ ਸਾਹਿਬ, ਅਕਾਲਾ ਉਸਤਤ, ਚੰਡੀ ਚਰਿੱਤਰ ਅਤੇ ਗਿਆਨ ਪ੍ਰਬੋਧ ਹਨ। ‘ਜ਼ਫ਼ਰਨਾਮਾ’ ਅੰਗਜ਼ੇਬ ਨੂੰ ਲਿਖਿਆ ਇਕ ਪੱਤਰ ਹੈ। ਆਪ ਨਾ ਕੇਵਲ ਆਪ ਹੀ ਸਾਹਿਤ ਰਚਦੇ ਸਗੋਂ ਹੋਰਨਾਂ ਨੂੰ ਵੀ ਰਚਣ ਲਈ ਪ੍ਰੇਰਦੇ ਅਤੇ ਉਨ੍ਹਾਂ ਦੀਆਂ ਰਚਨਾਵਾਂ ਦੀ ਕਦਰ ਵੀ ਕਰਦੇ ਸਨ।
ਜੋਤੀ-ਜੋਤਿ : ਸਰਹਿੰਦ ਦੇ ਨਵਾਬ ਵਜੀਦ ਖਾਂ ਨੇ ਗੁਰੂ ਜੀ ਨੂੰ ਮਾਰ-ਮੁਕਾਉਣ ਲਈ ਦੋ ਪਠਾਣ ਨਾਂਦੇੜ ਭੇਜੇ, ਜਿਨ੍ਹਾਂ ਨੇ ਇਕ ਰਾਤ ਗੁਰੂ ਜੀ ‘ਤੇ ਖੂਨੀ ਹਮਲਾ ਕਰ ਦਿੱਤਾ। ਆਪ ਨੇ ਇਕ ਨੂੰ ਤਾਂ ਉੱਥੇ ਹੀ ਖ਼ਤਮ ਕਰ ਦਿੱਤਾ ਅਤੇ ਦੂਜਾ ਭੱਜਦਾ ਹੋਇਆ ਮਾਰਿਆ ਗਿਆ। ਆਪ ਨੂੰ ਵੀ ਕਟਾਰ ਦਾ ਡੂੰਘਾ ਜ਼ਖ਼ਮ ਲੱਗਿਆ। ਟਾਂਕੇ ਲਾ ਕੇ ਮੱਲਮ-ਪੱਟੀ ਨਾਲ ਆਪ ਠੀਕ ਹੋ ਗਏ। ਕੁਝ ਚਿਰ ਬਾਅਦ ਤੀਰ, ਕਮਾਨ ਤੇ ਚਾੜਨ। ਲੱਗਿਆਂ ਇਹ ਟਾਂਕੇ ਅਜਿਹੇ ਟੁੱਟੇ ਕਿ ਮੁੜ ਸੀਤੇ ਨਾ ਜਾ ਸਕੇ । ਆਪਣਾ ਅੰਤ ਨੇੜੇ ਵੇਖ ਕੇ ਆਪ ਨੇ ਗੁਰ-ਸਿੱਖਾਂ ਨੂੰ ਸੱਦ ਕੇ ਆਖਿਆ ਕਿ ਅੱਗੇ ਤੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਹੋਣਗੇ ਅਤੇ ਇਸ ਮਹਾਨ ਗ੍ਰੰਥ ਦੇ ਤਾਬੇ ਪੰਥ , ਗੁਰ-ਪੰਥ ਹੋਵੇਗਾ। ਆਪ 7 ਅਕਤੂਬਰ 1708 ਈ: ਨੇ। ਜੋਤੀ-ਜੋਤਿ ਸਮਾ ਗਏ।
ਲੇਖ ਨੰਬਰ: 02
ਸ੍ਰੀ ਗੁਰੂ ਗੋਬਿੰਦ ਸਿੰਘ ਜੀ
“ਵਾਹੁ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ।
ਵਾਹੁ-ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ।”
ਭੂਮਿਕਾ— ਸਦੀਆਂ ਬੱਧੀ ਗੁਲਾਮ ਰਹਿਣ ਕਾਰਨ ਭਾਰਤੀ ਲੋਕਾਂ ਵਿਚੋਂ ਸਵੈਮਾਨ ਤੇ ਵੀਰਤਾ ਖਤਮ ਹੋ ਚੁੱਕੀ ਸੀ। ਲੋਕ ਨਿਮਾਣੇ ਤੇ ਨਿਤਾਣੇ ਬਣ ਕੇ ਜਰਵਾਣਿਆਂ ਅੱਗੇ ਸਾਹ-ਸਤਹੀਣ ਹੋ ਚੁੱਕੇ ਸੀ। ਭਾਰਤੀ ਲੋਕ ਆਪਣੇ ਵਡੇਰਿਆਂ ਦੀ ਸਭਿਅਤਾ ਤੇ ਸੰਸਕ੍ਰਿਤੀ ਨੂੰ ਤਿਆਗ ਕੇ ਮਲੇਸ਼ਾ ਦੀ ਰਹਿਣੀ-ਬਹਿਣੀ ਅਪਣਾ ਚੁੱਕੇ ਸਨ। ਅਜਿਹੇ ਸਮੇਂ ਦੇਸ ਅਤੇ ਦੇਸ-ਵਾਸੀਆਂ ਦੀ ਕਾਇਆ ਪਲਟਣ ਲਈ ਇਕ ਮਹਾਨ ਸੰਤ ਸਿਪਾਹੀ, ਸੂਰਬੀਰ ਪਰਮਵੀਰ, ਕਰਮਵੀਰ, ਦਾਨਵੀਰ, ਰਾਜਵੀਰ ਅਤੇ ਯੁੱਧਵੀਰ ਨੇ ਭਾਰਤ ਦੀ ਧਰਤੀ ਤੇ ਜਨਮ ਲਿਆ। ਇਤਿਹਾਸ ਇਸ ਮਹਾਂਪੁਰਸ਼ ਨੂੰ ਗੁਰੂ ਗੋਬਿੰਦ ਸਿੰਘ ਦੇ ਨਾਂ ਨਾਲ ਸਤਿਕਾਰਦਾ ਹੈ। ਉਸ ਨੇ ਭਾਰਤੀ ਚਿੜੀਆਂ ਨੂੰ ਖੰਡੇ ਦੀ ਪਾਹੁਲ ਦੇ ਕੇ ਵੈਰੀ ਬਾਜ਼ਾਂ ਦੀਆਂ ਧੌਣਾਂ ਮਰੋੜਨ ਯੋਗ ਬਣਾ ਕੇ ਆਪਣੇ ਧਰਮ, ਸਭਿਆਚਾਰ ਤੇ ਸੰਸਕ੍ਰਿਤੀ ਦੀ ਰਖਿੱਆ ਦੇ ਯੋਗ ਹੀ ਨਹੀਂ ਬਣਾਇਆ। ਸਗੋਂ ਸਵਾ-ਸਵਾ ਲੱਖ ਨਾਲ ਲੜਨ ਦੇ ਸਮਰੱਥ ਵੀ ਬਣਾਇਆ।
ਜਨਮ- ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 26 ਦਸੰਬਰ, 1666 ਈ: ਨੂੰ ਬਿਹਾਰ ਦੀ ਰਾਜਧਾਨੀ ਪਟਨੇ ਵਿਚ ਹੋਇਆ। ਆਪ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਮਹਾਨ ਬਲੀਦਾਨੀ ਅਤੇ ਮਾਤਾ ਗੁਜਰੀ ਜੀ ਸਨ। ਆਪ ਆਪਣੇ ਜਨਮ ਬਾਰੇ ਬਚਿੱਤਰ ਨਾਟਕ ਵਿਚ ਇੰਝ ਲਿਖਦੇ ਹਨ-
“ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨੇ ਸ਼ਹਿਰ ਵਿਖੇ ਭਵਿ ਲਇਓ।”
ਬਚਪਨ— ਪਟਨੇ ਵਿਚ ਬਚਪਨ ਵਿਚ ਆਪ ਜੀ ਨੂੰ ਆਪਣੇ ਹਾਣੀ ਸਾਥੀਆਂ ਉੱਤੇ ਸਰਦਾਰੀ ਪ੍ਰਾਪਤ ਸੀ। ਆਪ ਬੱਚਿਆਂ ਦੀਆਂ ਟੋਲੀਆਂ ਬਣਾ ਲੈਂਦੇ ਅਤੇ ਝੂਠੀ-ਮੂਠੀ ਦੀ ਲੜਾਈ ਲੜਦੇ। ਆਪ ਜੀ ਦੇ ਘਰ ਵਿਚ ਮਿੱਠੇ ਪਾਣੀ ਦੀ ਖੂਹੀ ਸੀ। ਜਦੋਂ ਇਸਤਰੀਆਂ ਮਿੱਟੀ ਦੇ ਘੜਿਆਂ ਵਿਚ ਖੂਹੀ ਤੋਂ ਪਾਣੀ ਭਰਨ ਆਉਂਦੀਆਂ ਤਾਂ ਆਪ ਤੀਰ ਮਾਰ ਕੇ ਉਹਨਾਂ ਨੂੰ ਭੰਨ ਦਿੰਦੇ ਸਨ।
ਅਨੰਦਪੁਰ ਆਉਣਾ — ਆਪ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਆਪ ਨੂੰ ਅਨੰਦਪੁਰ ਲੈ ਆਏ। ਇੱਥੇ ਆਪ ਜੀ ਦੇ ਪਿਤਾ ਨੇ ਆਪ ਜੀ ਨੂੰ ਸ਼ਸਤਰ ਵਿਦਿਆ ਦੇ ਨਾਲ-ਨਾਲ ਅੱਖਰੀ ਵਿਦਿਆ ਹਿੰਦੀ, ਸੰਸਕ੍ਰਿਤ, ਅਰਬੀ, ਫ਼ਾਰਸੀ ਅਤੇ ਬ੍ਰਿਜ ਭਾਸ਼ਾਵਾਂ ਵਿਚ ਨਿਪੁੰਨ ਕਰਾਇਆ।
ਪਿਤਾ ਨੂੰ ਸ਼ਹੀਦੀ ਲਈ ਹੱਥੀਂ ਤੋਰਨਾ- ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਸਿਰਫ਼ ਨੌਂ ਸਾਲ ਦੀ ਸੀ, ਜਦੋਂ ਆਪ ਜੀ ਨੇ ਆਪਣੇ ਪਿਤਾ ਜੀ ਨੂੰ ਹਿੰਦੂ ਸੰਸਕ੍ਰਿਤੀ ਦੀ ਰੱਖਿਆ ਲਈ ਅਤੇ ਔਰੰਗਜ਼ੇਬ ਦੇ ਜ਼ੁਲਮਾਂ ਨੂੰ ਠਲ੍ਹ ਪਾਉਣ ਲਈ ਆਪਣੇ ਹੱਥੀਂ ਸ਼ਹਾਦਤ ਲਈ ਦਿੱਲੀ ਤੋਰਿਆ। ਜਿੱਥੇ 7 ਨਵੰਬਰ, 1675 ਨੂੰ ਉਹਨਾਂ ਬਲੀਦਾਨ ਦਿੱਤਾ। ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਨੇ ਗੁਰੂ ਜੀ ਦੇ ਅੰਦਰਲੇ ਤੇਜ਼ ਨੂੰ ਉਭਾਰਿਆ। ਉਹਨਾਂ ਨੇ ਜਾਂਚ ਲਿਆ ਸੀ ਕਿ ਨਿਆਂ, ਧਰਮ ਅਤੇ ਕੌਮੀ ਇੱਜ਼ਤ ਲਈ ਹਥਿਆਰ ਚੁੱਕੇ ਬਿਨਾਂ ਹੁਣ ਗੁਜ਼ਾਰਾ ਨਹੀਂ ਹੈ। ਨੌਂ ਸਾਲ ਦੀ ਛੋਟੀ ਜਿਹੀ ਉਮਰ ਵਿਚ ਗੁਰੂ ਜੀ ਗੁਰਗੱਦੀ ਤੇ ਬੈਠੇ। ਉਹਨਾਂ ਸਮਾਜ ਦੇ ਕਮਜ਼ੋਰ ਅਤੇ ਨਿਮਾਣੇ ਲੋਕਾਂ ਨੂੰ ਇਕੱਠਿਆ ਕੀਤਾ ਅਤੇ ਮੁਗਲ ਸਾਮਰਾਜ ਦੇ ਖਿਲਾਫ ਜੰਗ ਛੇੜ ਦਿੱਤੀ। ਗੁਰੂ ਜੀ ਖੁਦ ਤਲਵਾਰ ਦੇ ਧਨੀ ਸਨ ਅਤੇ ਘੁੜਸਵਾਰੀ ਵਿਚ ਆਪਣਾ ਕੋਈ ਸਾਨੀ ਨਹੀਂ ਰਖਦੇ ਸਨ।
ਖਾਲਸਾ ਪੰਥ ਦੀ ਸਥਾਪਨਾ— 13 ਅਪ੍ਰੈਲ, 1699 ਈ: ਨੂੰ ਗੁਰੂ ਜੀ ਨੇ ਖਾਲਸਾ ਪੰਥ ਜੀ ਸਥਾਪਨਾ ਕੀਤੀ। ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਆਪ ਉਨ੍ਹਾਂ ਕੋਲੋਂ ਅਮ੍ਰਿਤ ਛਕਿਆ ਅਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ। ਆਪ ਜੀ ਨੇ ਇੰਝ ਫ਼ੁਰਮਾਇਆ-
“ਚਿੜੀਓਂ ਸੇ ਮੈਂ ਬਾਜ ਤੜਾਊਂ,
ਸਵਾ ਲਾਖ ਸੇ ਏਕ ਲੜਾਊਂ
ਤਬੀ ਗੋਬਿੰਦ ਸਿੰਘ ਨਾਮ ਕਹਾਊਂ।”
ਮੁਗਲ ਫ਼ੌਜਾਂ ਨਾਲ ਟੱਕਰ- ਗੁਰੂ ਜੀ ਦੀ ਵੱਧਦੀ ਹੋਈ ਤਾਕਤ ਨੇ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਦੀ ਨੀਂਦ ਹਰਾਮ ਕਰ ਦਿੱਤੀ। ਉਸ ਨੇ ਆਪਣੀ ਤੀਹ ਹਜ਼ਾਰ ਫ਼ੌਜ ਭੇਜ ਕੇ ਅਨੰਦਪੁਰ ਦੇ ਕਿਲ੍ਹੇ ਨੂੰ ਘੇਰ ਲਿਆ। ਪਹਾੜੀ ਰਾਜਿਆਂ ਦੀਆਂ ਫ਼ੌਜਾਂ ਅਤੇ ਮੁਗਲ ਫ਼ੌਜਾਂ ਦੇ ਸੁਗੰਧ ਖਾਣ ‘ਤੇ ਗੁਰੂ ਜੀ ਨੇ ਪੋਹ ਦੀ ਕੜਕਦੀ ਠੰਢ ਵਿਚ ਅਨੰਦਪੁਰ ਦਾ ਕਿਲ੍ਹਾ ਖਾਲੀ ਕਰ ਦਿੱਤਾ। ਸਰਸਾ ਨਦੀ ਤੇ ਆਪ ਜੀ ਦਾ ਪਰਿਵਾਰ ਖੇਰੂੰ-ਖੇਰੂੰ ਹੋ ਗਿਆ।
ਚਮਕੌਰ ਦੀ ਲੜਾਈ— ਅਨੰਦਪੁਰ ਦੇ ਕਿਲ੍ਹੇ ਵਿਚੋਂ ਨਿਕਲਦੇ ਸਾਰ ਹੀ ਮੁਗ਼ਲ ਫੌਜਾਂ ਨੇ ਗੁਰੂ ਜੀ ਦਾ ਪਿੱਛਾ ਕੀਤਾ। ਚਮਕੌਰ ਦੇ ਸਥਾਨ ਤੇ ਗੁਰੂ ਜੀ 40 ਸਿੱਖਾਂ ਅਤੇ ਦੋ ਵੱਡੇ ਸਾਹਿਬਜ਼ਾਦਿਆਂ ਨਾਲ ਮੁਗਲ ਫ਼ੌਜ ਨਾਲ ਲੋਹਾ ਲਿਆ। ਇਸ ਲੜਾਈ ਵਿਚ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਸ਼ਹੀਦ ਹੋ ਗਏ।ਛੋਟੇ ਸਾਹਿਬਜ਼ਾਦੇ ਫਤਿਹ ਸਿੰਘ ਅਤੇ ਜ਼ੋਰਾਵਰ ਸਿੰਘ ਸਰਹਿੰਦ ਦੇ ਨਵਾਬ ਨੇ ਨੀਹਾਂ ਵਿਚ ਚਿਣਵਾ ਦਿੱਤੇ। ਜਦੋਂ ਆਪ ਜੀ ਨੇ ਇਸ ਸ਼ਹਾਦਤ ਬਾਰੇ ਪੁੱਛਿਆ ਤਾਂ ਕਹਿਣ ਲੱਗੇ।
“ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ।
ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ।”
ਜੋਤੀ ਜੋਤ ਸਮਾਉਣਾ— ਅੰਤ 1708 ਈ: ਵਿਚ ਗੁਰੂ ਜੀ ਜੋਤੀ ਜੋਤ ਸਮਾ ਗਏ।
ਸਾਰਾਂਸ਼— ਗੁਰੂ ਗੋਬਿੰਦ ਸਿੰਘ ਖਾਲਸਾ ਪੰਥ ਦੇ ਬਾਨੀ, ਮਹਾਨ ਗੁਰੂ, ਪੀਰ, ਘੋੜ ਸਵਾਰ ਅਤੇ ਕਲਮ ਦੇ ਧਨੀ ਸਨ। ਆਪ ਜੀ ਨੇ ਢੇਰ ਸਾਰਾ ਸਾਹਿਤ ਰਚਿਆ।
this essay is very beautiful and educated
Yes !you are right
Thanks
thanks…….this essay is osm
Thx . And this essay is too beautiful.
It is explained very nicely by u I appriciate u for this by writting this in exams I got 4.5 out of 5 thanks!
Waheguru g🙏🙏 thnx alot
Thanks alot khub tarakki karoo waheguru mehar karii
Thanks alot
THANK YOU SO MUCH!!!
Mere Holiday Homework vich ehne bahot madad kiti thankyou🙏🙏🙏
Yes you are absolutely right ✅
Thanks for this amazing history of guru Gobind Singh Ji