ਭਗਵਾਨ ਸ੍ਰੀ ਕ੍ਰਿਸ਼ਨ ਜੀ
Bhagwan Shri Krishan Ji
ਸ੍ਰੀ ਕ੍ਰਿਸ਼ਨ ਜੀ ਮਹਾਂਭਾਰਤ ਕਾਲ ਦੇ ਇਕ ਮਸ਼ਹੂਰ ਰਾਜਾ ਤੇ ਅਵਤਾਰ ਸਨ । ਆਪ ਨੇ ਉਸ ਸਮੇਂ ਦੇ ਲੋਕਾਂ ਨੂੰ ਜ਼ੁਲਮ ਦਾ ਟਾਕਰਾ ਕਰਨ ਦਾ ਤਰੀਕਾ ਦੱਸਿਆ ਤੇ ਲੋਕਾਂ ਸਾਹਮਣੇ ਇਕ ਆਦਰਸ਼ ਜੀਵਨ ਦੀ ਮਿਸਾਲ ਕਾਇਮ ਕੀਤੀ ।
ਆਪ ਦੇ ਪਿਤਾ ਦਾ ਨਾਮ ਸ੍ਰੀ ਵਾਸਦੇਵ ਸੀ ਤੇ ਮਾਤਾ ਦਾ ਨਾਮ ਦੇਵਕੀ ਸੀ । ਆਪ ਦਾ ਮਾਮਾ ਕੰਸ ਇਕ ਬਹੁਤ ਹੀ ਜ਼ਾਲਮ ਰਾਜਾ ਸੀ। ਉਸ ਨੂੰ ਜੋਤਸ਼ੀਆਂ ਰਾਹੀਂ ਦੱਸਿਆ ਗਿਆ ਸੀ ਕਿ ਉਸ ਦਾ ਭਾਣਜਾ ਹੀ ਉਸ ਦੀ ਮੌਤ ਦਾ ਕਾਰਨ ਬਣੇਗਾ । ਸੋ ਉਸ ਨੇ ਆਪਣੀ ਭੈਣ ਤੇ ਜੀ ਤਕ ਨੂੰ ਮੁਆਫ਼ ਨਹੀਂ ਕੀਤਾ ਸਗੋਂ ਉਨਾਂ ਨੂੰ ਕੈਦ ਵਿੱਚ ਸੁੱਟ ਦਿੱਤਾ ।
ਆਪਣੀ ਭੈਣ ਦੇ ਬੱਚਿਆਂ ਨੂੰ ਉਹ ਜਨਮ ਤੋਂ ਇਕ ਦਮ ਬਾਅਦ ਮਾਰ ਦੇਂਦਾ ਸੀ| ਸੋ ਇਕ-ਇਕ ਕਰਕੇ ਉਸਨੇ ਆਪਣੇ 7 ਭਾਣਜੇ-ਭਾਣਜੀਆਂ ਨੂੰ ਖਤਮ ਕਰ ਦਿੱਤਾ । ਅੱਠਵਾਂ ਬੱਚਾ ਹੋਣ ਤੋਂ ਪਹਿਲਾਂ ਹੀ ਵਾਸਦੇਵ ਜੀ ਨੇ ਗੋਕਲ ਦੇ ਨੰਦ ਨਾਲ ਦਾ ਮਤਾ ਪਕਾ ਲਿਆ ਸੀ । ਸੋ ਬੱਚੇ ਦੇ ਪੈਦਾ ਹੋਣ ਤੇ ਵਾਸਦੇਵ ਬੱਚੇ ਨੂੰ ਲੈ ਕੇ ਛੁਪਦਾ ਛੁਪਾਉਂਦਾ ਗੋਕਲ ਜਾ ਪਹੁੰਚਿਆ । ਉਧਰ ਨੰਦ ਦੀ ਪਤਨੀ ਨੇ ਇਕ ਬੱਚੀ ਨੂੰ ਜਨਮ ਦਿੱਤਾ। ਰਾਤ ਦੇ ਹਨੇਰੇ ਵਿਚ ਹੀ ਬੱਚੇ ਵਟਾ ਲਏ ਗਏ । ਕੰਸ ਨੇ ਇਸ ਵਾਰ ਉਸ ਮਾਸੂਮ ਬੱਚੀ ਦੀ ਹੱਤਿਆ ਕਰ ਦਿੱਤੀ ਤੇ ਉਧਰ ਸ੍ਰੀ ਕ੍ਰਿਸ਼ਨ ਯਸ਼ੋਧਾ ਮਾਂ ਦੀ ਦੇਖ ਰੇਖ ਵਿੱਚ ਵੱਡੇ ਹੋਣ ਲੱਗੇ ।
ਜਦੋਂ ਕੰਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਕਈ ਯਤਨ ਕੀਤੇ ਕਿ ਬਾਲਕ ਕ੍ਰਿਸ਼ਨ 1 ਨੂੰ ਮਰਵਾ ਦਿੱਤਾ ਜਾਵੇ, ਪਰ ਕ੍ਰਿਸ਼ਨ ਜੀ ਆਪਣੀ ਚੁਸਤੀ ਕਾਰਨ ਹਰ ਵਾਰ ਬਚ ਜਾਂਦੇ ਰਹੇ ।
ਸੀ ਕ੍ਰਿਸ਼ਨ ਜੀ ਨੇ ਬਚਪਨ ਵਿੱਚ ਹੀ ਕਈ ਐਸੇ ਕੌਤਕ ਕੀਤੇ ਜਿਨ੍ਹਾਂ ਨੂੰ ਸੁਣ ਕੇ, ਵੇਖਣ ਸੁਣਨ ਵਾਲੇ ਮੂੰਹ ਵਿਚ ਉਂਗਲਾਂ ਪਾ ਲੈਂਦੇ ਸਨ । ਜਮਨਾ ਨਦੀ ਦੇ ਕਿਨਾਰੇ ਇੱਕ ਬਹੁਤ ਵੱਡਾ ਨਾਗ ਸੀ। ਕਿਹਾ ਜਾਂਦਾ ਹੈ ਕਿ ਉਸ ਦੇ 100 ਫਣ ਸਨ ! ਆਪ ਨੇ ਉਸ ਨੂੰ ਮਾਰ ਮੁਕਾਇਆ ਤੇ ਆਮ ਜਨਤਾ ਨੂੰ ਇਸ ਦੇ ਡਰ ਤੋਂ ਛੁਟਕਾਰਾ ਦਿਵਾਇਆ।
ਮਹਾਂਭਾਰਤ ਦੀ ਲੜਾਈ ਕੌਰਵਾਂ ਤੇ ਪਾਂਡਵਾਂ ਵਿਚਕਾਰ ਹੋਈ ਜਿਸ ਵਿੱਚ ਆਪ ਪਾਂਡਵਾਂ ਦੇ ਸਮੱਰਥਕ ਸਨ । ਆਪ ਨੇ ਉਸ ਸਮੇਂ ਉਨ੍ਹਾਂ ਨੂੰ ਸਿੱਖਿਆ ਦਿੱਤੀ ਜਦੋਂ ਕਿ ਅਰਜਨ ਰਿਸ਼ਤੇਦਾਰ ਕਾਰਨ ਦੁਸ਼ਮਣ ਤੇ ਵਾਰ ਕਰਨ ਤੋਂ ਡਗਮਗਾ ਰਿਹਾ ਸੀ । ਆਪ ਨੇ ਉਸ ਨੂੰ ਸਿੱਖਿਆ ਦਿੱਤੀ ਸਚਾਈ ਲਈ ਲੜਨਾ, ਜ਼ੁਲਮ ਦਾ ਟਾਕਰਾ ਕਰਨਾ ਤਾਂ ਪੁੰਨ ਦਾ ਕੰਮ ਹੈ । ਸੋ ਆਪ ਨੇ ਅਰਜਨ ਨੂੰ ਅਨਿਆਂ ਵਿਰੁੱਧ ਲੜਾਈ ਲਈ ਪਰੇਰਿਆ |
ਅੰਤ ਵਿੱਚ ਪਾਂਡਵਾਂ ਦੀ ਜਿੱਤ ਹੋਈ। ਭਗਵਾਨ ਸ੍ਰੀ ਕ੍ਰਿਸ਼ਨ ਗਰੀਬਾਂ ਦੇ ਸੱਚੇ ਹਮਦਰਦ ਸਨ | ਆਪਣੇ ਬਚਪਨ ਦੇ ਸਾਥੀ ਸਦਾ ਨੂੰ ਉਨ੍ਹਾਂ ਨੇ ਰੱਬ ਵਾਂਗ ਮਾਣ ਦਿੱਤਾ। ਆਪ ਨੇ ਉਸ ਨੂੰ ਤਖ਼ਤ ਉੱਤੇ ਬਿਠਾਇਆ । ਉਸ ਵੱਲੋਂ ਲਿਆਂਦੇ ਗਏ ਸੱਤੂ ਆਪ ਨੇ ਬੜੇ ਚਾਅ ਨਾਲ ਖਾਧੇ ।
ਭਗਵਾਨ ਸ੍ਰੀ ਕ੍ਰਿਸ਼ਨ ਮਨੁੱਖਤਾ ਦੇ ਸੱਚੇ ਸੇਵਕ, ਇਕ ਮਹਾਨ ਉਪਦੇਸ਼ਕ ਤੇ ਇਕ ਸੁਚੱਜੇ ਨੀਤੀਵਾਨ ਸਨ । ਹਿੰਦੂ ਧਰਮ ਵਿਚ ਆਪ ਨੂੰ ਵਿਸ਼ਨੂੰ ਦੇ ਅੱਠਵੇਂ ਅਵਤਾਰ ਕਰਕੇ ਪੂਜਿਆ ਜਾਂਦਾ ਹੈ । ‘ਗੀਤਾ’ ਵਿਚ ਆਪ ਦੇ ਉਪਦੇਸ਼ਾਂ ਦਾ ਵਰਣਨ ਹੈ। ਗੀਤਾ ਗਿਆਨ ਦਾ ਭੰਡਾਰ ਹੈ ਅਤੇ ਸਮੁੱਚੇ ਜਗਤ ਵਿੱਚ ਇਸ ਨੂੰ ਬੜੇ ਮਾਣ ਅਤੇ ਸਤਿਕਾਰ ਨਾਲ ਪੜ੍ਹਿਆ ਜਾਂਦਾ ਹੈ।