ਬਾਲਗ ਵਿੱਦਿਆ
Balag Vidiya
ਜਾਣ-ਪਛਾਣ : ਜਦ ਸੰਨ 1947 ਵਿਚ ਭਾਰਤ ਆਜ਼ਾਦ ਹੋਇਆ ਤਾਂ ਦੇਸ਼ ਦੀ ਕਾਂਗਰਸ ਸਰਕਾਰ ਨੇ ਇਹ ਐਲਾਨ ਕੀਤਾ ਕਿ ਦਸ ਸਾਲਾਂ ਦੇ ਵਿਚ-ਵਿਚ ਦੇਸ਼ ਵਿਚ ਅਨਪੜ੍ਹਤਾ ਨੂੰ ਬਿਲਕੁਲ ਦੂਰ ਕਰ ਦਿੱਤਾ ਜਾਏਗਾ। ਇਸ ਐਲਾਨ ਨੂੰ 40 ਸਾਲਾਂ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਅਜੇ ਵੀ ਭਾਰਤ ਵਿਚ 50 ਕਰੋੜ ਬਾਲਗ ਵਿਅਕਤੀ ਗੈਰ । ਪੜ੍ਹੇ-ਲਿਖੇ ਹਨ।
ਅਨਪੜ੍ਹਤਾ ਦੂਰ ਕਰਨ ਦਾ ਯਤਨ : ਪੰਡਿਤ ਜਵਾਹਰ ਲਾਲ ਨਹਿਰੂ ਨੇ ਦੇਸ਼ ਵਿਚੋਂ ਅਨਪੜ੍ਹਤਾ ਦੂਰ ਕਰਨ ਦਾ ਯਤਨ ਜ਼ਰੂਰ ਕੀਤਾ ਸੀ, ਪਰ ਇਸ ਕੰਮ ਵਿਚ ਉਨ੍ਹਾਂ ਨੂੰ ਕੋਈ ਵਿਸ਼ੇਸ਼ ਸਫਲਤਾ ਪ੍ਰਾਪਤ ਨਾ ਹੋਈ। ਉਸ ਪਿੱਛੋਂ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਭਾਰਤ ਦੇਸ਼ ਦੇ ਬਾਲਗ ਅਨਪੜ੍ਹ ਲੋਕਾਂ ਨੂੰ ਪੜ੍ਹਾਉਣ ਲਈ 25 ਸੌ ਕਰੋੜ ਰੁਪਏ ਖ਼ਰਚ ਕਰਨ ਦੀ ਵੱਡੀ ਯੋਜਨਾ ਬਣਾਈ, ਪਰ ਇਹ ਸਾਰੀ ਰਕਮ ਗਲਤ ਢੰਗ ਨਾਲ ਖਰਚੀ ਗਈ। ਇਸ ਰਕਮ ਦਾ ਕਾਫੀ ਹਿੱਸਾ ਚੋਣ-ਪ੍ਰਚਾਰ ਕਰਨ ਉੱਤੇ ਖਰਚਿਆ ਗਿਆ। ਇਸ ਦੇ ਫਲਸਰੂਪ ਭਾਰਤ ਵਿਚ ਅਨਪੜ੍ਹ ਬਾਲਗਾਂ ਦੀ ਗਿਣਤੀ ਵਿਚ ਹੋਰ ਵਾਧਾ ਹੋ ਗਿਆ।
ਜਨਤਾ ਸਰਕਾਰ ਵੱਲੋਂ ਕੋਸ਼ਿਸ਼ : ਜਨਤਾ ਸਰਕਾਰ ਨੇ ਵੀ ਬਾਲਗ ਵਿੱਦਿਆ ਉੱਤੇ ਬੜਾ ਪਿਆ ਖਰਚ ਕੀਤਾ। ਉਸ ਸਮੇਂ ਸਭ ਰਾਜ ਸਰਕਾਰਾਂ ਨੇ ਪਿੰਡਾਂ ਵਿਚ ਬਾਲਗ ਵਿੱਦਿਅਕ ਕੇਂਦਰ ਖੋਲੇ ਅਤੇ ਅਨਪੜ ਨੌਜਵਾਨਾਂ ਨੂੰ ਪੜਾਉਣ ਦਾ ਕਾਫੀ ਉੱਦਮ ਕੀਤਾ, ਪਰ ਜਨਤਾ ਸਰਕਾਰ ਵਲੋਂ ਕੀਤੇ ਗਏ ਸਭ ਉੱਦਮਾਂ ਵਿਚ ਕੋਈ ਤਾਲਮੇਲ ਨਹੀਂ ਸੀ। ਇਸ ਲਈ ਉਸ ਸਰਕਾਰ ਦੇ ਉੱਦਮਾਂ ਨੇ ਵੀ ਅਨਪੜ੍ਹ ਬਾਲਗਾਂ ਦੀ ਗਿਣਤੀ ਘਟਾਉਣ ਵਿਚ ਕੋਈ ਖਾਸ ਕੰਮ ਨਾ ਕੀਤਾ।
ਕਾਂਗਰਸ ਸਰਕਾਰ ਦੀ ਕੋਸ਼ਿਸ਼ : ਰਾਜੀਵ ਗਾਂਧੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਬਾਲਗ ਅਨਪੜਾਂ ਨੂੰ ਕੰਮ-ਸਾਰਣ ਵਾਲੀ ਵਿਦਿਆ ਦੇਣ ਦਾ ਪ੍ਰੋਗਰਾਮ ਬਣਾਇਆ ਸੀ। ਇਸ ਪ੍ਰੋਗਰਾਮ ਵਿਚ ਬਾਲਗ ਅਨਪੜਾਂ ਨੂੰ ਬਹੁਤ ਵਿੱਦਿਆ ਨਹੀਂ, ਕੇਵਲ ਓਨੀ ਹੀ ਸਿੱਖਿਆ ਦਿੱਤੀ ਜਾਂਦੀ ਹੈ, ਜਿਹੜੀ ਉਨ੍ਹਾਂ ਦੇ ਕੰਮ ਸਾਰਣ ਵਿਚ ਸਹਾਈ ਹੋ ਸਕੇ। ਜਿਨ੍ਹਾਂ ਸਕੀਮ ਵਿਚ ਮਾਤ-ਭਾਸ਼ਾ ਵਿਚ ਲਿਖਣਾ-ਪਨਾ ਅਤੇ ਲੋੜੀਦਾ ਹਿਸਾਬ-ਕਿਸ ਸ਼ਾਮਲ ਹੈ, ਪਰ ਅੱਜਕਲ੍ਹ ਬਾਲਗ ਵਿੱਦਿਆ ਦਾ ਜਿਹੜਾ ਪ੍ਰੋਗਰਾਮ ਸਰਕਾਰ ਵਲੋਂ ਚਲਾਇਆ ਹੋਇਆ ਹੈ, ਉਸ ਵਿਚ ਇਸ ਗੱਲ ਦੀ ਘਾਟ ਹੈ ਕਿ ਬਾਲਗ ਅਨਪੜਾਂ ਨੂੰ ਥੋੜਾ ਜਿੰਨਾ ਪੜਾ ਉਨਾਂ ਦੀ ਸਾਰ ਹੀ ਨਹੀਂ ਲਈ ਜਾਂਦੀ। ਕੁਝ ਸਮੇਂ ਪਿੱਛੋਂ ਉਹ ਥੋੜਾ ਜਿੰਨਾ ਪੜਿਆ ਚਿਆ ਅਰਥਾਤ ਕੰਮ ਸਾਰਣ ਵਾਲੀ ਵਿੱਦਿਆ ਨੂੰ ਭੁੱਲ ਜਾਂਦੇ ਹਨ ਅਤੇ ਫਿਰ ਅਕ ਰਹਿ ਜਾਂਦੇ ਹਨ।
ਚੀਨ ਤੋਂ ਸਬਕ ਲੈਣ ਦੀ ਲੋੜ : ਦੇਸ਼ ਵਿਚੋਂ ਅਨਪੜ੍ਹਤਾ ਦੂਰ ਕਰਨ ਲਈ ਸਾਨੂੰ ਚੀਨ ਸਰਕਾਰ ਵਲੋਂ ਉਠਾਏ ਗਏ ਕਦਮਾਂ ਤੋਂ ਬੜਾ ਸਬਕ ਮਿਲ ਸਕਦਾ ਹੈ। ਚੀਨ ਵਿਚ ਅਨਪਤ ਬਾਲਗਾਂ ਦੀ ਗਿਣਤੀ ਭਾਰਤ ਦੇ ਅਨਪੜ੍ਹ ਵਿਅਕਤੀਆਂ ਨਾਲੋਂ ਵੀ ਵਧੇਰੇ ਸੀ, ਪਰ ਉੱਥੋਂ ਦੀ ਕਮਿਊਨਿਸਟ ਸਰਕਾਰ ਨੇ ਅਨਪੜ੍ਹਤਾ ਨੂੰ ਦੂਰ ਕਰਨ ਲਈ ਬੜੀ ਵੱਡੀ ਮੁਹਿੰਮ ਚਲਾਈ। ਇਸ ਮੁਹਿੰਮ ਅਨੁਸਾਰ ਸਭ ਸਕੂਲਾਂ ਅਤੇ ਕਾਲਜਾਂ ਨੂੰ ਛੇ ਮਹੀਨਿਆਂ ਲਈ ਬੰਦ ਕਰ ਦਿੱਤਾ ਗਿਆ ਅਤੇ ਸਭ ਵਿਦਿਆਰਥੀਆਂ ਨੂੰ ਪਿੰਡਾਂ ਵਿਚ ਭੇਜ ਦਿੱਤਾ ਗਿਆ ਕਿ ਉੱਥੇ ਉਹ ਅਨਪੜ ਬਾਲਗਾਂ ਨੂੰ ਪੜਾਉਣ ਦਾ ਕੰਮ ਕਰਨ। ਹਰ ਪਿੰਡ ਵਿਚ ਪੰਜ-ਪੰਜ ਵਿਦਿਆਰਥੀਆਂ ਨੂੰ ਭੇਜ ਦਿੱਤਾ ਗਿਆ। ਉਨ੍ਹਾਂ ਦੀ ਸਹਾਇਤਾ ਕਰਨ ਲਈ ਕੁਝ ਸਰਕਾਰੀ ਬੰਦੇ ਵੀ ਭੇਜੇ ਗਏ। ਚੀਨ ਦੇ ਵਿਦਿਆਰਥੀਆਂ ਨੇ ਉਨ੍ਹਾਂ ਛੇ ਮਹੀਨਿਆਂ ਵਿਚ ਦੇਸ਼ ਦੇ ਅਨਪੜ੍ਹ ਬਾਲਗਾਂ ਨੂੰ ਅਜਿਹੀ ਮਿਹਨਤ ਅਤੇ ਲਗਨ ਨਾਲ ਪੜ੍ਹਾਇਆ ਕਿ ਛੇ ਮਹੀਨਿਆਂ ਦੇ ਵਿਚ ਹੀ ਉਸ ਦੋਸ਼ ਵਿਚੋਂ ਅਨਪੜਤਾ ਖਤਮ ਹੋ ਗਈ।
ਚੀਨ ਵਾਂਗ ਮੁਹਿੰਮ ਚਲਾਉਣ ਦੀ ਲੋੜ : ਸਾਡੇ ਦੇਸ਼ ਵਿਚ ਵੀ ਅਨਪੜਤਾ ਨੂੰ ਦੂਰ ਕਰਨ ਲਈ ਇਸੇ ਤਰ੍ਹਾਂ ਦੀ ਮੁਹਿੰਮ ਚਲਾਉਣ ਦੀ ਲੋੜ ਹੈ। ਭਾਰਤ ਦੇ ਸਭ ਸਕੂਲਾਂ ਅਤੇ ਕਾਲਜਾਂ ਨੂੰ 6 ਮਹੀਨਿਆਂ ਲਈ ਬੰਦ ਕਰ ਕੇ ਸਭ ਵਿਦਿਆਰਥੀਆਂ ਨੂੰ ਪਿੰਡਾਂ ਵਿਚ ਭੇਜ ਦਿੱਤਾ ਜਾਏ। ਜੇ ਉਹ ਚੀਨ ਦੇ ਵਿਦਿਆਰਥੀਆਂ ਵਾਂਗ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਤਾਂ ਉਹ ਵੀ 6 ਮਹੀਨਿਆਂ ਦੇ ਅੰਦਰ ਦੇਸ਼ ਵਿਚੋਂ ਅਨਪੜਤਾ ਨੂੰ ਦੂਰ ਕਰ ਸਕਦੇ ਹਨ। ਜੇ ਉਹ 6 ਮਹੀਨਿਆਂ ਵਿਚ ਇਹ ਕੰਮ ਨਾ ਕਰ ਸਕਣ ਤਾਂ ਸਾਰਾ ਸਾਲ ਉਨ੍ਹਾਂ ਪਾਸੋਂ ਇਹ ਕੰਮ ਲਿਆ ਜਾਏ ਅਤੇ ਉਨ੍ਹਾਂ ਨੂੰ ਆਪਣੇ ਕੀਤੇ ਹੋਏ ਕੰਮ ਦੇ ਆਧਾਰ ਉੱਤੇ ਉਸ ਸਾਲ ਦੀ ਪੜ੍ਹਾਈ ਦੀ ਡਿਗਰੀ ਜਾਂ ਸਰਟੀਫਿਕੇਟ ਦਿੱਤਾ ਜਾਏ। ਇਸ ਕੰਮ ਨੂੰ ਉਨ੍ਹਾਂ ਦੀ ਅਸਲ ਪੜਾਈ ਸਮਝਿਆ ਜਾਏ। ਇਸ ਤਰ੍ਹਾਂ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਨਾਲ ਕੰਮ ਕਰਨ ਦਾ ਉਤਸ਼ਾਹ ਮਿਲ ਜਾਏਗਾ।
ਇਹ ਬਹੁਤ ਜ਼ਰੂਰੀ ਹੈ ਕਿ ਦੇਸ਼ ਦੇ ਅਨਪੜ੍ਹ ਬਾਲਗਾਂ ਨੂੰ ਪੜ੍ਹਾਉਣ ਪਿੱਛੋਂ ਹਰ ਸਾਲ ਵਿਦਿਆਰਥੀਆਂ ਨੂੰ ਇਕ ਮਹੀਨੇ ਲਈ ਫਿਰ ਉਨ੍ਹਾਂ ਪਿੰਡਾਂ ਵਿਚ ਭੇਜਿਆ ਜਾਏ ਤਾਂ ਜੋ ਉਹ ਵੇਖਣ ਕਿ ਜਿਨ੍ਹਾਂ ਵਿਅਕਤੀਆਂ ਨੂੰ ਪੜ੍ਹਾਇਆ ਗਿਆ ਸੀ ਉਹ ਕਿਤੇ ਪੜਿਆ ਹੋਇਆ ਭੁੱਲ-ਭੁਲਾ ਤਾਂ ਨਹੀਂ ਗਏ। ਚੀਨ ਦੀ ਸਰਕਾਰ ਵਲੋਂ ਹਰ ਸਾਲ ਇਕ ਮਹੀਨੇ ਲਈ ਵਿਦਿਆਰਥੀਆਂ ਨੂੰ ਇਸ ਕੰਮ ਲਈ ਪਿੰਡਾਂ ਵਿਚ ਭੇਜਿਆ ਜਾਂਦਾ ਹੈ ਕਿ ਉਹ ਪੜ੍ਹ ਚੁੱਕੇ ਵਿਅਕਤੀਆਂ ਨੂੰ ਫਿਰ ਅਨਪੜ ਨਾ ਬਣਨ ਦੇਣ।
ਜਦ ਤੱਕ ਸਾਡੇ ਦੇਸ਼ ਵਿਚ ਵੀ ਅਨਪੜ ਬਾਲਗਾਂ ਨੂੰ ਪੜਾਉਣ ਲਈ ਚੀਨ ਵਾਂਗ ਜ਼ਬਰਦਸਤ ਅੰਦੋਲਨ ਨਹੀਂ ਚਲਾਇਆ ਜਾਂਦਾ, ਇਸ ਕੰਮ ਵਿਚ ਸਫ਼ਲਤਾ ਨਹੀਂ ਮਿਲ ਸਕਦੀ।