ਦੇਸ਼ ਭਗਤੀ ਜਾਂ ਦੇਸ਼ ਪਿਆਰ
Desh Bhagti or Desh Pyar
ਜਾਣ-ਪਛਾਣ : ‘ਦੇਸ਼ ਪਿਆਰ’ ਦਾ ਮਤਲਬ ਹੈ-ਆਪਣੇ ਦੇਸ਼ ਨੂੰ ਪ੍ਰੇਮ ਕਰਨਾ। ਦੇਸ਼ ਦੇ ਲੋਕਾਂ, ਦੇਸ਼ ਦੀ ਮਿੱਟੀ, ਦੇਸ਼ ਦੇ ਪਹਾੜਾਂ, ਦਰਿਆਵਾਂ, ਸੰਸਕ੍ਰਿਤੀ ਅਤੇ ਮਾਤ ਭਾਸ਼ਾ ਨੂੰ ਪੇਸ਼ ਕਰਨਾ, ਦੇਸ਼ ਦਾ ਹਰ ਪੱਖ ਤੋਂ ਵਿਕਾਸ ਲਈ ਕੰਮ ਕਰਨਾ ਅਤੇ ਜ਼ਰੂਰਤ ਪੈਣ ਅਤੇ ਦੇਸ਼ ਉੱਤੋਂ ਆਪਣੀ ਜਾਨ ਵੀ ਕੁਰਬਾਨ ਕਰ ਦੇਣੀ ਆਦਿ ਗੱਲਾਂ ਦੇਸ਼-ਭਗਤੀ ਵਿਚ ਸ਼ਾਮਲ ਹਨ। ਦੇਸ਼-ਪਿਆਰ ਦੇ ਰੰਗ ਵਿਚ ਰੰਗਿਆ ਹੋਇਆ ਵਿਅਕਤੀ ਦੇਸ਼ ਦੀ ਮਿੱਟੀ ਦੇ ਕਣ-ਕਣ ਨੂੰ ਸ਼ਾਹੀ ਮਹਿਲਾਂ ਨਾਲੋਂ ਵੀ ਵੱਧ ਪਿਆਰ ਕਰਦਾ ਹੈ।
ਕੁਦਰਤੀ ਭਾਵਨਾ : ਜਿੱਥੇ ਕੋਈ ਪਾਣੀ ਜਾਂ ਜੰਤੁ ਰਹਿੰਦਾ ਹੈ ਉਸ ਸਥਾਨ ਨਾਲ ਉਸ ਦਾ ਕੁਦਰਤੀ ਤੌਰ ਤੇ ਪ੍ਰੇਮ ਹੁੰਦਾ ਹੈ। ਪਸ਼ੂ-ਪੰਛੀ ਆਪਣੇ ਭੋਜਨ ਦੀ ਭਾਲ ਵਿਚ ਆਪਣੇ ਘਰ ਤੋਂ ਦੂਰ ਨਿਕਲ ਜਾਂਦੇ ਹਨ, ਪਰ ਸ਼ਾਮੀਂ ਉਹ ਆਪਣੇ ਘਰ ਵਿਚ ਆ ਕੇ ਹੀ ਸਾਹ ਲੈਂਦੇ ਹਨ। ਇਸੇ ਤਰ੍ਹਾਂ ਹੀ ਮਾਤ-ਭੂਮੀ ਨੂੰ ਪੇਸ਼ ਕਰਨ ਦੀ ਭਾਵਨਾ ਮਨੁੱਖ ਵਿਚ ਕੁਦਰਤੀ ਤੌਰ ਤੇ ਹੀ ਹੁੰਦੀ ਹੈ। ਜਿਸ ਇਨਸਾਨ ਵਿਚ ਦੇਸ਼-ਪਿਆਰ ਦੀ ਖੁਸ਼ਹਾਲੀ ਨਹੀਂ, ਉਹ ਗੱਦਾਰ, ਗੈਰਸਵਾਭਿਮਾਨੀ ਅਤੇ ਮੁਰਦਾ ਹੈ।
ਵਿਅਕਤੀ ਦੀ ਖੁਸ਼ਹਾਲੀ ਦਾ ਦੇਸ਼ ਦੀ ਖੁਸ਼ਹਾਲੀ ਨਾਲ ਰਿਸ਼ਤਾ : ਮਨੁੱਖ ਦਾ ਸੁਖਦੁੱਖ, ਖ਼ੁਸ਼ੀ-ਗਮੀ ਆਦਿ ਸਭ ਕੁਝ ਦੇਸ਼ ਨਾਲ ਹੀ ਬੰਨ੍ਹਿਆ ਹੁੰਦਾ ਹੈ। ਜੇਕਰ ਸਾਡਾ ਦੇਸ਼ ਖੁਸ਼ਹਾਲ ਹੈ ਤਾਂ ਅਸੀਂ ਵੀ ਖੁਸ਼ਹਾਲ ਹੁੰਦੇ ਹਾਂ, ਜੇਕਰ ਸਾਡਾ ਦੇਸ਼ ਕਿਸੇ ਤਰ੍ਹਾਂ ਦੀ ਮੁਸੀਬਤ ਵਿਚ ਹੈ ਤਾਂ ਅਸੀਂ ਵੀ ਮੁਸੀਬਤ ਵਿਚ ਹੁੰਦੇ ਹਾਂ। ਇਸ ਕਰਕੇ ਦੇਸ਼ ਨਾਲ ਪ੍ਰੇਮ ਕਰਨਾ ਮਨੁੱਖ ਦਾ ਨੈਤਿਕ ਕਰੱਤਵ ਹੈ ਅਤੇ ਇਸ ਵਿਚ ਹੀ ਉਸ ਦਾ ਕਲਿਆਣ ਹੈ। ਜਿਸ ਦੇਸ਼ ਦੇ ਲੋਕਾਂ ਵਿਚ ਦੇਸ਼-ਪ੍ਰੇਮ ਨਹੀਂ, ਉਹ ਸਦਾ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਕੱਟਣ ਲਈ ਸੰਘਰਸ਼ ਕਰਦੇ ਹਨ, ਜੇਲਾਂ ਕੱਟਦੇ ਹਨ ਅਤੇ ਫਾਂਸੀਆਂ ਦੇ ਫੰਦੇ ਚੁੰਮਦੇ ਹਨ।
ਭਾਰਤ ਦਾ ਦੇਸ਼ ਪ੍ਰੇਮੀਆਂ ਦੀਆਂ ਕੁਰਬਾਨੀਆਂ ਨਾਲ ਭਰਿਆ ਇਤਿਹਾਸ : ਭਾਰਤ ਦਾ ਇਤਿਹਾਸ ਦੇਸ਼-ਪ੍ਰੇਮੀਆਂ ਦੀਆਂ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਮੇਂ ਦੇ ਮਹਾਨ ਦੇਸ਼-ਭਗਤ ਸਨ। ਉਹਨਾਂ ਨੇ ਮੁਗ਼ਲ ਹਮਲਾਵਰ ਬਾਬਰ ਦੁਆਰਾ ਭਾਰਤ ਵਿਚ ਕੀਤੀ ਗਈ ਲੁੱਟ ਖਸੁੱਟ ਅਤੇ ਔਰਤਾਂ ਦੀ ਬੇਇੱਜ਼ਤੀ ਦੇ ਖਿਲਾਫ ‘ ਜ਼ੋਰਦਾਰ ਆਵਾਜ਼ ਉਠਾਈ।
ਇਸੇ ਤਰ੍ਹਾਂ ਹੀ ਮਹਾਂਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਮਰਹੱਟਾ ਨੇ ਮੁਗ਼ਲ ਬਾਦਸ਼ਾਹਾਂ ਵਿਰੁੱਧ ਕੁਰਬਾਨੀਆਂ ਭਰੇ ਘੋਲ ਦੇਸ਼-ਪੇਮ ਦੀਆਂ ਸੁਨਹਿਰੀ ਅੱਖਰਾਂ ਵਿਚ ਲਿਖੀਆਂ ਜਾਣ ਵਾਲੀਆਂ ਤਸਵੀਰਾਂ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤੀ ਕੌਮ ਨੂੰ ਜਾਬਰ ਬਾਦਸ਼ਾਹ ਦੇ ਅੱਤਿਆਚਾਰਾਂ ਤੋਂ ਬਚਾਉਣ ਲਈ ਆਪਣੇ ਪਿਤਾ ਦੀ ਕੁਰਬਾਨੀ ਦਿੱਤੀ, ਖਾਲਸਾ ਪੰਥ ਦੀ ਸਾਜਨਾ ਕੀਤੀ ਆਪਣੇ ਬੱਚੇ ਸ਼ਹੀਦ ਕਰਵਾਏ ਅਤੇ ਹੋਰ ਕਈ ਤਰਾਂ ਦੀਆਂ ਕੁਰਬਾਨੀਆਂ ਦਿੱਤੀਆਂ ਅਤੇ ਦੁੱਖ ਸਹਾਰੇ।
ਅੰਗਰੇਜ਼ਾਂ ਦੀ ਗੁਲਾਮੀ ਖਿਲਾਫ਼ ਦੇਸ਼ ਭਗਤਾਂ ਦੀਆਂ ਕੁਰਬਾਨੀਆਂ : ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਵਿਚੋਂ ਅਜ਼ਾਦ ਕਰਵਾਉਣ ਲਈ ਮਹਾਤਮਾ ਗਾਂਧੀ, ਕਰਤਾਰ ਸਿੰਘ ਸਰਾਭਾ, ਬਾਬਾ ਸੋਹਣ ਸਿੰ: ਭਕਨਾ, ਸ. ਭਗਤ ਸਿੰਘ, ਊਧਮ ਸਿੰਘ ਅਤੇ ਸੁਭਾਸ਼ ਚੰਦਰ ਬੋਸ ਵਰਗੇ ਮਹਾਨ ਸੂਰਮਿਆਂ ਨੇ ਦੇਸ਼-ਪਿਆਰ ਦੀ ਭਾਵਨਾ ਅਧੀਨ ਦੇਸ਼ ਦੀ ਆਜ਼ਾਦੀ ਦਾ ਐਸਾ ਬਿਗਲ ਵਜਾਇਆ ਕਿ 15 ਅਗਸਤ, ਸੰਨ 1947 ਦੇ ਦਿਨ ਦੇਸ਼ ਨੂੰ ਅੰਗਰੇਜ਼ਾਂ ਦੇ ਪੰਜੇ ਵਿਚੋਂ ਛੁਡਾ ਲਿਆ।
ਆਜ਼ਾਦ ਭਾਰਤ ਅਤੇ ਦੇਸ਼-ਪਿਆਰ : ਅੱਜ ਹਿੰਦੁਸਤਾਨ ਆਜ਼ਾਦ ਹੋ ਚੁੱਕਾ ਹੈ। ਇਸ ਵਿਚ ਲੋਕਤੰਤਰ ਕਾਇਮ ਹੋਇਆ ਹੈ। ਅੱਜ ਸਾਨੂੰ ਭਾਰਤ ਵਿਚ ਲੋਕਤੰਤਰ ਦੀਆਂ ਲੀਹਾਂ ਨੂੰ ਮਜ਼ਬੂਤ ਰੱਖਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਨਾਲ ਹੀ ਦੇਸ਼ ਦੇ ਵੈਰੀ ਚੀਨ ਅਤੇ ਪਾਕਿਸਤਾਨ ਦੇ ਦੰਦ ਭੰਨਣ ਲਈ ਤਿਆਰ ਰਹਿਣਾ ਚਾਹੀਦਾ ਹੈ। ਦੇਸ਼ ਵਿਚ ਅਨਾਜ, ਮਹਿੰਗਾਈ, ਬੇਕਾਰੀ, ਮੰਦਹਾਲੀ, ਭਿਸ਼ਟਾਚਾਰ, ਵੱਧਦੀ ਹੋਈ ਆਬਾਦੀ, ਅਨਾਜ ਦੀ ਘਾਟ, ਨਿਰਪਖਤਾ ਤੇ ਸਪੰਰਦਾਇਕਤਾ ਖਤਮ ਕਰਨ ਲਈ ਸੰਘਰਸ਼ ਅਤੇ ਮਿਹਨਤ ਕਰਨ ਦੀ ਘਾਟ ਹੈ। ਇਹ ਸੰਘਰਸ਼ ਕਰਨਾ ਹੀ ਇਕ ਮਹਾਨਤਾ ਭਰੀ ਦੇਸ਼ ਭਗਤੀ ਹੈ। ਇਹਨਾਂ ਕੰਮਾਂ ਨਾਲ ਹੀ ਅਸੀਂ ਬੱਚੇ ਦੇਸ਼ ਭਗਤ ਅਖਵਾ ਸਕਦੇ ਹਾਂ ਅਤੇ ਸਾਡਾ ਦੇਸ਼ ਤਰੱਕੀ ਕਰ ਸਕਦਾ ਹੈ।