Punjabi Essay on “Computer da Yug”, “ਕੰਪਿਉਟਰ ਦਾ ਯੁਗ”, for Class 10, Class 12 ,B.A Students and Competitive Examinations.

ਕੰਪਿਉਟਰ ਦਾ ਯੁਗ

Computer da Yug

ਜਾਂ

ਕੰਪਿਊਟਰ

Computer

ਅਦਭੁਤ ਤੇ ਲਾਸਾਨੀ ਮਸ਼ੀਨ-ਕੰਪਿਉਟਰ ਵਰਤਮਾਨ ਵਿਗਿਆਨ ਦੀ ਮਨੁੱਖ ਨੂੰ ਇਕ ਅਦਭੁਤ ਤੇ ਲਾਸਾਨੀ ਦੇਣ ਹੈ ਇਹ ਇਕ ਅਜਿਹੀ ਮਸ਼ੀਨ ਹੈ, ਜਿਹੜੀ ਸਾਡੇ ਘਰਾਂ, ਦਫ਼ਤਰਾਂ ਕਲਾਂ, ਹਸਪਤਾਲਾਂ, ਬੈਂਕਾਂ, ਰੇਲਵੇ ਸਟੇਸ਼ਨਾਂ, ਹਵਾਈ ਭਿੰਨ-ਭਿੰਨ ਖੇਜ ਤੇ ਵਿਸ਼ਲੇਸ਼ਣ ਕੇਂਦਰਾਂ ਡਿਜ਼ਾਈਨਿੰਗ ਪਲਿਸ਼ ਕੇਂਦਰਾਂ ਫ਼ੌਜ ਵਿੱਦਿਅਕ ਤੇ ਸਨਅਤੀ ਅਦਾਰਿਆ ਅਤੇ  ਗਰਾਫਿਕਸ ਤੋਂ ਇਲਾਵਾ ਹੋਰ ਬਹੁਤ ਸਾਰੇ ਖੇਤਰਾਂ ਵਿਚ ਆਮ ਵਰਤੀ ਜਾਣ ਲੱਗੀ ਹੈ ਜਿੱਥੇ ਪੈਟਰੋਲ, ਕਾਲ ਤੋਂ 11 ਨਾਲ ਚੱਲਣ ਵਾਲੀਆਂ ਭਿੰਨ-ਭਿੰਨ ਪ੍ਰਕਾਰ ਦੀਆਂ ਮਸ਼ੀਨਾਂ ਨੇ ਮਨੁੱਖ ਦੀ ਸਰੀਰਕ ਤਾਕਤ ਵਿਚ ਕਈ ਗੁਣਾ ਵਾਧਾ ਕੀਤਾ ਜਾ ਉੱਥੇ ਕੰਪਿਉਟਰ ਉਸਦੇ ਦਿਮਾਗ਼ ਦੇ ਬਹੁਤ ਸਾਰੇ ਕੰਮ ਕਰਨ ਦੇ ਨਾਲ-ਨਾਲ ਉਸਦੇ ਗਿਆਨ ਅਤੇ ਜਾਗਰੂਕਤਾ ਵਿਚ ਕਰਨ ਤੇ ਉਸਦੀ ਸੋਚ ਨੂੰ ਤਿੱਖੀ ਕਰਨ ਲਈ ਤੇਜ਼, ਬਹੁਪੱਖੀ, ਅਚੂਕ ਤੇ ਬਹੁਪੱਖੀ ਸਾਮਗਰੀ ਪ੍ਰਦਾਨ ਕਰਦਾ ਹੈ ।

ਸੰਭਾਵਨਾਵਾਂ-ਭਾਰਤੀ ਜੀਵਨ ਵਿਚ ਕੰਪਿਊਟਰ ਨੂੰ ਪ੍ਰਵੇਸ਼ ਕੀਤਿਆਂ ਅਜੇ ਮਸਾਂ ਡੇਢ ਕੁ ਦਹਾਕਾ ਹੀ ਹੋਇਆ ਹੈ, ਪਰੰਤੂ ਇਸ ਨੇ ਸਾਡੇ ਜੀਵਨ ਦੇ ਹਰ ਖੇਤਰ ਵਿਚ ਆਪਣੀ ਥਾਂ ਬਣਾ ਲਈ ਹੈ, ਇਸ ਕਰਕੇ ਕੇਵਲ ਨੌਜਵਾਨ ਹੀ ਤੇਜ਼ੀ ਨਾਲ ਇਸ ਵਲ ਖਿੱਚੇ ਨਹੀਂ ਜਾਂਦੇ, ਸਗੋਂ ਬੱਚੇ ਤੇ ਬੁੱਢੇ ਵੀ ਇਸ ਬਾਰੇ ਜਾਣਨ ਲਈ ਤਤਪਰ ਰਹਿੰਦੇ ਹਨ | ਅਜਿਹਾ ਹੋਵੇ ਵੀ ਕਿਉਂ ਨਾ ? ਇਸ ਦੀ ਸਕਰੀਨ ਉੱਤੇ ਤਾਂ ਮਨੁੱਖ ਨੂੰ ਕ੍ਰਿਸ਼ਮੇ ਹੁੰਦੇ ਦਿਖਾਈ ਦਿੰਦੇ ਹਨ । ਕੁੱਝ ਸਾਲਾਂ ਤਕ ਸਾਡਾ ਸਮੁੱਚਾ ਜੀਵਨ ਹੀ ਕੰਪਿਊਟਰ ਦੇ ਸਹਾਰੇ ਚਲ ਰਿਹਾ ਦਿਖਾਈ ਦੇਵੇਗਾ | ਅੱਜ ਅਸੀਂ ਆਪਣੇ ਘਰਾਂ ਵਿਚ ਅਜਿਹੀਆਂ ਕੰਪਿਊਟਰੀਕ੍ਰਿਤ ਮਸ਼ੀਨਾਂ ਦੇਖਦੇ ਹਾਂ, ਜਿਨ੍ਹਾਂ ਕਰਕੇ ਸਾਨੂੰ ਆਪਣੇ ਬਾਥਰੂਮ ਵਿਚ ਪਾਣੀ ਦੇ ਤਾਪਮਾਨ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਤੇ ਨਾ ਹੀ ਕੱਪੜੇ ਧੋਣ ਵਾਲੀ ਮਸ਼ੀਨ ਵਿਚ ਕੱਪੜੇ ਪਾਉਣ ਮਗਰੋਂ ਵਾਰ-ਵਾਰ ਸਾਬਣ ਲਾਉਣ, ਪਾਣੀ ਨਾਲ ਧੋਣ ਅਤੇ ਅੰਤ ਨਚੋੜਨ ਤੇ ਸੁਕਾਉਣ ਦੀ ਲੋੜ ਹੈ, ਸਗੋਂ .. ਸਾਰਾ ਕੰਮ ਕੰਪਿਉਟਰੀਕ੍ਰਿਤ ਮਸ਼ੀਨਾਂ ਆਪ ਹੀ ਕਰਦੀਆਂ ਹਨ । ਇਸੇ ਤਰ੍ਹਾਂ ਅਸੀਂ ਕੰਪਿਊਟਰੀਕ੍ਰਿਤ ਟੀ. ਵੀ. , ਮਾਈਕਰੋਵੇਵ ਤੇ ਓਵਨ ਵੀ ਦੇਖ ਸਕਦੇ ਹਾਂ, ਜੋ ਕੰਮ ਖ਼ਤਮ ਹੋਣ ਮਗਰੋਂ ਆਪਣੇ ਆਪ ਬੰਦ ਹੋ ਜਾਂਦੇ ਹਨ । ਕੁੱਝ ਸਮੇਂ ਤਕ ਤੁਹਾਡੇ ਬੈੱਡ-ਰਮਾਂ ਵਿਚ ਅਜਿਹਾ ਕੰਪਿਊਟਰੀਕ੍ਰਿਤ ਪ੍ਰਬੰਧ ਹੋ ਜਾਵੇਗਾ ਕਿ ਸਾਡੇ ਬਿਮਾਰ ਹੋਣ ਤੇ ਕੰਪਿਊਟਰ ਆਪ ਹੀ ਸਰੀਰ ਦੀ ਸਕੈਨ ਕਰੇਗਾ ਤੇ ਨਾਲ ਹੀ ਉਸਦਾ ਇਲਾਜ ਤੇ ਦਵਾਈ ਵੀ ਦੱਸ ਦੇਵੇਗਾ | ਅੱਜ ਬਜ਼ਾਰ ਵਿਚ ਅਜਿਹਾ ਕੰਪਿਊਟਰੀਕ੍ਰਿਤ ਅਲਾਰਮ ਮੌਜੂਦ ਹੈ। ਜਿਸ ਨੂੰ ਘਰ ਵਿਚ ਲਾਉਣ ਨਾਲ ਉਹ ਪੁਲਿਸ ਸਟੇਸ਼ਨ ਨਾਲ ਜੁੜ ਜਾਂਦਾ ਹੈ ਤੇ ਤੁਹਾਡੇ ਘਰ ਵਿਚ ਘੁਸੜੇ ਚੋਰ ਨੂੰ ਭੱਜਣ ਤੋਂ ਪਹਿਲਾਂ ਹੀ ਪੁਲਿਸ ਦੇ ਸ਼ਿਕੰਜੇ ਵਿਚ ਜਕੜ ਦਿੰਦਾ ਹੈ ।

ਕੰਪਿਉਟਰ ਕੀ ਹੈ ? ਕੰਪਿਉਟਰ ਇਕ ਅਜਿਹੀ ਇਲੈੱਕਟ੍ਰਾਨਿਕ ਮਸ਼ੀਨ ਹੈ, ਜਿਸਦੇ ਤਿੰਨ ਭਾਗ ਹੁੰਦੇ ਹਨ-ਆਦਾਨ ਭਾਗ, ਕੇਂਦਰੀ ਭਾਗ ਅਤੇ ਪ੍ਰਦਾਨ ਭਾਗ | ਆਦਾਨ ਭਾਗ ਦੀ ਸਹਾਇਤਾ ਨਾਲ ਅਸੀਂ ਕੇਂਦਰੀ ਭਾਗ ਨੂੰ ਲੋੜੀਂਦੀ ਸੂਚਨਾ ਦਿੰਦੇ ਹਾਂ ਕਿ ਉਹ ਕੀ ਕਰੇ ਅਤੇ ਕਿਵੇਂ ਕਰੇ ? ਪ੍ਰਦਾਨ ਭਾਗ ਸਾਨੂੰ ਲੋੜੀਂਦੇ ਨਤੀਜੇ ਕੱਢ ਕੇ ਦਿੰਦਾ ਹੈ । ਕੇਂਦਰੀ ਭਾਗ ਨੂੰ ਸੇੰਟ੍ਰਲ ਪ੍ਰੋਸਸਸਿੰਗ ਯੂਨਿਟ ਆਖਿਆ ਜਾਂਦਾ ਹੈ |  ਅਸਲ ਵਿਚ ਇਹ ਕੰਪਿਊਟਰ ਦਾ ਦਿਮਾਗ ਹੈ । ਕੰਪਿਊਟਰ ਦੀ ਆਦਾਨ ਇਕਾਈ ਕਾਰਡ ਜਾਂ ਪੇਪਰ ਟੇਪ ਰੀਡਰ, ਚੁੰਬਕੀ ਟੇਪ, ਕੀ-ਬੋਰਡ ਡਿਸਕ, ਫਲਾਪੀ ਡਿਸਕ ਜਾਂ ਆਪਟੀਕਲ ਵਿਚੋਂ ਕਿਸੇ ਇਕ ਜਾਂ ਇਕ ਤੋਂ ਬਹੁਤੀਆਂ ਜੁਗਤਾਂ ਦੀ ਵਰਤੋਂ ਕਰਦੀ ਹੈ |

ਸੀ. ਪੀ. ਯੂ. ਦੇ-ਨਿਯੰਤਰਨ ਇਕਾਈ. ਏ. ਐੱਲ. ਯੂ. ਇਕਾਈ ਅਤੇ ਭੰਡਾਰੀਕਰਨ ਇਕਾਈ-ਮੁੱਖ ਹਿੱਸੇ , ਹਨ | ਆਦਾਨ ਭਾਗ ਰਾਹੀਂ ਭੇਜੀ ਸੂਚਨਾ ਦੀ ਜਾਂਚ ਕਰ ਕੇ ਸੀ. ਪੀ. ਯੂ. ਲੋੜੀਂਦੀ ਕਾਰਵਾਈ ਕਰਦਾ ਹੈ ਤੇ ਪ੍ਰਾਪਤ ਹੋ ਪ੍ਰਦਾਨ ਭਾਗ ਨੂੰ ਭੇਜ ਦਿੰਦਾ ਹੈ । ਪਦਾਨ ਭਾਗ ਇਹ ਨਤੀਜੇ ਸਾਨੂੰ ਦਿੰਦਾ ਹੈ । ਕੰਪਿਊਟਰ ਦੇ ਅੰਗਾਂ ਨੂੰ ਹਾਰਡਵੇਅਰ ਆਖਿਆ ਜਾਂਦਾ ਹੈ ਤੇ ਉਹ ਪ੍ਰੋਗਰਾਮ ਸਮੂਹ, ਜੋ ਕਿਸੇ ਕਿਸੇ ਕੰਪਿਊਟਰ ਵਿਚ ਚਲਦਾ ਹੈ, ਨੂੰ ‘ਸਾਫਟ-ਵੇਅਰ’ ਆਖਿਆ ਜਾਂਦਾ ਹੈ ।

ਕੰਪਿਊਟਰ ਦਾ ਵਰਤਮਾਨ ਰੂਪ ਮਨੁੱਖ ਦੀ ਆਪਣੇ ਹਿਸਾਬ-ਕਿਤਾਬ ਦੇ ਕੰਮ ਨੂੰ ਸੌਖਾ ਕਰਨ ਲਈ ਸਦੀਆਂ ਦੀ ਜੱਦੋਜਹਿਦ ਤੋਂ ਮਗਰੋਂ ਹੋਂਦ ਵਿਚ ਆਇਆ । ਅੱਜ-ਕਲ ਵਰਤੇ ਜਾਂਦੇ ਕੰਪਿਊਟਰਾਂ ਦਾ ਸੰਬੰਧ ਚੌਥੀ ਤੇ ਪੰਜਵੀਂ ਪੀੜ੍ਹੀ ਦੇ ਕੰਪਿਊਟਰਾਂ ਨਾਲ ਹੈ । ਨਿੱਜੀ ਕੰਪਿਉਟਰ 1984 ਵਿਚ ਹੋਂਦ ਵਿਚ ਆਇਆ ਤੇ ਇਸਦਾ ਸੰਬੰਧ ਪੰਜਵੀਂ ਪੀੜ੍ਹੀ ਨਾਲ ਹੈ ।

ਹੁਣ ਜਾਪਾਨ ਵਿਚ ਛੇਵੀਂ ਪੀੜੀ ਦੇ ਕੰਪਿਊਟਰਾਂ ਦੀ ਖੋਜ ਹੋ ਰਹੀ ਹੈ । ਖ਼ਿਆਲ ਹੈ ਕਿ ਜਲਦੀ ਹੀ ਇਸ ਪੀੜੀ ਦੇ ਕੰਪਿਊਟਰ ਵੀ ਆਮ ਮਿਲਣਗੇ, ਜਿਨ੍ਹਾਂ ਵਿਚ ਬੋਲਣ, ਸੋਚਣ, ਸਮਝਣ, ਫ਼ੈਸਲਾ ਕਰਨ, ਤਰਕ ਕਰਨ ਅਤੇ ਮਹਿਸੂਸ ਕਰਨ ਦੀਆਂ ਯੋਗਤਾਵਾਂ ਹੋਣਗੀਆਂ ।

ਕੰਪਿਊਟਰ ਦੀ ਦੇਣ-ਮਨੁੱਖੀ ਇਤਿਹਾਸ ਵਿਚ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਯੰਤਰ ਨੇ ਮਨੁੱਖ ਦੀ ਉੱਨਤੀ ਤੇ ਖ਼ੁਸ਼ਹਾਲੀ ਵਿਚ ਇੰਨਾ ਵਧੇਰੇ ਹਿੱਸਾ ਪਾਇਆ ਹੋਵੇ, ਜਿੰਨਾ ਕੰਪਿਊਟਰ ਨੇ ਪਾਇਆ ਹੈ ।ਇਹ ਯੰਤਰ ਮਨੁੱਖੀ ਸਮਾਜ ਦੇ ਹਰ ਖੇਤਰ ਉੱਤੇ ਆਪਣੀ ਅਮਿਟ ਛਾਪ ਲਾ ਚੁੱਕਾ ਹੈ ।

ਆਮ ਵਰਤੋਂ ਵਿਚ ਆਉਣ ਵਾਲਾ-ਕੰਪਿਊਟਰ ਅੱਜ ਆਮ ਵਰਤਿਆ ਜਾਣ ਵਾਲਾ ਇਕ ਘਰੇਲੂ ਯੰਤਰ ਹੋ ਗਿਆ ਹੈ । ਕੰਪਿਊਟਰ ਨੇ ਮਨੁੱਖ ਦੀ ਦਿਮਾਗੀ ਸ਼ਕਤੀ ਵਿਚ ਕਈ ਗੁਣਾ ਵਾਧਾ ਕੀਤਾ ਹੈ । ਕੰਪਿਊਟਰ ਹਿਸਾਬ ਰੱਖਣ ਵਿਚ, ਸੂਚਨਾਵਾਂ ਅਤੇ ਜਾਣਕਾਰੀ ਇਕੱਠੀ ਕਰਨ ਵਿਚ ਅਤੇ ਉਸ ਨੂੰ ਯਾਦ ਰੱਖਣ ਵਿਚ ਸੌ ਪ੍ਰਤੀਸ਼ਤ ਯਕੀਨੀ ਅਤੇ ਵਫ਼ਾਦਾਰ ਸੇਵਕ ਹੈ । ਇਹ ਅਣਗਿਣਤ ਕੰਮ ਬਿਨਾਂ ਥਕਾਵਟ ਤੋਂ ਕਰ ਸਕਦਾ ਹੈ । ਵੱਡੇ ਉਦਯੋਗਿਕ ਕੇਂਦਰਾਂ ਵਿਚ ਇਹ ਸ਼ੈ-ਚਾਲਕਤਾ ਅਤੇ ਸ਼ੈ-ਨਿਯੰਤਰਨ ਕਾਰਜਾਂ ਨਾਲ ਮਨੁੱਖ ਦੀ ਮਦਦ ਕਰਦਾ ਹੈ ।

ਸੰਚਾਰ ਤੇ ਕੰਪਿਊਟਰ ਨੈੱਟਵਰਕ-ਕੰਪਿਊਟਰ ਨੈੱਟਵਰਕ ਨੇ ਦੁਨੀਆਂ ਭਰ ਵਿਚ ਸੰਚਾਰ ਦੇ ਖੇਤਰ ਵਿਚ ਕ੍ਰਾਂਤੀਕਾਰੀ ਤੇਜ਼ੀ ਨੀ ਕਉ ਦੇਤ ਲੈ ਆਂਦੀ ਹੈ ।ਇਹ ਦਿਨੋ-ਦਿਨ ਹਰਮਨ-ਪਿਆਰਾ ਹੋ ਰਿਹਾ ਸੰਚਾਰ-ਸਾਧਨ ਹੈ । ਕੰਪਿਊਟਰ ਨੈੱਟਵਰਕ ਤਿੰਨ ਰੂਪਾਂ ਵਿਚ ਪ੍ਰਾਪਤ ਹੁੰਦਾ ਹੈ, ਜਿਸ ਨੂੰ ਲੈਨ (LAN), ਮੈਨ (MAN) ਤੇ ਵੈਨ (WAN) ਕਿਹਾ ਜਾਂਦਾ ਹੈ । ਲੈਨ ਤੋਂ ਭਾਵ ਲੋਕਲ ਏਰੀਆ ਨੈੱਟਵਰਕ ਹੈ, ਜਿਸ ਵਿਚ ਕਿਸੇ ਇਕ ਕੰਪਨੀ ਜਾਂ ਵੱਡੇ ਅਦਾਰੇ ਵਿਚਲੇ ਸਥਾਨਕ ਸੰਚਾਰ ਲਈ ਥਾਂ-ਥਾਂ ਪਏ ਕੰਪਿਉਟਰ ਆਪਸ ਵਿਚ ਜੁੜੇ ਹੁੰਦੇ ਹਨ । ਮੈਨ ਤੋਂ ਭਾਵ ਮੈਟਰੋਪੋਲੀਟਨ ਨੈੱਟਵਰਕ ਹੈ, ਜਿਸ ਵਿਚ ਕਿਸੇ ਇਕ ਅਦਾਰੇ ਜਾਂ ਕੰਪਨੀ ਦੇ ਵੱਖ-ਵੱਖ ਸ਼ਹਿਰਾਂ ਤੇ ਸਥਾਨਾਂ ਉੱਤੇ ਸਥਿਤ ਦਫ਼ਤਰਾਂ ਦੇ ਕੰਪਿਊਟਰ ਆਪਸ ਵਿਚ ਜੁੜੇ ਹੁੰਦੇ ਹਨ । ਜਿਵੇਂ ਸਾਡੇ ਦੇਸ਼ ਦੇ ਰੇਲਵੇ ਸਟੇਸ਼ਨਾਂ ਦੇ ਬੁਕਿੰਗ ਕਾਉਂਟਰ ਤੇ ਬੈਂਕ ਆਪਸ ਵਿਚ ਜੁੜੇ ਹੋਏ ਹਨ । ਵੈਨ ਤੋਂ ਭਾਵ ਹੈ ਵਾਈਡ-ਏਰੀਆ ਨੈੱਟਵਰਕ । ਇਸ ਵਿਚ ਸਾਰੀ ਦੁਨੀਆਂ ਦੇ ਕੰਪਿਊਟਰ ਆਪਸ ਵਿਚ ਜੁੜੇ ਰਹਿੰਦੇ ਹਨ । ਇਸ ਨੂੰ ਇੰਟਰਨੈੱਟ ਕਿਹਾ ਜਾਂਦਾ ਹੈ । ਇਹ ਵਰਤਮਾਨ ਯੁਗ ਦਾ ਸਭ ਤੋਂ ਹਰਮਨ-ਪਿਆਰਾ, ਤੇਜ਼, ਅਚੂਕ ਤੇ ਸਹੂਲਤਾਂ ਭਰਿਆ ਸੰਚਾਰ-ਸਾਧਨ ਤੇ ਗਿਆਨ ਦਾ ਅਸ਼ਗਾਹ ਸਮੁੰਦਰ ਹੈ । ਇਸ ਰਾਹੀਂ ਅਸੀਂ ਈ-ਮੇਲ ਉੱਤੇ ਇਕ-ਦੂਜੇ ਨੂੰ ਸੁਨੇਹੇ ਭੇਜ ਸਕਦੇ ਹਾਂ ਤੇ ਫੈਕਸ ਵੀ ਭੇਜ ਸਕਦੇ ਹਾਂ ਸਾਈਟਾਂ ਰਾਹੀਂ ਕਿਸੇ ਵੀ ਜਾਣਕਾਰੀ ਨੂੰ ਸਾਰੀ ਦੁਨੀਆਂ ਵਿਚ ਖਿਲਾਰ ਸਕਦੇ ਹਾਂ ਤੇ ਇਨ੍ਹਾਂ ਤੋਂ ਜਿਸ ਪ੍ਰਕਾਰ ਦੀ ਵੀ ਚਾਹੀਏ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ । ਇੰਟਰਨੈੱਟ ਰਾਹੀਂ ਤੁਸੀਂ ਟੈਲੀਫੋਨ ਵਾਂਗ ਭਿੰਨ-ਭਿੰਨ ਥਾਂਵਾਂ ਉੱਤੇ ਬੈਠੇ ਵੱਖ-ਵੱਖ ਬੰਦਿਆਂ ਨਾਲ ਗੱਲ-ਬਾਤ ਵੀ ਕਰ ਸਕਦੇ ਹੋ ਤੇ ਸਾਡੀਆਂ ਧਿਰਾਂ ਇਕ-ਦੂਜੇ ਦੀ ਤਸਵੀਰ ਤੋਂ ਇਲਾਵਾ ਅਗਲੇ ਦੇ ਆਲੇ-ਦੁਆਲੇ ਦਾ ਦ੍ਰਿਸ਼ ਵੀ ਦੇਖ ਸਕਦੀਆਂ ਹਨ ।

ਵਪਾਰਕ ਅਦਾਰਿਆਂ ਵਿਚ ਮਹੱਤਵ-ਕੰਪਿਉਟਰ ਵਪਾਰਕ ਅਦਾਰਿਆਂ ਵਿਚ ਕਰਮਚਾਰੀਆਂ ਦਾ ਹਿਸਾਬ-ਕਿਤਾਬ ਉਨਾਂ ਦੀ ਆਹ ਦਾ ਹਿਸਾਬ ਤੇ ਚੀਜ਼ਾਂ ਦੇ ਸਟਾਕ ਦੀ ਜਾਣਕਾਰੀ ਲੋੜ ਅਨੁਸਾਰ ਮਿੰਟਾਂ ਵਿਚ ਦੇ ਦਿੰਦਾ ਹੈ । ਇਸ ਤੋਂ ਇਲਾਵਾ ਇਹ ਰਿਪੋਰਟਾਂ, ਇਕਰਾਰਨਾਮਿਆਂ ਤੇ ਹੋਰ ਸਾਰੀਆਂ ਚੀਜ਼ਾਂ ਨੂੰ ਤਿਆਰ ਤੇ ਸਟੋਰ ਵੀ ਕਰਦਾ ਹੈ ।

ਕੰਮ-ਕਾਜ ਦੇ ਸਥਾਨਾਂ ਉੱਪਰ ਪ੍ਰਭਾਵਕੰਪਿਊਟਰ ਦਾ ਸਬ ਤੋਂ ਬਹੁਤ ਪ੍ਰਭਾਵ ਆਮ ਕਾਮ-ਕਾਜ ਦੇ ਸਥਾਨ ਉਤੇ ਪਿਆ ਹੈ | ਫਤਰਾ ਅਤੇ  ਫ਼ਕਟਰੀਆਂ ਵਿਚ ਕਪਿਉਟਰਾਂ ਨੇ ਵੱਡੇ ਤੇ ਗੁੰਝਲਦਾਰ ਕੰਮਾਂ-ਕਾਜਾਂ ਦਾ ਬੋਝ ਕਰਮਚਾਰੀਆਂ ਤੋਂ ਹਟਾ ਦਿੱਤਾ ਹੈ | ਫੈਕ੍ਟਰੀਆਂ ਵਿਚ ਇਨ੍ਹਾਂ ਨਾਲ ਨਿਯੰਤਰਨ ਤੇ ਨਿਰੀਖਣ ਵਿਚ ਸੁਧਾਰ ਹੋਇਆ ਹੈ, ਜਿਸ ਨਾਲ ਉਤਪਾਦਨ ਵਧੀਆ ਹੈ | ਇਸ ਨਾਲ ਖ਼ਰੀਦਦਾਰਾਂ ਅਤੇ ਕਾਮਿਆਂ ਦੀਆਂ ਸਹੂਲਤਾਂ ਵਿਚ ਵੀ ਵਾਧਾ ਹੋਇਆ ਹੈ ।

ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਉੱਪਰ ਪਭਾਵ-ਕੰਪਿਊਟਰ ਨਾਲ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵਿੱਚ ਉਤਪਾਦਨ ਪਹਿਲਾਂ ਨਾਲੋਂ ਕਾਫ਼ੀ ਵਧ ਗਿਆ ਹੈ । ਜ਼ਿੰਦਗੀ ਦੇ ਹੋਰ ਖੇਤਰਾਂ ਖ਼ਾਸ ਕਰ ਕਾਨੂੰਨ, ਇਲਾਜ, ਪੜ੍ਹਾਈ, ਇੰਜਨੀਅਰਿੰਗ, ਹਿਸਾਬ-ਕਿਤਾਬ ਰੱਖਣ, ਛਪਾਈ ਤੇ ਵਪਾਰ ਆਦਿ ਖੇਤਰਾਂ ਵਿਚ ਵਧੇਰੇ ਉੱਨਤੀ ਵੀ ਕੰਪਿਊਟਰਾਂ ਨਾਲ ਹੀ ਸੰਭਵ ਹੋਈ ਹੈ ।

ਕੰਪਿਉਟਰ ਸੰਚਾਲਿਤ ਰੋਬੋਟ-ਸ਼ੈ-ਚਾਲਿਤ ਮਸ਼ੀਨੀ ਯੰਤਰ ਰੋਬੋਟ ਵੀ ਕੰਪਿਊਟਰ ਦੀ ਮਦਦ ਨਾਲ ਹੀ ਕੰਮ ਕਰਦੇ ਹਨ । ਰੋਬੋਟ ਬਹੁਤ ਹੀ ਖ਼ਤਰਨਾਕ ਅਤੇ ਔਖੇ ਕੰਮਾਂ ਨੂੰ ਬਿਨਾਂ ਝਿਜਕ ਕਰਦੇ ਹਨ । ਕੰਪਿਊਟਰ ਸੰਚਾਲਿਤ ਛੋਟਾ ਰੋਬੋਟ ਕਾਰ ਵਿਚ ਲਾਏ ਗਏ ਚਾਲਕ ਯੰਤਰਾਂ ਦਾ ਸੰਚਾਲਨ ਪੂਰੀ ਯੋਗਤਾ ਨਾਲ ਕਰਦਾ ਹੈ । ਕਾਰ ਦਾ ਡਰਾਈਵਰ ਚਾਹੇ ਤਾਂ ਅਰਾਮ ਕਰ ਸਕਦਾ ਹੈ । ਰੋਬੋਟ ਸੰਚਾਲਿਤ ਕਾਰ ਵਿਚ ਪੈਟਰੋਲ ਦੀ ਖਪਤ ਵੀ ਘੱਟ ਹੁੰਦੀ ਹੈ । ਇਸ ਤਰ੍ਹਾਂ ਇਕ ਅਜਿਹਾ ਮਸ਼ੀਨ-ਸੈਨਿਕ ਬਣਾਇਆ ਗਿਆ ਹੈ, ਜੋ ਕਦੇ ਸੌਂਦਾ ਨਹੀਂ ਹੈ । ਇਹ ਸੰਘਣੇ ਜੰਗਲੀ ਖੇਤਰਾਂ ਵਿਚੋਂ ਵੀ ਲੰਘ ਸਕਦਾ ਹੈ ।

ਰੋਗੀਆਂ ਤੇ ਅਪਾਹਿਜਾਂ ਦੀ ਸਹਾਇਤਾ-ਹਸਪਤਾਲਾਂ ਵਿਚ ਕੰਪਿਊਟਰ ਰੋਗੀਆਂ ਦੀ ਹਾਲਤ ਉੱਤੇ ਨਜ਼ਰ ਰੱਖਦਾ ਹੈ ।ਦਿਲ ਦੀ ਧੜਕਣ ਵਿਚ ਗੜਬੜ ਪੈਣ ਉੱਤੇ, ਜਾਂ ਸਾਹ ਵਿਚ ਦਿੱਕਤ ਹੋਣ ਕਰਕੇ ਇਹ ਝਟਪਟ ਅਲਾਰਮ ਦਿੰਦਾ ਹੈ ਅਤੇ ਡਿਊਟੀ ਵਾਲੇ ਵਿਅਕਤੀ ਨੂੰ ਚੇਤੰਨ ਕਰਦਾ ਹੈ । ਕੰਪਿਊਟਰ ਦੀ ਸਹਾਇਤਾ ਨਾਲ ਚੱਲਣ ਵਾਲਾ ਸਕੈਨਿੰਗ ਯੰਤਰ ਮਰੀਜ਼ ਦੇ ਅੰਦਰੂਨੀ ਹਿੱਸਿਆਂ ਦਾ ਫੋਟੋ ਲੈ ਕੇ ਸਰੀਰ ਦੇ ਅੰਦਰਲੇ ਵਿਕਾਰਾਂ ਨੂੰ ਤੁਰੰਤ ਡਾਕਟਰ ਅੱਗੇ ਪੇਸ਼ ਕਰਦਾ ਹੈ । ਮਾਈਕਰੋ ਕੰਪਿਊਟਰ ਅਪਾਹਿਜ ਲੋਕਾਂ ਲਈ ਬੜਾ ਸਹਾਇਕ ਸਾਬਤ ਹੋਇਆ ਹੈ ।

ਹੋਰ ਖੇਤਰਾਂ ਵਿਚ ਸਹਾਇਤਾ-ਪੱਛਮੀ ਦੇਸ਼ਾਂ ਵਿਚ ਕੰਪਿਊਟਰ ਦਿਲ-ਪਰਚਾਵੇ ਦੇ ਸਾਧਨ ਵਜੋਂ ਵੀ ਵਰਤਿਆ ਜਾਣ ਲੱਗ ਪਿਆ ਹੈ । ਵੀਡੀਓ ਕੈਸਟ ਦੀ ਤਰ੍ਹਾਂ ਕੰਪਿਊਟਰ ਰਾਹੀਂ ਵੀ ਕਈ ਵਿੱਦਿਅਕ ਪ੍ਰੋਗਰਾਮ ਮਿਲਦੇ ਹਨ । ਕੰਪਿਊਟਰ ਤੁਹਾਨੂੰ ਗਣਿਤ, ਭੌਤਿਕ ਵਿਗਿਆਨ, ਜੀਵ-ਵਿਗਿਆਨ ਆਦਿ ਔਖੇ ਵਿਸ਼ੇ ਵੀ ਸਹਿਜੇ ਹੀ ਸਿਖਾ ਸਕਦੇ ਹਨ | ਆਰਟ ਕੰਪਨੀਆਂ ਤਸਵੀਰਾਂ, ਡੀਜ਼ਾਇਨਾਂ ਤੇ ਪੈਟਰਨ ਆਦਿ ਬਣਾਉਣ ਲਈ ਕੰਪਿਊਟਰ ਦੀ ਵਰਤੋਂ ਕਰਦੀਆਂ ਹਨ । ਕੰਪਿਊਟਰ ਬੈਂਕਾਂ ਵਿਚ ਧਨ ਦੇ ਆਦਾਨ-ਪ੍ਰਦਾਨ ਵਿਚ ਹੀ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਹੈ । ਔਰਤਾਂ ਘਰਾਂ ਦਾ ਹਿਸਾਬ-ਕਿਤਾਬ ਰੱਖਣ ਲਈ, ਮਹੀਨੇ ਦਾ ਬਜਟ ਤੇ ਖਾਣਾ-ਪਕਾਉਣ ਦੇ ਢੰਗਾਂ ਦੀ ਜਾਣਕਾਰੀ ਆਦਿ ਪਰਸਨਲ ਕੰਪਿਊਟਰਾਂ ਵਿਚ ਭੰਡਾਰ ਕਰ ਕੇ ਲੋੜ ਸਮੇਂ ਵਰਤ ਸਕਦੀਆਂ ਹਨ ।

21ਵੀਂ ਸਦੀ-21ਵੀਂ ਸਦੀ ਕੰਪਿਊਟਰ ਦੀ ਸਦੀ ਹੈ । ਇਸ ਵਿਚ ਮਨੁੱਖ ਦਾ ਦਿਮਾਗੀ ਅਤੇ ਸਰੀਰਕ ਭਾਰ ਘੱਟ ਜਾਵੇਗਾ ਜ਼ਿੰਦਗੀ ਦਾ ਢੰਗ ਬਦਲ ਜਾਵੇਗਾ । ਕੰਮ ਲੱਭਣ ਲਈ ਦੂਰ ਦੀ ਯਾਤਰਾ ਕਰਨ ਦੀ ਲੋੜ ਨਹੀਂ ਪਵੇਗੀ। ਇਸ ਨਾਲ ਕਈ ਥਾ ਬੇਰੁਜ਼ਗਾਰੀ ਜ਼ਰੂਰ ਵਧੀ ਹੈ ਪਰੰਤੂ ਇਹ ਵਧੇਰੇ ਚਿੰਤਾ ਦੀ ਗੱਲ ਨਹੀਂ ।

ਸਾਰ-ਅੰਸ਼ਬੇਸ਼ੱਕ ਕੰਪਿਊਟਰਾਂ ਨੇ ਦਰ-ਸੰਚਾਰ ਦੇ ਸਾਧਨਾਂ, ਵਿੱਦਿਅਕ ਕਾਰਜਾਂ, ਉਦਯੋਗਿਕ ਵਿਕਾਸ ਤੇ ਡਾਕਟ ਕਾਰਜਾਂ ਵਿਚ ਬਹੁਤ ਲਾਭ ਪਹੁੰਚਾਇਆ ਹੈ ਤੇ ਭਵਿੱਖ ਵਿਚ ਇਨਾਂ ਖੇਤਰਾਂ ਵਿਚ ਹੋਰ ਉੱਨਤੀ ਤੇ ਵਿਕਾਸ ਹੋਣ ਦੀਆਂ ਸੰਭਾਵਨਾ ਹਨ । ਅੱਜੇ ਕੰਪਿਉਟਰ ਕਾਫ਼ੀ ਸਸਤੇ ਤੇ ਵਧੀਆ ਬਣ ਗਏ ਹਨ ਤੇ ਇਹ ਬਹੁਗਿਣਤੀ ਘਰਾਂ ਵਿਚ ਪਹੁੰਚ ਚੁੱਕੇ ਹਨ । ਅਮਰੀ ਵਿਗਿਆਨੀ ਰਾਬਰਟ ਫਰੋਸਚ ਦਾ ਵਿਸ਼ਵਾਸ ਹੈ ਕਿ ਇਸ ਸਦੀ ਵਿਚ ਕੰਪਿਊਟਰਾਂ ਦੀ ਮਦਦ ਨਾਲ, ਮਨੁੱਖ ਪੁਲਾੜ ਵਿਚ ‘ ਚਾਲਿਤ ਫ਼ੈਕਟਰੀਆਂ ਚਲਾਉਣ ਦੇ ਕਾਬਲ ਹੋ ਜਾਵੇਗਾ ਤੇ ਅਗਲੇ 50 ਤੋਂ 100 ਸਾਲਾਂ ਵਿਚ ਸੂਰਜ-ਮੰਡਲ ਦੀ ਛਾਣ-ਬੀਣ ਵਲ ਵੱਖ-ਵੱਖ ਹਿਆਂ ਤੋਂ ਪ੍ਰਾਪਤ ਖਣਿਜ-ਪਦਾਰਥਾਂ ਦੀ ਵਰਤੋਂ ਨਾਲ ਮਨੁੱਖ ਹੋਰ ਵੀ ਖੁਸ਼ਹਾਲ ਹੋ ਜਾਵੇਗਾ ।

3 Comments

  1. Harshit March 5, 2019
  2. Ritik Panwar December 2, 2019
  3. SUNITA DEVI April 18, 2020

Leave a Reply