ਭਾਰਤ ਵਿਚੋਂ ਗਰੀਬੀ ਹਟਾਉਣ ਦੇ ਢੰਗ
Bharat Vicho Garibi Hataun de Dhang
ਜਾਣ-ਪਛਾਣ : ਭਾਰਤ ਇਕ ਗ਼ਰੀਬ ਦੇਸ਼ ਹੈ। ਇਸ ਦੇ ਲਗਭਗ 80% ਲੋਕ ਅਜਿਹੇ ਹਨ ਜਿਹੜੇ ਬਹੁਤ ਗਰੀਬੀ ਦਾ ਜੀਵਨ ਬਤੀਤ ਕਰ ਰਹੇ ਹਨ। ਇਸ ਲਈ ਇਹੋ ਜਿਹੇ ਤਰੀਕੇ ਸੋਚਣ ਦੀ ਬੜੀ ਲੋੜ ਹੈ ਜਿਨ੍ਹਾਂ ਨਾਲ ਭਾਰਤ ਵਿਚੋਂ ਗ਼ਰੀਬੀ ਹਟਾਈ ਜਾ ਸਕੇ।
ਇੰਦਰਾ ਗਾਂਧੀ ਗਰੀਬੀ ਹਟਾਉਣ ਵਿਚ ਸਫ਼ਲ ਨਹੀਂ ਹੋ ਸਕੀ : ਇਹ ਠੀਕ ਹੈ ਕਿ ਇੰਦਰਾ ਗਾਂਧੀ ਨੇ “ਗਰੀਬੀ ਹਟਾਓ ਦਾ ਨਾਅਰਾ ਭਾਰਤ ਨੂੰ ਦਿੱਤਾ ਸੀ, ਪਰ ਉਹ ਇਸ ਦੇਸ਼ ਵਿਚੋਂ ਗ਼ਰੀਬੀ ਹਟਾਉਣ ਵਿਚ ਸਫ਼ਲ ਨਹੀਂ ਹੋ ਸਕੀ। ਹੁਣ ਭਾਵੇਂ ਅਟੱਲ ਬਿਹਾਰੀ ਵਾਜਪਾਈ ਵੀ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਦੇਸ਼ ਵਿਚੋਂ ਗ਼ਰੀਬੀ ਹਟਾਉਣ ਦੇ ਜਤਨ ਕਰ ਰਿਹਾ ਹੈ, ਫਿਰ ਵੀ ਇਸ ਦੇਸ਼ ਵਿਚ ਗ਼ਰੀਬੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ।
ਸਨਅਤਾਂ ਦਾ ਵਿਕਾਸ ਜ਼ਰੂਰੀ : ਭਾਰਤ ਵਿਚੋਂ ਗ਼ਰੀਬੀ ਹਟਾਉਣ ਲਈ ਸਮੁੱਚੇ ਦੇਸ਼ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਸਨਅਤ ਦਾ ਵਿਕਾਸ ਕਰਨਾ ਬੜਾ ਜ਼ਰੂਰੀ ਹੈ। ਭਾਰਤ ਸੰਸਾਰ ਦੇ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਉੱਤੇ ਉਦਯੋਗਿਕ ਵਿਕਾਸ ਵਿਚ ਬਹੁਤ ਪਿੱਛੇ ਹੈ। ਇਸ ਲਈ ਭਾਰਤ ਵਿਚ ਹਰ ਸੰਭਵ ਜਤਨ ਰਾਹੀਂ ਉਦਯੋਗਿਕ ਵਿਕਾਸ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇਸ਼ ਨੂੰ ਵਿਕਸਿਤ ਦੇਸ਼ਾਂ ਦੀ ਲਾਈਨ ਵਿਚ ਲਿਆਉਣ ਲਈ ਵੱਡੇ ਪੈਮਾਨੇ ਉੱਤੇ ਉਦਯੋਗ ਵਧਾਉਣ ਅਤੇ ਵੱਡੇ-ਵੱਡੇ ਕਾਰਖ਼ਾਨੇ ਖੋਲ੍ਹਣ ਦੀ ਬੜੀ ਲੋੜ ਹੈ। ਪਰ ਇਸ ਦੇ ਨਾਲ ਹੀ ਦੇਸ਼ ਵਿਚ ਲਘੂ ਉਦਯੋਗ ਵਿਚ ਵੀ ਵਿਕਾਸ ਕਰਨ ਦੀ ਵੀ ਬੜੀ ਜ਼ਰੂਰਤ ਹੈ। ਇਸ ਲਈ ਭਾਰਤ ਵਿਚੋਂ ਗਰੀਬੀ ਤਦ ਹੀ ਦੂਰ ਹੋ ਸਕਦੀ ਹੈ ਜਦ ਇਸ ਦੇ ਹਰ ਸ਼ਹਿਰ ਵਿਚ ਵੱਡੇ ਪੈਮਾਨੇ ਉੱਤੇ ਉਦਯੋਗ ਦਾ ਵਿਕਾਸ ਕੀਤਾ ਜਾਏ ਅਤੇ ਪਿੰਡਾਂ ਵਿਚ ਛੋਟੇ ਪੈਮਾਨੇ ਉੱਤੇ ਉਦਯੋਗਿਕ ਵਿਕਾਸ ਵੱਲ ਧਿਆਨ ਦਿੱਤਾ ਜਾਏ। ਦੇਸ਼ ਦੇ ਸਭ ਸ਼ਹਿਰ ਵੱਡੇ-ਵੱਡੇ ਕਾਰਖ਼ਾਨਿਆਂ ਦੇ ਕੇਂਦਰ ਬਣ ਜਾਣ ਅਤੇ ਇਸ ਦੇ ਸਾਰੇ ਪਿੰਡ ਛੋਟੇ ਕਾਰਖ਼ਾਨਿਆਂ ਦੇ ਅੱਡੇ ਬਣ ਜਾਣ।
ਖੇਤੀ ਦਾ ਵਿਕਾਸ ਵੀ ਜ਼ਰੂਰੀ : ਭਾਰਤ ਵਿਚ ਉਦਯੋਗਿਕ ਵਿਕਾਸ ਦੇ ਨਾਲ-ਨਾਲ ਖੇਤੀ ਬਾੜੀ ਦਾ ਵਿਕਾਸ ਵੀ ਦੇਸ਼ ਵਿਚੋਂ ਗਰੀਬੀ ਹਟਾਉਣ ਲਈ ਬਹੁਤ ਜ਼ਰੂਰੀ ਹੈ। ਭਾਰਤ ਦੇ 75% ਲੋਕ ਖੇਤੀ ਬਾੜੀ ਉੱਤੇ ਗੁਜ਼ਾਰਾ ਕਰਦੇ ਹਨ। ਪਰ ਇਸ ਦੇਸ਼ ਵਿਚ ਖੇਤੀ ਬਾੜੀ ਅਜੇ ਵੀ ਪੁਰਾਤਨ ਢੰਗ ਨਾਲ ਕੀਤੀ ਜਾ ਰਹੀ ਹੈ। ਪੱਛਮ ਦੇ ਵਿਕਸਿਤ ਦੇਸ਼ਾਂ ਵਿਚ ਥੋੜੀ ਜਿੰਨੀ ਧਰਤੀ ਵਿਚੋਂ ਬਹੁਤ ਸਾਰੀ ਉਪਜ ਪ੍ਰਾਪਤ ਕੀਤੀ ਜਾਂਦੀ ਹੈ। ਜਾਪਾਨ ਵੀ ਬਿਲਕੁਲ ਨਵੀਨ ਢੰਗਾਂ ਨਾਲ ਖੇਤੀ ਬਾੜੀ ਕਰਕੇ ਧਰਤੀ ਵਿਚੋਂ ਵੱਧ ਤੋਂ ਵੱਧ ਫਸਲ ਪ੍ਰਾਪਤ ਕਰਨਵਿਚ ਸਫ਼ਲ ਹੋ ਚੁੱਕਾ ਹੈ, ਪਰ ਭਾਰਤ ਵਿਚ ਭਾਵੇਂ ਧਰਤੀ ਤਾਂ ਬਹੁਤ ਪਈ ਹੈ ਪਰ ਉਸ ਵਿਚੋਂ ਪਰੀ ਫਸਲ ਪ੍ਰਾਪਤ ਕਰਨ ਦੇ ਢੰਗ ਨਹੀਂ ਇਸਤੇਮਾਲ ਕੀਤੇ ਜਾ ਰਹੇ। ਜਦ ਤਕ ਭਾਰਤ ਨਵੀਨ ਢੰਗਾਂ ਨਾਲ ਖੇਤੀ ਬਾੜੀ ਦੇ ਕੰਮ ਵਿਚ ਤਰੱਕੀ ਨਹੀਂ ਕਰਦਾ ਉਦੋਂ ਤਕ ਦੇਸ਼ ਵਿਚੋਂ ਗ਼ਰੀਬੀ ਦੂਰ ਨਹੀਂ ਹੋ ਸਕਦੀ।
ਜ਼ਮੀਨਾਂ ਦਾ ਛੋਟੀਆਂ ਹੁੰਦਾ ਜਾਣਾ : ਭਾਰਤ ਦੇ ਕਿਸਾਨ ਖੇਤੀ ਬਾੜੀ ਦੇ ਆਧੁਨਿਕ ਢੰਗ ਤਦ ਵੀ ਅਪਨਾ ਸਕਦੇ ਹਨ ਜੇ ਉਨ੍ਹਾਂ ਕੋਲੋਂ ਕਾਫ਼ੀ ਜ਼ਮੀਨ ਹੋਵੇ। ਪਰ ਸਾਡੇ ਦੇਸ਼ ਦੇ ਕਿਸਾਨਾਂ ਦੀਆਂ ਜ਼ਮੀਨਾਂ ਉਨ੍ਹਾਂ ਦੇ ਪੁੱਤਰਾਂ ਵਿਚ ਵੰਡੀਆਂ ਜਾਣ ਕਰਕੇ ਛੋਟੀਆਂ ਹੁੰਦੀਆਂ ਜਾ ਰਹੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਛੋਟੇ-ਛੋਟੇ ਕਿਸਾਨਾਂ ਦੀਆਂ ਸਹਿਕਾਰੀ ਸਭਾਵਾਂ ਬਣਾ ਕੇ ਉਨ੍ਹਾਂ ਦੀ ਥੋੜੀਆਂ-ਥੋੜੀਆਂ ਜ਼ਮੀਨਾਂ ਨੂੰ ਵੱਡੇ-ਵੱਡੇ ਫਾਰਮਾਂ ਵਿਚ ਬਦਲ ਦਿੱਤਾ ਜਾਏ। ਫਿਰ ਉਨ੍ਹਾਂ ਵੱਡੇ ਫਾਰਮਾਂ ਵਿਚ ਉਹ ਖੇਤੀ-ਬਾੜੀ ਦੀਆਂ ਆਧੁਨਿਕ ਮਸ਼ੀਨਾਂ ਦਾ ਇਸਤੇਮਾਲ ਕਰ ਸਕਣਗੇ। ਚੀਨ ਨੇ ਆਪਣੀ ਖੇਤੀ ਬਾੜੀ ਦਾ ਵਿਕਾਸ ਇਸੇ ਢੰਗ ਨਾਲ ਕੀਤਾ ਹੈ ਅਤੇ ਧਰਤੀ ਦੀ ਪੈਦਾਵਾਰ ਵਧਾ ਕੇ ਆਪਣੇ ਦੇਸ਼ ਵਿਚੋਂ ਗ਼ਰੀਬੀ ਹਟਾਉਣ ਵਿਚ ਕਾਫ਼ੀ ਸਫ਼ਲਤਾ ਪ੍ਰਾਪਤ ਕੀਤੀ ਹੈ।
ਵੱਧਦੀ ਹੋਈ ਆਬਾਦੀ ਉੱਤੇ ਕਾਬੂ ਪਾਉਣਾ : ਭਾਰਤ ਵਿਚੋਂ ਗ਼ਰੀਬੀ ਹਟਾਉਣ ਲਈ ਇਹ ਵੀ ਜ਼ਰੂਰੀ ਹੈ ਕਿ ਇਸ ਦੇਸ਼ ਦੀ ਵੱਧਦੀ ਆਬਾਦੀ ਉੱਤੇ ਕਾਬੂ ਪਾਇਆ ਜਾਏ। ਭਾਰਤ ਭਾਵੇਂ ਆਪਣੇ ਉਦਯੋਗ, ਖੇਤੀ ਬਾੜੀ ਵਿਚ ਕਿੰਨੀ ਹੀ ਤਰੱਕੀ ਕਰ ਲਏ, ਜਦ ਤੱਕ ਉਹ ਆਪਣੀ ਵੱਧਦੀ ਆਬਾਦੀ ਦੀ ਤੇਜ਼ ਰਫਤਾਰ ਨੂੰ ਰੋਕ ਨਹੀਂ ਪਾਉਂਦਾ ਇਸ ਦੀ ਗ਼ਰੀਬੀ ਦੂਰ ਨਹੀਂ ਹੋ ਸਕਦੀ। ਭਾਰਤ ਦੀ ਆਬਾਦੀ ਇਸ ਵੇਲੇ 1 ਅਰਬ ਤੋਂ ਵੱਧ ਚੁੱਕੀ ਹੈ। ਇਸ ਲਈ ਭਾਰਤ ਸਰਕਾਰ ਨੂੰ ਦੇਸ਼ ਦੀ ਵੱਧਦੀ ਆਬਾਦੀ ਨੂੰ ਰੋਕਣ ਦੇ ਬੜੇ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਇਸ ਦਾ ਇਹ ਮਤਲਬ ਨਹੀਂ ਕਿ ਭਾਰਤ ਸਰਕਾਰ ਪਰਿਵਾਰ ਨਿਯੋਜਨ ਦੇ ਢੰਗ ਵਰਤਣ ਲਈ ਸਭ ਲੋਕਾਂ ਨੂੰ ਮਜ਼ਬੂਰ ਕਰੇ। ਪਰ ਦੇਸ਼ ਦੀ ਸਰਕਾਰ ਇੰਨਾ ਜ਼ਰੂਰ ਕਰ ਸਕਦੀ ਹੈ ਕਿ ਸਭ ਲੋਕਾਂ ਨੂੰ ਔਲਾਦ ਸੰਜਮ ਦੇ ਤਰੀਕੇ ਵਰਤਣ ਲਈ ਵੱਧ ਤੋਂ ਵੱਧ ਉਤਸ਼ਾਹਿਤ ਕਰੇ।
ਸਰਕਾਰ ਦੇ ਨਾਲ-ਨਾਲ ਲੋਕਾਂ ਦਾ ਵੀ ਫ਼ਰਜ਼ : ਭਾਰਤ ਦੇਸ਼ ਵਿਚੋਂ ਗ਼ਰੀਬੀ ਹਟਾਉਣ ਲਈ ਜਿੰਨਾ ਭਾਰਤ ਸਰਕਾਰ ਦਾ ਫ਼ਰਜ਼ ਹੈ ਉੱਨਾ ਹੀ ਇੱਥੋਂ ਦੇ ਲੋਕਾਂ ਦਾ ਹੈ। ਦੇਸ਼ ਦੇ ਸਭ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਮੁੱਚੇ ਦੇਸ਼ ਵਿਚੋਂ ਗ਼ਰੀਬੀ ਹਟਾਉਣ ਲਈ ਸਰਕਾਰ ਨੂੰ ਪੂਰਾਪੁਰਾ ਸਹਿਯੋਗ ਦੇਣ। ਜੇ ਦੇਸ਼ ਦੇ ਲੋਕ ਫਿਰਕੂ-ਫਸਾਦਾਂ, ਹੜਤਾਲਾਂ ਅਤੇ ਹਿੰਸਕ ਕਾਰਵਾਈਆਂ ਉੱਤੇ ਆਪਣੀ ਤਾਕਤ ਨਸ਼ਟ ਕਰਦੇ ਰਹਿਣਗੇ ਤਾਂ ਭਾਰਤ ਸਰਕਾਰ ਇਸ ਦੇਸ਼ ਵਿਚੋਂ ਗਰੀਬੀ ਹਟਾਉਣ ਵਿਚ ਸਫ਼ਲਤਾ ਪ੍ਰਾਪਤ ਨਹੀਂ ਕਰ ਸਕਦੀ।
ਪਾਂਤਕ ਸਰਕਾਰਾਂ ਰਾਹ ਦਾ ਰੋੜਾ ਨਾ ਬਨਣ : ਇਸ ਦੇ ਨਾਲ ਹੀ ਇਹ ਜ਼ਰੂਰੀ ਹੈ ਕਿ ਦੇਸ਼ ਦੀਆਂ ਪ੍ਰਾਂਤਕ ਸਰਕਾਰਾਂ ਕੇਂਦਰੀ ਸਰਕਾਰ ਦੇ ਰਾਹ ਵਿਚ ਹਰ ਗੱਲ ਵਿਚ ਰੁਕਾਵਟਾ ਨਾ ਪਾਉਣ। ਸਭ ਪਾਂਤ ਆਪਣੇ ਛੋਟੇ-ਛੋਟੇ ਝਗੜੇ ਖ਼ਤਮ ਕਰਕੇ ਸਮੁੱਚੇ ਦੇਸ਼ ਦੀ ਤਰੱਕੀ ਲਈ ਹੁਣ ਭਾਰਤ ਵਿਚੋਂ ਗਰੀਬੀ ਹਟਾਉਣ ਲਈ ਕੇਂਦਰੀ ਸਰਕਾਰ, ਪ੍ਰਾਂਤਕ ਸਰਕਾਰਾਂ ਅਤੇ ਸਭ ਲੋਕਾਂ ਨੂੰ ਮਿਲ ਕੇ ਆਪਣੀ ਸਾਰੀ ਤਾਕਤ ਲਗਾਉਣੀ ਚਾਹੀਦੀ