ਦੇਸ-ਪਿਆਰ
Desh Prem
ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟ ਮਰੈ ਕਬਹੂ ਨ ਛਾਡੈ ਖੇਤੁ॥
ਭੂਮਿਕਾ : ਦੇਸ-ਪਿਆਰ ਤੋਂ ਭਾਵ ਆਪਣੇ ਦੇਸ ਨੂੰ ਪਿਆਰ ਕਰਨਾ ਅਰਥਾਤ ਦੇਸ ਦੇ ਲੋਕਾਂ, ਦੇਸ ਦੀ ਮਿੱਟੀ, ਪਹਾੜਾਂ, ਦਰਿਆਵਾਂ, ਸੱਭਿਆਚਾਰ ਅਤੇ ਮਾਂ-ਬੋਲੀ ਨਾਲ ਪਿਆਰ ਕਰਨਾ।ਦੇਸ-ਪਿਆਰ ਦਾ ਜਜ਼ਬਾ ਪਵਿੱਤਰ ਜਜ਼ਬਾ ਹੈ।ਇਸ ਜਜ਼ਬੇ ਦੀ ਪਰਖ ਉਸ ਵੇਲੇ ਹੁੰਦੀ ਹੈ ਜਦੋਂ ਦੇਸ ਤੇ ਕੋਈ ਮਸੀਬਤ ਆਣ ਪਵੇ। ਉਸ ਵੇਲੇ ਸੱਚੇ ਦੇਸ-ਭਗਤ ਆਪਣੇ ਨਿੱਜੀ ਸੁਖਾਂ ਦਾ ਤਿਆਗ ਕਰਕੇ ਕੇਵਲ ਦੇਸ ਬਾਰੇ ਹੀ ਸੋਚਦੇ ਹਨ।
ਦੇਸ-ਪਿਆਰ ਦਾ ਮੁੱਢ : ਦੇਸ-ਪਿਆਰ ਦਾ ਅਰੰਭ ਘਰ ਦੇ ਪਿਆਰ ਤੋਂ ਹੀ ਹੁੰਦਾ ਹੈ।ਇਸ ਸਬੰਧੀ : ਪੂਰਨ ਸਿੰਘ ਜੀ ਨੇ ਨਾ ਦੇ ਪਿਆਰ ਦਾ ਮੁੱਢ ਘਰ, ਮਾਂ, ਭੈਣ ਅਤੇ ਬੱਚਿਆਂ ਦੀ ਮਾਂ ਦਾ ਗੜਾ ਸਾਦਾ ਪਰ ਅਸ਼ਗਾਹ ਜਿਹਾ ਖਜ਼ਾਨਾ ਹੈ। ਇਸ ਮੁਢਲੀ ਜੜ੍ਹ ਤੋਂ ਦੇ ਪਿਆਰ ਦਾ ਬ੍ਰਿਛ ਉਪਜਦਾ ਹੈ। ਭਾਵ ਕਿ ਦੇਸ-ਪਿਆਰ ਦਾ ਮੁੱਢ ਘਰ ਦੇ ਜੀਆਂ ਨੂੰ ਪਿਆਰ ਕਰਨ ਨਾਲ ਬੱਝਦਾ ਹੈ। ਜਿਹੜੇ ਘਰ ਦਾ ਤਿਆਗ ਕਰਦੇ ਤੇ ਘਰ ਦੇ ਜੀਆਂ ਨਾਲ ਨਫ਼ਰਤ ਕਰਦੇ ਹਨ, ਉਨ੍ਹਾਂ ਵਿਚ ਦੇਸ-ਪਿਆਰ ਪੈਦਾ ਨਹੀਂ ਹੋ ਸਕਦਾ।
ਪੰਜਾਬੀਆਂ ਵਿਚ ਦੇਸ-ਪਿਆਰ ਦਾ ਜਜ਼ਬਾ : ਪੰਜਾਬ ਦੀ ਧਰਤੀ ਯੋਧਿਆਂ ਤੇ ਸਰਬੀਰਾਂ ਦੀ ਧਰਤੀ ਹੈ। ਪੰਜਾਬ ਵਾਸੀ ਹਮ ਹੀ ਦਸ। 4ਖਾਤਰ ਜਾਨਾਂ ਵਾਰਦੇ ਰਹੇ ਹਨ। ਜਦੋਂ ਦੇਸ ਤੇ ਕੋਈ ਜੰਗ ਵਰਗੀ ਭਾਰੀ ਮੁਸੀਬਤ ਆਈ ਤਾਂ ਉਹ ਆਪਣੇ ਪਰਿਵਾਰਕ ਸੁਖਾਂ ਨੂੰ ਤਿਆਗ। ਪੈਦਾਨੇ-ਜੰਗ ਵਿਚ ਜੂਝਦੇ ਰਹੇ ਹਨ। ਪ੍ਰੋ: ਮੋਹਨ ਸਿੰਘ ਨੇ ‘ਕਵੀ ਦਾ ਦਿਲ’ ਕਵਿਤਾ ਵਿਚ ਲਿਖਿਆ ਹੈ :
ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ।
ਮੇਰੇ ਦੇਸ ਤੇ ਬਣੀ ਏ ਭੀੜ ਭਾਰੀ, ਟੁੱਟ ਪਏ ਨੇ ਵੈਰੀ ਪੰਜਾਬ ਉੱਤੇ।
ਸਰੁ ਵਰਗੀ ਜਵਾਨੀ ਮੈਂ ਫੁਕਣੀ ਏਂ, ਬਹਿ ਗਏ ਭੰਡ ਜੇ ਆਣ ਗੁਲਾਬ ਉੱਤੇ।
ਇਤਿਹਾਸ ਅਤੇ ਦੇਸ-ਭਗਤ : ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦ ਵੀ ਦੇਸ ’ਤੇ ਮੁਸੀਬਤ ਬਣੀ, ਇੱਥੋਂ ਦੇ ਵਾਸੀਆਂ ਨੇ ਵੈਰੀ। ਨਾਲ ਚੰਗਾ ਲੋਹਾ ਲਿਆ। ਗੁਰੂ ਗੋਬਿੰਦ ਸਿੰਘ ਜੀ ਨੇ ਕੇਵਲ ਨੌਂ ਸਾਲ ਦੀ ਉਮਰ ਵਿਚ ਆਪਣੇ ਪਿਤਾ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਹਿੰਦੂ ਧਰਮ ਦੀ ਰੱਖਿਆ ਲਈ ਸ਼ਹੀਦੀ ਦੇਣ ਦੀ ਆਗਿਆ ਦੇ ਦਿੱਤੀ ਤੇ ਬਾਅਦ ਵਿਚ ਆਪਣਾ ਸਰਬੰਸ ਤੱਕ ਵਾਰ ਦਿੱਤਾ। ਬੰਦਾ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ । ਮਹਾਰਾਣਾ ਪ੍ਰਤਾਪ ਨੇ ਮੁਗਲ ਸਮਰਾਟ ਅਕਬਰ ਦੀ ਈਨ ਨਾ ਮੰਨੀ। ਮਹਾਰਾਜਾ ਰਣਜੀਤ ਸਿੰਘ ਨੇ ਖੇ-ਖੇ ਹੋਏ ਪੰਜਾਬੀਆਂ ਨੂੰ ਇਕਮੁੱਠ ਕਰਕੇ ਪੰਜਾਬ ਤੇ ਪੰਜਾਬੀਆਂ ਦਾ ਰਾਜ ਕਾਇਮ ਕਰ ਦਿੱਤਾ। ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਹੱਸ-ਹੱਸ ਕੇ ਫਾਂਸੀ ਦੇ ਰੱਸੇ ਆਪਣਿਆਂ ਗਲਿਆਂ ਵਿਚ ਪਵਾਏ । ਲਾਲਾ ਲਾਜਪਤ ਰਾਏ ਨੇ ਫਰੰਗੀਆਂ ਦੀਆਂ ਡਾਂਗਾਂ ਖਾਂਦਿਆਂ ਆਪਣਾ ਆਪਾ ਨਿਛਾਵਰ ਕੀਤਾ। ਜਨਰਲ ਡਾਇਰ ਤੋਂ ਬਦਲਾ ਲੈਣ ਲਈ ਸ: ਉਧਮ ਸਿੰਘ ਨੇ ਅੰਗਰੇਜ਼ਾਂ ਨੂੰ ਨਾਨੀ ਚੇਤੇ ਕਰਵਾ ਦਿੱਤੀ। ਸ: ਕਰਤਾਰ ਸਿੰਘ ਸਰਾਭਾ ਨੇ ਅੰਗਰੇਜ਼ਾਂ ਦੀ ਨੀਂਦ ਹਰਾਮ ਕਰ ਦਿੱਤੀ। ਦੇਸ ਪ੍ਰਤੀ ਕੁਰਬਾਨੀਆਂ ਦੇਣ ਵਿਚ ਸਾਡੀਆਂ ਔਰਤਾਂ ਵੀ ਪਿੱਛੇ ਨਹੀਂ ਰਹੀਆਂ-ਬੀਬੀ ਗੁਰਸ਼ਰਨ ਕੌਰ, ਰਾਣੀ ਝਾਂਸੀ ਤੇ ਰਾਣੀ ਸਾਹਿਬ ਕੌਰ ਨੇ ਵੈਰੀਆਂ ਨੂੰ ਦਿਨੇ ਤਾਰੇ ਵਿਖਾ ਦਿੱਤੇ।ਪਿੱਛੇ ਜਿਹੇ ਹੋਈ ਕਾਰਗਿਲ ਦੀ ਲੜਾਈ ਵਿਚ ਵਿਸ਼ੇਸ਼ ਕਰਕੇ ਭਾਰਤੀ ਫ਼ੌਜ ਤੇ ਸਮੁੱਚੇ ਭਾਰਤੀਆਂ ਨੇ ਪਾਕਿਸਤਾਨ ਨੂੰ ਪਛਾੜ ਕੇ ਦੱਸ ਦਿੱਤਾ ਕਿ ਭਾਰਤੀਆਂ ਵਿਚ ਦੇਸ-ਪਿਆਰ ਦਾ ਜਜ਼ਬਾ ਆਪਣੇ ਪੂਰੇ ਜੋਬਨ ‘ਤੇ ਹੈ।
ਦੇਸ-ਭਗਤਾਂ ਦਾ ਜੀਵਨ : ਅਸਲ ਵਿਚ ਦੇਸ-ਭਗਤਾਂ ਦਾ ਜੀਵਨ ਦੇਸ ਲਈ ਅਰਪਣ ਹੁੰਦਾ ਹੈ। ਉਹ ਸੱਚੇ ਦੇਸ-ਸੇਵਕ ਬਣ ਕੇ ਦੇਸ ਦੀ ਸੇਵਾ ਕਰਦੇ ਹਨ। ਉਹ ਉੱਚ-ਆਚਰਣ ਦੇ ਮਾਲਕ ਹੁੰਦੇ ਹਨ। ਉਹ ਜਾਤ-ਪਾਤ, ਰੰਗ-ਰੂਪ ਅਤੇ ਊਚ-ਨੀਚ ਦੇ ਵਿਤਕਰਿਆਂ ਤੋਂ ਬਰੀ ਹੁੰਦੇ। ਹਨ।ਉਹ ਧਰਮ, ਬੋਲੀ, ਪਾਤ ਤੇ ਖੇਤਰ ਦੇ ਸੌੜੇ ਵਿਚਾਰਾਂ ਤੋਂ ਉੱਪਰ ਹੁੰਦੇ ਹਨ। ਉਹ ਆਪਣਾ ਸਵਾਰਥ ਭੁੱਲ ਕੇ ਦੇਸ ਲਈ ਹਰ ਕੁਰਬਾਨੀ ਕਰਨ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ। ਭਾਰਤੀਆਂ ਨੇ ਵੀ ਹਰ ਤਰ੍ਹਾਂ ਦੀਆਂ ਕੁਰਬਾਨੀਆਂ ਦੇ ਕੇ ਆਪਣੇ ਦੇਸ ਨੂੰ 15 ਅਗਸਤ, 1947 ਨੂੰ ਅੰਗਰੇਜ਼ਾਂ ਦੇ ਪੰਜੇ ਤੋਂ ਅਜ਼ਾਦ ਕਰਾਇਆ।
ਸਾਰੰਸ਼ :
ਅੱਜ ਭਾਰਤ ਨੂੰ ਅਜ਼ਾਦ ਹੋਇਆਂ 67 ਸਾਲ ਤੋਂ ਉੱਪਰ ਹੋ ਗਏ ਹਨ। ਬੜੇ ਅਫ਼ਸੋਸ ਦੀ ਗੱਲ ਹੈ ਕਿ ਦੇਸ ਨੇ ਕੋਈ ਮਾਅਰਕੇ ਵਾਲੀ। ਤਰੱਕੀ ਨਹੀਂ ਕੀਤੀ। ਇਥੇ ਬੇਸ਼ੁਮਾਰ ਅਜਿਹੇ ਦੇਸ-ਭਗਤ ਬਣੇ ਬੈਠੇ ਹਨ ਜਿਹੜੇ ਅੰਗਰੇਜ਼ਾਂ ਦੇ ਰਾਜ ਵਿਚ ਅੰਗਰੇਜ਼ਾਂ ਦੇ ਪਿੱਠ ਸਨ, ਜਿਨਾਂ। ਸਥਿਤੀ ਨੂੰ ਬਦਲਦਿਆਂ ਵੇਖ ਕੇ ਖੱਦਰ ਦਾ ਬਾਣਾ ਪਾ ਲਿਆ ਤੇ ਵਿਚਾਰ ਬਦਲ ਲਏ। ਇਨ੍ਹਾਂ ਮੁਕਾਪ੍ਰਸਤਾਂ ਕਾਰਨ ਚੋਰ-ਬਜ਼ਾਰੀ, ਰਿਸ਼ਵਤਖੋਰੀ ਭ੍ਰਿਸ਼ਟਾਚਾਰੀ, ਕੁਨਬਾਪਰਵਰੀ, ਨਸ਼ਾਖੋਰੀ ਆਦਿ ਭੇੜਾਂ ਨੇ ਦੇਸ਼ਾਂ ਨੂੰ ਅੱਗੇ ਵਧਣੋਂ ਰੋਕ ਦਿੱਤਾ ਹੈ। ਇਹ ਦੋਸ ਦੀ ਦੌਲਤ ਨੂੰ ਦੋਵੇਂ ਹੱਥੀ ਲੱਟ ਕਰੋ ਹਨ | ਕਿਨਾ ਚੰਗਾ ਹੋਵੇ ਜੇ ਅਸੀਂ ਭਾਰਤੀ ਆਪਣਾ ਸਵਾਰਥ ਤਿਆਗ ਕੇ ਦੇਸ ਦੀ ਤਰੱਕੀ ਵਿਚ ਜੁਟ ਜਾਈਏ। ਰੱਬ ਕਰੇ। ਅਸੀਂ ਧਰਮਾਂ । ਬਲੀਆਂ ਤੇ ਸੂਬਿਆਂ ਦੇ ਵਾਸਤੇ ਪਾਉਣੇ ਛੱਡ ਕੇ ਆਪਣੇ-ਆਪ ਨੂੰ ਹਿੰਦੁਸਤਾਨੀ ਸਮਝੀਏ। ਅਸੀਂ ਭਾਰਤ ਲਈ ਜੀਵੀਏ ਤੇ ਭਾਰਤ ਲਈ ਹੀ ਮਰ । ਸਾਨੂੰ ਰਵਿੰਦਰਨਾਥ ਟੈਗੋਰ ਵਾਂਗ ਪਰਮਾਤਮਾ ਕੋਲੋਂ ਦੇਸ-ਪਿਆਰ ਦੀ ਖੈਰ ਮੰਗਣੀ ਚਾਹੀਦੀ ਹੈ।